Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਭਾਰਤ

ਬਰਾਜ਼ੀਲ ਦੇ ਲੋਕ ਰੋਜ਼ ਮੋਬਾਈਲ ਉੱਤੇ 5.4 ਘੰਟੇ ਤੋਂ ਵੱਧ ਰਹਿੰਦੇ ਨੇ

July 28, 2021 02:51 AM

ਨਵੀਂ ਦਿੱਲੀ, 27 ਜੁਲਾਈ (ਪੋਸਟ ਬਿਊਰੋ)- ਮੋਬਾਈਲ ਅਤੇ ਇੰਟਰਨੈਟ ਅੱਜ ਲੋਕਾਂ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਿਆ ਹੈ। ਹਰ ਕੋਈ ਅੱਜ ਸਮਾਰਟਫੋਨ ਅਤੇ ਇੰਟਰਨੈਟ ਦੀ ਚਾਹਤ ਰੱਖਦਾ ਹੈ ਤੇ ਅਜਿਹਾ ਹੋਣਾ ਲਾਜ਼ਮੀ ਹੈ, ਕਿਉਂਕਿ ਸਾਰੇ ਕੰਮ ਅੱਜਕੱਲ੍ਹ ਆਨਲਾਈਨ ਹੋ ਰਹੇ ਹਨ। ਮੋਬਾਈਲ ਰੀਚਾਰਜ ਹੋਵੇ, ਪੈਸੇ ਟਰਾਂਸਫਰ ਕਰਨੇ ਹੋਣ, ਟਿਕਟ ਬੁਕ ਕਰਨੀ ਹੋਵੇ ਜਾਂ ਫਿਰ ਗੈਸ ਸਿਲੰਡਰ ਦੀ ਬੁਕਿੰਗ ਕਿਉਂ ਨਾ ਕਰਨਾ ਹੋਵੇ, ਸਾਰੇ ਕੰਮ ਸਮਾਰਟਫੋਨ ਤੋਂ ਆਸਾਨੀ ਨਾਲ ਹੋ ਰਹੇ ਹਨ। ਇਨ੍ਹਾਂ ਸਹੂਲਤਾਂ ਕਾਰਨ ਲੋਕਾਂ ਦੇ ਸਮਾਰਟਫੋਨ ਉੱਤੇ ਸਮਾਂ ਵੱਧ ਲੱਗਦਾ ਹੈ।
ਇਕ ਨਵੀਂ ਰਿਪੋਰਟ ਮੁਤਾਬਕ ਸਭ ਤੋਂ ਜ਼ਿਆਦਾ ਮੋਬਾਈਲ ਵਰਤਣ ਵਿੱਚ ਭਾਰਤੀ ਪੂਰੀ ਦੁਨੀਆ ਵਿੱਚ ਤੀਸਰੇ ਨੰਬਰ ਉੱਤੇ ਹਨ।ਜੈਡਡੀਨੈਟ ਦੀ ਰਿਪੋਰਟ ਮੁਤਾਬਕ ਮੋਬਾਈਲ ਵਰਤਣ ਵਿੱਚ ਬਰਾਜ਼ੀਲ ਦੇ ਲੋਕ ਨੰਬਰ-1 ਉੱਤੇ ਹਨ। ਬਰਾਜ਼ੀਲ ਦੇ ਲੋਕ ਰੋਜ਼ ਔਸਤਨ 5 ਘੰਟੇ ਚਾਰ ਮਿੰਟ ਮੋਬਾਈਲ ਵਰਤਦੇ ਹਨ। ਦੂਸਰੇ ਨੰਬਰ ਉੱਤੇ ਇੰਡੋਨੇਸ਼ੀਆ ਦੇ ਲੋਕ ਹਨ, ਜਿਹੜੇ ਰੋਜ਼ ਔਸਤਨ ਪੰਜ ਘੰਟੇ ਤਿੰਨ ਮਿੰਟ ਮੋਬਾਈਲ ਉੱਤੇ ਗੁਜ਼ਾਰਦੇ ਹਨ। ਸਰਵੇ ਦੀ ਇਸ ਲਿਸਟ ਵਿੱਚ ਭਾਰਤ ਦਾ ਨਾਂਅ ਤੀਸਰੇ ਨੰਬਰ ਉੱਤੇ ਹੈ। ਭਾਰਤੀ ਹਰ ਰੋਜ਼ ਔਸਤਨ-4 ਘੰਟੇ ਨੌਂ ਮਿੰਟ ਮੋਬਾਈਲ ਵਰਤਦੇ ਹਨ।
ਰਿਪੋਰਟ ਵਿੱਚ ਦੁਨੀਆ ਦੇ 10 ਦੇਸ਼ਾਂ ਨੂੰ ਸ਼ਾਮਲ ਕੀਤਾ ਗਿਆ ਹੈ। ਭਾਰਤ ਦੇ ਬਾਅਦ ਸਭ ਤੋਂ ਜ਼ਿਆਦਾ ਮੋਬਾਈਲ ਵਰਤਣ ਵਿੱਚ ਚੌਥੇ ਨੰਬਰ ਉੱਤੇ ਸਾਊਥ ਕੋਰੀਆ ਹੈ। ਇਥੋਂ ਦੇ ਲੋਕ ਰੋਜ਼ ਚਾਰ ਘੰਟੇ ਅੱਠ ਮਿੰਟ ਮੋਬਾਈਲ ਵਰਤਦੇ ਹਨ। ਪੰਜਵੇਂ ਨੰਬਰ ਉੱਤੇ ਮੈਕਸੀਕੋ ਦੇ ਲੋਕ ਔਸਤਨ ਚਾਰ ਘੰਟੇ ਸੱਤ ਮਿੰਟ ਦੇ ਨਾਲ ਹਨ। ਤੁਰਕੀ ਦੇ ਲੋਕ ਰੋਜ਼ ਚਾਰ ਘੰਟੇ ਪੰਜ ਮਿੰਟ ਮੋਬਾਈਲ ਵਰਤਦੇ ਹਨ। ਤੁਰਕੀ ਦਾ ਨਾਂਅ ਛੇਵੇਂ ਨੰਬਰ ਉੱਤੇ ਹੈ, ਇਸੇ ਤਰ੍ਹਾਂ ਚਾਰ ਘੰਟੇ ਚਾਰ ਮਿੰਟ ਨਾਲ ਜਾਪਾਨ ਸੱਤਵੇਂ, ਕੈਨੇਡਾ ਚਾਰ ਘੰਟੇ ਇੱਕ ਮਿੰਟ ਦੇ ਨਾਲ ਅੱਠਵੇਂ ਸਥਾਨ, ਅਮਰੀਕਾ ਤਿੰਨ ਘੰਟੇ ਨੌਂ ਮਿੰਟ ਦੇ ਨਾਲ 9ਵੇਂ ਅਤੇ ਬ੍ਰਿਟੇਨ ਤਿੰਨ ਘੰਟੇ ਅੱਠ ਮਿੰਟ ਦੇ ਨਾਲ 10ਵੇਂ ਸਥਾਨ ਉੱਤੇ ਹੈ।

 
Have something to say? Post your comment
ਹੋਰ ਭਾਰਤ ਖ਼ਬਰਾਂ
ਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆ ਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀ ਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ ਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰ ਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼