Welcome to Canadian Punjabi Post
Follow us on

30

June 2025
ਬ੍ਰੈਕਿੰਗ ਖ਼ਬਰਾਂ :
ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਟਰੰਪ ਨੂੰ ਦਿੱਤੀ ਚਿਤਾਵਨੀਸੰਯੁਕਤ ਰਾਸ਼ਟਰ ਦੀ ਏਜੰਸੀ ਨੇ ਕਿਹਾ- ਈਰਾਨ ਕੋਲ ਐਟਮ ਬੰਬ ਬਣਾਉਣ ਲਈ ਯੂਰੇਨੀਅਮ ਮੌਜ਼ੂਦਪਾਕਿਸਤਾਨ ਨੇ ਭਾਰਤ 'ਤੇ ਆਤਮਘਾਤੀ ਬੰਬ ਹਮਲੇ ਦਾ ਲਾਇਆ ਦੋਸ਼, ਭਾਰਤ ਨੇ ਕੀਤਾ ਰੱਦਰਿਵਰਡੇਲ ਵਿੱਚ ਵਿਅਕਤੀ 'ਤੇ ਚਾਕੂ ਨਾਲ ਹਮਲਾ ਕਰਨ ਵਾਲੇ ਨਾਬਾਲਿਗਾਂ ਦੇ ਸਮੂਹ ਦੀ ਭਾਲ ਕਰ ਰਹੀ ਪੁਲਿਸ ਡੀਐੱਚਐੱਲ ਐਕਸਪ੍ਰੈੱਸ ਕੈਨੇਡਾ ਦੇ ਵਰਕਰਾਂ ਦੀ ਹੜਤਾਲ ਖ਼ਤਮ, ਭਲਕ ਤੋਂ ਲਾਗੂ ਹੋ ਜਾਣਗੇ ਕਾਰਜਕੈਨੇਡਾ ਅਤੇ ਅਮਰੀਕਾ ਵਿੱਚ ਖਰੀਦਦਾਰਾਂ 'ਤੇ ਟੈਰਿਫ ਦਾ ਅਸਰ, ਲੋਬਲਾ ਸਟੋਰਾਂ 'ਤੇ ਕੁਝ ਕੀਮਤਾਂ ਵਧਣ ਦਾ ਅਨੁਮਾਨਉੱਤਰ-ਪੱਛਮੀ ਅਲਬਰਟਾ ਕਤਲ ਮਾਮਲੇ `ਚ ਲੋੜੀਂਦੇ ਵਿਅਕਤੀ ਨਦੀ ਪੁਲਿਸ ਨੂੰ ਭਾਲ ਦਿਲਜੀਤ ਦੀ ‘ਸਰਦਾਰ ਜੀ 3’ ਨੂੰ ਪਾਕਿਸਤਾਨ ਦੇ ਤਿੰਨ ਸੈਂਸਰ ਬੋਰਡਾਂ ਨੇ ਦਿੱਤੀ ਮਨਜ਼ੂਰੀ
 
ਲਾਈਫ ਸਟਾਈਲ

ਲਖਨਵੀ ਪੁਲਾਅ

October 02, 2019 10:39 AM

ਸਮੱਗਰੀ-ਉਬਲੇ ਹੋਏ ਬਾਸਮਤੀ ਚੌਲ 250 ਗਰਾਮ, ਘਿਓ ਇੱਕ ਵੱਡਾ ਚਮਚ, ਉਬਲੇ ਹਰੇ ਮਟਰ, ਅੱਧਾਕੱਪ, ਉਬਲੀ ਕੱਟੀ ਹੋਈ ਗਾਜਰ ਅਤੇ ਫਰੈਂਚਬੀਨ ਦੋ ਵੱਡੇ ਚਮਚ, ਕਾਜੂ, ਬਾਦਾਮ ਅਤੇ ਕਿਸ਼ਮਿਸ-ਇੱਕ ਚੌਥਾ ਕੱਪ, ਪਿਆਜ਼ (ਸਲਾਇਸ) 250 ਗਰਾਮ, ਕਸੂਰੀ ਮੇਥੀ ਇੱਕ ਛੋਟਾ ਚਮਚ, ਜ਼ੀਰਾ ਅੱਧਾ ਛੋਟਾ ਚਮਚ, ਦਾਲਚੀਨੀ ਪਾਊਡਰ ਛੋਟਾ ਅੱਧਾ ਚਮਚ, ਗਰਮ ਮਸਾਲਾ ਇੱਕ ਛੋਟਾ ਚਮਚ, ਪਨੀਰ (ਛੋਟੇ ਟੁਕੜਿਆਂ 'ਚ ਕੱਟਿਆ ਹੋਇਆ) 100 ਗਰਾਮ, ਨਮਕ ਸਵਾਦ ਅਨੁਸਾਰ।
ਬਣਾਉਣ ਦਾ ਤਰੀਕਾ-ਇਸ ਨੂੰ ਬਣਾਉਣ ਲਈ ਤੁਸੀਂ ਸਭ ਤੋਂ ਪਹਿਲਾਂ ਥੋੜਾ ਜਿਹਾ ਘਿਓ ਪਾ ਕੇ ਚਾਵਲ ਉਬਾਲ ਲਓ। ਅਲੱਗ ਅਲੱਗ ਕਰ ਲਓ। ਇਸ ਤੋਂ ਬਾਅਦ ਕੜਾਹੀ ਵਿੱਚ ਘਿਓ ਗਰਮ ਕਰ ਕੇ ਇਸ ਵਿੱਚ ਬਾਦਾਮ, ਕਾਜੂ ਅਤੇ ਕਿਸ਼ਮਿਸ਼ ਭੁੰਨ ਕੇ ਕੱਢ ਲਓ। ਬਚੇ ਹੋਏ ਤੇਲ ਵਿੱਚ ਪਿਆਜ਼ ਪਾਓ ਅਤੇ ਇਸ ਨੂੰ ਸੁਨਹਿਰੀ ਹੋਣ ਤੱਕ ਭੁੰਨੋ। ਬਾਅਦ ਵਿੱਚ ਇਸ 'ਚ ਜ਼ੀਰਾ ਅਤੇ ਦਾਲਚੀਨੀ ਪਾਊਡਰ ਵੀ ਪਾ ਦਿਓ। ਇਸ ਸਭ ਤੋਂ ਬਾਅਦ ਤੁਸੀਂ ਸਾਰੀਆਂ ਸਬਜ਼ੀਆਂ ਅਤੇ ਚਾਵਲ ਪਾ ਕੇ ਕਰੀਬ ਇੱਕ ਮਿੰਟ ਤੱਕ ਪਕਾਓ। ਫਿਰ ਇਸ 'ਚ ਭੁੰਨੇ ਹੋਏ ਕਾਜੂ, ਕਿਸ਼ਮਿਸ਼ ਮਿਲਾ ਕੇ ਅੱਧਾ ਮਿੰਟ ਤੱਕ ਪਕਾਓ। ਹੁਣ ਲਖਨਵੀ ਪੁਲਾਅ ਤਿਆਰ ਹੈ। ਇਸ ਨੂੰ ਦਹੀਂ ਜਾਂ ਫਿਰ ਤੇਜ਼ ਮਿਰਚ ਵਾਲੀ ਚਟਣੀ ਨਾਲ ਸਰਵ ਕਰੋ।

 
Have something to say? Post your comment