ਕੈਲਗਰੀ, 9 ਜੂਨ (ਪੋਸਟ ਬਿਊਰੋ): ਸ਼ਨੀਵਾਰ ਨੂੰ ਲੁੰਡਬ੍ਰੇਕ ਨੇੜੇ ਇੱਕ ਵੱਡੇ ਹਾਦਸੇ ਦੇ ਚਲਦੇ ਹਾਈਵੇਅ 3ਏ ਬੰਦ ਬੰਦ ਕਰ ਦਿੱਤਾ ਗਿਆ। ਲਗਭਗ ਸ਼ਾਮ 4:15 ਵਜੇ, ਆਰਸੀਐੱਮਪੀ ਨੇ ਕਿਹਾ ਕਿ ਟਾਊਨਸਿ਼ਪ ਰੋਡ 74 ਦੇ ਨੇੜੇ ਹਾਈਵੇਅ 'ਤੇ ਆਵਾਜਾਈ ਸੰਭਵ ਨਹੀਂ ਸੀ। ਡਰਾਈਵਰਾਂ ਨੂੰ ਕੁਝ ਸਮੇਂ ਲਈ ਖੇਤਰ ਤੋਂ ਨਾ ਲੰਘਣ ਲਈ ਕਿਹਾ ਗਿਆ ਸੀ। ਇਸ ਹਾਦਸੇ ਵਿਚ ਕਿੰਨੇ ਲੋਕ ਪ੍ਰਭਾਵਿਤ ਹੋਏ ਜਾਂ ਕੋਈ ਜ਼ਖਮੀ ਹੋਇਆ ਹੈ, ਇਸ ਬਾਰੇ ਹਾਲੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।