ਕੋਟਕਪੂਰਾ, 13 ਅਕਤੂਬਰ (ਗਿਆਨ ਸਿੰਘ): ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਵਿਖੇ ਚੋਣ ਜਿੱਤਣ ਤੋਂ ਬਾਅਦ ਬਣੇ ਪ੍ਰਧਾਨ ਸਰਦਾਰ ਗੁਰਨਾਮ ਸਿੰਘ ਨਵਾਂਸ਼ਹਿਰ ਨੂੰ ਵਿਸ਼ਵ ਸਿੱਖ ਰਾਜਪੂਤ ਭਾਈਚਾਰਾ ਯੂਕੇ ਦੇ ਪ੍ਰਧਾਨ ਅਜਮੇਰ ਸਿੰਘ ਮੁਸਾਫ਼ਿਰ ਨੇ ਵਧਾਈ ਦਿੰਦਿਆਂ ਕਿਹਾ ਕਿ ਇਸ ਵਾਰ ਦੀਆਂ ਚੋਣਾਂ ਵਿੱਚ ਤੀਰ ਗਰੁੱਪ ਨੇ ਵਿਰੋਧੀ ਧਿਰ ਨੂੰ ਵੱਡੇ ਫ਼ਰਕ ਨਾਲ ਹਰਾਇਆ ਹੈ।
ਇਸ ਮੌਕੇ ਰਾਜ ਮਨਵਿੰਦਰ ਸਿੰਘ ਕੰਗ ਸਾਬਕਾ ਪ੍ਰਧਾਨ ਨੂੰ ਤੀਰ ਗਰੁੱਪ ਜਥੇਬੰਦੀ ਦਾ ਮੁੱਖ ਬੁਲਾਰਾ ਨਿਯੁਕਤ ਕੀਤਾ ਗਿਆ। ਜਨਰਲ ਸਕੱਤਰ ਸਤਵਿੰਦਰ ਸਿੰਘ ਦਿਓਲ, ਸਟੇਜ ਸਕੱਤਰ ਮੁਖਤਿਆਰ ਸਿੰਘ ਅਤੇ ਹਰਮਿੰਦਰ ਸਿੰਘ ਨੂੰ ਨਿਯੁਕਤ ਕੀਤਾ ਗਿਆ। ਅਜਮੇਰ ਸਿੰਘ ਮੁਸਾਫਿ਼ਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤੀਰ ਗਰੁੱਪ ਨਾਲ ਹੋਈ ਮੀਟਿੰਗ ਵਿੱਚ ਜਥੇਬੰਦੀ ਦੀ ਗੁਰਦੁਆਰਾ ਸਾਹਿਬ ਦੀ ਇਮਾਰਤ ਅਤੇ ਸੰਗਤਾਂ ਦੀਆਂ ਦਰਪੇਸ਼ ਮੁਸ਼ਕਲਾਂ ਸਬੰਧੀ ਵਿਚਾਰ-ਵਟਾਂਦਰਾ ਕਰਦਿਆਂ ਤੀਰ ਗਰੁੱਪ ਦੀ ਦੂਰਦਰਸ਼ੀ ਸੋਚ ਨਾਲ ਸਹਿਮਤ ਹੁੰਦਿਆਂ ਰਾਜਪੂਤ ਭਾਈਚਾਰੇ ਵੱਲੋਂ ਤੀਰ ਗਰੁੱਪ ਦਾ ਖੁੱਲ ਕੇ ਸਾਥ ਦੇਣ ਦਾ ਫੈਸਲਾ ਕੀਤਾ।
ਇਸ ਮੌਕੇ ਜਗਦੀਪ ਸਿੰਘ, ਇੰਦਰਜੀਤ ਗੁਗਨਾਨੀ, ਗੁਰਮੁਖ ਸਿੰਘ ਰਾਠੌਰ, ਰਾਣਾਪ੍ਰਤਾਪ ਸਿੰਘ ਆਦਿ ਸਿੰਘਾ ਨੇ ਗੁਰਨਾਮ ਸਿੰਘ ਨਵਾਂਸ਼ਹਿਰ ਨੂੰ ਵਧਾਈ ਦਿੰਦਿਆਂ ਖੁਸ਼ੀ ਮਹਿਸੂਸ ਕੀਤੀ।
ਇਸ ਮੌਕੇ ਉਨ੍ਹਾਂ ਕਿਹਾ ਕਿ ਆਸ ਹੈ ਤੀਰ ਗਰੁੱਪ ਦੇ ਚੇਅਰਮੈਨ ਵਰਿੰਦਰ ਸਿੰਘ ਬਿੱਟੂ ਅਤੇ ਸਮੁੱਚੀ ਲੀਡਰਸਿ਼ਪ ਲੈਸਟਰ ਦੀ ਸੰਗਤ ਵੱਲੋਂ ਬਖਸਿ਼ਸ਼ ਕੀਤੀ ਗਈ ਇਸ ਸੇਵਾ ਜਿ਼ੰਮੇਵਾਰੀ ਨਾਲ ਨਿਭਾਉਣਗੇ।