ਟੋਰਾਂਟੋ, 2 ਮਾਰਚ (ਪੋਸਟ ਬਿਊਰੋ): ਟੋਰਾਂਟੋ ਦੇ ਦੋ ਵਿਅਕਤੀਆਂ `ਤੇ ਫਰਵਰੀ ਮਹੀਨੇ ਵਿੱਚ ਹੋਈ ਇੱਕ ਘਟਨਾ ਦੇ ਸਿਲਸਿਲੇ ਵਿੱਚ ਦੋ ਮੁਲਜ਼ਮਾਂ `ਤੇ ਚਾਰਜ ਲਾਏ ਗਏ ਹਨ। ਮੁਲਜ਼ਮਾਂ ਦੀ ਪਛਾਣ ਟੋਰਾਂਟੋ ਨਿਵਾਸੀ 18 ਸਾਲਾ ਇਲਿਅਟ ਜੇਵੀਅਰ ਯੇਰਾ ਅਤੇ 20 ਸਾਲਾ ਸ਼ਮੋਨ ਪੋਪੀ-ਥਾਮਸ ਵਜੋਂ ਹੋਈ ਹੈ। ਜਿਨ੍ਹਾਂ `ਤੇ ਸੈਕੰਡ ਡਿਗਰੀ ਕਤਲ, ਕਤਲ ਦੀ ਕੋਸ਼ਿਸ਼, ਗ਼ੈਰ ਅਧਿਕਾਰਤ ਰੂਪ ਨਾਲ ਪਿਸਤੌਲ ਰੱਖਣ ਦੇ ਦੋਸ਼ ਲੱਗੇ ਹਨ।
ਦੱਸ ਦੇਈਏ ਕਿ ਈਟੋਬਿਕੋਕ ਵਿੱਚ ਦੋਹਰੀ ਗੋਲੀਬਾਰੀ ਵਿੱਚ ਇੱਕ 16 ਸਾਲ ਦਾ ਲੜਕੇ ਦੀ ਮੌਤ ਹੋ ਗਈ ਸੀ। ਘਟਨਾ ਵਾਲੇ ਦਿਨ ਕਰੀਬ ਸ਼ਾਮ 5:30 ਵਜੇ ਟੋਰਾਂਟੋ ਪੁਲਿਸ ਨੂੰ ਈਸਟ ਮਾਲ ਅਤੇ ਰੈਥਬਰਨ ਰੋਡ ਦੇ ਕੋਲ 7 ਕੈਪ੍ਰੀ ਰੋਡ ਸਥਿਤ ਇੱਕ ਅਪਾਰਟਮੇਂਟ ਬਿਲਡਿੰਗ ਵਿੱਚ ਗੋਲੀਬਾਰੀ ਦੀ ਖ਼ਬਰ ਮਿਲੀ ਸੀ। ਘਟਨਾ ਸਥਾਨ `ਤੇ ਅਧਿਕਾਰੀਆਂ ਨੂੰ ਦੋ ਵਿਅਕਤੀ ਗੋਲੀ ਲੱਗਣ ਨਾਲ ਜ਼ਖ਼ਮੀ ਹਾਲਤ ਵਿਚ ਮਿਲੇ ਸਨ। ਜਿਸ ਮਗਰੋਂ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਵਿਚੋਂ ਇੱਕ ਦੀ ਮੌਤ ਹੋ ਗਈ। ਬਾਅਦ ਵਿੱਚ ਪੁਲਸ ਨੇ ਪੀੜਤ ਦੀ ਪਛਾਣ 16 ਸਾਲਾ ਇਸਾਇਆਹ ਫੋਗਾ (Isaiah Fogah) ਦੇ ਰੂਪ ਵਿੱਚ ਕੀਤੀ। ਪੁਲਸ ਨੇ ਦੱਸਿਆ ਕਿ ਗੋਲੀਬਾਰੀ ਤੋਂ ਬਾਅਦ ਦੋ ਨਕਾਬਪੋਸ਼ ਸ਼ੱਕੀ ਇਮਾਰਤ `ਚੋਂ ਬਾਹਰ ਨਿਕਲ ਗਏ ਸਨ।