ਟੋਰਾਂਟੋ, 26 ਫਰਵਰੀ (ਪੋਸਟ ਬਿਊਰੋ): ਮੰਗਲਵਾਰ ਦੁਪਹਿਰ ਨੂੰ ਨਾਰਥ ਯਾਰਕ ਵਿੱਚ ਇੱਕ ਚਾਲਕ ਦੁਆਰਾ ਟੱਕਰ ਮਾਰੇ ਜਾਣ ਕਾਰਨ ਇੱਕ ਪੈਦਲ ਜਾ ਰਹੇ ਵਿਅਕਤੀ ਨੂੰ ਹਸਪਤਾਲ ਵਿੱਚ ਲਿਜਾਇਆ ਗਿਆ ਜਿਸਦੀ ਹਾਲਤ ਗੰਭਰਿ ਹੈ। ਟੱਕਰ ਜੇਨ ਸਟਰੀਟ ਅਤੇ ਫਿੰਚ ਏਵੇਨਿਊ ਵੇਸਟ ਕੋਲ ਹੋਈ।
ਟੋਰਾਂਟੋ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਸ਼ਾਮ 5 ਵਜੇ ਦੇ ਲਗਭਗ ਉਸ ਖੇਤਰ ਵਿੱਚ ਬੁਲਾਇਆ ਗਿਆ ਸੀ। ਚਾਲਕ ਘਟਨਾ ਸਥਾਨ `ਤੇ ਹੀ ਰਿਹਾ।
ਪੁਲਿਸ ਦੁਆਰਾ ਜਾਂਚ ਕੀਤੇ ਜਾਣ ਕਾਰਨ ਉਸ ਖੇਤਰ ਵਿੱਚ ਸੜਕਾਂ ਬੰਦ ਹਨ ਅਤੇ ਚਾਲਕਾਂ ਨੂੰ ਵਿਕਲਪਿਕ ਮਾਰਗਾਂ ਦਾ ਵਰਤੋਂ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ।