Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਭਾਰਤ

ਕੋਰੋਨਾ ਖਿਲਾਫ ਜੰਗ ਵਿੱਚ ਸਰਕਾਰਾਂ ਉੱਤੇ ਯਕੀਨ ਦੀ ਥਾਂ ਲੋਕਾਂ ਵਿੱਚ ਅੰਧ-ਵਿਸ਼ਵਾਸ ਹਾਵੀ

May 14, 2021 08:43 AM

* ਕਿਤੇ ਹਵਨ, ਕਿਤੇ ਧੂਣੀ ਤੇ ਪੂਜਾ ਨਾਲ ਕੋਰੋਨਾ ਭਜਾਉਣ ਦੇ ਯਤਨ

ਨਵੀਂ ਦਿੱਲੀ, 13 ਮਈ, (ਪੋਸਟ ਬਿਊਰੋ)- ਭਾਰਤ ਜਦੋਂਇਸ ਸਮੇਂ ਕੋਰੋਨਾ ਵਾਇਰਸ ਦੀ ਦੂਸਰੀ ਲਹਿਰ ਦੇ ਨਾਲ ਜੂਝ ਰਿਹਾ ਹੈ, ਵੱਡੀ ਗਿਣਤੀ ਵਿੱਚ ਲੋਕ ਬੀਮਾਰ ਪੈ ਰਹੇ ਹਨ, ਹਜ਼ਾਰਾਂ ਦੀ ਗਿਣਤੀ ਵਿੱਚ ਮੌਤਾਂ ਹੋ ਰਹੀਆਂ ਹਨ, ਉਸ ਵਕਤ ਇਸ ਮਹਾਮਾਰੀ ਦਾ ਸਾਹਮਣਾ ਕਰਨ ਲਈ ਦੇਸ਼ ਦੇ ਡਾਕਟਰ ਭਾਵੇਂ ਦਿਨ-ਰਾਤ ਇਕ ਕਰ ਰਹੇ ਹਨ ਅਤੇ ਟੀਕਾਕਰਨ ਦਾ ਕੰਮ ਵੀ ਜਾਰੀ ਹੈ, ਪਰ ਕੋਰੋਨਾ ਦੇ ਖ਼ਿਲਾਫ਼ ਇਸ ਜੰਗ ਲਈ ਆਮ ਲੋਕਾਂ ਵਿਚ ਅੰਧਵਿਸ਼ਵਾਸ ਭਾਰੂ ਹੁੰਦਾ ਨਜ਼ਰ ਆਉਂਦਾ ਹੈ।ਆਮ ਲੋਕ ਕਿਤੇ ਹਵਨ ਕਰ ਰਹੇ ਹਨ, ਕਿਤੇ ਧੂਣੀ ਬਾਲ ਕੇ ਕੋਰੋਨਾ ਭਜਾਉਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਕੁਝ ਲੋਕ ਗਊ-ਮੂਤਰ ਅਤੇ ਗੋਹੇ ਨਾਲ ਨਹਾਉਣ ਦੇ ਫਾਰਮੂਲੇ ਵਰਤ ਰਹੇ ਹਨ।
ਵਰਨਣ ਯੋਗ ਹੈ ਕਿ ਕੋਰੋਨਾ ਵਾਇਰਸ ਨੇ ਮਈ ਦੌਰਾਨ ਪੇਂਡੂ ਖੇਤਰਾਂ ਵੱਲ ਵੀ ਰੁਖ਼ ਕਰ ਲਿਆ ਹੈ ਤੇ ਪਿੰਡਾਂ ਵਿੱਚ ਸਿਹਤ ਸਹੂਲਤਾਂ ਦੀ ਘਾਟ ਹਰ ਰਾਜ ਵਿੱਚ ਮਹਿਸੂਸ ਕੀਤੀ ਜਾ ਰਹੀ ਹੈ। ਇਸ ਲਈ ਸਿਹਤ ਵਿਭਾਗ ਦੇ ਸਰਗਰਮ ਹੋਣ ਤੋਂ ਪਹਿਲਾਂ ਲੋਕ ਧਾਰਮਿਕ ਮਾਨਤਾਵਾਂ ਅਤੇ ਅੰਧ ਵਿਸ਼ਵਾਸ ਵਿੱਚ ਫਸਣ ਲੱਗ ਪਏ ਹਨ।
ਮੱਧ ਪ੍ਰਦੇਸ਼ ਦੀ ਖਬਰ ਹੈ ਕਿ ਓਥੇ ਰਾਜਗੜ੍ਹਜਿ਼ਲੇ ਵਿੱਚ ਇਕ ਟਰਾਲੀ ਵਿਚ ਹਵਨ ਕੁੰਡ ਬਣਾਇਆ ਗਿਆ ਅਤੇ ਫਿਰ ਇੱਕ ਸਾਧੂ ਦੇ ਕਹਿਣ ਉੱਤੇ ਉਸ ਨੂੰ ਆਹੂਤੀ ਪਾ ਕੇ ਪੂਰੇ ਇਲਾਕੇ ਵਿਚ ਘੁੰਮਾਇਆ ਗਿਆ।ਏਦਾਂ ਕਰਨ ਦਾ ਤਰਕ ਹੈ ਕਿ ਹਵਨ ਦੇ ਧੂੰਏਂ ਨਾਲ ਵਾਯੂਮੰਡਲ ਸ਼ੁੱਧ ਹੋਵੇਗਾ ਅਤੇ ਕੋਰੋਨਾ ਵਾਇਰਸ ਕਮਜ਼ੋਰ ਹੋ ਜਾਵੇਗਾ।
ਅੱਜ ਵੀਰਵਾਰ ਹਰਿਆਣਾ ਦੇ ਝੱਜਰ ਜਿ਼ਲੇ ਵਿੱਚਪੇਂਡੂ ਲੋਕਾਂ ਨੇ ਹਵਨ ਕੀਤਾ ਅਤੇ ਫਿਰ ਧੂਣੀ ਬਾਲ ਕੇ ਸ਼ਹਿਰ ਵਿੱਚ ਸੰਦੇਸ਼ ਯਾਤਰਾ ਕੱਢੀ ਗਈ। ਪਿੰਡ ਵਾਸੀਆਂ ਨੇ ਟਰੈਕਟਰ-ਟਰਾਲੀ ਵਿੱਚ ਹਵਨ ਕੁੰਡ ਰੱਖਿਆ ਅਤੇ ਉਸ ਦਾ ਪਿੰਡ ਵਿੱਚ ਚੱਕਰ ਲਗਵਾ ਕੇ ਫਿਰ ਸ਼ਹਿਰ ਵਿੱਚ ਵੀ ਲੋਕਾਂ ਨੂੰ ਘਰ-ਘਰ ਹਵਨ ਕਰਾਉਣ ਦੀ ਅਪੀਲ ਕੀਤੀ।
ਇਸ ਤੋਂ ਇੱਕ ਦਿਨ ਪਹਿਲਾਂ ਉੱਤਰ ਪ੍ਰਦੇਸ਼ ਦੇ ਮਹਾਰਾਜਗੰਜ ਜ਼ਿਲ੍ਹੇ ਦੇ ਗੌਨਰੀਆ ਪਿੰਡ ਵਿੱਚ ਲੋਕਾਂ ਨੇ ਕੋਰੋਨਾ ਨੂੰ ਭਜਾਉਣ ਲਈ ਪੂਜਾ ਕੀਤੀ। ਪਿੰਡ ਦੇ ਸਾਰੇ ਔਰਤਾਂ-ਮਰਦ ਪਿੰਡ ਦੇ ਬਾਹਰ ਖੇਤਾਂ ਵਿਚ ਚੜ੍ਹਦੇ ਸੂਰਜ ਅਤੇ ਡੁੱਬਦੇ ਸੂਰਜ ਨੂੰ ਅਰਘ ਚੜ੍ਹਾ ਕੇ ਕੋਰੋਨਾ ਦੀ ਮਹਾਮਾਰੀ ਤੋਂ ਨਿਜਾਤ ਪਾਉਣ ਲਈ ਰੋਜ਼ਾਨਾ ਪ੍ਰਾਰਥਨਾ ਕਰਨ ਲੱਗ ਪਏ ਹਨ।
ਗੁਜਰਾਤ ਵਿਚ ਕੁਝ ਲੋਕ ਗਊਸ਼ਾਲਾ ਵਿੱਚ ਜਾ ਕੇ ਆਪਣੇ ਸਰੀਰ ਉੱਤੇ ਗਾਂ ਦਾ ਗੋਹਾ ਮਲਣ ਲੱਗ ਪਏ ਹਨ।ਉਨ੍ਹਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਉਹ ਖ਼ੁਦ ਨੂੰ ਵਾਇਰਸ ਤੋਂ ਬਚਾਅ ਸਕਦੇ ਹਨ।
ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਮਿਲਦੀਆਂ ਇਹ ਤਸਵੀਰਾਂ ਲੋਕਾਂ ਵਿਚ ਸਿਹਤ ਵਿਵਸਥਾ ਉੱਤੇ ਵਿਸ਼ਵਾਸ ਘਟਣ ਅਤੇ ਅੰਧ-ਵਿਸ਼ਵਾਸ ਵਧਣ ਦਾ ਸਬੂਤ ਹਨ। ਲੋਕ ਅੱਕੀਂ-ਪਲਾਹੀਂ ਹੱਥ ਮਾਰਦੇ ਨਜ਼ਰ ਆ ਰਹੇ ਹਨ।

 
Have something to say? Post your comment
ਹੋਰ ਭਾਰਤ ਖ਼ਬਰਾਂ
ਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆ ਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀ ਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ ਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰ ਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼