Welcome to Canadian Punjabi Post
Follow us on

15

July 2025
 
ਖੇਡਾਂ

ਮਾਰੀਆ ਲਗਾਤਾਰ ਤੀਸਰਾ ਗੋਲਡ ਜਿੱਤਣ ਵਾਲੀ ਪਹਿਲੀ ਖਿਡਾਰੀ ਬਣੀ

October 03, 2019 09:49 AM

ਦੋਹਾ, 2 ਅਕਤੂਬਰ (ਪੋਸਟ ਬਿਊਰੋ)- ਵਰਲਡ ਐਥਲੈਟਿਕਸ ਚੈਂਪੀਅਨਸ਼ਿਪ ਦੇ ਦੌਰਾਨ ਰੂਸ ਦੀ ਮਹਿਲਾ ਹਾਈ ਜੰਪਰ ਮਾਰੀਆ ਲਾਸਿਤਸਕਿਨੀ ਨੇ ਲਗਾਤਾਰ ਤੀਸਰਾ ਗੋਲਡ ਜਿੱਤਿਆ ਹੈ ਅਤੇ ਉਹ ਚੈਂਪੀਅਨਸ਼ਿਪ ਵਿੱਚ ਮੈਨਜ਼ ਅਤੇ ਵਿਮਨਜ਼ ਕੈਟਾਗਰੀ ਵਿੱਚ ਤਿੰਨ ਗੋਲਡ ਜਿੱਤਣ ਵਾਲੀ ਪਹਿਲੀ ਖਿਡਾਰੀ ਬਣ ਗਈ ਹੈ।
ਰੂਸ ਦੀ ਐਥਲੈਟਿਕਸ ਫੈਡਰੇਸ਼ਨ ਉੱਤੇ ਪਾਬੰਦੀ ਹੋਣ ਕਾਰਨ ਮਾਰੀਆ ਨਿਊਟ੍ਰਲ ਖਿਡਾਰੀ ਦੇ ਰੂਪ ਵਿੱਚ ਉਤਰੀ ਸੀ। ਇਸ ਦੇ ਪਹਿਲਾਂ ਉਹ 2015 ਅਤੇ 2017 ਵਿੱਚ ਵੀ ਵਰਲਡ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ ਜਿੱਤ ਚੁੱਕੀ ਹੈ। 26 ਸਾਲ ਦੀ ਮਾਰੀਆ ਨੇ 2.04 ਮੀਟਰ ਦੀ ਛਲਾਂਗ ਲਾਈ। ਯੂਕਰੇਨ ਦੀ 18 ਸਾਲ ਦੀ ਯਾਰੋਸਲਾਵਾ ਨੇ ਵੀ ਉਸੇ ਵਾਂਗ 2.04 ਮੀਟਰ ਛਲਾਂਗ ਲਾਈ ਸੀ, ਪਰ ਹਰ ਹਾਈਟ ਨੂੰ ਕਲੀਅਰ ਕਰਦੇ ਜਾਣ ਕਾਰਨ ਮਾਰੀਆ ਨੂੰ ਗੋਲਡ ਦਿੱਤਾ ਗਿਆ। ਯਾਰੋਸਲਾਵਾ ਨੂੰ ਸਿਲਵਰ ਮਿਲਿਆ। ਅਮਰੀਕਾ ਦੀ ਵਾਸਤੀ ਕੁਨਿੰਘਮ ਨੇ ਤਾਂਬੇ ਦਾ ਮੈਡਲ ਜਿੱਤਿਆ। ਜਿੱਤ ਦੇ ਬਾਅਦ ਮਾਰੀਆ ਨੇ ਕਿਹਾ ਕਿ ਪੂਰਾ ਦੇਸ਼ ਸੋਚ ਰਿਹਾ ਸੀ ਕਿ ਮੈਂ ਇਥੇ ਗੋਲਡ ਮੈਡਲ ਜਿੱਤਾਂ। ਇਸ ਕਾਰਨ ਮੇਰੇ 'ਤੇ ਥੋੜ੍ਹਾ ਦਬਾਅ ਵੀ ਸੀ। ਹਰ ਜੰਪ ਦੇ ਦੌਰਾਨ ਮੈਨੂੰ ਪ੍ਰੇਸ਼ਾਨੀ ਹੋਈ, ਪਰ ਇਹ ਜਿੱਤ ਮੇਰੇ ਲਈ ਇਤਿਹਾਸਕ ਹੈ। ਮੈਂ ਅਗਲੇ ਸਾਲ ਟੋਕੀਓ ਓਲੰਪਿਕ ਵਿੱਚ ਵੀ ਆਪਣੇ ਇਸ ਪ੍ਰਦਰਸ਼ਨ ਨੂੰ ਬਰਕਰਾਰ ਰੱਖਣਾ ਚਾਹਾਂਗੀ।

 
Have something to say? Post your comment
ਹੋਰ ਖੇਡਾਂ ਖ਼ਬਰਾਂ
ਬੈਡਮਿੰਟਨ ਸਟਾਰ ਸਾਇਨਾ ਨੇਹਵਾਲ ਤੇ ਕਸ਼ਯਪ ਆਪਸੀ ਸਹਿਮਤੀ ਨਾਲ ਹੋਏ ਵੱਖ ਬਰਮਿੰਘਮ ਟੈਸਟ ਵਿਚ ਭਾਰਤ ਨੇ ਇੰਗਲੈਂਡ ਨੂੰ 336 ਦੌੜਾਂ ਨਾਲ ਹਰਾਇਆ, ਲੜੀ ਵਿਚ ਕੀਤੀ ਬਰਾਬਰੀ ਕੈਨੇਡੀਅਨ ਸਪ੍ਰਿੰਟ ਕੈਨੋਇਸਟ ਕੇਟੀ ਵਿਨਸੈਂਟ ਨੇ ਰਾਸ਼ਟਰੀ ਟਰਾਇਲਾਂ ਵਿੱਚ ਬਣਾਇਆ ਵਿਸ਼ਵ ਰਿਕਾਰਡ ਕੈਨੇਡਾ ਨੇ ਦੂਜੀ ਵਾਰ ਟੀ-20 ਵਿਸ਼ਵ ਕੱਪ ਲਈ ਕੀਤਾ ਕੁਆਲੀਫਾਈ ਫਲੋਰੀਡਾ ਪੈਂਥਰਜ਼ ਨੇ ਲਗਾਤਾਰ ਦੂਜੇ ਸਾਲ ਆਇਲਰਜ਼ ਨੂੰ ਹਰਾ ਕੇ ਸਟੈਨਲੀ ਕੱਪ ਜਿੱਤਿਆ ਤੈਰਾਕ ਮੈਕਿੰਟੋਸ਼ ਨੇ ਪੰਜ ਦਿਨਾਂ ਵਿੱਚ ਤੀਜਾ ਵਿਸ਼ਵ ਰਿਕਾਰਡ ਤੋੜਿਆ ਯੂਈਐੱਫਏ ਨੇਸ਼ਨਜ਼ ਲੀਗ ਦੇ ਫਾਈਨਲ `ਚ ਪੁਰਤਗਾਲ ਨੇ ਸਪੇਨ ਨੂੰ ਪੈਨਲਟੀ ਸ਼ੂਟਆਊਟ `ਚ ਹਰਾਇਆ ਇਰਾਨੀ ਤੇ ਪਾਓਲਿਨੀ ਨੇ ਫਰੈਂਚ ਓਪਨ ਦਾ ਮਹਿਲਾ ਡਬਲਜ਼ ਖਿਤਾਬ ਜਿੱਤਿਆ ਪੰਜ ਮੈਚਾਂ ਦੀ ਟੈਸਟ ਲੜੀ ਲਈ ਭਾਰਤੀ ਟੀਮ ਇੰਗਲੈਂਡ ਲਈ ਰਵਾਨਾ, ਪਹਿਲਾ ਮੈਚ 20 ਜੂਨ ਤੋਂ ਭਾਰਤ ਖ਼ਿਲਾਫ ਟੈਸਟ ਸੀਰੀਜ਼ ਲਈ ਇੰਗਲੈਂਡ ਟੀਮ ਦਾ ਹੋਇਆ ਐਲਾਨ