ਟੋਰਾਂਟੋ, 27 ਫਰਵਰੀ (ਪੋਸਟ ਬਿਊਰੋ): ਸਕਾਰਬੋਰੋ ਵਿੱਚ ਕਾਰ ਚੋਰੀ ਦੇ ਮਾਮਲੇ `ਚ ਟੋਰਾਂਟੋ ਦੇ ਤਿੰਨ ਟੀਨੇਜ਼ਰਜ਼ `ਤੇ ਕਈ ਚਾਰਜਿਜ਼ ਲਗਾਏ ਗਏ ਹਨ। ਇਹ ਘਟਨਾ ਸੋਮਵਾਰ ਨੂੰ ਕੈਨੇਡੀ ਅਤੇ ਏਲੇਸਮੇਰੇ ਰੋਡ ਕੋਲ ਡੋਰਸੇਟ ਪਾਰਕ ਇਲਾਕੇ ਵਿੱਚ ਹੋਈ।
ਟੋਰਾਂਟੋ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਇੱਕ ਵਾਹਨ ਦੀ ਚੋਰੀ ਦੀ ਰਿਪੋਰਟ ਲਈ ਦੁਪਹਿਰ 12:15 ਵਜੇ ਤੋਂ ਬਾਅਦ ਉਸ ਇਲਾਕੇ ਵਿੱਚ ਬੁਲਾਇਆ ਸੀ। ਪੁਲਿਸ ਦਾ ਦੋਸ਼ ਹੈ ਕਿ ਤਿੰਨ ਲੜਕੇ ਚੋਰੀ ਕੀਤੀ ਗਈ ਹੋਂਡਾ ਸਿਵਿਕ ਨੂੰ ਪਾਰਕਿੰਗ ਵਿੱਚ ਲੈ ਗਏ।
ਉਨ੍ਹਾਂ ਨੇ ਕਿਹਾ ਕਿ ਦੋ ਲੜਕਿਆਂ ਨੇ ਆਪਣੀ ਪਹਿਚਾਣ ਛਿਪਾਉਣ ਲਈ ਮਾਸਕ ਪਾਇਆ ਹੋਇਆ ਸੀ ਅਤੇ ਫਿਰ ਵਾਹਨ `ਚੋਂ ਬਾਹਰ ਨਿਕਲਕੇ ਇੱਕ ਪੀੜਤ ਕੋਲ ਗਏ।
ਇਸਤੋਂ ਬਾਅਦ ਇੱਕ ਲੜਕੇ ਕਿਹਾ ਕਿ ਉਸ ਕੋਲ ਹਥਿਆਰ ਹੈ ਅਤੇ ਉਸਨੇ ਪੀੜਤ ਨੂੰ ਆਪਣਾ ਵਾਹਨ ਦੇਣ ਲਈ ਕਿਹਾ।
ਜਾਂਚਕਰਤਾਵਾਂ ਨੇ ਕਿਹਾ ਕਿ ਤਿੰਨੇ ਚੋਰੀ ਦੀ ਹੋਂਡਾ ਸਿਵਿਕ ਅਤੇ ਪੀੜਤ ਦੇ ਵਾਹਨ ਵਿੱਚ ਫਰਾਰ ਹੋ ਗਏ। ਪੀੜਤ ਨੂੰ ਕੋਈ ਸੱਟ ਨਹੀਂ ਲੱਗੀ।
ਟੋਰਾਂਟੋ ਪੁਲਿਸ ਸਰਵਿਸ ਦੇ ਹੋਲਡ ਅਪ ਸਕਵਾਡ ਦੇ ਮੈਂਬਰਾਂ ਦੇ ਨਾਲ-ਨਾਲ ਓਰਗੇਨਾਈਜ਼ਡ ਕ੍ਰਾਈਮ ਇੰਫੋਰਸਮੈਂਟ, ਡਾਗ ਸਰਵਿਸੇਜ਼ ਅਤੇ 42 ਡਿਵੀਜ਼ਨ ਦੀ ਮੇਜਰ ਕ੍ਰਾਈਮ ਯੂਨਿਟ ਦੇ ਅਧਿਕਾਰੀਆਂ ਨੇ ਤੁਰੰਤ ਇਲਾਕੇ ਵਿੱਚ ਜਾਕੇ ਪੀੜਤ ਦੀ ਚੋਰੀ ਕੀਤੀ ਗਈ ਗੱਡੀ ਨੂੰ ਬਰਾਮਦ ਕੀਤਾ।ਉਨ੍ਹਾਂ ਨੇ ਪੈਦਲ ਪਿੱਛਾ ਕਰਕੇ ਤਿੰਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ਪੁਲਿਸ ਨੇ ਕਿਹਾ ਕਿ ਉਨ੍ਹਾਂ ਨੇ ਚੋਰੀ ਕੀਤੀ ਗਈ ਹੋਂਡਾ ਸਿਵਿਕ ਵੀ ਬਰਾਮਦ ਕਰ ਲਈ ਹੈ।
ਟੋਰਾਂਟੋ ਦੇ ਤਿੰਨ ਲੜਕੇ, ਜਿਨ੍ਹਾਂ ਦੀ ਉਮਰ 17, 15 ਅਤੇ 14 ਸਾਲ ਹੈ, `ਤੇ ਇੱਕ-ਇੱਕ ਮਾਮਲੇ ਵਿੱਚ ਹਥਿਆਰ ਨਾਲ ਲੁੱਟ ਅਤੇ ਇਰਾਦੇ ਨਾਲ ਭੇਸ ਬਦਲਣ ਦਾ ਚਾਰਜਿਜ਼ ਲਗਾਇਆ ਗਿਆ ਹੈ, ਅਤੇ ਅਪਰਾਧ ਨਾਲ 5 ਹਜ਼ਾਰ ਡਾਲਰ ਤੋਂ ਵੱਧ ਦੀ ਜਾਇਦਾਦ ਰੱਖਣ ਦੇ ਦੋ ਮਾਮਲਿਆਂ ਵਿੱਚ ਚਾਰਜਿਜ਼ ਲਗਾਇਆ ਗਿਆ ਹੈ।