Welcome to Canadian Punjabi Post
Follow us on

16

October 2024
ਬ੍ਰੈਕਿੰਗ ਖ਼ਬਰਾਂ :
ਕੈਨੇਡਾ ਅਤੇ ਭਾਰਤ ਸਰਕਾਰ ਵਿਚਾਲੇ ਤਣਾਅ ਚਿੰਤਾ ਦਾ ਵਿਸ਼ਾ : ਓ.ਐੱਸ.ਜੀ.ਸੀ.ਲਾਤਵੀਆ `ਚ ਡਿਊਟੀ ਦੌਰਾਨ ਕੈਨੇਡੀਅਨ ਫੌਜੀ ਦੀ ਮੌਤਸੱਤ ਫਲਾਈਟਾਂ 'ਚ ਬੰਬ ਦੀ ਧਮਕੀ, 6 ਨੇ ਭਾਰਤ ਤੋਂ ਉਡਾਨ ਭਰੀ, ਜੈਪੁਰ ਵਿੱਚ ਇੱਕ ਫਲਾਈਟ ਦੀ ਐਮਰਜੈਂਸੀ ਲੈਂਡਿੰਗਯੂਕਰੇਨੀਅਨ ਫੌਜ ਵਿੱਚ ਭਰਤੀ ਲਈ ਛਾਪੇ, ਫੌਜ ਵਿੱਚ ਰਜਿਸਟ੍ਰੇਸ਼ਨ ਨਾ ਕਰਵਾਉਣ ਵਾਲੇ ਨੌਜਵਾਨਾਂ ਦੀ ਗ੍ਰਿਫਤਾਰੀਮੁੱਖ ਮੰਤਰੀ ਨੇ 2436.49 ਕਰੋੜ ਰੁਪਏ ਦੀ ਲਾਗਤ ਨਾਲ 13400 ਕਿਲੋਮੀਟਰ ਲਿੰਕ ਸੜਕਾਂ ਦੀ ਉਸਾਰੀ ਨੂੰ ਦਿੱਤੀ ਮਨਜ਼ੂਰੀਮੁੱਖ ਮੰਤਰੀ ਨੇ ਪੰਜਾਬ ਨੂੰ ਦੇਸ਼ ਦੇ ਡਿਜ਼ੀਟਲ ਹੱਬ ਵਜੋਂ ਉਭਾਰਨ ਦਾ ਲਿਆ ਅਹਿਦ3 ਕਰੋੜ ਰੁਪਏ ਦੇ ਗਬਨ ਦੇ ਦੋਸ਼ ਹੇਠ ਨਗਰ ਨਿਗਮ ਲੁਧਿਆਣਾ ਦੇ ਐੱਸ.ਈ., ਐਕਸੀਅਨ, ਡੀ.ਸੀ.ਐੱਫ.ਏ. ਵਿਰੁੱਧ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦਾ ਕੇਸ ਦਰਜ, ਐਕਸੀਅਨ ਗ੍ਰਿਫ਼ਤਾਰਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਮੈਡੀਕਲ ਕਾਲਜਾਂ ਦੇ ਨਿਰਮਾਣ ਕਾਰਜ ਨੂੰ ਸਮੇਂ ਸਿਰ ਮੁਕੰਮਲ ਕਰਨ ਲਈ ਕਿਹਾ
 
ਪੰਜਾਬ

ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦਾ ਬੀ.ਐੱਸ.ਸੀ. ਨਰਸਿੰਗ ਨਤੀਜਾ ਸ਼ਾਨਦਾਰ ਰਿਹਾ

October 15, 2024 09:44 PM

ਬੰਗਾ, 15 ਅਕਤੂਬਰ (ਪੋਸਟ ਬਿਊਰੋ): ਪੇਂਡੂ ਇਲਾਕੇ ਦੇ ਪ੍ਰਸਿੱਧ ਨਰਸਿੰਗ ਵਿਦਿਅਕ ਅਦਾਰੇ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਬੀ.ਐਸ. ਸੀ. ਦੇ ਪੰਜਵੇਂ ਸਮੈਸਟਰ ਦਾ ਸ਼ਾਨਦਾਰ 100% ਨਤੀਜਾ ਆਇਆ ਹੈ । ਇਸ ਸ਼ਾਨਾਮੱਤੀ ਪ੍ਰਾਪਤੀ ਬਾਰੇ ਜਾਣਕਾਰੀ ਨਰਸਿੰਗ ਕਾਲਜ ਦੇ ਮੁੱਖ ਪ੍ਰਬੰਧਕ ਡਾ.ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਵਿਦਿਆਰਥੀਆਂ ਦੀ ਹੌਂਸਲਾ ਅਫਜ਼ਾਈ ਕਰਨ ਮੌਕੇ ਦਿੱਤੀ । ਸ. ਢਾਹਾਂ ਨੇ ਦੱਸਿਆ ਕਿ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਬੀ. ਐਸ. ਸੀ. ਨਰਸਿੰਗ ਪੰਜਵੇਂ ਸਮੈਸਟਰ ਦਾ ਸ਼ਾਨਦਾਰ 100% ਨਤੀਜਾ ਆਇਆ ਹੈ। ਇਸ ਪ੍ਰੀਖਿਆ ਵਿਚ ਵਿਦਿਆਰਥੀਆਂ ਵਧੀਆ ਅੰਕ ਪ੍ਰਾਪਤ ਕਰਕੇ ਫਸਟ ਡਵੀਜ਼ਨ ਵਿਚ ਪਾਸ ਹੋਏ ਹਨ। ਬੀ.ਐਸ. ਸੀ. (ਪੰਜਵੇਂ ਸਮੈਸਟਰ) ਵਿਚੋਂ ਹਰਨੀਤ ਕੌਰ ਪੁੱਤਰੀ ਰਾਜਵਿੰਦਰ ਸਿੰਘ - ਸ੍ਰੀਮਤੀ ਸੁਨੀਤਾ ਚੱਕ ਬਿਲਗਾ ਨੇ ਪਹਿਲਾ ਸਥਾਨ ਅਤੇ ਤਰਨਪ੍ਰੀਤ ਕੌਰ ਪੁੱਤਰੀ ਮੱਖਣ ਸਿੰਘ - ਸ੍ਰੀਮਤੀ ਬਲਵਿੰਦਰ ਕੌਰ ਮੰਢਾਲੀ ਨੇ ਸ਼ਾਨਦਾਰ ਗਰੇਡ ਅੰਕਾਂ ਨਾਲ ਦੂਜਾ ਸਥਾਨ ਪ੍ਰਾਪਤ ਕੀਤਾ ਹੈ । ਜਦ ਕਿ ਤੀਜਾ ਸਥਾਨ ਚਾਰ ਵਿਦਿਆਰਥੀਆਂ ਅਨੂਦੀਪ ਕੌਰ ਪੁੱਤਰੀ ਅਮਰਜੀਤ ਸਿੰਘ-ਕਿਰਨਜੀਤ ਕੌਰ ਗੜ੍ਹੀ ਮਹਾਂਸਿੰਘ, ਅੰਜਲੀ ਕੁਮਾਰੀ ਪੁੱਤਰੀ ਮਨੋਜ ਸਾਹਨੀ-ਸ੍ਰੀਮਤੀ ਸੁਨੀਤਾ ਖੌਮਾਚੋਂ , ਅੰਮ੍ਰਿਤਾ ਕੌਰ ਪੁੱਤਰੀ ਮਨਜੀਤ ਸਿੰਘ-ਸ੍ਰੀਮਤੀ ਹਰਮੀਤ ਕੌਰ ਟੋਹਾਨਾ, ਫਤਿਆਬਾਦ ਅਤੇ ਹਰਪ੍ਰੀਤ ਕੌਰ ਪੁੱਤਰੀ ਕੁਲਦੀਪ ਸਿੰਘ-ਸ੍ਰੀਮਤੀ ਕੁਲਵਿੰਦਰ ਕੌਰ ਦਿਹਾਨਾ ਨੇ ਇੱਕੋ ਜਿਹੇ ਗਰੇਡ ਅੰਕ ਪ੍ਰਾਪਤ ਪ੍ਰਾਪਤ ਕਰਕੇ ਹਾਸਲ ਕੀਤਾ ਹੈ । ਇਸ ਮੌਕੇ ਸ. ਢਾਹਾਂ ਨੇ ਨਰਸਿੰਗ ਵਿਦਿਆਰਥੀਆਂ ਨੂੰ ਮਿਹਨਤ, ਲਗਨ ਤੇ ਦ੍ਰਿੜਤਾ ਨਾਲ ਪੜ੍ਹਾਈ ਕਰਨ ਲਈ ਵੀ ਪ੍ਰੇਰਿਆ । ਉਹਨਾਂ ਨੇ ਸਮੂਹ ਟਰੱਸਟ ਮੈਂਬਰਾਂ ਵੱਲੋਂ ਸ਼ਾਨਦਾਰ ਨਤੀਜੇ ਲਈ ਬੀ.ਐਸ.ਸੀ. (ਪੰਜਵੇਂ ਸਮੈਸਟਰ) ਦੇ ਸਮੂਹ ਵਿਦਿਆਰਥੀਆਂ ਨੂੰ, ਉਹਨਾਂ ਦੇ ਮਾਪਿਆਂ, ਅਧਿਆਪਕਾਂ ਅਤੇ ਕਾਲਜ ਦੇ ਪ੍ਰਿੰਸੀਪਲ ਡਾ. ਸੁਰਿੰਦਰ ਜਸਪਾਲ ਨੂੰ ਵਧਾਈਆਂ ਦਿੱਤੀਆਂ ਹਨ। ਇਸ ਸ਼ਾਨਦਾਰ ਨਤੀਜੇ ਦੀ ਜਾਣਕਾਰੀ ਦੇਣ ਮੌਕੇ ਡਾ. ਸੁਰਿੰਦਰ ਜਸਪਾਲ ਪ੍ਰਿੰਸੀਪਲ ਗੁਰੂ ਕਾਲਜ ਆਫ ਨਰਸਿੰਗ, ਰਮਨਦੀਪ ਕੌਰ ਕੰਗ ਵਾਈਸ ਪ੍ਰਿੰਸੀਪਲ ਕਲਾਸ ਇੰਚਾਰਜ, ਮੈਡਮ ਰੁਪਿੰਦਰ ਸ਼ਰਮਾ ਸਹਾਇਕ ਕਲਾਸ ਇੰਚਾਰਜ, ਮੈਡਮ ਨਵਜੋਤ ਕੌਰ ਸਹੋਤਾ, ਮੈਡਮ ਸ਼ਿਵਾਨੀ ਭਰਦਵਾਜ, ਮੈਡਮ ਜਸਵੀਰ ਕੌਰ, ਮੈਡਮ ਰੋਜ਼ਾ ਗਰੇਵਾਲ, ਸ੍ਰੀ ਗੁਰਮੀਤ ਸਿੰਘ, ਮੈਡਮ ਕਿਰਨ ਬੇਦੀ ਤੇ ਵਿਦਿਆਰਥੀ ਹਾਜ਼ਰ ਸਨ ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਸਾਲਾਨਾ ਗੁਰਮਤਿ ਸਮਾਗਮ ਦੇ ਦੂਜੇ ਦਿਨ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ ਮੁੱਖ ਮੰਤਰੀ ਨੇ 2436.49 ਕਰੋੜ ਰੁਪਏ ਦੀ ਲਾਗਤ ਨਾਲ 13400 ਕਿਲੋਮੀਟਰ ਲਿੰਕ ਸੜਕਾਂ ਦੀ ਉਸਾਰੀ ਨੂੰ ਦਿੱਤੀ ਮਨਜ਼ੂਰੀ ਮੁੱਖ ਮੰਤਰੀ ਨੇ ਪੰਜਾਬ ਨੂੰ ਦੇਸ਼ ਦੇ ਡਿਜ਼ੀਟਲ ਹੱਬ ਵਜੋਂ ਉਭਾਰਨ ਦਾ ਲਿਆ ਅਹਿਦ 3 ਕਰੋੜ ਰੁਪਏ ਦੇ ਗਬਨ ਦੇ ਦੋਸ਼ ਹੇਠ ਨਗਰ ਨਿਗਮ ਲੁਧਿਆਣਾ ਦੇ ਐੱਸ.ਈ., ਐਕਸੀਅਨ, ਡੀ.ਸੀ.ਐੱਫ.ਏ. ਵਿਰੁੱਧ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦਾ ਕੇਸ ਦਰਜ, ਐਕਸੀਅਨ ਗ੍ਰਿਫ਼ਤਾਰ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਮੈਡੀਕਲ ਕਾਲਜਾਂ ਦੇ ਨਿਰਮਾਣ ਕਾਰਜ ਨੂੰ ਸਮੇਂ ਸਿਰ ਮੁਕੰਮਲ ਕਰਨ ਲਈ ਕਿਹਾ ਭਾਰਤੀ ਚੋਣ ਕਮਿਸ਼ਨ ਵੱਲੋਂ ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ਲਈ ਜ਼ਿਮਨੀ ਚੋਣ ਦਾ ਐਲਾਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਪੰਚਾਇਤੀ ਚੋਣਾਂ ਦੌਰਾਨ ਪਾਈ ਵੋਟ ਪੰਜਾਬ ਸਰਕਾਰ ਵੱਲੋਂ ਤਿਉਹਾਰਾਂ ਦੇ ਸੀਜ਼ਨ ਦੌਰਾਨ ਪਟਾਕਿਆਂ ਦੀ ਵਿਕਰੀ ਅਤੇ ਵਰਤੋਂ ਸਬੰਧੀ ਹਦਾਇਤਾਂ ਜਾਰੀ ਡੀ.ਜੀ.ਪੀ. ਗੌਰਵ ਯਾਦਵ ਵੱਲੋਂ 'ਸਾਈਬਰ ਹੈਲਪਲਾਈਨ 1930' ਅਪਗ੍ਰੇਡਿਡ ਕਾਲ ਸੈਂਟਰ ਦਾ ਉਦਘਾਟਨ ਪ੍ਰਸ਼ਾਸਨ ਵੱਲੋਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਰਵਜੋਤ ਸਿੰਘ ਨੂੰ ਲੁਧਿਆਣਾ ਪਹੁੰਚਣ ਤੇ ਗਾਰਡ ਆਫ ਆਨਰ ਦਿੱਤਾ