Welcome to Canadian Punjabi Post
Follow us on

22

May 2024
ਬ੍ਰੈਕਿੰਗ ਖ਼ਬਰਾਂ :
ਓਂਟਾਰੀਓ ਜੋੜੇ ਨੇ ਬਕਿੰਘਮ ਪੈਲੇਸ ਰਾਇਲ ਗਾਰਡਨ ਪਾਰਟੀ ਵਿੱਚ ਕੀਤੀ ਨੁਮਾਇੰਦਗੀਮੇਅਰ ਮਾਰਕ ਸਟਕਲਿਫ ਬਰਹਾਵਨ ਕਤਲੇਆਮ ਪੀੜਤ ਦੀ ਸਹਾਇਤਾ ਲਈ ਓਟਾਵਾ ਮੈਰਾਥਨ `ਚ ਲੈਣਗੇ ਹਿੱਸਾਸੇਂਟ ਲੌਰੇਂਟ ਦਾ ਓ-ਟਰੇਨ ਸਟੇਸ਼ਨ ਪੰਜ ਦਿਨਾਂ ਬਾਅਦ ਮੁੜ ਖੁੱਲ੍ਹਿਆਐਲੀਸਟਨ ਨਿਵਾਸੀ ਬਾਲ ਪੋਰਨੋਗ੍ਰਾਫੀ ਰੱਖਣ ਦੇ ਦੋਸ਼ `ਚ ਕੀਤਾ ਚਾਰਜਚੋਣ ਕਮਿਸ਼ਨ ਵੱਲੋਂ ਜੇਪੀ ਨੱਡਾ ਤੇ ਮਲਿਕਾਰਜੁਨ ਖੜਗੇ ਨੂੰ ਸਖ਼ਤ ਹਦਾਇਤ, ਚੋਣ ਪ੍ਰਚਾਰ ਦੌਰਾਨ ਫੁੱਟ ਪਾਊ ਭਾਸ਼ਣ ਨਾ ਦੇਣ ਦੇ ਆਦੇਸ਼ਆਇਰਲੈਂਡ, ਨਾਰਵੇ ਅਤੇ ਸਪੇਨ ਫਿਲਸਤੀਨ ਨੂੰ ਦੇਣਗੇ ਮਾਨਤਾ, ਇਜ਼ਰਾਈਲ ਨੇ ਆਪਣੇ ਰਾਜਦੂਤ ਵਾਪਿਸ ਬੁਲਾਏਇਲਾਜ ਲਈ ਭਾਰਤ ਆਏ ਬੰਗਲਾਦੇਸ਼ੀ ਸੰਸਦ ਮੈਂਬਰ ਕਲਕੱਤਾ 'ਚ ਮਿਲੇ ਮ੍ਰਿਤਕ, 3 ਗ੍ਰਿਫਤਾਰਸੁਖਪਾਲ ਸਿੰਘ ਖਹਿਰਾ ਨੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਦਿੱਤੇ ਭਾਸ਼ਣ `ਤੇ ਇਤਰਾਜ਼ ਕੀਤਾ
 
ਭਾਰਤ

ਟਾਟਾ ਸਟੀਲ ਦੇ ਕਾਰੋਬਾਰੀ ਮੁਖੀ ਦੇ ਕਤਲ ਲਈ ਲੋੜੀਂਦਾ ਗਾਜ਼ੀਆਬਾਦ 'ਚ ਮੁਕਾਬਲੇ 'ਚ ਮਾਰਿਆ ਗਿਆ ਦਿੱਲੀ ਦਾ ਬਦਮਾਸ਼

May 10, 2024 06:01 AM

ਗਾਜ਼ੀਆਬਾਦ, 10 ਮਈ (ਪੋਸਟ ਬਿਊਰੋ): ਗਾਜ਼ੀਆਬਾਦ ਪੁਲਿਸ ਨੇ ਟਾਟਾ ਸਟੀਲ ਦੇ ਨੈਸ਼ਨਲ ਬਿਜ਼ਨਸ ਹੈੱਡ ਦੀ ਹੱਤਿਆ ਦੇ ਮਾਮਲੇ ਵਿੱਚ ਲੋੜੀਂਦੇ ਇੱਕ ਅਪਰਾਧੀ ਨੂੰ ਇੱਕ ਮੁਕਾਬਲੇ ਵਿੱਚ ਮਾਰ ਦਿੱਤਾ। ਅਪਰਾਧੀ ਅੱਕੀ ਉਰਫ ਦਕਸ਼ ਦੀ ਛਾਤੀ ਵਿੱਚ ਗੋਲੀ ਲੱਗੀ ਸੀ। ਹਸਪਤਾਲ ਵਿੱਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਉਹ ਸੀਲਮਪੁਰ, ਦਿੱਲੀ ਦਾ ਰਹਿਣ ਵਾਲਾ ਸੀ। ਸ਼ੁੱਕਰਵਾਰ ਸਵੇਰੇ ਹੋਏ ਮੁਕਾਬਲੇ 'ਚ ਇਕ ਸਬ-ਇੰਸਪੈਕਟਰ ਨੂੰ ਵੀ ਹੱਥ 'ਚ ਗੋਲੀ ਲੱਗੀ ਸੀ। ਜਦਕਿ ਬਦਮਾਸ਼ ਦਾ ਇੱਕ ਸਾਥੀ ਮੌਕੇ ਤੋਂ ਫ਼ਰਾਰ ਹੋ ਗਿਆ।
ਕਾਰੋਬਾਰੀ ਮੁਖੀ ਵਿਨੈ ਤਿਆਗੀ ਦੀ 3 ਮਈ ਦੀ ਦੇਰ ਰਾਤ ਨੂੰ ਘਰ ਪਰਤਦੇ ਸਮੇਂ ਲੁੱਟ ਤੋਂ ਬਾਅਦ ਹੱਤਿਆ ਕਰ ਦਿੱਤੀ ਗਈ ਸੀ। ਪੁਲਸ ਮੁਤਾਬਕ ਅੱਕੀ ਨੇ ਸਮੈਕ ਦੇ ਨਸ਼ੇ 'ਚ ਵਿਨੈ ਤਿਆਗੀ ਨੂੰ ਲੁੱਟਿਆ। ਫਿਰ ਉਸ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਸੀ। ਘਟਨਾ ਤੋਂ ਬਾਅਦ ਉਹ ਫਰਾਰ ਸੀ।
ਡੀਸੀਪੀ ਨਿਮਿਸ਼ ਪਾਟਿਲ ਨੇ ਕਿਹਾ ਕਿ ਪੁਲਿਸ ਸ਼ੁੱਕਰਵਾਰ ਸਵੇਰੇ 5 ਵਜੇ ਸਾਹਿਬਾਬਾਦ ਦੇ ਅਰਥਲਾ ਇਲਾਕੇ ਵਿੱਚ ਚੈਕਿੰਗ ਕਰ ਰਹੀ ਸੀ। ਦੋ ਸ਼ੱਕੀ ਵਿਅਕਤੀਆਂ ਨੂੰ ਦਿੱਲੀ ਤੋਂ ਬਾਈਕ 'ਤੇ ਆਉਂਦੇ ਦੇਖਿਆ ਗਿਆ। ਪੁਲਿਸ ਨੇ ਰੁਕਣ ਦਾ ਇਸ਼ਾਰਾ ਕੀਤਾ। ਬਾਈਕ ਸਵਾਰ ਨਾ ਰੁਕੇ ਅਤੇ ਪੁਲਸ 'ਤੇ ਫਾਇਰਿੰਗ ਕਰਦੇ ਹੋਏ ਭੱਜਣ ਲੱਗੇ। ਵਾਇਰਲੈੱਸ 'ਤੇ ਸੁਨੇਹੇ ਫਲੈਸ਼ ਕਰਕੇ ਘੇਰਾਬੰਦੀ ਸ਼ੁਰੂ ਕਰ ਦਿੱਤੀ।
ਦੋਵਾਂ ਪਾਸਿਆਂ ਤੋਂ ਗੋਲੀਆਂ ਚਲਾਈਆਂ ਗਈਆਂ। ਬਾਈਕ 'ਤੇ ਸਵਾਰ ਬਦਮਾਸ਼ ਦੀ ਛਾਤੀ 'ਚ ਗੋਲੀ ਲੱਗੀ ਅਤੇ ਉਹ ਪਾਰਸ਼ਵਨਾਥ ਥੰਡਰ ਬਿਲਡਿੰਗ ਦੇ ਬੰਦ ਗੇਟ ਦੇ ਸਾਹਮਣੇ ਬਾਈਕ ਸਮੇਤ ਡਿੱਗ ਗਿਆ। ਉਸਦਾ ਇੱਕ ਹੋਰ ਸਾਥੀ ਜੰਗਲਾਂ ਵਿੱਚ ਭੱਜ ਗਿਆ। ਮੁਕਾਬਲੇ ਵਿੱਚ ਸਬ ਇੰਸਪੈਕਟਰ ਮੰਗਲ ਸਿੰਘ ਦੇ ਹੱਥ ਵਿੱਚ ਗੋਲੀ ਲੱਗੀ ਸੀ।

 
Have something to say? Post your comment
ਹੋਰ ਭਾਰਤ ਖ਼ਬਰਾਂ
ਚੋਣ ਕਮਿਸ਼ਨ ਵੱਲੋਂ ਜੇਪੀ ਨੱਡਾ ਤੇ ਮਲਿਕਾਰਜੁਨ ਖੜਗੇ ਨੂੰ ਸਖ਼ਤ ਹਦਾਇਤ, ਚੋਣ ਪ੍ਰਚਾਰ ਦੌਰਾਨ ਫੁੱਟ ਪਾਊ ਭਾਸ਼ਣ ਨਾ ਦੇਣ ਦੇ ਆਦੇਸ਼ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਪੰਜ ਪਿਆਰਿਆਂ ਦੀ ਅਗਵਾਈ ਹੇਠ ਪਹਿਲਾ ਜੱਥਾ ਰਵਾਨਾ ਉੱਡਣੀ ਕਾਰ ਨੇ ਟੋਕੀਓ ਵਿਚ ਭਰੀ ਉਡਾਣ, ਭਾਰਤ ਦੀਆਂ ਤਿੰਨ ਕੰਪਨੀਆਂ ਏਅਰ ਟੈਕਸੀ 'ਤੇ ਕਰ ਰਹੀਆਂ ਕੰਮ ਰਾਇਸੀ ਦੇ ਅੰਤਿਮ ਸੰਸਕਾਰ 'ਚ ਸ਼ਾਮਿਲ ਹੋਣ ਲਈ ਉਪ ਰਾਸ਼ਟਰਪਤੀ ਧਨਖੜ ਈਰਾਨ ਲਈ ਰਵਾਨਾ, ਭਲਕੇ ਕੀਤਾ ਜਾਵੇਗਾ ਅੰਤਿਮ ਸਸਕਾਰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿਚ ਹੋਇਆ ਵਾਧਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੀਤਾ ਦਾਅਵਾ, ਇੰਡੀਆ ਗਠਜੋੜ ਨੂੰ ਮਿਲ ਰਹੀਆਂ ਹਨ 300 ਤੋਂ ਵੱਧ ਸੀਟਾਂ ਪੁਣੇ ਪੋਰਸ਼ ਹਾਦਸਾ: ਪੋਰਸ਼ ਨਾਲ ਇੰਜੀਨੀਅਰਾਂ ਨੂੰ ਕੁਚਲਣ ਵਾਲੇ ਨਾਬਾਲਿਗ ਦਾ ਪਿਤਾ ਗ੍ਰਿਫ਼ਤਾਰ ਮਹਿਲਾ ਪਹਿਲਵਾਨਾਂ ਦੇ ਜਿਨਸੀ ਸ਼ੋਸ਼ਣ ਦਾ ਮਾਮਲਾ: ਬ੍ਰਿਜ ਭੂਸ਼ਣ ਨੇ ਅਦਾਲਤ ਨੂੰ ਕਿਹਾ, ਜਦੋਂ ਕੋਈ ਗਲਤੀ ਨਹੀਂ ਕੀਤੀ ਹੈ ਤਾਂ ਇਸ ਨੂੰ ਕਿਉਂ ਮੰਨਾਂ? ਛੱਤੀਸਗੜ੍ਹ 'ਚ ਪਿਕਅੱਪ ਗੱਡੀ 20 ਫੁੱਟ ਹੇਠਾਂ ਡਿੱਗੀ, 19 ਮੌਤਾਂ, ਉਪ ਮੁੱਖ ਮੰਤਰੀ ਹਸਪਤਾਲ ਪਹੁੰਚੇ ਸਮੂਹਿਕ ਬਲਾਤਕਾਰ ਕਰਕੇ ਲੜਕੀ ਨੂੰ ਜਿਉਂਦਾ ਸਾੜਨ ਵਾਲਿਆਂ ਨੂੰ ਫਾਂਸੀ, ਰਾਜਸਥਾਨ ਦੀ ਪੋਕਸੋ ਅਦਾਲਤ ਨੇ ਸੁਣਾਇਆ ਫੈਸਲਾ