ਸਕਾਰਬੋਰੋ, 2 ਮਾਰਚ (ਪੋਸਟ ਬਿਊਰੋ): ਸ਼ਨੀਵਾਰ ਦੁਪਹਿਰ ਸਕਾਰਬੋਰੋ ਦੇ ਇੱਕ ਪਲਾਜ਼ਾ ਵਿੱਚ ਇੱਕ ਵਿਅਕਤੀ ਨੂੰ ਗੋਲੀ ਮਾਰਨ ਵਾਲੇ ਦੀ ਪੁਲਿਸ ਭਾਲ ਕਰ ਰਹੀ ਹੈ। ਗੋਲੀਬਾਰੀ ਦੀ ਘਟਨਾ ਏਗਲਿੰਟਨ ਏਵੇਨਿਊ ਈਸਟ ਦੇ ਉੱਤਰ ਵਿੱਚ ਬੇਲਾਮੀ ਰੋਡ ਅਤੇ ਨੇਲਸਨ ਸਟਰੀਟ ਦੇ ਕੋਲ ਸਾਉਥ ਸੀਡਰਬਰੇ ਇਲਾਕੇ ਵਿੱਚ ਹੋਈ। ਟੋਰਾਂਟੋ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਾਮ ਪੰਜ ਵਜੇ ਦੇ ਕਰੀਬ ਘਟਨਾਸਥਾਨ ‘ਤੇ ਬੁਲਾਇਆ ਗਿਆ ਸੀ। ਉੱਥੇ ਅਧਿਕਾਰੀਆਂ ਨੂੰ ਇੱਕ ਵਿਅਕਤੀ ਗੋਲੀ ਲੱਗਣ ਨਾਲ ਜ਼ਖ਼ਮੀ ਹਾਲਤ ਵਿਚ ਮਿਲਿਆ। ਪੀੜਤ ਨੂੰ ਪੈਰਾਮੇਡਿਕਸ ਵੱਲੋਂ ਟਰਾਮਾ ਸੇਂਟਰ ਲਿਜਾਇਆ ਗਿਆ। ਪੁਲਿਸ ਨੇ ਘਟਨਾਸਥਾਨ ਤੋਂ ਭੱਜਣ ਵਾਲੇ ਸ਼ੱਕੀ ਦੇ ਹੁਲੀਏ ਬਾਰੇ ਦੱਸਿਆ ਕਿ ਉਹ ਇਕ ਗ਼ੈਰ ਗੋਰਾ ਹੈ, ਜਿਸਦੀ ਉਮਰ 20 ਸਾਲ ਦੇ ਆਸਪਾਸ ਹੈ, ਉਹ 6 ਫੁਟ ਲੰਬਾ ਹੈ।