ਬਰੈਂਪਟਨ (ਸੁਰਜੀਤ ਸਿੰਘ ਫਲੋਰਾ) ਬੀਤੇ ਵੀਕਐਂਡ ਤੇ ਬਰੈਂਪਟਨ ਸਾਊਥ ਤੋਂ ਰਮਨਦੀਪ ਬਰਾੜ ਵਲੋਂ ਗੁਰਦੁਆਰਾ ਨਾਨਕਸਰ ਵਿਖੇ ਸ੍ਰੀ ਅਖੰਡਪਾਠ ਸਾਹਿਬ ਦੇ ਪਾਠ ਰਖਵਾਏ ਗਏ ਸਨ ਤੇ ਐਤਵਾਰ ਨੂੰ ਭੋਗ ਉਪਰੰਤ ਅਲਬਰਟਾ ਦੇ ਪ੍ਰੀਮੀਅਰ ਜੇਸਨ ਕੈਨੀ ਵਲੋਂ ਉਹਨਾਂ ਦੀ ਸਹਾਇਤਾ ਲਈ ਪਹੁੰਚ ਕੇ ਸਭ ਨੂੰ ਬੇਨਤੀ ਕੀਤੀ। ਜਿਥੇ ਪਹਿਲਾਂ ਬਰਾੜ ਸਾਹਿਬ ਨੇ ਬੋਲਦੇ ਹੋਏ ਕਿਹਾ ਕਿ ਟਰੂਡੋ ਸਰਕਾਰ ਵਲੋਂ ਗੰਨ ਹਿੰਸਾ ਤੇ ਕੋਈ ਵੀ ਸੰਤੁਸਟ ਫੈਸਲਾਂ ਨਾ ਲੈਣ ਕਾਰਨ ਕਰਾਈਮ ਦੀ ਦਰ ਸਿਖਰ ਤੇ ਪਹੁੰਚ ਚੁਕੀ ਹੈ, ਫਿਰ ਨਾਫਟਾ ਅਮਰੀਕਾ ਨਾਲ ਡੀਲ ਵਾਰੇ ਗੱਲਬਾਤ ਕਰਦੇ ਹੋਏ ਬਰਾੜ ਸਾਹਿਬ ਨੇ ਕਿਹਾ ਕੇ ਜੋ ਸਿਰੇ ਨਾ ਚੜ੍ਹ ਕਾਰਨ ਕੈਨੇਡਾ ਦਾ ਬਹੁਤ ਨੁਕਸਾਨ ਹੋਇਆਂ ਹੈ। ਲੋਕਾਂ ਕੋਲ ਕੰਮ ਨਹੀਂ ਹਨ, ਸਭ ਪਾਸੇ ਮਹਿੰਗਾਈ ਇੰਨੀ ਵਧ ਗਈ ਹੈ ਕਿ ਲੋਕਾਂ ਦੇ ਖਰਚੇ ਪੂਰੇ ਨਹੀਂ ਰਹੇ।
ਇਸ ਦੇ ਨਾਲ ਹੀ ਜੇਸਨ ਕੈਨੀ ਨੇ ਬਰਾੜ ਸਾਹਿਬ ਵਲੋਂ ਦਿੱਤੀ ਸਪੀਚ ਵਾਰੇ ਸ਼ਲਾਘਾ ਕਰਦੇ ਹੋਏ ਕਿਹਾ ਕਿ ਸਾਨੂੰ ਇਸ ਤਰ੍ਹਾਂ ਦੇ ਕੈਡੀਡੇਟਾਂ ਦੀ ਲੋੜ ਹੈ ਜਿਹਨਾਂ ਨੂੰ ਚੰਗੇ ਅਤੇ ਮਾੜੇ ਵਾਰੇ ਸਭ ਪਤਾ ਹੋਵੇ। ਉਹਨਾਂ ਅੱਗੇ ਬੋਲਦੇ ਹੋਏ ਕਿਹਾ ਕਿ ਅਲਬਰਟਾ ਵਿਚ ਟਰੂਡੋ ਵਲੋਂ ਪਾਈਪ ਲਾਈਨ ਲਈ ਜੋ ਘਟੀਆ ਸੋਚ ਕਾਰਨ ਫੇਲ੍ਹ ਹੋਇਆ ਹੈ ਜਿਸ ਲਰਕੇ ਅਲਰਬਰਟਾ ਦੇ ਹਲਾਤ ਮਾੜੇ ਹੋੋਏ ਹਨ। ਸਾਡੇ ਬੱਚਿਆਂ ਦਾ ਮੈਰੋਵਾਨਾਂ ਕਰਕੇ ਉਹਨਾਂ ਨੂੰ ਟਰੂਡੋ ਸਰਕਾਰ ਨਸਿ਼ਆਂ ਵਿਚ ਝੋਕ ਰਹੀ ਹੈ। ਇੰਮੀਗਰੇਸ਼ਨ ਨੀਤੀ ਇੰਨੀ ਵਿਗੜ ਚੁਕੀ ਹੈ ਕਿ ਲੋਕਾਂ ਦਾ ਜੀਣਾ ਹਰਾਮ ਹੋ ਚੁਕਾ ਹੈ।
ਪਰ ਇਸ ਬੁਰੇ ਸਮੇਂ ਤੋਂ ਅਸੀਂ ਨਿਕਲ ਸਕਦੇ ਹਾਂ ਜਿਸਦਾ ਰਾਹ ਸਾਫ ਤੇ ਇਕੋ ਇਕ ਹੈ ਆਪਣੇ ਆਪਣੇ ਇਲਾਕੇ ਵਿਚ ਕੰਸਰਵੇਟਵ ਦੇ ਉਮੀਦਵਾਰਾਂ ਨੂੰ ਵੋਟਾਂ ਦੇ ਕੇ ਜਿਤਾਉ ਜਿਸ ਨਾਲ ਅਸੀਂ ਜਸਟਨ ਟਰੂਡੋ ਲਿਬਰਲ ਸਰਕਾਰ ਦਾ ਭੋਗ ਪਾ ਕੇ ਕੰਸਰਵੇਟਵ ਨੂੰ ਅੱਗੇ ਲੈ ਕੇ ਆਈਏ। ਜੋ ਤਾਂ ਹੀ ਸੰਭਵ ਹੋ ਸਕੇਗਾ ਜੇਕਰ ਤੁਸੀਂ ਸਭ ਬਾਹਰ ਨਿਕਲ ਕੇ ਸਹੀ ਉਮੀਦਵਾਰ ਅਤੇ ਪਾਰਟੀ ਨੂੰ ਵੋਟ ਦਿੰਦੇ ਹੋ। ਜਿਸ ਕਰਕੇ ਰਮਨਦੀਪ ਨੂੰ ਵੋਟ ਦੇ ਕੇ 21 ਅਕਤੂਬਰ ਨੂੰ ਔਟਵਾ ਪਾਰਲੀਮੈਂਟ ਵਿਚ ਭੇਜੋ, ਜਿਸ ਦੀ ਜਿਤ ਹੀ ਵਿਚ ਹੀ ਪਾਰਟੀ ਦੀ ਜਿੱਤ ਹੈ। ਐਮਪੀਪੀ ਪ੍ਰਭਮੀਤ ਸਰਕਾਰੀਆ, ਐਮਪੀਪੀ ਅਮਰਜੋਤ ਸੰਧੂ ਅਤੇ ਨੀਨਾ ਤਾਂਗੜੀ ਵਲੋਂ ਵੀ ਬਰਾੜ ਦੀ ਸਹਾਇਤਾ ਕਰਨ ਲਈ ਸਭ ਨੂੰ ਗੁਜਾਰਿਸ਼ ਕੀਤੀ ਗਈ।