Welcome to Canadian Punjabi Post
Follow us on

11

March 2025
ਬ੍ਰੈਕਿੰਗ ਖ਼ਬਰਾਂ :
ਮੁੱਖ ਮੰਤਰੀ ਵੱਲੋਂ ਹੁਸ਼ਿਆਰਪੁਰ ਦੇ ਮੈਡੀਕਲ ਕਾਲਜ ਤੇ ਸਿਵਲ ਹਸਪਤਾਲ ਨੂੰ ਸਮੇਂ ਸਿਰ ਮੁਕੰਮਲ ਕਰਨ ਦੇ ਆਦੇਸ਼ ਗਿਆਨੀ ਰਘਬੀਰ ਸਿੰਘ ਨੇ ਨਵ-ਨਿਯੁਕਤ ਜਥੇਦਾਰ ਦੀ ਤਾਜਪੋਸ਼ੀ `ਤੇ ਖੜ੍ਹੇ ਕੀਤੇ ਸਵਾਲਕੇਂਦਰ ਸਰਕਾਰ ਤੇ ਕਿਸਾਨਾਂ ਵਿਚਕਾਰ 19 ਮਾਰਚ ਨੂੰ ਹੋਵੇਗੀ ਮੀਟਿੰਗ, ਸਰਕਾਰ ਨੂੰ ਭੇਜੀ ਰਿਪੋਰਟਨੌਕਰੀ ਬਦਲੇ ਜ਼ਮੀਨ ਘਪਲੇ ਦੇ ਮਾਮਲੇ `ਚ ਆਰਜੇਡੀ ਆਗੂ ਲਾਲੂ ਯਾਦਵ ਦੇ ਬੇਟੇ ਤੇਜ ਪ੍ਰਤਾਪ ਨੂੰ ਮਿਲੀ ਜ਼ਮਾਨਤਦੁਨੀਆਂ ਦੇ 20 ਸਭ ਤੋਂ ਵੱਧ ਪ੍ਰਦੂਸਿ਼ਤ ਸ਼ਹਿਰ ਵਿਚ ਭਾਰਤ ਦੇ 13 ਸਭ ਤੋਂ ਪ੍ਰਦੂਸਿ਼ਤ ਸ਼ਹਿਰਰੌਸ਼ਨੀ ਨਾਡਾਰ ਬਣੇ ਹੁਣ ਦੇਸ਼ ਦੀ ਸਭ ਤੋਂ ਅਮੀਰ ਔਰਤ ਅੰਬਾਨੀ-ਅਡਾਨੀ ਤੋਂ ਬਾਅਦ ਤੀਜੀ ਸਭ ਤੋਂ ਅਮੀਰਝਾਰਖੰਡ ਦੇ ਪਲਾਮੂ ਵਿੱਚ ਗੈਂਗਸਟਰ ਅਮਨ ਸਾਹੂ ਦਾ ਇਨਕਾਊਂਟਰ ਡੋਮਿਨਿਕਨ ਦੇਸ਼ ਤੋਂ ਭਾਰਤੀ ਮੂਲ ਦਾ ਅਮਰੀਕੀ ਵਿਦਿਆਰਥਣ ਹੋਈ ਲਾਪਤਾ, ਸਮੁੰਦਰ ਵਿੱਚ ਡੁੱਬਣ ਦਾ ਸ਼ੱਕ
 
ਪੰਜਾਬ

ਸੁਨੰਦਾ ਸ਼ਰਮਾ ਕੇਸ: ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਦਖ਼ਲ ਤੋਂ ਬਾਅਦ ਪੁਸ਼ਪਿੰਦਰ ਧਾਲੀਵਾਲ ਗ੍ਰਿਫ਼ਤਾਰ

March 10, 2025 10:31 AM

-ਚੇਅਰਪਰਸਨ ਰਾਜ ਲਾਲੀ ਗਿੱਲ ਵੱਲੋਂ ਕੋਈ ਵੀ ਪਰੇਸ਼ਾਨੀ ਦਾ ਸਾਹਮਣਾ ਕਰ ਰਹੀਆਂ ਔਰਤਾਂ ਨੂੰ ਬਿਨਾਂ ਡਰ ਦੇ ਕਮਿਸ਼ਨ ਤੋਂ ਸਹਾਇਤਾ ਲੈਣ ਦੀ ਅਪੀਲ
ਚੰਡੀਗੜ੍ਹ, 10 ਮਾਰਚ (ਪੋਸਟ ਬਿਊਰੋ): ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਦਖ਼ਲ ਤੋਂ ਬਾਅਦ ਪੰਜਾਬ ਪੁਲਿਸ ਨੇ ਪ੍ਰਸਿੱਧ ਗਾਇਕਾ ਅਤੇ ਅਦਾਕਾਰਾ ਸੁਨੰਦਾ ਸ਼ਰਮਾ ਵੱਲੋਂ ਦਾਇਰ ਕੀਤੇ ਕੇਸ ‘ਤੇ ਕਾਰਵਾਈ ਕਰਦਿਆਂ ਸੰਗੀਤ ਨਿਰਮਾਤਾ ਪੁਸ਼ਪਿੰਦਰ ਧਾਲੀਵਾਲ, ਜਿਸਨੂੰ ਪਿੰਕੀ ਧਾਲੀਵਾਲ ਵਜੋਂ ਵੀ ਜਾਣਿਆ ਜਾਂਦਾ ਹੈ, ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸੁਨੰਦਾ ਸ਼ਰਮਾ ਦੀ ਪ੍ਰਕਾਸ਼ਿਤ ਖਬਰ ਉਪਰੰਤ ਮਹਿਲਾ ਕਮਿਸ਼ਨ ਨੇ ਮਾਮਲੇ ਦਾ ਖੁਦ ਨੋਟਿਸ ਲਿਆ ਅਤੇ ਪੰਜਾਬ ਪੁਲਿਸ ਹੈੱਡਕੁਆਰਟਰ ਨੂੰ ਕਾਰਵਾਈ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ।
ਪੰਜਾਬ ਰਾਜ ਮਹਿਲਾ ਕਮਿਸ਼ਨ ਐਕਟ, 2001 ਦੀ ਧਾਰਾ 12 ਅਧੀਨ ਆਪਣੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਕਮਿਸ਼ਨ ਵੱਲੋਂ ਐਸ.ਪੀ. ਰੈਂਕ ਦੇ ਅਧਿਕਾਰੀ ਨੂੰ ਸੁਨੰਦਾ ਵੱਲੋਂ ਲਗਾਏ ਦੋਸ਼ਾਂ ਦੀ ਜਾਂਚ ਕਰਨ ਅਤੇ ਇਸ ‘ਤੇ ਢੁਕਵੀਂ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ। ਇਸ ਨਿਰਦੇਸ਼ ‘ਤੇ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਵੱਲੋਂ ਧਾਲੀਵਾਲ ਨੂੰ ਮੋਹਾਲੀ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਸੁਨੰਦਾ ਸ਼ਰਮਾ ਨੇ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਸੀ ਕਿ ਧਾਲੀਵਾਲ ਨੇ ਉਸਦੇ ਗੀਤਾਂ ਤੋਂ ਹੋਣ ਵਾਲੀ 250 ਰੁਪਏ ਕਰੋੜ ਦੀ ਆਮਦਨ ‘ਤੇ ਰੋਕ ਲਗਾ ਕੇ ਉਸਦਾ ਵਿੱਤੀ ਸ਼ੋਸ਼ਣ ਕੀਤਾ ਸੀ। ਉਹਨਾਂ ਵੱਲੋਂ ਆਮਦਨ ‘ਤੇ ਗਲਤ ਰੋਕ ਲਗਾਉਣ, ਅਪਰਾਧਿਕ ਧਮਕੀ ਅਤੇ ਜਾਅਲਸਾਜ਼ੀ ਦਾ ਦੋਸ਼ ਲਗਾਇਆ ਗਿਆ ਸੀ। ਇਸ ਸ਼ਿਕਾਇਤ ‘ਤੇ ਮਹਿਲਾ ਕਮਿਸ਼ਨ ਨੇ ਸਖ਼ਤ ਕਾਰਵਾਈ ਕੀਤੀ ਅਤੇ ਪੁਲਿਸ ਨੇ ਧਾਲੀਵਾਲ ਵਿਰੁੱਧ ਕੇਸ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਹੈ।
ਚੇਅਰਪਰਸਨ ਗਿੱਲ ਨੇ ਕਿਹਾ ਕਿ ਪੰਜਾਬ ਰਾਜ ਮਹਿਲਾ ਕਮਿਸ਼ਨ ਔਰਤਾਂ ਲਈ ਨਿਆਂ ਨੂੰ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਔਰਤਾਂ ਦੇ ਅਧਿਕਾਰਾਂ ਤੇ ਸਨਮਾਨ ਦੀ ਰਾਖੀ ਲਈ ਸਾਰੀਆਂ ਜ਼ਰੂਰੀ ਕਾਨੂੰਨੀ ਕਾਰਵਾਈਆਂ ਨੂੰ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਨੇ ਪਰੇਸ਼ਾਨੀ ਦਾ ਸਾਹਮਣਾ ਕਰ ਰਹੀਆਂ ਸਾਰੀਆਂ ਔਰਤਾਂ ਨੂੰ ਬਿਨਾਂ ਕਿਸੇ ਡਰ ਦੇ ਕਮਿਸ਼ਨ ਤੋਂ ਸਹਾਇਤਾ ਲੈਣ ਦੀ ਅਪੀਲ ਕੀਤੀ।

 

 
Have something to say? Post your comment
ਹੋਰ ਪੰਜਾਬ ਖ਼ਬਰਾਂ
ਪੰਜਾਬ ਸਰਕਾਰ ਨੇ ਨਸ਼ਾ ਤਸਕਰਾਂ ਦੀਆਂ ਉਸਾਰੀਆਂ ਨੂੰ ਢਾਹੁਣ ਦੀ ਕਾਰਵਾਈ ਜਾਰੀ ਰੱਖਦਿਆਂ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਨੂੰ ਤੇਜ਼ ਕੀਤਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਵੱਲੋਂ 1947 ਤੋਂ ਲੈ ਕੇ ਹੁਣ ਤੱਕ ਦੀਆਂ ਵਿਧਾਨ ਸਭਾ ਦੀਆਂ ਕਾਰਵਾਈਆਂ/ਡਿਬੇਟਸ ਤੱਕ ਪਹੁੰਚ ਲਈ ਸਰਚਏਬਲ ਇੰਜਣ ਲਾਂਚ ਕੀਤਾ ਪੰਜਾਬ ਪੁਲਿਸ ਵੱਲੋਂ ਸੜਕ ਸੁਰੱਖਿਆ ਸਬੰਧੀ ਹੋਰਨਾਂ ਪਹਿਲਕਦਮੀਆਂ ਲਈ ਰਾਹਗਿਰੀ ਫਾਊਂਡੇਸ਼ਨ ਅਤੇ ਅਰਬਨ ਲੈਬ ਫਾਊਂਡੇਸ਼ਨ ਨਾਲ ਸਮਝੌਤਾ ਸਹੀਬੱਧ ਪੰਜਾਬ ਸਰਕਾਰ ਵੱਲੋਂ ਨਰਮੇ ਦੀ ਕਾਸ਼ਤ ਅਧੀਨ ਰਕਬੇ ਵਿੱਚ ਕੀਤਾ ਜਾਵੇਗਾ ਵਾਧਾ ਮੁੱਖ ਮੰਤਰੀ ਵੱਲੋਂ ਹੁਸ਼ਿਆਰਪੁਰ ਦੇ ਮੈਡੀਕਲ ਕਾਲਜ ਤੇ ਸਿਵਲ ਹਸਪਤਾਲ ਨੂੰ ਸਮੇਂ ਸਿਰ ਮੁਕੰਮਲ ਕਰਨ ਦੇ ਆਦੇਸ਼ 'ਯੁੱਧ ਨਸ਼ਿਆਂ ਵਿਰੁੱਧ: ਪੰਜਾਬ ਪੁਲਿਸ ਵੱਲੋਂ 11ਵੇਂ ਦਿਨ 580 ਥਾਵਾਂ 'ਤੇ ਛਾਪੇਮਾਰੀ, 110 ਨਸ਼ਾ ਤਸਕਰ ਕਾਬੂ ਯੁੱਧ ਨਸਿ਼ਆਂ ਵਿਰੁੱਧ: ਨਸ਼ਾ ਮੁਕਤ ਪੰਜਾਬ ਦੀ ਸਿਰਜਣਾ ਵਿੱਚ ਖੇਡਾਂ ਨਿਭਾਉਣਗੀਆਂ ਅਹਿਮ ਭੂਮਿਕਾ : ਲਾਲਜੀਤ ਸਿੰਘ ਭੁੱਲਰ ਗਿਆਨੀ ਰਘਬੀਰ ਸਿੰਘ ਨੇ ਨਵ-ਨਿਯੁਕਤ ਜਥੇਦਾਰ ਦੀ ਤਾਜਪੋਸ਼ੀ `ਤੇ ਖੜ੍ਹੇ ਕੀਤੇ ਸਵਾਲ ਕੇਂਦਰ ਸਰਕਾਰ ਤੇ ਕਿਸਾਨਾਂ ਵਿਚਕਾਰ 19 ਮਾਰਚ ਨੂੰ ਹੋਵੇਗੀ ਮੀਟਿੰਗ, ਸਰਕਾਰ ਨੂੰ ਭੇਜੀ ਰਿਪੋਰਟ ਪੰਜਾਬ ਪੁਲਿਸ ਨੇ ਐੱਫਬੀਆਈ ਨੂੰ ਲੋੜੀਂਦਾ ਭਾਰਤੀ ਮੂਲ ਦਾ ਡਰੱਗ ਲਾਰਡ ਸ਼ੌਨ ਭਿੰਡਰ ਲੁਧਿਆਣਾ ਤੋਂ ਕੀਤਾ ਗ੍ਰਿਫ਼ਤਾਰ