ਚੰਡੀਗੜ੍ਹ, 8 ਜੂਨ (ਪੋਸਟ ਬਿਊਰੋ): ਹਰਿਆਣਾ ਅੰਦਰ ਸੂਰਜਮੁਖੀ ਦੀ ਫਸਲ ਦੀ ਐੱਮ ਐੱਸ ਪੀ. ਤੇ ਖਰੀਦ ਦੀ ਮੰਗ ਕਰਦੇ ਕਿਸਾਨਾਂ ਉਪਰ ਮੋਦੀ ਸਰਕਾਰ ਦੀ ਸ਼ਹਿ ਤੇ ਖੱਟੜ ਸਰਕਾਰ ਵੱਲੋਂ ਲਾਠੀਚਾਰਜ ਕਰਵਾ ਕੇ ਪੁਲਸੀਆ ਤਸ਼ੱਦਦ ਕੀਤੇ ਜਾਣ ਵਿਰੁੱਧ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਅਤੇ ਸੂਬਾ ਜਨਰਲ ਸਕੱਤਰ ਰਾਣਾ ਰਣਬੀਰ ਸਿੰਘ ਦੀ ਅਗਵਾਹੀ ਵਿੱਚ 14 ਜਿਲ੍ਹਿਆਂ ਵਿੱਚ 85 ਜਗ੍ਹਾ ਪੁਤਲੇ ਫੂਕੇ ਗਏ। ਓਹਨਾ ਕਿਹਾ ਕਿ ਇੱਕ ਪਾਸੇ ਘੱਟੋ ਘੱਟ ਸਮਰਥਨ ਮੁੱਲ ਤੇ ਖਰੀਦ ਦੀ ਮੰਗ ਦੇ ਚਲਦੇ ਲੋਕ ਕੁੱਟੇ ਜਾ ਰਹੇ ਹਨ ਤੇ ਦੂਜੇ ਪਾਸੇ ਕੇਂਦਰ ਸਰਕਾਰ ਵੱਲੋਂ ਸਮਰਥਨ ਮੁੱਲ ਵਿੱਚ ਵਾਧੇ ਦਾ ਨਾਟਕ ਕੀਤਾ ਜਾ ਰਿਹਾ ਹੈ। ਓਹਨਾ ਕਿਹਾ ਕਿ ਜਦੋ ਸਰਕਾਰ ਕਣਕ ਝੋਨੇ ਤੋਂ ਇਲਾਵਾ ਫਸਲਾਂ ਦੀ ਐੱਮ. ਐੱ ਪੀ. ਤੇ ਖਰੀਦ ਹੀ ਨਹੀਂ ਕਰ ਰਹੀ ਤਾਂ ਫਿਰ ਇਹ ਵਾਧਾ ਲੋਕਾਂ ਦੇ ਅੱਖੀਂ ਘੱਟਾ ਪਾਉਣ ਤੋਂ ਸਿਵਾਏ ਕੁਝ ਵੀ ਨਹੀਂ . ਓਹਨਾ ਕਿਹਾ ਕਿ ਜਥੇਬੰਦੀ ਝੋਨੇ ਦੇ ਰੇਟ ਵਿੱਚ ਕੀਤਾ 7% ਦੇ ਮਾਮੂਲੀ ਵਾਧੇ ਦੀ ਨਿਖੇਧੀ ਕਰਦੀ ਹੈ ਅਤੇ ਮੰਗ ਕਰਦੀ ਹੈ ਕਿ ਫਸਲਾਂ ਦੇ ਰੇਟ ਡਾ. ਸਵਾਮੀਨਾਥਨ ਦੀ ਰਿਪੋਟ ਮੁਤਾਬਿਕ ਸੀ 2 + 50% ਦੇ ਹਿਸਾਬ ਨਾਲ ਦਿੱਤੇ ਜਾਣ . ਓਹਨਾ ਕਿਹਾ ਕਿ ਖੱਟੜ ਸਰਕਾਰ ਆਪਣੀ ਕਾਰਵਾਈ ਲਈ ਮੁਆਫੀ ਮੰਗੇ ਅਤੇ ਜੇਲ੍ਹਾਂ ਵਿੱਚ ਬੰਦ ਕੀਤੇ ਕਿਸਾਨਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਓਹਨਾ ਕਿਹਾ ਕਿ ਸਰਕਾਰ ਲੋਕਾਂ ਦੇ ਲੋਕਤਾਂਤਰਿਕ ਅਧਿਕਾਰਾਂ ਦਾ ਲਗਾਤਾਰ ਘਾਣ ਕਰ ਰਹੀ ਹੈ ਔਰ ਅਗਰ ਆਪਣੀਆਂ ਇਹਨਾਂ ਹਰਕਤਾਂ ਤੋਂ ਬਾਜ਼ ਨਹੀਂ ਆਓਂਦੀ ਤਾਂ ਹਰਿਆਣਾ ਦੀਆਂ ਭਰਾਤਰੀ ਜਥੇਬੰਦੀਆਂ ਦੀ ਕਾਲ ਤੇ ਜਥੇਬੰਦੀ ਹਰ ਸੰਭਵ ਸੁਪੋਰਟ ਵਿੱਚ ਉਤਰੇਗੀ।