Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਕੈਨੇਡਾ

ਹਾਜ਼ਰ ਜਵਾਬੀ ਤੇ ਮਜ਼ਾਕੀਆ ਲਹਿਜੇ ਕਾਰਨ ਵੱਖਰੀ ਪਛਾਣ ਬਣਾਉਣ ਵਿੱਚ ਕਾਮਯਾਬ ਰਹੇ ਜਗਮੀਤ ਸਿੰਘ

October 09, 2019 07:04 AM

ਓਟਵਾ, 8 ਅਕਤੂਬਰ (ਪੋਸਟ ਬਿਊਰੋ) : ਸੋਮਵਾਰ ਰਾਤ ਨੂੰ ਸਾਰੀਆਂ ਪਾਰਟੀਆਂ ਦੇ ਆਗੂਆਂ ਦੀ ਹੋਈ ਬਹਿਸ ਵਿੱਚ ਐਨਡੀਪੀ ਆਗੂ ਜਗਮੀਤ ਸਿੰਘ ਕਈ ਮੁੱਦਿਆਂ ਉੱਤੇ ਤੋਲ ਮੋਲ ਕੇ ਦਿੱਤੇ ਗਏ ਜਵਾਬਾਂ, ਆਪਣੀ ਹਾਜ਼ਰ ਜਵਾਬੀ ਤੇ ਮਜ਼ਾਕੀਆ ਲਹਿਜੇ ਕਾਰਨ ਵੱਖਰੀ ਪਛਾਣ ਬਣਾਉਣ ਵਿੱਚ ਕਾਮਯਾਬ ਰਹੇ। ਇਸ ਨਾਲ ਨਵੀਂ ਚਰਚਾ ਇਹ ਛਿੜ ਚੁੱਕੀ ਹੈ ਕਿ 21 ਅਕਤੂਬਰ ਨੂੰ ਪੈਣ ਵਾਲੀਆਂ ਵੋਟਾਂ ਲਈ ਵੋਟਰਾਂ ਕੋਲ ਸਿਰਫ ਲਿਬਰਲ ਤੇ ਕੰਜ਼ਰਵੇਟਿਵਾਂ ਦਾ ਹੀ ਬਦਲ ਨਹੀਂ ਹੋਵੇਗਾ।
ਜਗਮੀਤ ਸਿੰਘ ਤੋਂ ਜਦੋਂ ਬਹਿਸ ਦੌਰਾਨ ਇਹ ਪੁੱਛਿਆ ਗਿਆ ਕਿ ਇਸ ਸਮੇਂ ਜਦੋਂ ਲਿਬਰਲ ਆਗੂ ਜਸਟਿਨ ਟਰੂਡੋ ਤੇ ਕੰਜ਼ਰਵੇਟਿਵ ਆਗੂ ਐਂਡਰਿਊ ਸ਼ੀਅਰ ਦਰਮਿਆਨ ਫਸਵਾਂ ਮੁਕਾਬਲਾ ਚੱਲ ਰਿਹਾ ਹੈ ਤੇ ਚੋਣ ਸਰਵੇਖਣ ਇਹ ਦਰਸਾ ਰਹੇ ਹਨ ਕਿ ਬਹੁਤੀਆਂ ਸੀਟਾਂ ਦੋਵੇਂ ਆਗੂ ਜਿੱਤਣਗੇ ਤਾਂ ਅਜਿਹੇ ਵਿੱਚ ਵੋਟਰਾਂ ਨੂੰ ਉਹ ਕੀ ਸੁਨੇਹਾ ਦੇਣਾ ਚਾਹੁਣਗੇ?ਇਸ ਸਵਾਲ ਦੇ ਜਵਾਬ ਵਿੱਚ ਜਗਮੀਤ ਸਿੰਘ ਨੇ ਆਖਿਆ ਕਿ ਇਸ ਦੇ ਜਵਾਬ ਵਿੱਚ ਉਹ ਕੈਨੇਡੀਅਨਾਂ ਤੋਂ ਇਹੋ ਸਵਾਲ ਪੁੱਛਣਾ ਚਾਹੁਣਗੇ ਕਿ ਆਪਣੀ ਜਿ਼ੰਦਗੀ ਵਿੱਚ ਤੁਸੀਂ ਕਿੰਨੀ ਵਾਰੀ ਕੋਈ ਕੰਮ ਇਸ ਲਈ ਕੀਤਾ ਹੈ ਕਿ ਤੁਸੀਂ ਡਰੇ ਹੋਏ ਸੀ ਤੇ ਇਸ ਫੈਸਲੇ ਕਾਰਨ ਤੁਹਾਨੂੰ ਚੰਗੇ ਨਤੀਜੇ ਵੀ ਮਿਲੇ? ਇਹ ਵੀ ਦੱਸੋ ਕਿ ਕਿੰਨੀ ਵਾਰੀ ਤੁਸੀਂ ਹੌਸਲਾ ਕਰਕੇ ਅਜਿਹਾ ਫੈਸਲਾ ਕੀਤਾ ਹੈ ਜਿਹੜਾ ਤੁਹਾਡੇ ਲਈ ਅਸਲ ਵਿੱਚ ਚੰਗਾ ਹੈ ਤੇ ਜਿਸ ਨੇ ਤੁਹਾਡੀ ਜਿ਼ੰਦਗੀ ਬਿਹਤਰ ਬਣਾ ਦਿੱਤੀ।
ਇਨ੍ਹਾਂ ਚੋਣਾਂ ਵਿੱਚ ਵੀ ਇਹੋ ਗੱਲ ਹੈ। ਜੇ ਤੁਸੀਂ ਡਰ ਕਾਰਨ ਆਪਣਾ ਫੈਸਲਾ ਕਰਦੇ ਹੋਂ ਤਾਂ ਤੁਹਾਨੂੰ ਉਹੋ ਜਿਹੇ ਹੀ ਨਮੋਸ਼ੀ ਭਰੇ ਨਤੀਜਿਆਂ ਦਾ ਸਾਹਮਣਾ ਕਰਨਾ ਹੋਵੇਗਾ ਪਰ ਜੇ ਤੁਸੀਂ ਅਜਿਹੇ ਸ਼ਖਸ ਦੀ ਚੋਣ ਕਰਦੇ ਹੋਂ ਜਿਸ ਨੂੰ ਤੁਸੀਂ ਦਿਲ ਤੋਂ ਪਸੰਦ ਕਰਦੇ ਹੋਂ ਤੇ ਜਿਹੜਾ ਤੁਹਾਡੇ ਸੁਪਨਿਆਂ ਨੂੰ ਸਾਕਾਰ ਕਰਨ ਵਿੱਚ ਮਦਦ ਕਰੇਗਾ ਤਾਂ ਤੁਹਾਨੂੰ ਵਧੀਆ ਨਤੀਜੇ ਮਿਲਣਗੇ। ਅਸੀਂ ਘੱਟ ਉੱਤੇ ਸਮਝੌਤਾ ਕਰਕੇ ਵਧੀਆ ਨਤੀਜੇ ਹਾਸਲ ਨਹੀਂ ਕਰ ਸਕਦੇ। ਬਹਿਸ ਦੌਰਾਨ ਟਰੂਡੋ ਤੇ ਸ਼ੀਅਰ ਉੱਤੇ ਟਿੱਪਣੀ ਕਰਦਿਆਂ ਜਗਮੀਤ ਸਿੰਘ ਨੇ ਆਖਿਆ ਕਿ ਵੋਟਰਾਂ ਨੂੰ ਮਿਸਟਰ ਡਿਲੇਅ ਤੇ ਮਿਸਟਰ ਡਿਨਾਇ ਵਿੱਚੋਂ ਇੱਕ ਦੀ ਚੋਣ ਕਰਨ ਦੀ ਲੋੜ ਨਹੀਂ ਹੈ। ਇਸ ਇੱਕ ਟਿੱਪਣੀ ਦਾ ਲੋਕਾਂ ਉੱਤੇ ਵੀ ਕਾਫੀ ਅਸਰ ਪਿਆ।

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਬਜਟ ਬਾਰੇ ਨਕਾਰਾਤਮਕ ਰਾਇ ਰੱਖਦੇ ਹਨ ਅੱਧੇ ਤੋਂ ਵੱਧ ਕੈਨੇਡੀਅਨਜ਼ : ਰਿਪੋਰਟ ਵੈਕਸੀਨ ਇੰਜਰੀ ਕੰਪਨਸੇਸ਼ਨ ਫੰਡ ਲਈ ਫੈਡਰਲ ਸਰਕਾਰ ਨੇ ਰਾਖਵੇਂ ਰੱਖੇ 36 ਮਿਲੀਅਨ ਡਾਲਰ ਉੱਚ ਆਮਦਨ ਵਾਲੇ ਕੈਨੇਡੀਅਨਜ਼ ਤੋਂ ਵੱਧ ਟੈਕਸ ਲੈਣ ਦੇ ਫੈਸਲੇ ਉੱਤੇ ਅਟਲ ਹਨ ਟਰੂਡੋ ਤੇ ਫਰੀਲੈਂਡ ਡਾਕਟਰਾਂ ਨੇ ਟੈਕਸ ਤਬਦੀਲੀਆਂ ਉੱਤੇ ਮੁੜ ਵਿਚਾਰ ਕਰਨ ਦੀ ਸਰਕਾਰ ਤੋਂ ਕੀਤੀ ਅਪੀਲ ਏਆਈ ਕਾਰਨ ਖੁੱਸਣ ਵਾਲੀਆਂ ਨੌਕਰੀਆਂ ਦੇ ਮੱਦੇਨਜ਼ਰ ਸਰਕਾਰ ਨੇ 50 ਮਿਲੀਅਨ ਡਾਲਰ ਰੱਖੇ ਪਾਸੇ ਟਰੂਡੋ ਦੀ ਅਗਵਾਈ ਹੇਠ ਹੀ ਅਗਲੀਆਂ ਚੋਣਾਂ ਲੜਨਾ ਚਾਹੁੰਦਾ ਹਾਂ : ਲੀਬਲੈਂਕ ਫਾਰਮਾਕੇਅਰ ਬਿੱਲ ਬਾਰੇ ਲੋਕਾਂ ਦੇ ਮਨਾਂ ਵਿੱਚ ਡਰ ਬਿਠਾਉਣ ਤੋਂ ਸਿਹਤ ਮੰਤਰੀ ਨੇ ਪੌਲੀਏਵਰ ਨੂੰ ਵਰਜਿਆ ਕੈਨੇਡੀਅਨਜ਼ ਦੀਆਂ ਮੁਸ਼ਕਲਾਂ ਘੱਟ ਕਰਨ ਦੀ ਥਾਂ ਵਧਾ ਰਹੀ ਹੈ ਟਰੂਡੋ ਸਰਕਾਰ ਲਿਬਰਲਾਂ ਨੇ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਵਾਲਾ ਬਜਟ ਕੀਤਾ ਪੇਸ਼ ਅੱਜ ਫੈਡਰਲ ਬਜਟ ਪੇਸ਼ ਕਰੇਗੀ ਫਰੀਲੈਂਡ