ਕੈਲਗਰੀ, 9 ਜੂਨ (ਪੋਸਟ ਬਿਊਰੋ): ਵੀਰਵਾਰ ਨੂੰ ਫਾਰੈਸਟ ਲਾਅਨ 'ਚ ਚਾਕੂ ਮਾਰਨ ਦੀ ਘਟਨਾ ਦੇ ਸਬੰਧ 'ਚ ਇਕ 17 ਸਾਲਾ ਨੌਜਵਾਨ 'ਤੇ ਦੋਸ਼ ਲੱਗਾ ਹੈ। ਵੀਰਵਾਰ ਦੀ ਘਟਨਾ ਦੇ ਸਬੰਧ ਵਿੱਚ ਇੱਕ 17 ਸਾਲਾ ਨੌਜਵਾਨ 'ਤੇ ਫਸਟ-ਡਿਗਰੀ ਕਤਲ ਦਾ ਦੋਸ਼ ਲਗਾਇਆ ਗਿਆ ਹੈ, ਜੋਕਿ 41 ਸਟਰੀਟ ਐੱਸ.ਈ. ਦੇ 1300 ਬਲਾਕ ਵਿੱਚ ਵਾਪਰੀ।
ਯੂਥ ਕ੍ਰਿਮੀਨਲ ਜਸਟਿਸ ਐਕਟ ਦੀਆਂ ਧਾਰਾਵਾਂ ਤਹਿਤ ਦੋਸ਼ੀ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ ਜਾ ਸਕਦਾ। ਉਸ ਨੂੰ ਸੋਮਵਾਰ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਣਾ ਹੈ।