Welcome to Canadian Punjabi Post
Follow us on

23

February 2020
ਬ੍ਰੈਕਿੰਗ ਖ਼ਬਰਾਂ :
ਕੈਨੇਡਾ

ਗੈਰਕਾਨੂੰਨੀ ਮੈਰੀਯੁਆਨਾ ਰੱਖਣ ਦੇ ਦੋਸ਼ ਵਿੱਚ ਤਿੰਨ ਗ੍ਰਿਫਤਾਰ

October 08, 2019 08:52 PM

4.7 ਮਿਲੀਅਨ ਡਾਲਰ ਦੱਸੀ ਗਈ ਮੈਰੀਯੁਆਨਾ ਦੀ ਕੀਮਤ


ਓਨਟਾਰੀਓ, 8 ਅਕਤੂਬਰ (ਪੋਸਟ ਬਿਊਰੋ) : ਕਿੰਗ ਟਾਊਨਸਿ਼ਪ ਵਿੱਚ ਗੈਰਕਾਨੂੰਨੀ ਤੌਰ ਉੱਤੇ 4.7 ਮਿਲੀਅਨ ਡਾਲਰ ਦੀ ਮੈਰੀਯੁਆਨਾ ਰੱਖਣ ਦੇ ਮਾਮਲੇ ਵਿੱਚ ਯੌਰਕ ਪੁਲਿਸ ਵੱਲੋਂ ਤਿੰਨ ਵਿਅਕਤੀਆਂ ਨੂੰ ਚਾਰਜ ਕੀਤਾ ਗਿਆ ਹੈ।
ਜੁਲਾਈ ਵਿੱਚ ਪੁਲਿਸ ਵੱਲੋਂ ਬਰੈਡਫੋਰਡ ਦੇ ਦੱਖਣ ਵੱਲ ਹਾਈਵੇਅ 11 ਉੱਤੇ 20520 ਸੰਪਤੀ ਦੀ ਜਾਂਚ ਕੀਤੀ ਗਈ। ਪੁਲਿਸ ਨੂੰ ਇਸ ਥਾਂ ਉੱਤੇ ਗੈਰਕਾਨੂੰਨੀ ਢੰਗ ਨਾਲ ਆਊਟਡੋਰ ਵਿੱਚ ਹੀ ਮੈਰੀਯੁਆਨਾ ਉਗਾਏ ਜਾਣ ਦਾ ਪਤਾ ਲੱਗਿਆ ਸੀ ਜਿਸ ਦਾ ਸਿੱਧਾ ਸਬੰਧ ਸੰਗਠਿਤ ਜੁਰਮ ਨਾਲ ਦੱਸਿਆ ਗਿਆ। 27 ਸਤੰਬਰ ਨੂੰ ਜੋਈਜ਼ ਗਾਰਡਨ ਨਾਂ ਦੇ ਸਾਈਨਬੋਰਡ ਦੇ ਨਾਲ ਲੱਗਦੀ ਥਾਂ ਉੱਤੇ ਭਾਰੀ ਮਾਤਰਾ ਵਿੱਚ ਪੁਲਿਸ ਪਹੁੰਚੀ, ਇੱਥੇ ਗ੍ਰੀਨਹਾਊਸ ਹੋਣ ਦਾ ਵੀ ਬੋਰਡ ਲੱਗਿਆ ਹੋਇਆ ਸੀ।
ਜਾਂਚਕਾਰਾਂ ਨੂੰ ਪਤਾ ਲੱਗਿਆ ਕਿ ਹੈਲਥ ਕੈਨੇਡਾ ਵੱਲੋਂ ਜਾਰੀ ਕੀਤੇ ਗਏ ਲਾਇਸੰਸ ਤਹਿਤ 475 ਆਊਟਡੋਰ ਪਲਾਂਟਸ ਤੇ 124 ਇੰਡੋਰ ਪਲਾਂਟਸ ਦੀ ਇਜਾਜ਼ਤ ਦਿੱਤੀ ਗਈ ਸੀ ਪਰ ਜਾਂਚਕਾਰਾਂ ਨੇ ਪਾਇਆ ਕਿ ਇਸ ਥਾਂ ਉੱਤੇ 2000 ਤੋਂ ਵੱਧ ਬੂਟੇ ਲਾਏ ਗਏ ਸਨ। ਪੁਲਿਸ ਵੱਲੋਂ 2,360 ਬੂਟੇ ਆਪਣੇ ਕਬਜੇ ਵਿੱਚ ਲੈ ਲਏ ਗਏ ਤੇ ਇਸ ਤੋਂ ਇਲਾਵਾ ਚਾਰ ਕਿੱਲੋ ਸੁੱਕੀ ਹੋਈ ਤੇ ਪੈਕਿੰਗ ਲਈ ਤਿਆਰ ਮੈਰੀਯੁਆਨਾ ਵੀ ਫੜ੍ਹੀ ਗਈ। ਇਸ ਨਸੀਲੇ ਪਦਾਰਥ ਦੀ ਕੀਮਤ 4.7 ਮਿਲੀਅਨ ਡਾਲਰ ਦੱਸੀ ਗਈ।
ਵਾਰੰਟ ਤਹਿਤ ਜਾਂਚ ਕਰਨ ਆਈ ਪੁਲਿਸ ਨੂੰ ਇਸ ਸੰਪਤੀ ਉੱਤੇ ਤਿੰਨ ਵਿਅਕਤੀ ਮਿਲੇੇ। ਪੁਲਿਸ ਨੇ ਤਿੰਨਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਤੇ ਉਨ੍ਹਾਂ ਨੂੰ ਚਾਰਜ ਕੀਤਾ ਗਿਆ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਵਿੱਚ ਕਿੰਗ ਦਾ 31 ਸਾਲਾ ਰੁਈ ਮਿਨ ਜੈਨ, ਮਾਰਖਮ ਦਾ 44 ਸਾਲਾ ਚੈਂਗ ਜੀ ਯੂ ਤੇ ਮਾਰਖਮ ਦਾ ਹੀ 56 ਸਾਲਾ ਰੌਂਗਚੀ ਟੈਨ ਸਾਮਲ ਹਨ।

 

Have something to say? Post your comment
ਹੋਰ ਕੈਨੇਡਾ ਖ਼ਬਰਾਂ