ਟੋਰਾਂਟੋ, 27 ਫਰਵਰੀ (ਪੋਸਟ ਬਿਊਰੋ): ਦਰਹਮ ਪੁਲਿਸ ਨੇ ਬੋਮਨਵਿਲੇ ਨਿਵਾਸੀਆਂ ਨੂੰ ਨਿਸ਼ਾਨਾ ਬਣਾਕੇ ਕੀਤੀਆਂ ਗਈਆਂ ਕਈ ਟੈਲੀਫੋਨ ਬੈਂਕਿੰਗ ਧੋਖਾਧੜੀਆਂ ਵਿੱਚ ਇੱਕ ਸ਼ੱਕੀ ਦੀ ਪਹਿਚਾਣ ਕੀਤੀ ਹੈ।
ਪੁਲਿਸ ਦਾ ਕਹਿਣਾ ਹੈ ਕਿ ਇਹ ਯੋਜਨਾ ਸਤੰਬਰ 2024 ਵਿੱਚ ਸ਼ੁਰੂ ਹੋਈ ਸੀ, ਜਦੋਂ ਇੱਕ ਬਜ਼ੁਰਗ ਔਰਤ ਨੂੰ ਇੱਕ ਵਿਅਕਤੀ ਦਾ ਫੋਨ ਆਇਆ, ਜਿਸਨੇ ਕੁਦ ਨੂੰ ਬੈਂਕ ਕਰਮਚਾਰੀ ਦੱਸਿਆ।
ਅਧਿਕਾਰੀਆਂ ਦਾ ਦੋਸ਼ ਹੈ ਕਿ ਫੋਨ ਕਰਨ ਵਾਲੇ ਨੇ ਪੀੜਿਤਾ ਨੂੰ ਕਿਹਾ ਕਿ ਉਸਦੇ ਖਾਅਿਆਂ ਨਾਲ ਛੇੜਛਾੜ ਕੀਤੀ ਗਈ ਹੈ ਅਤੇ ਉਸਨੂੰ ਵਿਸ਼ਵਾਸ ਨਾਲ ਪਿਨ ਦੇਣ ਲਈ ਮਨਾ ਲਿਆ ਕਿ ਉਸਨੂੰ ਨਵੇਂ ਕਾਰਡ ਮਿਲਣਗੇ। ਪੁਲਿਸ ਨੇ ਕਿਹਾ ਕਿ ਸ਼ੱਕੀ ਨੇ ਪੀੜਿਤਾ ਨੂੰ ਕਿਹਾ ਕਿ ਛੇੜਛਾੜ ਕੀਤੇ ਗਏ ਕਾਰਡ ਲੈਣ ਲਈ ਇੱਕ ਕੋਰੀਅਰ ਛੇਤੀ ਹੀ ਉਸਦੇ ਪਤੇ `ਤੇ ਆਵੇਗਾ ਅਤੇ ਅਗਲੇ ਦਿਨ ਨਵੇਂ ਕਾਰਡ ਉਸਨੂੰ ਭੇਜ ਦਿੱਤੇ ਜਾਣਗੇ।
ਪੁਲਿਸ ਦਾ ਕਹਿਣਾ ਹੈ ਕਿ ਬੋਮਨਵਿਲੇ, ਕੋਰਟਿਸ ਅਤੇ ਓਸ਼ਵਾ ਵਿੱਚ ਧੋਖਾਧੜੀ ਵਾਲੇ ਲੈਣ-ਦੇਣ ਕੀਤੇ ਗਏ। ਪੁਲਿਸ ਦਾ ਇਹ ਵੀ ਦੋਸ਼ ਹੈ ਕਿ ਨਿਗਰਾਨੀ ਫੁਟੇਜ ਵਿੱਚ ਉਸੇ ਸ਼ੱਕੀ ਨੂੰ ਚੋਰੀ ਕੀਤੇ ਗਏ ਕਾਰਡ ਦਾ ਇਸਤੇਮਾਲ ਕਰਦੇ ਹੋਏ ਵੇਖਿਆ ਗਿਆ ਹੈ।
ਪੁਲਿਸ ਨੇ ਮੁਲਜ਼ਮ ਦੀ ਪਹਿਚਾਣ ਮਾਰਖਮ ਦੇ 32 ਸਾਲਾ ਥਾਨੁਸ਼ਨ ਉਰੁਥਿਰਾਮੂਰਥੇ (Thanushan Uruthiramoorthy) ਦੇ ਰੂਪ ਵਿੱਚ ਕੀਤੀ ਹੈ, ਜੋ 21 ਮਾਮਲਿਆਂ ਵਿੱਚ ਲੋੜੀਂਦਾ ਹੈ।