Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼
 
ਸੰਪਾਦਕੀ

ਨਿਸਚਿਤ ਚਿੰਤਾਂਵਾਂ ਭਰੇ ਸਾਲ ਵਿੱਚ ਅਨਿਸਚਿਤ ਬੱਜਟ ਦੀ ਆਸ

March 19, 2019 10:14 AM

ਪੰਜਾਬੀ ਪੋਸਟ ਸੰਪਾਦਕੀ

ਅੱਜ ਪੇਸ਼ ਹੋਣ ਵਾਲੇ ਬੱਜਟ ਵਿੱਚ ਕੈਨੇਡੀਅਨ ਉਮੀਦ ਕਰ ਸਕਦੇ ਹਨ ਕਿ ਉਹਨਾਂ ਨੂੰ ਟੌਫੀਆਂ ਅਤੇ ਚਾਕਲੇਟਾਂ ਦੇ ਚੰਗੇ ਭਲੇ ਗੱਫੇ ਮਿਲਣਗੇ। ਜਿਸ ਵੇਲੇ ਐਸ ਐਨ ਸੀ ਲਾਵਾਲਿਨ ਸਮੇਤ ਅਨੇਕਾਂ ਮੁੱਦਿਆਂ ਨੇ ਲਿਬਰਲ ਸਰਕਾਰ ਨੂੰ ਪੈਰਾਂ ਪਰਨੇ ਬਿਠਾ ਰੱਖਿਆ ਹੈ, ਅਕਤੂਬਰ ਮਹੀਨੇ ਵਿੱਚ ਹੋਣ ਵਾਲੀਆਂ ਵੋਟਾਂ ਦਾ ਸਾਹਮਣਾ ਕਰਨ ਲਈ ਸਰਕਾਰ ਕੋਲ ਅੰਨ੍ਹੇਵਾਹ ਡਾਲਰ ਉਡਾਉਣ ਵਾਲਾ ਬੱਜਟ ਪੇਸ਼ ਕਰਨ ਤੋਂ ਇਲਾਵਾ ਹੋਰ ਚਾਰਾ ਰਹਿ ਵੀ ਕੀ ਜਾਂਦਾ ਹੈ? ਅੱਜ ਸ਼ਾਮੀ 4 ਵਜੇ ਖਜਾਨੇ ਦੀਆਂ ਚਾਬੀਆਂ ਨੂੰ ਇਸ ਤਰੀਕੇ ਘੁਮਾਏ ਜਾਣ ਦੀ ਉਮੀਦ ਹੈ ਕਿ ਆਮ ਕੈਨੇਡੀਅਨ ਨੂੰ ‘ਚੰਗਾ ਮਹਿਸੂਸ’ਕਰਵਾਉਣ ਵਿੱਚ ਕੋਈ ਕਸਰ ਬਾਕੀ ਨਾ ਰਹਿ ਜਾਵੇ। ਬੇਸ਼ੱਕ ਪਹਿਲਾਂ ਤੋਂ ਚਲੇ ਆ ਰਹੇ ਘਾਟੇ ਦੇ ਬੱਜਟ ਨੂੰ ਹੋਰ ਵੱਡਾ ਘਾਟੇ ਵਾਲਾ ਕਿਉਂ ਨਾ ਬਣਾਇਆ ਜਾਵੇ। ਆਰਥਕ ਮਾਹਰਾਂ ਦਾ ਅਨੁਮਾਨ ਹੈ ਕਿ ਬੱਜਟ ਵਿੱਚ ਘਾਟਾ 19 ਬਿਲੀਅਨ ਡਾਲਰ ਤੱਕ ਜਾ ਸਕਦਾ ਹੈ। ਚੇਤੇ ਰਹੇ ਕਿ 2015 ਵਿੱਚ ਲਿਬਰਲਾਂ ਨੇ ਵਾਅਦਾ ਕੀਤਾ ਸੀ ਕਿ 3 ਸਾਲ ਘਾਟੇ ਦਾ ਬੱਜਟ ਪੇਸ਼ ਕਰਨ ਤੋਂ ਬਾਅਦ ਚੌਥੇ ਸਾਲ ਬੱਜਟ ਆਪਣੇ ‘ਆਪਣੇ ਆਪ ਬੈਲੇਂਸ’ਹੋ ਜਾਵੇਗਾ।


ਪਰ ਬੱਜਟ ਨੂੰ ਆਪਣੇ ਆਪ ਬੈਲੇਂਸ ਕਰਨ ਵਾਲੀ ਜਾਦੂ ਦੀ ਛੜੀ ਹਾਲੇ ਤੱਕ ਸਰਕਾਰ ਦੇ ਹੱਥ ਆਈ ਨਹੀਂ ਹੈ। ਇਸਦੇ ਉਲਟ ਨਵੰਬਰ 2018 ਵਿੱਚ ਵਿੱਤ ਮਹਿਕਮੇ ਵੱਲੋਂ ਦੱਸਿਆ ਗਿਆ ਸੀ ਕਿ ਜੇ ਹਾਲਾਤ ਇਵੇਂ ਰਹੇ ਤਾਂ ਕੈਨੇਡੀਅਨ ਫੈਡਰਲ ਬੱਜਟ ਨੂੰ 2040 ਤੱਕ ਵੀ ਬੈਲੇਂਸ ਨਹੀਂ ਕੀਤਾ ਜਾ ਸਕੇਗਾ। ਵਿੱਤ ਮਹਿਕਮੇ ਮੁਤਾਬਕ 2040 ਤੱਕ ਵੀ ਬੱਜਟ ਤਾਂ ਬੈਲੇਂਸ ਹੋ ਸਕੇਗਾ ਜੇ ਸਰਕਾਰ ਵੱਲੋਂ ਖਰਚੇ ਧਿਆਨ ਨਾਲ ਕੀਤੇ ਜਾਣ ਪਰ ਜਿਸ ਵੇਲੇ ਸਰਕਾਰ ਦੀ ਕਿਸ਼ਤੀ ਡਾਵਾਂਡੋਲ ਹੋ ਚੁੱਕੀ ਹੈ, ਉਸ ਕੋਲ ਚੋਣਾਂ ਵਰ੍ਹੇ ਵਿੱਚ ਜਨਤਾ ਦਾ ਦਿਲ ਲੁਭਾਉਣ ਵਾਲਾ ਬੱਜਟ ਪੇਸ਼ ਕਰਨ ਤੋਂ ਇਲਾਵਾ ਹੋਰ ਰਸਤਾ ਵੀ ਕੀ ਹੈ? ਇਸਦਾ ਇਹ ਅਰਥ ਨਹੀਂ ਕਿ ਕੈਨੇਡੀਅਨ ਪਬਲਿਕ ਦੇ ਬੱਜਟ ਨੂੰ ਲੈ ਕੇ ਹੌਸਲੇ ਬੁਲੰਦ ਹਨ!

ਜੇ ਖੋਜ ਸੰਸਥਾ ਐਂਗਸ ਰੀਡ ਇਨਸਟੀਚਿਊਟ (Angus Reid Institute) ਦੁਆਰਾ ਕਰਵਾਏ ਗਏ ਸਰਵੇਖਣ ਦੇ ਨਤੀਜਿਆਂ ਉੱਤੇ ਝਾਤ ਮਾਰੀ ਜਾਵੇ ਤਾਂ ਕੈਨੇਡੀਅਨਾਂ ਦੇ ਦਿਲ ਦਿਮਾਗ ਵਿੱਚ ਡਰ ਛਾਇਆ ਹੋਇਆ ਹੈ। ਇਸ ਗੈਰ-ਮੁਨਾਫਾ (non-profitਸੰਸਥਾ ਦਾ ਆਖਣਾ ਹੈ ਕਿ ਸਿਰਫ਼ 24% ਕੈਨੇਡੀਅਨਾਂ ਨੂੰ ਭਰੋਸਾ ਹੈ ਕਿ ਕੈਨੇਡੀਅਨ ਆਰਥਕਤਾ ਵਿੱਚ ਇਸ ਸਾਲ ਕੋਈ ਸੁਧਾਰ ਹੋਵੇਗਾ ਜਦੋਂ ਕਿ 40% ਵਿਸ਼ਵਾਸ਼ ਕਰਦੇ ਹਨ ਕਿ ਹਾਲਾਤ ਖਰਾਬ ਹੋਣਗੇ। 55% ਕੈਨੇਡੀਅਨ ਸੋਚਦੇ ਹਨ ਕਿ ਅਗਲੇ ਸਾਲ ਕੋਈ ਵੱਡਾ ਖਰਚਾ ਨਹੀਂ ਕਰਨਾ ਚਾਹੀਦਾ ਅਤੇ 48% ਨੂੰ ਫਿ਼ਕਰ ਹੈ ਕਿ ਉਹਨਾਂ ਦੇ ਘਰ ਵਿੱਚੋਂ ਕਿਸੇ ਨਾ ਕਿਸੇ ਦੀ ਜੌਬ ਚਲੀ ਜਾਵੇਗੀ। ਹੋਰ ਤਾਂ ਹੋਰ 43% ਲਿਬਰਲ ਸਮਰੱਥਕ ਵੀ ਇਹ ਸੋਚਦੇ ਹਨ ਕਿ 2019 ਵਿੱਚ ਖਰਚੇ ਕਰਨ ਵੇਲੇ ਬੋਚ 2 ਪੱਬ ਰੱਖਣੇ ਚਾਹੀਦੇ ਹਨ ਜਦੋਂ ਕਿ ਕੰਜ਼ਵਰਵੇਟਿਵ ਅਤੇ ਐਨ ਡੀ ਪੀ ਸਮਰੱਥਕਾਂ ਵਿੱਚ ਇਹ ਪ੍ਰਤੀਸ਼ਤਤਾ ਕਰਮਵਾਰ 60% ਅਤੇ 56% ਪਾਈ ਗਈ ਹੈ। ਸਿਹਤ ਸੰਭਾਲ, ਗਰੀਬੀ, ਕੁਰਪੱਸ਼ਨ, ਸਰਕਾਰ ਦੀ ਅੰਨੇਵਾਹ ਖਰਚੇ ਕਰਨ ਦੀ ਆਦਤ, ਇੰਮੀਗਰੇਸ਼ਨ ਅਤੇ ਟੈਕਸ ਉਹਨਾਂ ਟੌਪ ਮੁੱਦਿਆਂ ਵਿੱਚ ਸ਼ਾਮਲ ਹਨ ਜਿਹਨਾਂ ਨੂੰ ਲੈ ਕੇ ਕੈਨੇਡੀਅਨ ਫਿਕਰਮੰਦ ਹਨ।


ਉਮੀਦ ਇਹ ਵੀ ਹੈ ਕਿ ਪਹਿਲੀ ਵਾਰ ਮਕਾਨ ਖਰੀਦਣ ਵਾਲਿਆਂ ਲਈ ਮੌਰਗੇਜ਼ ਸਮਾਂ ਸੀਮਾ 30 ਸਾਲ ਕਰਨ, ਵੱਡੀ ਉਮਰ ਦੇ ਕੈਨੇਡੀਅਨਾਂ ਲਈ ਉਮਰ ਭਰ ਪੜਨ ਲਈ ਇੱਕ ਨਵੀਂ ਕਿਸਮ ਦੀ ਆਰ ਈ ਐਸ ਪੀ (RESPਹੋਂਦ ਵਿੱਚ ਲਿਆਉਣ, RRSP ਸੇਵਿੰਗਜ਼ ਵਿੱਚ ਯੋਗਦਾਨ ਦੀ ਸੀਮਾ ਵਧਾਉਣ ਅਤੇ ਕੈਨੇਡੀਅਨ ਵਿੱਦਿਆਰਥੀਆਂ ਨੂੰ ਵਿਦੇਸ਼ਾਂ ਵਿੱਚ ਪੜਨ ਲਈ ਉਤਸ਼ਾਹਿਤ ਕਰਨ ਵਾਸਤੇ ਯੋਜਨਾਵਾਂ ਐਲਾਨ ਕੀਤੀਆਂ ਜਾਣਗੀਆਂ। ਅੱਜ ਪੇਸ਼ ਹੋਣ ਵਾਲਾ ਬੱਜਟ ਔਕੜਾਂ ਵਿੱਚ ਘਿਰੀ ਸਰਕਾਰ ਵਾਸਤੇ ਪਬਲਿਕ ਦਾ ਧਿਆਨ ਹੋਰ ਪਾਸੇ ਲਾਉਣ ਦਾ ਸੁਨਿਹਰੀ ਅਵਸਰ ਹੈ। ਇਹੀ ਕਾਰਣ ਹੈ ਕਿ ਲਿਬਰਲ ਬਹੁਮਤ ਵਾਲੀ ਪਾਰਲੀਮਾਨੀ ਜਸਟਿਸ ਕਮੇਟੀ ਨੇ ਸਾਬਕਾ ਅਟਾਰਨੀ ਜਨਰਲ ਜੋਡੀ ਵਿਲਸਨ ਨੂੰ ਉਸਦਾ ਪੱਖ ਰੱਖਣ ਤੋਂ ਮਨਾ ਕਰਨ ਵਾਲੇ ਮਤੇ ਨੂੰ ਪਾਸ ਕਰਨ ਲਈ ਅੱਜ ਭਾਵ ਬੱਜਟ ਵਾਲਾ ਦਿਨ ਚੁਣਿਆ ਹੈ।

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਫੋਨਾਂ ਤੇ ਟੈਕਸਟਿੰਗ ਨੂੰ ਪਾਸੇ ਰੱਖ ਕੇ ਆਪਣੇ ਬੱਚਿਆਂ ਨਾਲ ਜਾਤੀ ਮੇਲ ਮਿਲਾਪ ਨੂੰ ਤਰਜੀਹ ਦਿਉ, ਆਪਣੇ ਬੱਚੇ ਲਈ ਇੱਕ ਆਦਰਸ਼ ਪਰਿਵਾਰਕ ਮਾਹੌਲ ਬਣਾਉ ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ ਬੇਅਸੂਲੇ ਸਮਝੌਤਿਆਂ ਅਤੇ ਪੈਂਤੜਿਆਂ ਪਿੱਛੋਂ ਦਰਿਆਵਾਂ ਦੇ ਪਾਣੀ ਵਿੱਚ ਮਧਾਣੀ ਘੁੰਮਾਉਣ ਦੀ ਰਾਜਨੀਤੀ ਟਰੂਡੋ ਵਲੋਂ ਭਾਰਤ ਤੇ ਲਾਏ ਹਰਦੀਪ ਸਿੰਘ ਨਿੱਜਰ ਕਤਲ ਦੇ ਦੋਸ਼ ਕਿੰਨੇ ਕੁ ਸਹੀ ?