ਚੰਡੀਗੜ੍ਹ, 9 ਅਕਤੂਬਰ (ਪੋਸਟ ਬਿਊਰੋ): 1992 ਬੈਚ ਦੇ ਆਈ.ਏ.ਐੱਸ. ਅਧਿਕਾਰੀ ਕੇ.ਏ.ਪੀ. ਸਿਨਹਾ ਨੂੰ ਪੰਜਾਬ ਦਾ ਨਵਾਂ ਮੁੱਖ ਸਕੱਤਰ ਬਣਾਇਆ ਗਿਆ ਹੈ। ਇਸਤੋਂ ਪਹਿਲਾਂ ਅਨੁਰਾਗ ਵਰਮਾ ਪੰਜਾਬ ਦੇ ਮੁੱਖ ਸਕੱਤਰ ਵਜੋਂ ਸੇਵਾ ਨਿਭਾਅ ਰਹੇ ਸਨ। ਪੰਜਾਬ ਸਰਕਾਰ ਨੇ ਇਸ ਸੰਬੰਧੀ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ।
ਜਿ਼ਕਰਯੋਗ ਹੈ ਕਿ ਅਨੁਰਾਗ ਵਰਮਾ 1993 ਬੈਚ ਦੇ ਆਈਏਐੱਸ ਅਧਿਕਾਰੀ ਹਨ ਜਦਕਿ ਕੇਏਪੀ ਸਿਨਹਾ 1992 ਬੈਚ ਦੇ ਆਈ.ਏ.ਐੱਸ. ਅਧਿਕਾਰੀ ਹਨ। ਇੰਨਾ ਹੀ ਨਹੀਂ ਦੋਵੇਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਕਰੀਬੀ ਮੰਨੇ ਜਾਂਦੇ ਹਨ।
ਜਿ਼ਕਰਯੋਗ ਹੈ ਕਿ ਅਨੁਰਾਗ ਵਰਮਾ ਅਤੇ ਕੇਏਪੀ ਸਿਨਹਾ ਤੋਂ ਇਲਾਵਾ 1990 ਬੈਚ ਦੇ ਆਈਏਐੱਸ ਅਫਸਰ ਵੀਕੇ ਸਿੰਘ, ਅਨਿਰੁਧ ਤਿਵਾਰੀ, ਵਿਨੀ ਮਹਾਜਨ, ਅੰਜਲੀ ਭਾਵਰਾ, ਰਵਨੀਤ ਕੌਰ ਦੇ ਨਾਂ ਵੀ ਇਸ ਦੌੜ `ਚ ਸ਼ਾਮਿਲ ਸਨ । ਰਵਨੀਤ ਕੌਰ ਨੂੰ ਛੱਡ ਕੇ ਬਾਕੀ ਸਾਰੇ ਅਧਿਕਾਰੀਆਂ ਦਾ ਕਾਰਜਕਾਲ 2024 ਤੋਂ 2027 ਤੱਕ ਹੈ। ਜਦੋਂਕਿ ਰਵਨੀਤ ਕੌਰ ਇਸ ਸਾਲ 31 ਅਕਤੂਬਰ ਨੂੰ ਸੇਵਾਮੁਕਤ ਹੋਣ ਜਾ ਰਹੇ ਹਨ।