Welcome to Canadian Punjabi Post
Follow us on

05

February 2025
ਬ੍ਰੈਕਿੰਗ ਖ਼ਬਰਾਂ :
ਫੋਰਡ ਨੇ ਕੀਤੀਆਂ ਤਲਖ਼ ਮਾਈਕ ਟਿੱਪਣੀਆਂ ਦਾ ਦਿੱਤਾ ਜਵਾਬ, ਕਿਹਾ, ਪਤਾ ਨਹੀਂ ਸੀ ਕਿ ਟਰੰਪ ਅਜਿਹੇ ਫ਼ੈਸਲੇ ਲੈਣਗੇਇਸਮਾਈਲੀ ਮੁਸਲਮਾਨਾਂ ਦੇ ਧਾਰਮਿਕ ਆਗੂ ਆਗਾ ਖਾਨ ਦਾ 88 ਸਾਲ ਦੀ ਉਮਰ ਵਿੱਚ ਦਿਹਾਂਤਸਵੀਡਨ ਦੇ ਐਜੂਕੇਸ਼ਨ ਸੈਂਟਰ 'ਤੇ ਗੋਲੀਬਾਰੀ, 10 ਦੀ ਮੌਤਟੇਕ ਬੈਕ ਅਲਬਰਟਾ `ਤੇ ਇਲੈਕਸ਼ਨਜ਼ ਅਲਬਰਟਾ ਵੱਲੋਂ ਇੱਕ ਲੱਖ ਡਾਲਰ ਤੋਂ ਵੱਧ ਦਾ ਜੁਰਮਾਨਾਈਟੋਬੀਕੋਕ ਅਪਾਰਟਮੈਂਟ ‘ਚ ਗੋਲੀਬਾਰੀ, ਇੱਕ ਦੀ ਮੌਤ, ਦੂਜਾ ਗੰਭੀਰਪੂਰਬੀ ਓਂਟਾਰੀਓ ਵਿੱਚ ਹਾਈਵੇਅ 401 ਤੋਂ ਚਾਰਟਰ ਬੱਸ ਖਿਸਕੀ, ਜਾਨੀ ਨੁਕਸਾਨ ਤੋਂ ਬਚਾਅਭਾਰਤੀ ਹਥਿਆਰਬੰਦ ਦਸਤਿਆਂ ਵਿੱਚ ਸੂਬੇ ਦੇ ਨੌਜਵਾਨਾਂ ਦੀ ਹਿੱਸੇਦਾਰੀ ਵਧਾਉਣ ਉਤੇ ਖ਼ਾਸ ਧਿਆਨ ਦਿੱਤਾ ਜਾਵੇਗਾ : ਮੁੱਖ ਮੰਤਰੀਜੇਕਰ ਵੱਡੀ ਵਾਰਦਾਤ ਵਾਪਰੀ ਤਾਂ ਉਸ ਇਲਾਕੇ ਦੇ ਪੁਲਿਸ ਅਧਿਕਾਰੀਆਂ ਦੀ ਜ਼ਿੰਮੇਵਾਰੀ ਤੈਅ ਹੋਵੇਗੀ
 
ਪੰਜਾਬ

ਪ੍ਰਧਾਨ ਮੰਤਰੀ ਜੀਰਕਪੁਰ ਵਿੱਚ ਸਥਾਪਤ ਕਰਨਗੇ ਅੰਤਰਰਾਸ਼ਟਰੀ ਵਿੱਤੀ ਕੇਂਦਰ­­ : ਪ੍ਰਨੀਤ ਕੌਰ

May 27, 2024 11:54 AM

ਪਟਿਆਲਾ, 27 ਮਈ (ਗਿਆਨ ਸਿੰਘ): ਪਟਿਆਲਾ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਲਈ ਚੋਣ ਪ੍ਰਚਾਰ ਕਰਨ ਲਈ ਪਟਿਆਲਾ ਵਿੱਚ ਫਤਿਹ ਰੈਲੀ ਦੌਰਾਨ ਪੰਜਾਬ ਦੇ ਵਿਕਾਸ ਦਾ ਵਾਅਦਾ ਕਰਨ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜ਼ੀਰਕਪੁਰ ਵਿੱਚ ਅੰਤਰਰਾਸ਼ਟਰੀ ਵਿੱਤੀ ਕੇਂਦਰ ਦੀ ਸਥਾਪਨਾ ਕਰਕੇ ਵਿਕਸਤ ਪੰਜਾਬ ਦੀ ਨੀਂਹ ਰੱਖਣਗੇ। ਇਹ ਜਾਣਕਾਰੀ ਭਾਜਪਾ ਆਗੂ ਪ੍ਰਨੀਤ ਕੌਰ ਨੇ ਲਾਲੜੂ, ਡੇਰਾਬੱਸੀ ਅਤੇ ਜ਼ੀਰਕਪੁਰ ਵਿੱਚ ਵੱਡੀ ਗਿਣਤੀ ਵਿੱਚ ਹੋਈਆਂ ਚੋਣ ਰੈਲੀਆਂ ਵਿੱਚ ਸ਼ਾਮਿਲ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਦਿੱਤੀ।
ਇੰਟਰਨੈਸ਼ਨਲ ਫਾਈਨੈਂਸ਼ੀਅਲ ਸੈਂਟਰ ਬਾਰੇ ਵਿਸਤ੍ਰਿਤ ਜਾਣਕਾਰੀ ਦਿੰਦੇ ਹੋਏ ਭਾਜਪਾ ਨੇਤਾ ਪ੍ਰਨੀਤ ਕੌਰ ਨੇ ਕਿਹਾ ਕਿ ਇੰਟਰਨੈਸ਼ਨਲ ਫਾਈਨੈਂਸ਼ੀਅਲ ਸੈਂਟਰ ਘੱਟ ਲੈਣ-ਦੇਣ ਦੀ ਲਾਗਤ, ਰਜਿਸਟਰਾਂ ਤੱਕ ਆਸਾਨ ਪਹੁੰਚ, ਯੋਗ ਮੈਨ ਪਾਵਰ, ਰਾਜਨੀਤਿਕ ਸਥਿਰਤਾ ਅਤੇ ਗਤੀਸ਼ੀਲ ਕਾਰੋਬਾਰ ਇੱਕੋ ਥਾਂ ਪ੍ਰਦਾਨ ਕਰੇਗਾ। ਉਨ੍ਹਾਂ ਕਿਹਾ ਕਿ ਇਹ ਕੇਂਦਰ ਭਾਰਤੀ ਅਰਥਵਿਵਸਥਾ ਦੀਆਂ ਲੋੜਾਂ 'ਤੇ ਧਿਆਨ ਕੇਂਦਰਿਤ ਕਰਨ ਦੇ ਨਾਲ-ਨਾਲ ਪੂਰੇ ਖੇਤਰ ਅਤੇ ਵਿਸ਼ਵ ਅਰਥਚਾਰੇ ਲਈ ਅੰਤਰਰਾਸ਼ਟਰੀ ਵਿੱਤੀ ਪਲੇਟਫਾਰਮ ਵਜੋਂ ਕੰਮ ਕਰੇਗਾ। ਪ੍ਰਨੀਤ ਕੌਰ ਨੇ ਹੋਰ ਵੀ ਸਰਲ ਸ਼ਬਦਾਂ ਵਿੱਚ ਦੱਸਦਿਆਂ ਕਿਹਾ ਕਿ ਇੰਟਰਨੈਸ਼ਨਲ ਫਾਈਨੈਂਸ਼ੀਅਲ ਸੈਂਟਰ ਰਾਹੀਂ ਪੰਜਾਬ ਦੀਆਂ ਛੋਟੀਆਂ ਸਨਅਤਾਂ ਵੀ ਦੂਜੇ ਦੇਸ਼ਾਂ ਨਾਲ ਕਾਰੋਬਾਰ ਕਰ ਸਕਣਗੀਆਂ। ਇਸ ਕਾਰੋਬਾਰ ਨੂੰ ਵਧਣ-ਫੁੱਲਣ ਲਈ ਇੰਟਰਨੈਸ਼ਨਲ ਫਾਈਨੈਂਸ਼ੀਅਲ ਸੈਂਟਰ ਹਰ ਪਹਿਲੂ ਤੋਂ ਕਾਰੋਬਾਰੀ ਦੀ ਮਦਦ ਕਰੇਗਾ ਅਤੇ ਕਾਰੋਬਾਰੀ ਨੂੰ ਹਰ ਤਰ੍ਹਾਂ ਦੇ ਜੋਖਮ ਤੋਂ ਵੀ ਬਚਾਏਗਾ। ਪਟਿਆਲਾ ਜ਼ਿਲ੍ਹੇ ਵਿੱਚ ਇਸ ਵੇਲੇ ਸਭ ਤੋਂ ਵੱਧ ਉਦਯੋਗ ਰਾਜਪੁਰਾ ਅਤੇ ਨਾਭਾ ਵਿੱਚ ਵਿਕਸਤ ਹੋ ਚੁੱਕੇ ਹਨ ਅਤੇ ਜ਼ੀਰਕਪੁਰ ਦਾ ਅੰਤਰਰਾਸ਼ਟਰੀ ਵਿੱਤੀ ਕੇਂਦਰ ਇਨ੍ਹਾਂ ਨੂੰ ਅੰਤਰਰਾਸ਼ਟਰੀ ਪੱਧਰ ਤੱਕ ਲਿਜਾਣ ਵਿੱਚ ਅਹਿਮ ਭੂਮਿਕਾ ਨਿਭਾਏਗਾ।
ਚੋਣ ਜਨਸਭਾ ਦੌਰਾਨ ਭਾਜਪਾ ਆਗੂ ਪ੍ਰਨੀਤ ਕੌਰ ਨੇ ਕਿਹਾ ਕਿ 2014 ਵਿੱਚ ਭਾਰਤ ਦੇ ਲੋਕਾਂ ਨੇ ਨਰਿੰਦਰ ਮੋਦੀ ਨੂੰ ਉਮੀਦਾਂ ਨਾਲ ਵੋਟਾਂ ਪਾਈਆਂ, 2019 ਵਿੱਚ ਉਨ੍ਹਾਂ ਨੇ ਮੋਦੀ 'ਤੇ ਭਰੋਸਾ ਕਰਕੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਬਣਾਇਆ ਅਤੇ ਹੁਣ ਭਾਰਤ ਦੇ
ਲੋਕਾਂ ਨੇ ਨਰਿੰਦਰ ਮੋਦੀ ਨੂੰ ਉਹਨਾਂ ਵਲੋਂ ਦਿੱਤੀ ਗਰੰਟੀ ਦੇ ਅਧਾਰ ਤੇ ਤੀਸਰੀ ਵਾਰ ਦੇਸ਼ ਦਾ ਪ੍ਰਧਾਨ ਮੰਤਰੀ ਬਨਾਉਣਾ ਤੈਅ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਪਟਿਆਲਾ ਦੀ ਫਤਿਹ ਰੈਲੀ ਦੌਰਾਨ ਪਟਿਆਲਾ ਨੂੰ ਵਿਕਸਤ ਪਟਿਆਲਾ ਵਨਾਉਣ ਦਾ ਸੰਕਲਪ ਲੈਣ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਾਵੇ ਤੇ ਭਰੋਸਾ ਕਰਦਿਆਂ ਪ੍ਰਨੀਤ ਕੌਰ ਨੇ ਪਟਿਆਲੇ ਨੂੰ 9 ਗਾਰੰਟੀਆਂ ਦਿੱਤੀਆਂ ਹਨ। ਇਨ੍ਹਾਂ ਗਰੰਟੀਆਂ ਵਿੱਚੋਂ ਉਨ੍ਹਾਂ ਨੇ ਇੱਕ ਖੁਸ਼ਹਾਲ ਪਟਿਆਲਾ ਦੀ ਗਰੰਟੀ ਬਾਰੇ ਚਰਚਾ ਕੀਤੀ। ਪ੍ਰਨੀਤ ਕੌਰ ਨੇ ਕਿਹਾ ਕਿ ਅਸੀਂ ਪਟਿਆਲਾ ਦੇ ਵਿਕਾਸ ਲਈ ਵਿਸ਼ੇਸ਼ ਆਰਥਿਕ ਪੈਕੇਜ ਲਿਆਵਾਂਗੇ, ਪਟਿਆਲਾ ਰੇਲਵੇ ਸਟੇਸ਼ਨ ਨੂੰ ਵਿਸ਼ਵ ਪੱਧਰੀ ਸਟੇਸ਼ਨ ਬਣਾਇਆ ਜਾਵੇਗਾ, ਜ਼ੀਰਕਪੁਰ ਵਿੱਚ ਅੰਤਰਰਾਸ਼ਟਰੀ ਵਿੱਤੀ ਕੇਂਦਰ ਸਥਾਪਤ ਕਰਨਾ ਉਹਨਾਂ ਦੀ ਪਹਿਲ ਹੋਵੇਗੀ, ਅਸੀਂ ਰਾਜਪੁਰਾ ਨੂੰ ਪੰਜਾਬ ਦਾ ਮੁੱਖ ਉਦਯੋਗਿਕ ਕੇਂਦਰ ਬਣਾਵਾਂਗੇ। ਪੰਜਾਬ, ਅਸੀਂ ਪਟਿਆਲਾ ਨੂੰ ਬਣਾਵਾਂਗੇ ਅਸੀਂ ਪੀਐਮਆਈ ਦੀ ਵਿਰਾਸਤ
ਨੂੰ ਵਿਸ਼ਵ ਪੱਧਰ 'ਤੇ ਲੈ ਕੇ ਜਾਵਾਂਗੇ, ਜਿਲੇ ਦੇ ਹਰੇਕ ਪਿੰਡ ਤੱਕ ਸੜਕ ਸੰਪਰਕ ਯਕੀਨੀ ਬਣਾਵਾਂਗੇ ਅਤੇ ਸ਼ਹਿਰਾਂ ਨੂੰ ਕੂੜੇ ਤੋਂ ਪੂਰੀ ਤਰ੍ਹਾਂ ਮੁਕਤ ਕਰਾਂਗੇ।
ਪ੍ਰਨੀਤ ਕੌਰ ਨੇ ਯਾਦ ਦਿਵਾਇਆ ਕਿ ਜਿਸ ਤਰ੍ਹਾਂ ਰੇਲਵੇ ਤੋਂ ਪੰਜ ਨਵੇਂ ਰੂਟ ਲੈ ਕੇ ਪਟਿਆਲਾ ਦਾ ਕਾਰੋਬਾਰ ਵਧਿਆ ਹੈ, ਉਸੇ ਤਰ੍ਹਾਂ ਜ਼ੀਰਕਪੁਰ ਅਤੇ ਡੇਰਾਬੱਸੀ ਵਿੱਚ ਬਣੇ ਫਲਾਈਓਵਰਾਂ ਨੇ ਇਲਾਕੇ ਦੇ ਲੋਕਾਂ ਦੀ ਆਰਥਿਕ ਹਾਲਤ ਸੁਧਾਰਨ ਵਿੱਚ ਵੱਡੀ ਭੂਮਿਕਾ ਨਿਭਾਈ ਹੈ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਭਾਰਤੀ ਹਥਿਆਰਬੰਦ ਦਸਤਿਆਂ ਵਿੱਚ ਸੂਬੇ ਦੇ ਨੌਜਵਾਨਾਂ ਦੀ ਹਿੱਸੇਦਾਰੀ ਵਧਾਉਣ ਉਤੇ ਖ਼ਾਸ ਧਿਆਨ ਦਿੱਤਾ ਜਾਵੇਗਾ : ਮੁੱਖ ਮੰਤਰੀ ਜੇਕਰ ਵੱਡੀ ਵਾਰਦਾਤ ਵਾਪਰੀ ਤਾਂ ਉਸ ਇਲਾਕੇ ਦੇ ਪੁਲਿਸ ਅਧਿਕਾਰੀਆਂ ਦੀ ਜ਼ਿੰਮੇਵਾਰੀ ਤੈਅ ਹੋਵੇਗੀ ਨਸ਼ਾ ਤਸਕਰੀ ਵਿੱਚ ਲਿਪਤ ਪਾਏ ਜਾਣ ਕਾਰਨ ਟਰਾਂਸਪੋਰਟ ਵਿਭਾਗ ਦੇ ਦੋ ਮੁਲਾਜਮ ਕੀਤੇ ਮੁਅੱਤਲ : ਲਾਲਜੀਤ ਸਿੰਘ ਭੁੱਲਰ ਪੰਜਾਬ ਨੇ ਈ-ਸ਼੍ਰਮ ਪੋਰਟਲ ’ਤੇ 57,75,402 ਕਾਮਿਆਂ ਨੂੰ ਕੀਤਾ ਰਜਿਸਟਰ : ਸੌਂਦ ਪੰਜਾਬ ਨੇ ਗ੍ਰੀਨ ਸਕੂਲ ਪ੍ਰੋਗਰਾਮ ਅਧੀਨ 'ਬੈਸਟ ਸਟੇਟ' ਅਤੇ 'ਬੈਸਟ ਡਿਸਟ੍ਰਿਕਟ' ਪੁਰਸਕਾਰ ਕੀਤੇ ਹਾਸਲ ਕੁਦਰਤੀ ਆਫ਼ਤ ਅਤੇ ਐਮਰਜੈਂਸੀ ਉਪਾਵਾਂ ਲਈ ਸਕੂਲਾਂ ਨੂੰ 4 ਕਰੋੜ ਰੁਪਏ ਤੋਂ ਵੱਧ ਦੇ ਵੰਡ ਜਾਰੀ: ਬੈਂਸ ਪੀ.ਐੱਸ.ਪੀ.ਸੀ.ਐੱਲ. ਦਾ ਡਿਪਟੀ ਚੀਫ਼ ਇੰਜੀਨੀਅਰ ਅਤੇ ਲਾਈਨਮੈਨ 50 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਪਾਕਿ ਕਵਿੱਤਰੀ ਬੁਸ਼ਰਾ ਐਜਾਜ਼ ਦੀ ਕਾਵਿ ਪੁਸਤਕ “ਮੈਂ ਪੂਣੀ ਕੱਤੀ ਰਾਤ ਦੀ” ਤੇ ਗੁਰਭਜਨ ਗਿੱਲ ਦੀ ਮੇਰੇ “ਪੰਜ ਦਰਿਆ” ਲਾਹੌਰ ਵਿੱਚ ਲੋਕ ਅਰਪਣ ਕਿਲ੍ਹਾ ਰਾਏਪੁਰ ਪੇਂਡੂ ਓਲੰਪਿਕ ਦਾ ਸ਼ਾਨਦਾਰ ਆਗਾਜ਼, ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਪੇਂਡੂ ਓਲੰਪਿਕ ਦਾ ਕੀਤਾ ਉਦਘਾਟਨ ਆਲ ਇੰਡੀਆ ਸਰਵਿਸਜ਼ ਅਥਲੈਟਿਕਸ, ਤੈਰਾਕੀ ਤੇ ਯੋਗਾਸਨਾ ਟੂਰਨਾਮੈਂਟ ਲਈ ਪੰਜਾਬ ਟੀਮਾਂ ਦੇ ਟਰਾਇਲ 11 ਫਰਵਰੀ ਨੂੰ