Welcome to Canadian Punjabi Post
Follow us on

23

February 2020
ਬ੍ਰੈਕਿੰਗ ਖ਼ਬਰਾਂ :
ਕੈਨੇਡਾ

ਬਹਿਸ ਤੋਂ ਬਾਅਦ ਟਰੂਡੋ ਉੱਤਰ ਵੱਲ ਹੋਏ ਰਵਾਨਾ, ਸ਼ੀਅਰ ਤੇ ਜਗਮੀਤ ਸਿੰਘ ਨੇ ਟੋਰਾਂਟੋ ਵਿੱਚ ਲਾਇਆ ਡੇਰਾ

October 08, 2019 08:50 PM

ਓਟਵਾ, 8 ਅਕਤੂਬਰ (ਪੋੋਸਟ ਬਿਊਰੋ) : ਲਿਬਰਲ ਆਗੂ ਜਸਟਿਨ ਟਰੂਡੋ ਅੱਜ ਆਪਣੀ ਪਾਰਟੀ ਦੀਆਂ ਕਲਾਈਮੇਟ ਚੇਂਜ ਨੀਤੀਆਂ ਦਾ ਪ੍ਰਚਾਰ ਇਕੁਆਲੁਇਟ ਵਿੱਚ ਕਰਨਗੇ। ਅਜਿਹਾ ਕਰਕੇ ਇਨ੍ਹਾਂ ਚੋਣਾਂ ਵਿੱਚ ਉੱਤਰ ਵੱਲ ਜਾਣ ਵਾਲੇ ਉਹ ਪਹਿਲੇ ਫੈਡਰਲ ਆਗੂ ਬਣ ਜਾਣਗੇ।
ਟਰੂਡੋ ਇੱਥੇ ਨੂਨਾਵਤ ਤੋਂ ਲਿਬਰਲ ਉਮੀਦਵਾਰ ਮੇਗਨ ਪਿੱਜ਼ੋ ਲਾਇਲ ਨਾਲ ਰਲ ਕੇ ਆਰਕਟਿਕ ਨੂੰ ਦਰਪੇਸ਼ ਕਲਾਈਮੇਟ ਚੇਂਜ ਸਬੰਧੀ ਚੁਣੌਤੀਆਂ ਬਾਰੇ ਸਥਾਨਕ ਲੋਕਾਂ ਨੂੰ ਜਾਣੂ ਕਰਵਾਉਣਗੇ ਤੇ ਇਨੁਇਟ ਆਗੂਆਂ ਨਾਲ ਮੁਲਾਕਾਤ ਕਰਨਗੇ। ਫਿਰ ਟਰੂਡੋ ਟੋਰਾਂਟੋ ਦੇ ਦੱਖਣ ਵੱਲ ਪਰਤਣਗੇ ਜਿੱਥੇ ਕੰਜ਼ਰਵੇਟਿਵ ਆਗੂ ਐਂਡਰਿਊ ਸ਼ੀਅਰ ਤੇ ਐਨਡੀਪੀ ਆਗੂ ਜਗਮੀਤ ਸਿੰਘ ਵੀ ਚੋਣ ਪ੍ਰਚਾਰ ਵਿੱਚ ਲੱਗੇ ਹੋਏ ਹਨ।
ਜਗਮੀਤ ਸਿੰਘ ਇੱਥੇ ਡਾਊਨਟਾਊਨ ਦੇ ਪੂਰਬ ਵਿੱਚ ਨੌਜਵਾਨਾਂ ਨਾਲ ਨਵੀਂ ਡੀਲ ਬਾਰੇ ਵਾਅਦਾ ਕਰ ਰਹੇ ਹਨ। ਇਹ ਉਹ ਥਾਂ ਹੈ ਜਿੱਥੇ ਐਨਡੀਪੀ ਨੂੰ ਕੁੱਝ ਸੀਟਾਂ ਹਾਸਲ ਹੋਣ ਦੀ ਆਸ ਹੈ। ਇਸ ਦੌਰਾਨ ਸ਼ੀਅਰ ਮਾਰਖਮ ਤੇ ਮਿਸੀਸਾਗਾ ਵਰਗੇ ਸਬਅਰਬਜ਼ ਵਿੱਚ ਜ਼ੋਰ ਲਾ ਰਹੇ ਹਨ, ਜਿੱਥੇ ਉਨ੍ਹਾਂ ਦੀ ਪਾਰਟੀ ਨੂੰ ਲਿਬਰਲਾਂ ਕੋਲੋਂ ਕੁੱਝ ਸੀਟਾਂ ਹਾਸਲ ਕਰਨ ਦੀ ਆਸ ਹੈ।
ਇਸ ਦੌਰਾਨ ਗ੍ਰੀਨ ਪਾਰਟੀ ਦੀ ਆਗੂ ਐਲਿਜ਼ਾਬੈੱਥ ਮੇਅ ਐਨਡੀਪੀ ਦੇ ਸਾਬਕਾ ਐਮਪੀ ਪਿਏਰੇ ਨਾਨਟੇਲ ਨਾਲ ਮਾਂਟਰੀਅਲ ਵਿੱਚ ਕੈਂਪੇਨਿੰਗ ਕਰ ਰਹੀ ਹੈ। ਅੰਗਰੇਜ਼ੀ ਭਾਸ਼ਾ ਦੀ ਬਹਿਸ ਤੋਂ ਬਾਅਦ ਆਗੂਆਂ ਕੋਲ ਹੁਣ ਅਗਲੇ ਤੇ ਆਖਰੀ ਬਹਿਸ ਤੋਂ ਪਹਿਲਾਂ ਚੋਣ ਪ੍ਰਚਾਰ ਲਈ ਥੋੜ੍ਹੇ ਦਿਨ ਹਨ। ਫਰੈਂਚ ਭਾਸ਼ਾ ਦੀ ਆਖਰੀ ਬਹਿਸ ਵੀਰਵਾਰ ਸ਼ਾਮ ਨੂੰ ਹੋਵੇਗੀ।

 

Have something to say? Post your comment
ਹੋਰ ਕੈਨੇਡਾ ਖ਼ਬਰਾਂ