ਅੱਜ ਨਾਮਾ

ਅੱਜ-ਨਾਮਾ

April 26, 2013 at 12:34 pm

ਪਰਦੇ ਬਹੁਤ ਸਰਕਾਰ ਸੀ ਪਾਈ ਜਾਂਦੀ, ਖੁੱਲ੍ਹੀ ਜਾ ਕੇ ਅਦਾਲਤ ਵਿੱਚ ਪੋਲ ਬੇਲੀ। ਜਿਹੜੀ ਕੋਲਾ ਸਕੈਂਡਲ ਲਈ ਜਾਂਚ ਹੋਈ, ਪਹੁੰਚੀ ਸਿੱਧੀ ਨਹੀਂ ਜੱਜਾਂ ਦੇ ਕੋਲ ਬੇਲੀ। ਪਹਿਲਾਂ ਚਾਕਰ ਸਰਕਾਰ ਦੇ ਚੁੱਕ ਥੱਬੇ, ਵਿੰਹਦੇ ਰਹੇ ਕਈ ਵਰਕੜੇ ਫੋਲ ਬੇਲੀ। ਜਾਂਦੀ ਹੋਊ ਖਿਲਾਫ ਕੋਈ ਮੱਦ ਜਿਹੜੀ, ਨੁਕਤਾ ਕੀਤਾ ਉਹ ਹੋਊਗਾ ਗੋਲ ਬੇਲੀ। […]

Read more ›

ਅੱਜ-ਨਾਮਾ

April 25, 2013 at 12:08 pm

ਪਹਿਲਾਂ ਇੱਕੋ ਸੀ ਸੋਚ ਅਕਾਲੀਆਂ ਦੀ, ਹੁਣ ਉਹਨਾਂ ਦੇ ਬਾਈ ਹਨ ਧੜੇ ਮੀਆਂ। ਥੋੜ੍ਹੇ ਵਿਰਲੇ ਤਿਆਗੀ ਹੁਣ ਦਲ ਅੰਦਰ, ਬਾਕੀ ਮਾਇਆ ਦੇ ਮੋਹ ਨੇ ਫੜੇ ਮੀਆਂ। ਬਾਹਲੇ ਦਿੱਲੀ ਦੇ ਵੱਲ ਹੁਣ ਝਾਕਦੇ ਨੇ, ਖਾਲਿਸਤਾਨ ਦੇ ਨਾਲ ਕੁਝ ਖੜੇ ਮੀਆਂ। ਕਈ ਮਹਿਲਾਂ ਦੇ ਵਿੱਚ ਹਨ ਸੌਣ ਵਾਲੇ, ਸੌਂਦੇ ਅਜੇ ਕਈ ਸੱਜਣ […]

Read more ›

ਅੱਜ-ਨਾਮਾ

April 24, 2013 at 11:45 am

ਕਰ ਲਈ ਚੀਨ ਦੇ ਨਾਲ ਫਲੈਗ ਮੀਟਿੰਗ, ਘੁਸਪੈਠ ਵਾਲਾ ਮੁੱਦਾ ਅਜੇ ਮੁੱਕਦਾ ਨਹੀਂ। ਅੜੀ ਚੀਨੀ ਕਮਾਂਡਰ ਦੀ ਬਹੁਤ ਡਾਢੀ, ਲੱਗਾ ਤੰਬੂ ਉਹ ਅਜੇ ਵੀ ਚੁੱਕਦਾ ਨਹੀਂ। ਏਧਰ ਜਾਂਦੇ ਭੜਕਾਈ ਹਨ ਭਾਜਪਾਈਏ, ਅੱਗੇ ਚੀਨ ਦੇ ਹਿੰਦ ਕਿਉਂ ਬੁੱਕਦਾ ਨਹੀਂ। ਕਹੋ ਚੀਨ ਨੂੰ ਆਓ ਫਿਰ ਵੇਖ ਲਈਏ, ਹਿੰਦ ਇੱਟ ਵਾਂਗੂੰ ਸਿੱਧਾ ਠੁੱਕਦਾ […]

Read more ›

ਅੱਜ-ਨਾਮਾ

April 23, 2013 at 11:43 am

ਘਪਲਾ ਚਾਲੀ ਹਜ਼ਾਰ ਕਰੋੜ ਸੁਣਿਆ, ਦਿੱਤਾ ਰਗੜ ਹੈ ਜਿਸ ਬੰਗਾਲ ਮੀਆਂ। ਚਿੱਟ ਫੰਡ ਦੀ ਕਾਹਦੀ ਸਕੀਮ ਪਾ ਲਈ, ਵਿੱਚੋਂ ਜੇਬਾਂ ਦੇ ਕੱਢ ਲਿਆ ਮਾਲ ਮੀਆਂ। ਚੀਕਾਂ ਮਾਰਦੇ ਰਹੇ ਲੁੱਟੇ ਜਾਣ ਵਾਲੇ, ਹੋਏ ਸਨ ਉਹ ਹਾਲੋਂ ਬੇਹਾਲ ਮੀਆਂ। ਢਿੱਲ ਵਰਤੀ ਸਰਕਾਰ ਬੰਗਾਲ ਦੀ ਸੀ, ਮਮਤਾ ਬੀਬੀ ਦੇ ਚੋਰ ਸੀ ਨਾਲ ਮੀਆਂ। […]

Read more ›

ਅੱਜ-ਨਾਮਾ

April 22, 2013 at 11:01 am

ਝਾਕੀ ਨਾਟਕ ਕਰਨਾਟਕ ਦੀ ਨਵੀਂ ਵੇਖੋ, ਹੋਇਆ ਚੋਣ ਦਾ ਗਰਮ ਮੈਦਾਨ ਮੀਆਂ। ਬਾਹਲਾ ਭੇੜ ਹੈ ਭਾਜਪਾ-ਕਾਂਗਰਸ ਲਈ, ਕੀਤਾ ਇੱਕ ਹੈ ਜਿ਼ਮੀ-ਅਸਮਾਨ ਮੀਆਂ। ਧਿਰਾਂ ਰਾਜਸੀ ਭਿੜਦੀਆਂ ਹੋਰ ਦੋ ਵੀ, ਤੀਜਾ ਲੈਣ ਦੇ ਲਈ ਅਸਥਾਨ ਮੀਆਂ। ਯੇਦੂਰੱਪਾ ਦਾ ਟੱਬਰ ਪਿਆ ਘੁੰਮੀ ਜਾਂਦਾ, ਦੇਵਗੌੜਾ ਨਾਲ ਪਿਆ ਘਮਸਾਨ ਮੀਆਂ। ਲੋਕ ਏਧਰ ਨਾ ਓਧਰ ਦੀ […]

Read more ›

ਅੱਜ-ਨਾਮਾ

April 21, 2013 at 8:49 pm

ਜਾ ਕੇ ਕਿਸੇ ਅਡਵਾਨੀ ਨੂੰ ਫੂਕ ਦਿੱਤੀ, ਮੌਕਾ ਬਣ ਗਿਆ ਲੈ ਤੂੰ ਵਰਤ ਮੀਆਂ। ਚਾਲੇ ਮੋਦੀ ਨਰਿੰਦਰ ਦੇ ਬਹੁਤ ਉਲਟੇ, ਭਾਈਵਾਲ ਕਈ ਓਸ ਤੋਂ ਡਰਤ ਮੀਆਂ। ਆਨੇ ਟੱਡਣ ਤੋਂ ਮੋਦੀ ਨਾ ਬਾਜ਼ ਆਵੇ, ਉਹ ਕਦੇ ਨਾ ਸ਼ਰਮ ਹੈ ਕਰਤ ਮੀਆਂ। ਲੀਡਰ ਮੋਦੀ ਨਹੀਂ ਚਾਹੀਦਾ ਮੋਰਚੇ ਦਾ, ਇਹੋ ਸਾਰਿਆਂ ਦੇ ਵੱਲੋਂ […]

Read more ›

ਅੱਜ-ਨਾਮਾ

April 19, 2013 at 11:07 am

ਆਖੀ ਜਾਂਦਾ ਹੈ ਸਿੰਘ ਮਨਮੋਹਨ ਸਾਨੂੰ, ਹੁੰਦਾ ਭਾਰਤ ਦਾ ਪਿਆ ਵਿਕਾਸ ਭਾਈ। ਕਈਆਂ ਗੱਲਾਂ ਦੇ ਬਾਰੇ ਸੰਸਾਰ ਕਹਿੰਦਾ, ਕਰ ਲਈ ਅਸਾਂ ਤਰੱਕੀ ਹੈ ਖਾਸ ਭਾਈ। ਕਈਆਂ ਖੇਤਰਾਂ ਵਿੱਚ ਤਾਂ ਅਸੀਂ ਮੂਲੋਂ, ਦਿੱਤੀ ਬੰਨ੍ਹ ਭਵਿੱਖ ਲਈ ਆਸ ਭਾਈ। ਥੋੜ੍ਹੀ ਕਸਰ ਗਰੀਬੀ ਦੀ ਰਹੀ ਜੇਕਰ, ਕਾਹਨੂੰ ਹੁੰਦੇ ਹਾਂ ਅਸੀਂ ਉਦਾਸ ਭਾਈ। ਪੜ੍ਹੀਏ […]

Read more ›

ਅੱਜ-ਨਾਮਾ

April 18, 2013 at 11:01 pm

ਵਿੱਚ ਪਾਕਿ ਦੇ ਚੋਣ ਪਰਚਾਰ ਭਖਿਆ, ਛਿੱਕੇ ਲੀਡਰਾਂ ਦੇ ਗਏ ਨੇ ਲੱਥ ਬੇਲੀ। ਮੂੰਹ ਆਇਆ ਹੀ ਜਾਂਦੇ ਨੇ ਬਕੀ ਸਾਰੇ, ਨਹੀਂਓਂ ਪਰਖਦਾ ਕੋਈ ਵੀ ਤੱਥ ਬੇਲੀ। ਗੁੰਨ੍ਹੀ ਜਾਂਦੇ ਨੇ ਨਿਰਾ ਹੀ ਲੂਣ ਨੇਤਾ, ਬੈਠੀ ਵੇਖਦੀ ਰਹਿੰਦੀ ਹੈ ਸੱਥ ਬੇਲੀ। ਸਾਰੇ ਸੱਚੇ ਹਨ ਲੀਡਰ ਤੇ ਲੋਕ ਝੂਠੇ, ਲੱਗਦਾ ਵੇਖ ਕੇ ਦੌੜ […]

Read more ›

ਅੱਜ-ਨਾਮਾ

April 17, 2013 at 12:08 pm

ਪਹਿਲਾਂ ਜਿ਼ਲੇ ਜਲੰਧਰ ਤੋਂ ਖਬਰ ਆਈ, ਕਈਆਂ ਘਰਾਂ ਦੀ ਕਣਕ ਹੈ ਸੜੀ ਬੇਲੀ। ਮਿਲ ਗਈ ਖਬਰ ਇਹ ਫੇਰ ਫਰੀਦਕੋਟੋਂ, ਕਣਕ ਸੜ ਗਈ ਖੇਤ ਵਿੱਚ ਖੜੀ ਬੇਲੀ। ਮੁੜ ਕੇ ਕੋਲੋਂ ਮੁਹਾਲੀ ਦੇ ਖਬਰ ਆਈ, ਫਿਰ ਬੱਝ ਗਈ ਏਦਾਂ ਦੀ ਲੜੀ ਬੇਲੀ। ਗੜੇ-ਮਾਰ ਤੋਂ ਵੱਧ ਇਹ ਮਾਰ ਪੈ ਗਈ, ਜਦੋਂ ਆਈ ਸੀ […]

Read more ›

ਅੱਜ-ਨਾਮਾ

April 16, 2013 at 12:59 pm

ਸੁਣਦੇ ਗੱਲ ਅਕਾਲੀ ਨਹੀਂ ਭਾਜਪਾ ਦੀ, ਮੰਨਦੀ ਉਹ ਵੀ ਇਨਾਂ ਦਾ ਪੱਖ ਨਾਹੀਂ। ਮੱਤਭੇਦ ਕਈ ਰਾਜਸੀ ਬਹੁਤ ਡੂੰਘੇ, ਕਰਦੇ ਬਾਤ ਮਿਲਾ ਕੇ ਅੱਖ ਨਾਹੀਂ। ਮੌਕੇ ਬਣੇ ਤੋਂ ਦੂਜੇ ਨੂੰ ਲਾਉਣ ਠਿੱਬੀ, ਗੱਲ ਸਾਂਝ ਦੀ ਦੋਵਾਂ ਦੀ ਕੱਖ ਨਾਹੀਂ। ਗੱਠਜੋੜ ਪਰ ਗੂੰਦ ਦੇ ਨਾਲ ਜੁੜਿਆ, ਹੋਣਾ ’ਕਾਲੀਆਂ-ਭਾਜਪਾ ਵੱਖ ਨਾਹੀਂ। ਹਵਨ, ਪਾਠ […]

Read more ›