Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਭਾਰਤ

ਲੋਕ ਸਭਾ ਉਪ ਚੋਣਾਂ ਵਿੱਚ ਕੰਨਿਆਕੁਮਾਰੀ ਸੀਟ ਕਾਂਗਰਸ ਨੇ ਜਿੱਤੀ

May 04, 2021 01:52 AM

* ਤਿਰੁਪਤੀ ਲੋਕ ਸਭਾ ਸੀਟ ਉੱਤੇ ਵਾਈ ਐਸ ਆਰ ਕਾਂਗਰਸ ਜੇਤੂ

ਨਵੀਂ ਦਿੱਲੀ, 3 ਮਈ (ਪੋਸਟ ਬਿਊਰੋ)- ਚਾਰ ਰਾਜਾਂ ਅਤੇ ਇੱਕ ਕੇਂਦਰੀ ਸ਼ਾਸਤ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਦੇ ਨਾਲ 2 ਮਈ ਨੂੰ ਦੇਸ਼ ਵਿੱਚ ਕੁੱਝ ਥਾਵਾਂ ਉੱਤੇ ਹੋਈਆਂ ਲੋਕ ਸਭਾ ਅਤੇ ਵਿਧਾਨ ਸਭਾ ਦੀਆਂ ਉਪ ਚੋਣਾਂ ਦੇ ਨਤੀਜੇ ਵੀ ਐਲਾਨੇ ਗਏ ਹਨ ਅਤੇ ਇਹ ਵੀ ਘੱਟ ਦਿਲਚਸਪ ਨਹੀਂ ਹਨ।

ਲੋਕ ਸਭਾ ਉਪ ਚੋਣਾਂ ਤਮਿਲ ਨਾਡੂ ਦੀ ਕੰਨਿਆਕੁਮਾਰੀ ਸੀਟ ਅਤੇ ਆਂਧਰਾ ਪ੍ਰਦੇਸ਼ ਦੀ ਤਿਰੁਪਤੀ ਸੀਟ ਉੱਤੇ ਹੋਈਆਂ ਸਨ। ਕੰਨੀਆਕੁਮਾਰੀ ਵਿੱਚ ਕਾਂਗਰਸ ਦੇ ਵਸੰਤ ਕੁਮਾਰ ਨੇ 5,67,280 ਵੋਟਾਂ ਲੈ ਕੇ ਮੁੱਖ ਮੁਕਾਬਲੇਬਾਜ਼ ਭਾਜਪਾ ਦੇ ਉਮੀਦਵਾਰ ਸਾਬਕਾ ਕੇਂਦਰੀ ਮੰਤਰੀ ਪੋਨ ਰਾਧਾ ਕ੍ਰਿਸ਼ਨ ਨੂੰ ਕਰਾਰੀ ਹਾਰ ਦਿੱਤੀ ਹੈ। ਰਾਧਾ ਕ੍ਰਿਸ਼ਨ ਨੂੰ 4,32,906 ਵੋਟ ਮਿਲੇ। ਆਂਧਰ ਪ੍ਰਦੇਸ਼ ਵਿੱਚਰਾਜ ਕਰਦੀ ਵਾਈ ਐਸ ਆਰ ਕਾਂਗਰਸ ਨੇ ਤਿਰੁਪਤੀ (ਐਸ ਸੀ) ਸੀਟ ਉੱਤੇ ਮੁੱਖ ਵਿਰੋਧੀ ਧਿਰ ਤੇਲੁਗੂ ਦੇਸ਼ਮ ਪਾਰਟੀ ਨੂੰ 2.70 ਲੱਖ ਤੋਂ ਜ਼ਿਆਦਾ ਵੋਟਾਂ ਦੇ ਫਰਕ ਨਾਲ ਹਰਾਇਆ।

ਵਿਧਾਨ ਸਭਾ ਸੀਟਾਂ ਉੱਤੇ ਉਪ ਚੋਣਾਂ ਵਿੱਚ ਮਹਾਰਾਸ਼ਟਰ ਦੇ ਪੰਢਰਪੁਰ-ਮੰਗਲਵੇਧਾ ਵਿੱਚ ਭਾਜਪਾ ਉਮੀਦਵਾਰ ਸਮਾਧਾਨ ਆਵਤਾਡੇ ਨੇ ਰਾਜ ਕਰਦੀ ਮਹਾਂ ਵਿਕਾਸ ਆਘਾੜੀ ਦੇ ਐੱਨ ਸੀ ਪੀ ਉਮੀਦਵਾਰ ਮਰਹੂਮ ਵਿਧਾਇਕ ਭਾਰਤ ਭਾਲਕੇ ਦੇ ਬੇਟੇ ਭਗੀਰਥ ਭਾਲਕੇ ਨੂੰ 3733 ਵੋਟਾਂ ਦੇ ਫਰਕ ਨਾਲ ਹਰਾਇਆ ਹੈ। ਆਵਤਾਡੇ ਨੂੰ 1,09,450 ਵੋਟਾਂ ਮਿਲੀਆਂ, ਜਦਕਿ ਭਾਲਕੇ ਨੂੰ 1,05,717 ਵੋਟਾਂ ਮਿਲੀਆਂ। ਗੁਜਰਾਤ ਦੇ ਪੰਚਮਹਲ ਜ਼ਿਲ੍ਹੇ ਦੀ ਮੋਰਵਾ ਹਦਾਫ ਸੀਟ ਉੱਤੇ ਭਾਜਪਾ ਦੀ ਨਿਮਿਸ਼ਾ ਸੁਥਾਰ ਨੇ ਕਾਂਗਰਸ ਦੇ ਸੁਰੇਸ਼ ਕਟਾਰਾ ਨੂੰ 45,649 ਵੋਟਾਂ ਨਾਲ ਹਰਾਇਆ ਹੈ। ਉਤਰਾਖੰਡ ਦੇ ਅਲਮੋੜਾ ਜ਼ਿਲ੍ਹੇ ਦੀ ਸਲਟ ਵਿਧਾਨ ਸਭਾ ਸੀਟ ਉੱਤੇ ਭਾਜਪਾ ਉਮੀਦਵਾਰ ਮਹੇਸ਼ ਜੀਨਾ ਨੇ 21,874 ਵੋਟਾਂ ਲੈ ਕੇ ਆਪਣੀ ਮੁੱਖ ਮੁਕਾਬਲੇਬਾਜ਼ ਕਾਂਗਰਸ ਦੀ ਗੰਗਾ ਪੰਚੋਲੀ ਨੂੰ 4,697 ਵੋਟਾਂ ਨਾਲ ਹਰਾਇਆ। ਰਾਜਸਥਾਨ ਵਿੱਚ ਵਿਧਾਨ ਸਭਾ ਦੀਆਂ ਤਿੰਨ ਸੀਟਾਂ ਲਈ ਉਪ ਚੋਣਾਂ ਵਿੱਚਰਾਜ ਕਰਦੀ ਕਾਂਗਰਸ ਦੋ ਤੇ ਭਾਜਪਾ ਨੇ ਇੱਕ ਸੀਟ ਜਿੱਤੀ। ਸੁਜਾਨਗੜ੍ਹ ਵਿੱਚ ਕਾਂਗਰਸ ਦੇ ਮਨੋਜ ਕੁਮਾਰ ਮੇਘਵਾਲ ਜਿੱਤੇ। ਉਨ੍ਹਾਂ ਨੂੰ 79,253 ਵੋਟਾਂ ਮਿਲੀਆਂ, ਜਦ ਕਿ ਭਾਜਪਾ ਦੇ ਉਮੀਦਵਾਰ ਖੇਮਾ ਰਾਮ ਨੂੰ 43,642 ਵੋਟਾਂ ਮਿਲੀਆਂ।ਸਹਾੜਾ ਵਿੱਚ ਕਾਂਗਰਸੀ ਉਮੀਦਵਾਰ ਗਾਇਤਰੀ ਦੇਵੀ ਨੇ ਭਾਜਪਾ ਦੇ ਡਾ. ਰਤਨ ਲਾਲ ਜਾਟ ਨੂੰ 42,200 ਵੋਟਾਂ ਨਾਲ ਹਰਾਇਆ। ਰਾਜਸਮੰਦ ਵਿੱਚ ਭਾਜਪਾ ਦੀ ਦੀਪਤੀ ਮਹੇਸ਼ਵਰੀ ਨੇ ਕਾਂਗਰਸ ਦੇ ਤਨਸੁਖ ਬੋਹਰਾ ਨੂੰ 5310 ਵੋਟਾਂ ਨਾਲ ਹਰਾਇਆ। ਤਨਸੁਖ ਬੋਹਰਾ ਨੂੰ 69,394 ਵੋਟਾਂ ਮਿਲੀਆਂ।

ਮਿਜ਼ੋਰਮ ਦੇ ਸੇਰਛਿਪ ਵਿਧਾਨ ਸਭਾ ਸੀਟ ਦੀਆਂ ਉਪ ਚੋਣਾਂ ਵਿੱਚ ਸੱਤਾਧਾਰੀ ਪਾਰਟੀ ਮਿਜ਼ੋ ਨੈਸ਼ਨਲ ਫਰੰਟ (ਐਮ ਐਨ ਐਫ) ਨੂੰ ਜ਼ੋਰਾਮ ਪੀਪੁਲਸ ਮੂਵਮੈਂਟ (ਜ਼ੈਡ ਪੀ ਐਮ) ਦੇ ਉਮੀਦਵਾਰ ਲਾਲਡੁਹੋਮਾ ਨੇ 16,595 ਵੋਟਾਂ ਲੈ ਕੇ ਕਰਾਰੀ ਹਾਰ ਦਿੱਤੀ। ਐਮ ਐਨ ਐਫ ਦੇ ਵਨਲਾਲਜਾਵਮਾ ਨੂੰ 5,319 ਵੋਟਾਂ ਮਿਲੀਆਂ। 

 

 
Have something to say? Post your comment
ਹੋਰ ਭਾਰਤ ਖ਼ਬਰਾਂ
ਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆ ਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀ ਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ ਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰ ਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼