ਓਟਵਾ, 9 ਜੂਨ (ਪੋਸਟ ਬਿਊਰੋ): ਕੈਨੇਡਾ ਦੇ ਕਾਰੋਬਾਰੀ ਫਰੈਂਕ ਸਟ੍ਰੋਂਕ ਨੂੰ ਸ਼ੁੱਕਰਵਾਰ ਨੂੰ ਜਿਨਸੀ ਸ਼ੋਸ਼ਣ ਦੇ ਦੋਸ਼ਾਂ 'ਚ ਗ੍ਰਿਫਤਾਰ ਕੀਤਾ ਗਿਆ ਹੈ। ਸਟ੍ਰੋਂਕ ਦੁਨੀਆਂ ਦੀ ਸਭ ਤੋਂ ਵੱਡੀ ਆਟੋ ਪਾਰਟਸ ਕੰਪਨੀ ਦਾ ਸੰਸਥਾਪਕ ਹੈ। ਪੁਲਿਸ ਨੇ ਕੁਝ ਸ਼ਰਤਾਂ 'ਤੇ ਸਟ੍ਰੋਂਕ ਨੂੰ ਫਿਲਹਾਲ ਰਿਹਾਅ ਕਰ ਦਿੱਤਾ ਹੈ। ਉਨ੍ਹਾਂ ਦਾ ਨੂੰ ਬਾਅਦ ਵਿਚ ਬਰੈਂਪਟਨ, ਓਂਟਾਰੀਓ ਦੀ ਅਦਾਲਤ ਵਿੱਚ ਪੇਸ਼ ਹੋਣਾ ਤੈਅ ਹੈ।
ਕੈਨੇਡਾ ਵਿਚ ਪੀਲ ਰੀਜਨਲ ਪੁਲਿਸ ਨੇ ਇਕ ਬਿਆਨ ਵਿਚ ਕਿਹਾ ਕਿ 91 ਸਾਲਾ ਸਟ੍ਰੋਂਕ 'ਤੇ 80 ਤੋਂ 2023 ਦਰਮਿਆਨ ਔਰਤਾਂ ਦਾ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ ਹੈ। ਮਸ਼ਹੂਰ ਕਾਰੋਬਾਰੀ 'ਤੇ ਬਲਾਤਕਾਰ, ਯੌਨ ਉਤਪੀੜਨ ਅਤੇ ਔਰਤ ਨੂੰ ਜ਼ਬਰਦਸਤੀ ਬੰਧਕ ਬਣਾਉਣ ਸਮੇਤ ਪੰਜ ਅਪਰਾਧਾਂ ਦਾ ਦੋਸ਼ ਹੈ।
ਪੀਲ ਰੀਜਨਲ ਪੁਲਿਸ ਕਾਂਸਟੇਬਲ ਟੇਲਰ ਬੈੱਲ ਨੇ ਕਿਹਾ ਕਿ ਕਾਰੋਬਾਰੀ 'ਤੇ ਇਕ ਤੋਂ ਵੱਧ ਔਰਤਾਂ ਦੁਆਰਾ ਸ਼ੋਸ਼ਣ ਦਾ ਦੋਸ਼ ਲਗਾਇਆ ਗਿਆ ਹੈ। ਹਾਲਾਂਕਿ ਉਨ੍ਹਾਂ ਨੇ ਇਹ ਜਾਣਕਾਰੀ ਨਹੀਂ ਦਿੱਤੀ ਕਿ ਕਿੰਨੀਆਂ ਔਰਤਾਂ ਨੇ ਇਹ ਦੋਸ਼ ਲਗਾਏ ਹਨ। ਉਨ੍ਹਾਂ ਕਿਹਾ ਕਿ ਇਹ ਹਾਈ-ਪ੍ਰੋਫਾਈਲ ਕੇਸ ਹੈ।
ਬੈੱਲ ਨੇ ਕਿਹਾ ਕਿ ਪੀੜਤਾਂ ਦੀ ਸੁਰੱਖਿਆ ਦੀ ਜਿ਼ੰਮੇਵਾਰੀ ਸਾਡੀ ਟੀਮ ਦੀ ਹੈ। ਉਨ੍ਹਾਂ ਦੀ ਸੁਰੱਖਿਆ ਲਈ, ਅਸੀਂ ਇਹ ਖੁਲਾਸਾ ਨਹੀਂ ਕਰਨ ਜਾ ਰਹੇ ਹਾਂ ਕਿ ਕਿੰਨੇ ਪੀੜਤਾਂ ਨੇ ਸਟ੍ਰੋਂਕ ਵਿਰੁੱਧ ਸਿ਼ਕਾਇਤਾਂ ਦਰਜ ਕਰਵਾਈਆਂ ਹਨ। ਬੈੱਲ ਨੇ ਕਿਹਾ ਕਿ ਉਹ ਲੋਕਾਂ ਨੂੰ ਅੱਗੇ ਆਉਣ ਦੀ ਅਪੀਲ ਕਰ ਰਹੇ ਹਨ ਜੇਕਰ ਉਨ੍ਹਾਂ ਕੋਲ ਸਟ੍ਰੋਂਕ ਨਾਲ ਸਬੰਧਤ ਕੋਈ ਜਾਣਕਾਰੀ ਹੈ ਜਾਂ ਜੇਕਰ ਉਨ੍ਹਾਂ ਨਾਲ ਵੀ ਦੁਰਵਿਵਹਾਰ ਹੋਇਆ ਹੈ।