ਟੋਰਾਂਟੋ, 25 ਫਰਵਰੀ (ਪੋਸਟ ਬਿਊਰੋ): ਟੋਰਾਂਟੋ ਦੇ ਦੋ ਵਿਅਕਤੀਆਂ `ਤੇ ਗ਼ੈਰਕਾਨੂੰਨੀ ਹਥਿਆਰ ਅਤੇ ਨਸ਼ੀਲੇ ਪਦਾਰਥ ਰੱਖਣ ਦਾ ਚਾਰਜਿਜ਼ ਲਗਾਇਆ ਗਿਆ ਹੈ।
ਟੋਰਾਂਟੋ ਪੁਲਿਸ ਸਰਵਿਸ (ਟੀਪੀਐੱਸ) ਨੇ ਦੱਸਿਆ ਕਿ ਅਧਿਕਾਰੀਆਂ ਨੇ 23 ਫਰਵਰੀ ਜੇਂਸਨ ਏਵੇਨਿਊ ਅਤੇ ਕਵੀਨ ਸਟਰੀਟ ਵੇਸਟ ਕੋਲ ਪਾਰਕਡੇਲ ਵਿੱਚ ਇੱਕ ਘਰ ਦਾ ਸਰਚ ਵਾਰੰਟ ਜਾਰੀ ਕੀਤਾ। ਉਨ੍ਹਾਂ ਨੇ ਦੱਸਿਆ ਕਿ ਉਸ ਸਮੇਂ ਘਰ ਵਿੱਚ ਦੋ ਵਿਅਕਤੀ ਮੌਜੂਦ ਸਨ।
ਉਨ੍ਹਾਂ ਵਿਚੋਂ ਇੱਕ ਕੋਲ ਭਰੀ ਹੋਈ .45 ਕੈਲਿਬਰ ਦੀ ਗਲਾਕ ਸੈਮੀ-ਆਟੋਮੈਟਿਕ ਹੈਂਡਗਨ, ਕਾਰਤੂਸ ਅਤੇ ਨਸ਼ੀਲੇ ਪਦਾਰਥ ਦੀ ਮਿਲੇ। ਉਨ੍ਹਾਂ ਨੇ ਦੱਸਿਆ ਕਿ ਦੂਜੇ ਵਿਅਕਤੀ ਕੋਲ ਵੀ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਸਨ।
ਟੋਰਾਂਟੋ ਨਿਵਾਸੀ 45 ਸਾਲਾ ਕੋਰੇ ਰੂਡਰ `ਤੇ ਗ਼ੈਰਕਾਨੂੰਨੀ ਢੰਗ ਨਾਲ ਹਥਿਆਰ ਰੱਖਣ, ਪਰਿਵਰਤਿਤ ਜਾਂ ਛੇੜਛਾੜ ਕੀਤੇ ਗਏ ਹਥਿਆਰ ਨੂੰ ਗ਼ੈਰਕਾਨੂੰਨੀ ਢੰਗ ਨਾਲ ਰੱਖਣ, ਰਿਹਾਈ ਹੁਕਮ ਦਾ ਪਾਲਣ ਨਾ ਕਰਨ ਅਤੇ ਤਸਕਰੀ ਦੇ ਉਦੇਸ਼ ਨਾਲ ਨਸ਼ੀਲਾ ਪਦਾਰਥ ਰੱਖਣ ਦੇ ਦੋ ਮਾਮਲੀਆਂ ਵਿੱਚ ਚਾਰਜਿਜ਼ ਲਗਾਏ ਗਏ।
ਟੋਰਾਂਟੋ ਨਿਵਾਸੀ 43 ਸਾਲਾ ਲਾਇਡ ਵਿਲੀਅਮਜ਼ `ਤੇ ਨਸ਼ੀਲਾ ਪਦਾਰਥ ਰੱਖਣ ਅਤੇ ਰਿਹਾਈ ਹੁਕਮ ਦਾ ਪਾਲਣ ਨਾ ਕਰਨ ਦੇ ਦੋ ਮਾਮਲੇ ਦਰਜ ਹਨ।