Welcome to Canadian Punjabi Post
Follow us on

02

June 2020
ਕੈਨੇਡਾ

ਨਫਰਤ ਭਰੇ ਸੁਨੇਹੇ ਤੇ ਮੌਤ ਦੀਆਂ ਧਮਕੀਆਂ ਤੋਂ ਬਾਅਦ ਸੀਰੀਆਈ ਰੈਸਟੋਰੈਂਟ ਬੰਦ ਕਰਨ ਦਾ ਮਾਲਕਾਂ ਨੇ ਕੀਤਾ ਫੈਸਲਾ

October 09, 2019 06:31 AM

ਟੋਰਾਂਟੋ, 8 ਅਕਤੂਬਰ (ਪੋਸਟ ਬਿਊਰੋ) : ਟੋਰਾਂਟੋ ਵਿੱਚ ਮਸ਼ਹੂਰ ਸੀਰੀਆਈ ਰੈਸਟੋਰੈਂਟ ਦੇ ਮਾਲਕਾਂ ਦਾ ਕਹਿਣਾ ਹੈ ਕਿ ਪਿਛਲੇ ਹਫਤੇ ਉਨ੍ਹਾਂ ਦੇ ਪਰਿਵਾਰ ਤੇ ਸਟਾਫ ਨੂੰ ਨਫਰਤ ਨਾਲ ਭਰੇ ਸੁਨੇਹੇ ਦੇ ਨਾਲ ਨਾਲ ਜਾਨੋਂ ਮਾਰਨ ਦੀਆਂ ਮਿਲ ਰਹੀਆਂ ਧਮਕੀਆਂ ਕਾਰਨ ਉਹ ਸਥਾਈ ਤੌਰ ਉੱਤੇ ਆਪਣੀ ਇਹ ਦੁਕਾਨ ਬੰਦ ਕਰਨ ਜਾ ਰਹੇ ਹਨ।
ਪਿੱਛੇ ਜਿਹੇ ਕੈਨੇਡਾ ਮਾਈਗ੍ਰੇਟ ਹੋਏ ਸੀਰੀਆਈ ਪਰਿਵਾਰ ਵੱਲੋਂ ਚਲਾਏ ਜਾ ਰਹੇ ਕੁਈਨ ਵੈਸਟ ਉੱਤੇ ਸਥਿਤ ਰੈਸਟੋਰੈਂਟ ਸੂਫੀਜ਼ ਨੂੰ ਉਸ ਸਮੇਂ ਤੋਂ ਨਫਰਤ ਭਰੇ ਸੁਨੇਹੇ ਮਿਲ ਰਹੇ ਹਨ ਜਦੋਂ ਤੋਂ ਰੈਸਟੋਰੈਂਟ ਮਾਲਕਾਂ ਦਾ ਲੜਕਾ ਹੈਮਿਲਟਨ ਵਿੱਚ ਹੋਏ ਮੈਕਸਿਮ ਬਰਨੀਅਰ ਦੀ ਪੀਪਲਜ਼ ਪਾਰਟੀ ਆਫ ਕੈਨੇਡਾ (ਪੀਪੀਸੀ) ਦੇ ਫੰਡਰੇਜ਼ਰ ਸਮਾਰੋਹ ਵਿੱਚ ਇੱਕ ਘਟਨਾ ਵਿੱਚ ਸ਼ਾਮਲ ਹੋਇਆ। ਆਨਲਾਈਨ ਸਰਕੂਲੇਟ ਹੋ ਰਹੇ ਇੱਕ ਵੀਡੀਓ ਵਿੱਚ ਨਜ਼ਰ ਆ ਰਿਹਾ ਹੈ ਕਿ 29 ਸਤੰਬਰ ਨੂੰ ਹੋਏ ਇਸ ਈਵੈਂਟ ਵਿੱਚ ਮੋਹਾਕ ਕਾਲਜ ਦੇ ਬਾਹਰ ਮੁਜ਼ਾਹਰਾਕਾਰੀਆਂ ਵੱਲੋਂ ਇੱਕ ਬਜ਼ੁਰਗ ਮਹਿਲਾ ਨੂੰ ਤੰਗ ਪਰੇਸ਼ਨ ਕੀਤਾ ਗਿਆ।
ਮੁਜ਼ਾਹਰਾਕਾਰੀਆਂ ਵੱਲੋਂ ਉਸ ਮਹਿਲਾ ਨੂੰ ਇਮਾਰਤ ਵਿੱਚ ਦਾਖਲ ਹੋਣ ਤੋਂ ਰੋਕਿਆ ਗਿਆ ਤੇ ਕੁੱਝ ਮੁਜ਼ਾਹਰਾਕਾਰੀਆਂ ਨੇ ਤਾਂ ਉਸ ਬਜ਼ੁਰਗ ਮਹਿਲਾ ਨੂੰ ਨਾਜ਼ੀਆਂ ਦਾ ਕੂੜਾ ਵੀ ਦੱਸਿਆ। ਹੈਮਿਲਟਨ ਪੁਲਿਸ ਨੇ ਵੀ ਬਾਅਦ ਵਿੱਚ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ ਤੇ ਉਨ੍ਹਾਂ ਆਖਿਆ ਕਿ ਇਸ ਸਬੰਧ ਵਿੱਚ ਚਾਰਜਿਜ਼ ਵੀ ਪੈਂਡਿੰਗ ਪਏ ਹਨ। ਇਸ ਘਟਨਾ ਦਾ ਪਤਾ ਲੱਗਣ ਉੱਤੇ ਬਰਨੀਅਰ ਵੱਲੋਂ ਮਹਿਲਾ ਦੇ ਹੱਕ ਵਿੱਚ ਕਈ ਟਵੀਟ ਕੀਤੇ ਗਏ। ਉਨ੍ਹਾਂ ਟਵੀਟ ਵਿੱਚ ਮਹਿਲਾ ਦਾ ਸ਼ੁਕਰੀਆ ਅਦਾ ਕਰਦਿਆਂ ਲਿਖਿਆ ਕਿ ਆਜ਼ਾਦ ਖਿਆਲ ਸੁਣਨ ਲਈ ਖੜ੍ਹੇ ਹੋਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਨੂੰ ਆਪਣੇ ਦੇਸ਼ ਨੂੰ ਮਜ਼ਬੂਤ ਤੇ ਆਜ਼ਾਦ ਰੱਖਣ ਲਈ ਤੁਹਾਡੇ ਵਰਗੇ ਦਲੇਰ ਲੋਕਾਂ ਦੀ ਲੋੜ ਹੈ।
ਕਈ ਦਿਨਾਂ ਬਾਅਦ ਫੇਸਬੁੱਕ ਉੱਤੇ ਪਬਲਿਸ਼ ਕੀਤੇ ਗਏ ਮੁਆਫੀਨਾਮੇ ਵਿੱਚ ਰੈਸਟੋਰੈਂਟ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਉਨ੍ਹਾਂ ਦਾ ਲੜਕਾ ਅੱਲਾ ਵੀ ਮੁਜ਼ਾਹਰਾਕਾਰੀਆਂ ਵਿੱਚੋਂ ਇੱਕ ਸੀ। ਇਸ ਮੁਆਫੀਨਾਮੇ ਵਿੱਚ ਆਖਿਆ ਗਿਆ ਹੈ ਕਿ ਅੱਲਾ ਨੂੰ ਇਸ ਗੱਲ ਦਾ ਪਛਤਾਵਾ ਹੈ ਕਿ ਉਹ ਇਸ ਤਰ੍ਹਾਂ ਦੀ ਘਟਨਾ ਵਾਪਰਨ ਸਮੇਂ ਨਾ ਤਾਂ ਪਾਸੇ ਹੋ ਸਕਿਆ ਤੇ ਨਾ ਹੀ ਉਸ ਮਹਿਲਾ ਖਿਲਾਫ ਹੋ ਰਹੇ ਗਾਲੀ ਗਲੌਜ ਖਿਲਾਫ ਖੜ੍ਹਾ ਹੋ ਸਕਿਆ। ਇਸ ਲਈ ਉਹ ਨਿਜੀ ਤੌਰ ਉੱਤੇ ਮਹਿਲਾ ਤੋਂ ਮੁਆਫੀ ਮੰਗਣੀ ਚਾਹੁੰਦਾ ਹੈ। ਪਰਿਵਾਰ ਨੇ ਇਹ ਵੀ ਲਿਖਿਆ ਕਿ ਉਨ੍ਹਾਂ ਦੇ ਲੜਕੇ ਨੇ ਨਾ ਹੀ ਜ਼ੁਬਾਨੀ ਤੇ ਨਾ ਹੀ ਫਿਜ਼ੀਕਲੀ ਮਹਿਲਾ ਉੱਤੇ ਹਮਲਾ ਕੀਤਾ।
ਪਰਿਵਾਰ ਨੇ ਆਪਣੇ ਇਨਸਟਾਗ੍ਰਾਮ ਵਾਲੇ ਪੇਜ ਉੱਤੇ ਲਿਖਿਆ ਕਿ ਸਾਡਾ ਪਰਿਵਾਰ ਕਦੇ ਵੀ ਨਫਰਤ, ਹਿੰਸਾ ਜਾਂ ਕਿਸੇ ਨੂੰ ਤੰਗ ਪਰੇਸ਼ਾਨ ਕਰਨ ਦੇ ਹੱਕ ਵਿੱਚ ਨਹੀਂ ਹੈ। ਅਸੀਂ ਸ਼ਾਂਤੀ, ਸਮਾਨਤਾ ਤੇ ਸਾਰੇ ਮਨੁੱਖਾਂ ਲਈ ਵਿਚਾਰ ਪ੍ਰਗਟਾਉਣ ਦੀ ਆਜ਼ਾਦੀ ਚਾਹੁੰਦੇ ਹਾਂ। ਪਰਿਵਾਰ ਨੇ ਦੱਸਿਆ ਕਿ ਪਿਛਲੇ ਹਫਤੇ ਤੋਂ ਉਨ੍ਹਾਂ ਨੂੰ ਮਿਲ ਰਹੇ ਨਫਰਤ ਭਰੇ ਸੁਨੇਹਿਆਂ ਤੇ ਮੌਤ ਦੀਆਂ ਧਮਕੀਆਂ ਕਾਰਨ ਉਹ ਇਹ ਰੈਸਟੋਰੈਂਟ ਬੰਦ ਕਰਨ ਲਈ ਮਜਬੂਰ ਹਨ। ਉਹ ਆਪਣੇ ਪਰਿਵਾਰ ਤੇ ਸਟਾਫ ਨੂੰ ਨੁਕਸਾਨ ਨਹੀਂ ਹੋਣ ਦੇਣਾ ਚਾਹੁੰਦੇ। ਮੰਗਲਵਾਰ ਸ਼ਾਮ ਨੂੰ ਅਲਸੂਫੀ ਪਰਿਵਾਰ ਨੇ ਇੱਕ ਹੋਰ ਬਿਆਨ ਜਾਰੀ ਕਰਕੇ ਆਖਿਆ ਕਿ ਸ਼ੁੱਕਰਵਾਰ ਨੂੰ ਉਨ੍ਹਾਂ ਦੇ ਲੜਕੇ ਉੱਤੇ ਹਮਲਾ ਕੀਤਾ ਗਿਆ ਤੇ ਇਸ ਤੋਂ ਬਾਅਦ ਹੀ ਉਨ੍ਹਾਂ ਆਪਣਾ ਰੈਸਟੋਰੈਂਟ ਬੰਦ ਕਰਨ ਦਾ ਫੈਸਲਾ ਕੀਤਾ ਹੈ।

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਫੋਰਡ ਵੱਲੋਂ ਪ੍ਰੋਵਿੰਸ ਵਿੱਚ ਸਟੇਟ ਆਫ ਐਮਰਜੰਸੀ ਅਗਲੇ 28 ਦਿਨਾਂ ਲਈ ਹੋਰ ਵਧਾਉਣ ਦੀ ਸੰਭਾਵਨਾ
ਕੈਨੇਡਾ ਵਿੱਚ ਆਪਣੇ ਟਾਇਰ ਐਂਡ ਲਿਊਬ ਐਕਸਪ੍ਰੱੈਸ ਸੈਂਟਰ ਬੰਦ ਕਰੇਗਾ ਵਾਲਮਾਰਟ
ਰੂਸ ਨੂੰ ਜੀ-7 ਵਿੱਚ ਮੁੜ ਸ਼ਾਮਲ ਕਰਨ ਦੀ ਟਰੰਪ ਦੀ ਪੇਸ਼ਕਸ਼ ਟਰੂਡੋ ਨੇ ਠੁਕਰਾਈ
ਮਿਊਂਸਪੈਲਿਟੀਜ਼ ਦੀ ਮਦਦ ਲਈ ਫੈਡਰਲ ਸਰਕਾਰ ਜਲਦ ਮੁਹੱਈਆ ਕਰਾ ਸਕਦੀ ਹੈ 2.2 ਬਿਲੀਅਨ ਡਾਲਰ
ਪੰਛੀ ਦੇ ਟਕਰਾਉਣ ਨਾਲ ਹੋਇਆ ਸੀ “ਸਨੋਅਬਰਡਜ਼” ਜਹਾਜ਼ ਹਾਦਸਾਗ੍ਰਸਤ?
ਸੰਯੁਕਤ ਰਾਸ਼ਟਰ ਦੀ ਸੁਰੱਖਿਆ ਕਾਉਂਸਲ ਦੀ ਅਸਥਾਈ ਸੀਟ ਲਈ ਚੋਣ ਜੂਨ ਵਿੱਚ
ਵੁੱਡਬ੍ਰਿਜ ਲਾਂਗ ਟਰਮ ਕੇਅਰ ਹੋਮ ਦੇ ਅਠਾਰਾਂ ਮਰੀਜ਼ਾਂ ਨੂੰ ਹਸਪਤਾਲ ਭੇਜਿਆ
ਲਾਂਗ ਟਰਮ ਕੇਅਰ ਹੋਮਜ਼ ਦੇ ਸੰਕਟ ਨਾਲ ਸਿੱਝਣ ਲਈ ਅਹਿਮ ਭੂਮਿਕਾ ਨਿਭਾਵੇ ਫੈਡਰਲ ਸਰਕਾਰ : ਜਗਮੀਤ ਸਿੰਘ
44 ਸਾਲਾ ਵਿਅਕਤੀ ਦੇ ਕਤਲ ਦੀ ਹੈਮਿਲਟਨ ਪੁਲਿਸ ਕਰ ਰਹੀ ਹੈ ਜਾਂਚ
ਰੈਪਰ ਹੁਡਿਨੀ ਨੂੰ ਮਾਰੀਆਂ ਗਈਆਂ ਗੋਲੀਆਂ ਸਮੇਂ ਮਸ੍ਹਾਂ ਬਚੀ ਛੇ ਸਾਲਾ ਬੱਚੇ ਦੀ ਜਾਨ