ਰਾਜਨੀਤਿਕ ਲੇਖ

ਸਿਆਸੀ ਵਰਗ ਭਰੋਸੇ ਯੋਗ ਨਹੀਂ, ਫਿਰ ਵੀ ਵੋਟ ਦੇਣਾ ਸਾਡੇ ਲੋਕਾਂ ਦੀ ਮਜਬੂਰੀ

May 25, 2017 at 8:26 pm

-ਐੱਨ ਕੇ ਸਿੰਘ ਇੱਕ ਨਸੀਮੂਦੀਨ ਅਚਾਨਕ ਇੱਕ ਦਿਨ ਖੜ੍ਹਾ ਹੁੰਦਾ ਤੇ ਪ੍ਰੈੱਸ ਕਾਨਫਰੰਸ ਕਰ ਕੇ ਕਈ ਸੀ ਡੀਜ਼ ਜਾਰੀ ਕਰਦਾ ਹੈ, ਜਿਸ ਵਿੱਚ ਬਹੁਜਨ ਸਮਾਜ ਪਾਰਟੀ (ਬਸਪਾ) ਦੀ ਮੁਖੀ ਤੇ ਉੱਤਰ ਪ੍ਰਦੇਸ਼ ਦੀ ਕਈ ਵਾਰ ਮੁੱਖ ਮੰਤਰੀ ਰਹਿ ਚੁੱਕੀ ਮਾਇਆਵਤੀ ਨੂੰ ਪੈਸੇ ਲਈ ਗੈਰ-ਕਾਨੂੰਨੀ ਤੌਰ ‘ਤੇ ਦਬਾਅ ਪਾਉਣ ਦੀ ਗੱਲ […]

Read more ›

ਕਸ਼ਮੀਰ ਸਮੱਸਿਆ ਸ਼ੇਖ ਅਬਦੁੱਲਾ ਦੇ ਦੋਗਲੇਪਣ ਤੇ ਉਨ੍ਹਾਂ ਦੇ ਗੁਪਤ ਏਜੰਡੇ ਦੀ ਦੁਖਦਾਈ ਕਹਾਣੀ

May 24, 2017 at 8:53 pm

-ਹਰੀ ਜੈ ਸਿੰਘ ਵਾਦੀ-ਏ-ਕਸ਼ਮੀਰ ਵਿੱਚ ਕੁਝ ਅਸਲੀਅਤਾਂ ਸ਼ੀਸ਼ੇ ਵਾਂਗ ਸਾਫ ਹਨ। ਪਹਿਲੇ ਨੰਬਰ ‘ਤੇ ਮਹਿਬੂਬਾ ਮੁਫਤੀ ਦੇ ਅਧੀਨ ਪੀ ਡੀ ਪੀ-ਭਾਜਪਾ ਗਠਜੋੜ ਹੁਣ ਤੱਕ ਗਵਰਨੈਂਸ ਦੇ ਕੰਮ ਵਿੱਚ ਪੂਰੀ ਤਰ੍ਹਾਂ ਅਸਫਲ ਰਿਹਾ ਤੇ ਕਸ਼ਮੀਰ ਦੀ ਗੜਬੜ ਵਾਲੀ ਤਸਵੀਰ ਪੇਸ਼ ਕਰਦਾ ਹੈ। ਜੋੜ-ਤੋੜ ਕਰ ਕੇ ਬਣਾਏ ਇਸ ਕਮਜ਼ੋਰ ਜਿਹੇ ਗਠਜੋੜ ਨੂੰ […]

Read more ›

ਲੋਕ ਪ੍ਰਤੀਨਿਧਾਂ ਦੇ ਆਚਰਣ ਵਿੱਚ ਸੁਧਾਰ ਦੀ ਲੋੜ

May 23, 2017 at 8:04 pm

-ਲਕਸ਼ਮੀ ਕਾਂਤਾ ਚਾਵਲਾ ਦੇਸ਼ ਦੇ ਪੰਜ ਰਾਜਾਂ ਵਿੱਚ ਫਰਵਰੀ ਮਾਰਚ 2017 ਵਿੱਚ ਚੋਣਾਂ ਬਾਅਦ ਨਵੀਆਂ ਸਰਕਾਰਾਂ ਬਣੀਆਂ। ਲੋਕ ਵੋਟਾਂ ਪਾਉਂਦੇ ਹਨ ਅਤੇ ਜਿਸ ਨੂੰ ਬਹੁਮਤ ਮਿਲਦਾ ਹੈ, ਉਹ ਰਾਜਸੀ ਪਾਰਟੀ ਦੇਸ਼ ਵਿੱਚ ਸੱਤਾ ‘ਤੇ ਕਾਬਜ਼ ਹੁੰਦੀ ਹੈ। ਭਾਰਤ ਵਿੱਚ ਜਿਵੇਂ ਸ਼ਾਂਤੀਪੂਰਨ ਸੱਤਾ ਪਰਿਵਰਤਨ ਹੁੰਦਾ ਹੈ, ਉਹ ਪੂਰੀ ਦੁਨੀਆ ਲਈ ਮਿਸਾਲ […]

Read more ›

ਬ੍ਰਿਟੇਨ ਦੀਆਂ ਚੋਣਾਂ ਵਿੱਚ ਵੀ ਭਾਰਤ ਵਾਂਗ ਵਾਅਦਿਆਂ ਦੀ ਭਰਮਾਰ

May 22, 2017 at 8:44 pm

-ਲੰਡਨ ਤੋਂ ਕ੍ਰਿਸ਼ਨ ਭਾਟੀਆ ਜੇ ਇਨ੍ਹੀਂ ਦਿਨੀਂ ਤੁਸੀਂ ਲੰਡਨ ਜਾਂ ਬ੍ਰਿਟੇਨ ਦੇ ਕਿਸੇ ਸ਼ਹਿਰ ਦੇ ਗਲੀ ਮੁਹੱਲਿਆਂ ਵਿੱਚੋਂ ਲੰਘੋ ਤਾਂ ਅੰਦਾਜ਼ਾ ਨਹੀਂ ਲਾ ਸਕਦੇ ਕਿ ਉਥੇ ਤਿੰਨ ਹਫਤਿਆਂ ਬਾਅਦ ਆਮ ਚੋਣਾਂ ਹੋਣ ਵਾਲੀਆਂ ਹਨ। ਸਾਨੂੰ ਭਾਰਤ ਦੀਆਂ ਚੋਣਾਂ ਦੌਰਾਨ ਹੋਣ ਵਾਲੀ ਗਹਿਮਾ ਗਹਿਮੀ ਦਾ ਚਸਕਾ ਲੱਗਾ ਹੋਇਆ ਹੈ; ਜਲਸੇ, ਜਲੂਸ, […]

Read more ›
ਕਹਿਣੀ-ਕਰਨੀ ਦਾ ਫਰਕ ਲੈ ਬੈਠਾ ਆਪ ਨੂੰ

ਕਹਿਣੀ-ਕਰਨੀ ਦਾ ਫਰਕ ਲੈ ਬੈਠਾ ਆਪ ਨੂੰ

May 18, 2017 at 8:27 pm

-ਸਤਿਨਾਮ ਸਿੰਘ ਸੰਦੇਸ਼ੀ 2009 ਤੋਂ 2014 ਤੱਕ ਸੱਤਾ ਵਿੱਚ ਰਹੀ ਡਾਕਟਰ ਮਨਮੋਹਨ ਸਿੰਘ ਵਾਲੀਯੂ ਪੀ ਏ ਸਰਕਾਰ ਵੇਲੇ ਬੁਰਜੂਆ ਸਿਆਸਤ ਅੰਦਰ ਇੱਕ ਨਵਾਂ ਮੋੜ ਆਇਆ, ਜਦੋਂ ਸੋਸ਼ਲ ਵਰਕਰ ਅੰਨਾ ਹਜ਼ਾਰੇ ਨੇ ਭਿ੍ਰਸ਼ਟਾਚਾਰ ਦੇ ਖਿਲਾਫ ਅੰਦੋਲਨ ਸ਼ੁਰੂ ਕੀਤਾ। ਉਸ ਅੰਦੋਲਨ ਵਿੱਚ ਕਈ ਨਵੇਂ ਆਗੂ ਅੱਗੇ ਆਏ, ਜੋ ਪਹਿਲਾਂ ਵਕੀਲ ਜਾਂ ਬਿਊਰੋਕ੍ਰੇਸੀ […]

Read more ›

ਬੇਅਦਬੀ ਦਾ ਮਸਲਾ ਮਾਨਸਿਕਤਾ ਹੈ ਜਾਂ ਸਿਆਸਤ?

May 17, 2017 at 8:13 pm

-ਬਲਕਾਰ ਸਿੰਘ (ਪ੍ਰੋ) ਭਾਰਤ ਦੀਆਂ ਸਾਰੀਆਂ ਘੱਟ-ਗਿਣਤੀਆਂ ਵਿਸ਼ਵਾਸ ਅਤੇ ਵਿਧਾਨਕਤਾ ਵਿਚਕਾਰ ਪੈਦਾ ਹੋਏ ਸਿਆਸੀ ਤਣਾਉ ਦੀਆਂ ਸ਼ਿਕਾਰ ਹੋਈਆਂ ਮਹਿਸੂਸ ਕਰਨ ਲੱਗੀਆਂ ਹਨ। ਇਸ ਨਾਲ ਭਾਰਤੀ ਸੱਭਿਆਚਾਰ ਦੀ ਬਹੁ-ਰੰਗੀ ਸਮਾਜਿਕਤਾ ਵੰਗਾਰੀ ਗਈ ਹੈ। ਖੇਤਰੀ ਸਿਆਸਤ ਨੂੰ ਇਸ ਦੀ ਕੀਮਤ ਸਾਰਿਆਂ ਤੋਂ ਵੱਧ ਚੁਕਾਉਣੀ ਪੈ ਰਹੀ ਹੈ। ਪੰਜਾਬ ਇਸ ਦੀ ਕੀਮਤ ਪਹਿਲਾਂ […]

Read more ›

ਭਾਰਤ ਦੀਆਂ ਹਾਈਟੈਕ ਅਦਾਲਤਾਂ ਬਨਾਮ ਸਿਸਟਮ ਦਾ ਸੁਧਾਰ

May 16, 2017 at 10:09 pm

-ਪੂਰਨ ਚੰਦ ਸਰੀਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਗਿਆਨ ਭਵਨ ਵਿੱਚ ਸੁਪਰੀਮ ਕੋਰਟ ਅਤੇ ਉਸ ਤੋਂ ਬਾਅਦ ਸੂਬਾਈ ਤੇ ਜ਼ਿਲਾ ਅਦਾਲਤਾਂ ਦਾ ਕੰਮ-ਕਾਜ ਆਨਲਾਈਨ ਕਰਨ ਦਾ ਉਦਘਾਟਨ ਕਰਕੇ ਮੁਕੱਦਮੇਬਾਜ਼ੀ ਨੂੰ ਡਿਜੀਟਲ ਦੁਨੀਆ ‘ਚ ਸ਼ਾਮਲ ਕਰ ਦਿੱਤਾ ਹੈ। ਇਸ ਨਾਲ ਮੁਕੱਦਮਾ ਦਰਜ ਕਰਨ, ਸੁਣਵਾਈ ਦੀ ਤਰੀਕ ਜਾਣਨ ਤੋਂ ਲੈ ਕੇ ਫੈਸਲਿਆਂ […]

Read more ›

ਸਿੱਖ ਪੰਥ ਲਈ ਗਹਿਰਾਏ ਚਿੰਤਾਜਨਕ ਮਸਲੇ

May 11, 2017 at 8:18 pm

-ਭਾਈ ਅਸ਼ੋਕ ਸਿੰਘ ਬਾਗੜੀਆਂ ਡੇਰਾ ਸਿਰਸਾ ਦੇ ਮੁਖੀ ਦੀ ਅਖੌਤੀ ਮੁਆਫੀ ਤੋਂ ਪੈਦਾ ਹੋਏ ਹਾਲਾਤ ਤੋਂ ਕਈ ਸਵਾਲ ਪੰਥਕ ਚਿੰਤਕਾਂ ਵਾਸਤੇ ਖੜੇ ਹੋਏ ਹਨ। ਇਹ ਅਖੌਤੀ ਮੁਆਫੀਨਾਮਾ ਲੈ ਕੇ ਕੌਣ ਆਇਆ ਅਤੇ ਸ੍ਰੀ ਅਕਾਲ ਤਖਤ ‘ਤੇ ਕਦੋਂ ਪੇਸ਼ ਹੋਇਆ, ਇਨ੍ਹਾਂ ਸਵਾਲਾਂ ਨੇ ਪੰਥ ਵਿੱਚ ਕਾਫੀ ਉਥਲ ਪੁਥਲ ਮਚਾਈ ਹੈ। ਹੁਣੇ […]

Read more ›

ਚੋਣ ਵਾਅਦਿਆਂ ਦੀ ਪੂਰਤੀ: ਨਾ ਨੀਤੀ, ਨਾ ਨੀਅਤ

May 10, 2017 at 8:34 pm

-ਮੋਹਨ ਸਿੰਘ (ਡਾ.) ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਸਮੇਂ ਕਾਂਗਰਸ ਨੇ ਆਪਣੇ ਚੋਣ ਮੈਨੀਫੈਸਟੋ ਵਿੱਚ ਲੋਕਾਂ ਨਾਲੋਂ ਅਸਮਾਨੋਂ ਤਾਰੇ ਤੋੜਨ ਤੱਕ ਦੇ ਵਾਅਦੇ ਕੀਤੇ ਸਨ। ਰਾਜ ਦੇ ਕਿਸਾਨਾਂ ਸਿਰ ਚੜ੍ਹ ਕਰਜ਼ੇ ਮੁਆਫ ਕਰਨ, ਖੇਤੀ ਲਈ ਬਿਜਲੀ ਮੁਫਤ ਜਾਰੀ ਰੱਖਣ, ਫਸਲੀ ਵਿਭਿੰਨਤਾ ਲਿਆਉਣ, ਫਸਲਾਂ ਅਤੇ ਸਿਹਤ ਦਾ ਮੁਫਤ ਬੀਮਾ ਅਤੇ ਡੇਅਰੀ […]

Read more ›

ਦਿਸ਼ਾਹੀਣਤਾ ਤੇ ਅਨਿਰਣੇ ਦੀ ਸ਼ਿਕਾਰ ਖੱਟੜ ਸਰਕਾਰ

May 9, 2017 at 10:31 pm

-ਅਦਿਤੀ ਫੜਨਵੀਸ 2014 ਦੇ ਪੱਤਝੜ ਵਿੱਚ ਜਦੋਂ ਹਰਿਆਣਾ ਵਿੱਚ ਚੋਣਾਂ ਹੋਈਆਂ ਤਾਂ ਓਮ ਪ੍ਰਕਾਸ਼ ਚੌਟਾਲਾ ਦੀ ਅਗਵਾਈ ਵਾਲੀ ਇੰਡੀਅਨ ਨੈਸ਼ਨਲ ਲੋਕਦਲ (ਇਨੈਲੋ) ਦੇ ਸੱਤਾਧਾਰੀ ਹੋਣ ਦੀ ਉਮੀਦ ਸੀ, ਪਰ ਦੇਸ਼ ‘ਚ ਨਰਿੰਦਰ ਮੋਦੀ ਦੀ ਮੁਹਿੰਮ ਤੇ ਇਨੈਲੋ ਮੁਖੀ ਓਮ ਪ੍ਰਕਾਸ਼ ਚੌਟਾਲਾ ਦੇ ਭਿ੍ਰਸ਼ਟਾਚਾਰ ਦੇ ਦੋਸ਼ ਵਿੱਚ ਜੇਲ੍ਹ ਵਿੱਚ ਬੰਦ ਹੋਣ […]

Read more ›