Welcome to Canadian Punjabi Post
Follow us on

29

March 2024
 
ਕੈਨੇਡਾ

ਅਧਿਆਪਕਾਂ ਨੂੰ ਤਨਖਾਹਾਂ ਵਿੱਚ ਵਾਧੇ ਦੀ ਮੰਗ ਤੋਂ ਪਹਿਲਾਂ ਪ੍ਰੋਵਿੰਸ ਸਿਰ ਚੜ੍ਹਿਆ ਕਰਜ਼ਾ ਵਿਚਾਰਨ ਦੀ ਦਿੱਤੀ ਗਈ ਸਲਾਹ

October 09, 2019 07:18 AM

ਓਨਟਾਰੀਓ, 8 ਅਕਤੂਬਰ (ਪੋਸਟ ਬਿਊਰੋ) : ਅਧਿਆਪਕਾਂ ਦੀ ਹੜਤਾਲ ਸਮੇਂ ਕਿਸੇ ਡੀਲ ਉੱਤੇ ਪਹੁੰਚਣ ਲਈ ਚੱਲ ਰਹੀ ਗੱਲਬਾਤ ਦੌਰਾਨ ਇਹ ਆਖਿਆ ਗਿਆ ਕਿ ਤਨਖਾਹਾਂ ਵਿੱਚ ਵਾਧਾ ਕਰਨ ਦੀ ਮੰਗ ਰੱਖਣ ਤੋਂ ਪਹਿਲਾਂ ਪ੍ਰੋਵਿੰਸ ਸਿਰ ਚੜ੍ਹੇ ਕਰਜ਼ੇ ਬਾਰੇ ਸੋਚ ਲਿਆ ਕਰਨ। ਇਸ ਉੱਤੇ ਯੂਨੀਅਨ ਨੇ ਦੋਸ਼ ਲਾਇਆ ਕਿ ਇਸ ਤਰ੍ਹਾਂ ਦਾ ਦਬਾਅ ਪਾ ਕੇ ਸਰਕਾਰ ਵੱਲੋਂ ਸਿਆਸਤ ਨੂੰ ਗੱਲਬਾਤ ਵਿੱਚ ਦਾਖਲ ਕੀਤਾ ਗਿਆ।
ਓਨਟਾਰੀਓ ਸੈਕੰਡਰੀ ਸਕੂਲ ਟੀਚਰਜ਼ ਫੈਡਰੇਸ਼ਨ (ਓਐਸਐਸਟੀਐਫ) ਕੋਲ ਸਤੰਬਰ ਦੇ ਅੰਤ ਵਿੱਚ ਇਹ ਆਵਾਜ਼ ਉਠਾਈ ਗਈ ਤੇ ਉਸ ਤੋਂ ਬਾਅਦ ਹੀ ਵਾਰਤਾਕਾਰਾਂ ਤੇ ਯੂਨੀਅਨ ਵੱਲੋਂ ਗੱਲ ਸ਼ੁਰੂ ਕੀਤੀ ਗਈ। ਗੱਲਬਾਤ ਦੇ ਨਿਚੋੜ ਸਬੰਧੀ ਦਸਤਾਵੇਜ਼ ਯੂਨੀਅਨ ਵੱਲੋਂ ਜਨਤਕ ਕੀਤਾ ਗਿਆ। ਇਸ ਦਸਤਾਵੇਜ਼ ਵਿੱਚ ਸਰਕਾਰੀ ਪੱਖ ਵਿੱਚ ਇਹ ਵੀ ਦਰਜ ਹੈ ਕਿ 2019/2020 ਲਈ ਓਨਟਾਰੀਓ ਸਿਰ ਚੜ੍ਹਿਆ ਕਰਜ਼ਾ 360 ਬਿਲੀਅਨ ਡਾਲਰ ਤੱਕ ਰਹਿਣ ਦੀ ਸੰਭਾਵਨਾ ਹੈ ਤੇ ਇਹ ਦੁਨੀਆ ਦੀ ਕਿਸੇ ਵੀ ਪ੍ਰੋਵਿੰਸ਼ੀਅਲ ਸਰਕਰ ਲਈ ਬਹੁਤ ਜਿ਼ਆਦਾ ਹੈ।
ਪ੍ਰਸਤਾਵ ਵਿੱਚ ਇਹ ਵੀ ਆਖਿਆ ਗਿਆ ਕਿ ਭਾਵੇਂ ਵਿਦਿਆਰਥੀਆਂ ਦੀ ਸਫਲਤਾ ਪਿੱਛੇ ਅਧਿਆਪਕਾਂ ਦਾ ਹੀ ਹੱਥ ਹੁੰਦਾ ਹੈ ਪਰ ਕੈਨੇਡਾ ਵਿੱਚ ਅਧਿਆਪਕ ਸੱਭ ਤੋਂ ਵੱਧ ਤਨਖਾਹਾਂ ਪਾਉਣ ਵਾਲਿਆਂ ਵਿੱਚ ਸ਼ਾਮਲ ਹਨ। 2018-2019 ਵਿੱਚ ਅਧਿਆਪਕਾ ਦੀ ਔਸਤ ਤਨਖਾਹ 92,900 ਡਾਲਰ ਰਹੀ। ਇਸ ਲਈ ਹਰ ਸਾਲ ਦੋ ਫੀ ਸਦੀ ਵਾਧੇ ਨਾਲ ਸਰਕਾਰ ਦਾ ਬਜਟ ਹੋਰ ਹਿੱਲ ਜਾਵੇਗਾ ਤੇ ਇਸ ਨਾਲ ਸਰਕਾਰੀ ਖਜ਼ਾਨੇ ਉੱਤੇ ਹਰ ਸਾਲ 1.5 ਬਿਲੀਅਨ ਡਾਲਰ ਦਾ ਹੋਰ ਬੋਝ ਪਵੇਗਾ। ਦੂਜੇ ਪਾਸੇ ਯੂਨੀਅਨ ਨੇ ਆਖਿਆ ਕਿ ਸਰਕਾਰ ਗਲਤ ਅੰਕੜੇ ਪੇਸ਼ ਕਰ ਰਹੀ ਹੈ। ਉਨ੍ਹਾਂ ਦੇ ਮੈਂਬਰਾਂ ਦੀ ਔਸਤ ਤਨਖਾਹ 86,682 ਡਾਲਰ ਹੈ ਤੇ ਇੱਕ ਫੀ ਸਦੀ ਵਾਧਾ ਕਾਫੀ ਨਹੀਂ ਹੈ। ਓਐਸਐਸਟੀਐਫ ਦੇ ਪ੍ਰਧਾਨ ਹਾਰਵੀ ਬਿਸ਼ੌਫ ਨੇ ਆਖਿਆ ਕਿ ਇਸ ਤੋਂ ਭਾਵ ਇਹ ਹੈ ਕਿ ਅਗਲੇ ਸਾਲ ਸਾਡੇ ਮੈਂਬਰਾਂ ਨੂੰ ਇਸ ਸਾਲ ਦੇ ਮੁਕਾਬਲੇ ਘੱਟ ਤਨਖਾਹਾਂ ਹਾਸਲ ਹੋਣਗੀਆਂ। ਇੱਕ ਫੀ ਸਦੀ ਨਾਲ ਮਹਿੰਗਾਈ ਦਾ ਮੁਕਾਬਲਾ ਨਹੀਂ ਕੀਤਾ ਜਾ ਸਕਦਾ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੈਨੇਡਾ ਵਿੱਚ ਚਾਈਲਡ ਕੇਅਰ ਲਈ ਇੱਕ ਬਿਲੀਅਨ ਡਾਲਰ ਦੇਣ ਦੀ ਟਰੂਡੋ ਨੇ ਕੀਤੀ ਪੇਸ਼ਕਸ਼ ਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆ ਲਿਬਰਲ ਸਰਕਾਰ ਖਿਲਾਫ ਬੇਭਰੋਸਗੀ ਮਤਾ ਲਿਆਉਣ ਦੀ ਤਿਆਰੀ ਕਰ ਰਹੇ ਹਨ ਕੰਜ਼ਰਵੇਟਿਵ ਕੰਜ਼ਰਵੇਟਿਵ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ ਹਾਊਸਫਾਦਰ! ਫਰਵਰੀ ਵਿੱਚ ਮਹਿੰਗਾਈ ਦਰ ਦੀ ਰਫਤਾਰ 2·8 ਫੀ ਸਦੀ ਨਾਲ ਘਟੀ ਫਲਸਤੀਨ ਨੂੰ ਆਜ਼ਾਦ ਦੇਸ਼ ਦਾ ਦਰਜਾ ਦੇਣ ਲਈ ਐਨਡੀਪੀ ਵੱਲੋਂ ਲਿਆਂਦਾ ਮਤਾ ਪਾਰਲੀਆਮੈਂਟ ਵਿੱਚ ਪਾਸ ਹਾਇਤੀ ਦੇ ਅਹੁਦਾ ਛੱਡ ਰਹੇ ਪ੍ਰਧਾਨ ਮੰਤਰੀ ਨਾਲ ਟਰੂਡੋ ਨੇ ਕੀਤੀ ਗੱਲਬਾਤ ਟੈਕਸਾਂ ਵਿੱਚ ਵਾਧਾ ਕੀਤੇ ਬਿਨਾਂ ਖਰਚੇ ਵਧਾਉਣ ਦਾ ਸਰਕਾਰ ਕੋਲ ਕੋਈ ਚਾਰਾ ਨਹੀਂ : ਗਿਰੌਕਸ ਅਗਲੇ ਦੋ ਸਾਲਾਂ ਵਿੱਚ ਐਲਕੋਹਲ ਐਕਸਾਈਜ਼ ਟੈਕਸ ਵਿੱਚ ਨਹੀਂ ਕੀਤਾ ਜਾਵੇਗਾ ਵਾਧਾ : ਫਰੀਲੈਂਡ ਲਿਬਰਲਾਂ ਨੂੰ ਵੋਟ ਪਾਉਣ ਬਾਰੇ ਸੋਚ ਵੀ ਨਹੀਂ ਰਹੇ ਬਹੁਗਿਣਤੀ ਕੈਨੇਡੀਅਨਜ਼ : ਨੈਨੋਜ਼