Welcome to Canadian Punjabi Post
Follow us on

19

May 2024
ਬ੍ਰੈਕਿੰਗ ਖ਼ਬਰਾਂ :
ਸੰਯੁਕਤ ਕਿਸਾਨ ਮੋਰਚੇ ਦੀ ਸ਼ਿਕਾਇਤ ਤੇ ਹੰਸ ਰਾਜ ਨੂੰ ਨੋਟਿਸ ਜਾਰੀਰਾਜਪੁਰਾ ਵਿੱਚ ਪੰਜਾਬ ਦਾ ਮੁੱਖ ਉਦਯੋਗਿਕ ਕੇਂਦਰ ਬਣਨ ਦੀਆਂ ਸਾਰੀਆਂ ਵਿਸ਼ੇਸ਼ਤਾਵਾਂ : ਪ੍ਰਨੀਤ ਕੌਰ ਹੁਣ ਤੋਂ ਠੀਕ 40 ਦਿਨ ਬਾਅਦ ਗਰੀਬਾਂ ਨੂੰ ਮਿਲੇਗਾ ਦੁੱਗਣਾ ਮੁਫਤ ਰਾਸ਼ਨ; ਹਰ ਮਹੀਨੇ 8500 ਰੁਪਏ ਮਿਲਣਗੇ : ਵੜਿੰਗਇਜ਼ਰਾਇਲੀ ਫੌਜ ਦੇ ਹਵਾਈ ਹਮਲੇ ਵਿੱਚ 83 ਫਲਸਤੀਨੀ ਮਰੇ, 105 ਤੋਂ ਵੱਧ ਜ਼ਖਮੀਕੋਚੀ ਜਾ ਰਹੇ ਏਅਰ ਇੰਡੀਆ ਐਕਸਪ੍ਰੈਸ ਜਹਾਜ਼ ਦੇ ਇੰਜਣ ਵਿੱਚ ਲੱਗੀ ਅੱਗ, ਐਮਰਜੈਂਸੀ ਲੈਂਡਿੰਗ ਲਈ ਬੈਂਗਲੁਰੂ ਵਾਪਿਸ ਆਇਆਟੋਰੰਟੋ ਦੇ ਬਾਹਰੀ ਇਲਾਕੇ ਵਿਚ ਛੋਟਾ ਜਹਾਜ਼ ਹੋਇਆ ਹਾਦਸਾਗ੍ਰਸਤਕੈਲਗਰੀ ਵਿਚ ਮੈਮੋਰੀਅਲ ਡਰਾਈਵ 'ਤੇ ਸ਼ਨੀਵਾਰ ਸਵੇਰੇ ਹਿੱਟ-ਐਂਡ-ਰਨ 'ਚ 1 ਦੀ ਮੌਤਵਿਨੀਪੈਗ ਦੇ ਸਟੋਰ ਵਿਚੋਂ ਡਕੈਤੀ ਦੌਰਾਨ ਬੀਅਰ ਸਪਰੇਅ ਦੀ ਵਰਤੋਂ ਕਰਨ ਵਾਲਾ ਟੀਨਏਜ਼ਰ ਗ੍ਰਿਫਤਾਰ
 
ਅੰਤਰਰਾਸ਼ਟਰੀ

ਭਾਰਤੀਆਂ ਨੂੰ ਰੂਸ-ਯੂਕਰੇਨ ਜੰਗ 'ਚ ਭੇਜਣ ਵਾਲੇ 4 ਮੁਲਜ਼ਮ ਗ੍ਰਿਫ਼ਤਾਰ

May 08, 2024 09:19 AM

ਮਾਸਕੋ, 8 ਮਈ (ਪੋਸਟ ਬਿਊਰੋ): ਭਾਰਤੀਆਂ ਨੂੰ ਧੋਖੇ ਨਾਲ ਰੂਸ-ਯੂਕਰੇਨ ਜੰਗ ਵਿੱਚ ਭੇਜਣ ਦੇ ਮਾਮਲੇ ਵਿੱਚ ਸੀਬੀਆਈ ਨੇ 4 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿੱਚੋਂ ਤਿੰਨ ਭਾਰਤ ਦੇ ਹਨ, ਜਦੋਂਕਿ ਇੱਕ ਰੂਸ ਦੇ ਰੱਖਿਆ ਮੰਤਰਾਲੇ ਵਿੱਚ ਕੰਮ ਕਰਨ ਵਾਲਾ ਅਨੁਵਾਦਕ ਹੈ। ਉਸ ਨੂੰ 24 ਅਪ੍ਰੈਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਹਾਲਾਂਕਿ, ਇਸ ਦੀ ਜਾਣਕਾਰੀ ਹੁਣ ਸਾਹਮਣੇ ਆਈ ਹੈ।
ਗ੍ਰਿਫ਼ਤਾਰ ਕੀਤੇ ਗਏ ਲੋਕਾਂ ਵਿਚ ਅਰੁਣ ਅਤੇ ਯੇਸੂਦਾਸ ਤਿਰੂਵਨੰਤਪੁਰਮ ਦੇ ਰਹਿਣ ਵਾਲੇ ਹਨ। ਐਂਥਨੀ ਏਲਾਂਗੋਵਨ ਮੁੰਬਈ ਤੋਂ ਹੈ, ਜਦੋਂਕਿ ਨਿਜ਼ੀਲ ਜੋਬੀ ਬੇਨਸਮ ਰੂਸੀ ਰੱਖਿਆ ਮੰਤਰਾਲੇ ਤੋਂ ਹੈ। ਸਾਰੇ ਲੋਕ ਇੱਕ ਅਜਿਹੇ ਨੈੱਟਵਰਕ ਦਾ ਹਿੱਸਾ ਹਨ ਜਿਸ ਵਿੱਚ ਭਾਰਤੀਆਂ ਨੂੰ ਸੋਸ਼ਲ ਮੀਡੀਆ ਰਾਹੀਂ ਨੌਕਰੀਆਂ ਅਤੇ ਚੰਗੀਆਂ ਤਨਖਾਹਾਂ ਦਾ ਲਾਲਚ ਦੇ ਕੇ ਫਸਾਇਆ ਜਾਂਦਾ ਹੈ। ਇਸ ਲਈ ਸਥਾਨਕ ਏਜੰਟਾਂ ਦੀ ਮਦਦ ਵੀ ਲਈ ਜਾਂਦੀ ਹੈ।
ਸੀਬੀਆਈ ਨੇ ਕਿਹਾ ਕਿ ਰੂਸੀ ਅਨੁਵਾਦਕ ਇਸ ਨੈੱਟਵਰਕ ਦਾ ਅਹਿਮ ਹਿੱਸਾ ਸੀ। ਉਹ ਭਾਰਤੀਆਂ ਨੂੰ ਰੂਸੀ ਫੌਜ ਵਿੱਚ ਭਰਤੀ ਕਰਨ ਦਾ ਕੰਮ ਕਰਦਾ ਸੀ। ਐਂਥਨੀ ਨੇ ਦੁਬਈ ਵਿੱਚ ਫੈਜ਼ਲ ਬਾਬਾ ਅਤੇ ਰੂਸ ਵਿੱਚ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਭਾਰਤੀਆਂ ਲਈ ਵੀਜ਼ਾ ਅਤੇ ਹਵਾਈ ਜਹਾਜ਼ ਦੀਆਂ ਟਿਕਟਾਂ ਲੈਣ ਦਾ ਕੰਮ ਕੀਤਾ। ਅਰੁਣ ਅਤੇ ਯੇਸੂਦਾਸ ਸਥਾਨਕ ਏਜੰਟ ਸਨ। ਉਹ ਰੂਸ ਵਿਚ ਨੌਕਰੀਆਂ ਅਤੇ ਤਨਖਾਹਾਂ ਬਾਰੇ ਲੋਕਾਂ ਨੂੰ ਧੋਖਾ ਦਿੰਦੇ ਸਨ।
ਸੀਬੀਆਈ ਅਨੁਸਾਰ ਉਨ੍ਹਾਂ ਨੇ ਮਨੁੱਖੀ ਤਸਕਰੀ ਲਈ ਕੁਝ ਨਿੱਜੀ ਵੀਜ਼ਾ ਸਲਾਹਕਾਰ ਫਰਮਾਂ ਅਤੇ ਏਜੰਟਾਂ ਖਿਲਾਫ਼ ਕੇਸ ਦਰਜ ਕੀਤਾ ਹੈ। ਇਸ ਦਾ ਨੈੱਟਵਰਕ ਕਈ ਦੇਸ਼ਾਂ ਵਿੱਚ ਫੈਲਿਆ ਹੋਇਆ ਹੈ। ਦਿੱਲੀ ਦੀ ਇੱਕ ਵੀਜ਼ਾ ਕੰਪਨੀ ਹੁਣ ਤੱਕ ਕਰੀਬ 180 ਭਾਰਤੀਆਂ ਨੂੰ ਰੂਸ ਭੇਜ ਚੁੱਕੀ ਹੈ। ਫਿਲਹਾਲ ਉਨ੍ਹਾਂ ਨੂੰ ਵਾਪਿਸ ਲਿਆਉਣ ਦੀ ਕੋਸਿ਼ਸ਼ ਕੀਤੀ ਜਾ ਰਹੀ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਇਜ਼ਰਾਇਲੀ ਫੌਜ ਦੇ ਹਵਾਈ ਹਮਲੇ ਵਿੱਚ 83 ਫਲਸਤੀਨੀ ਮਰੇ, 105 ਤੋਂ ਵੱਧ ਜ਼ਖਮੀ ਤਣਾਅਗ੍ਰਸਤ ਔਰਤ ਨੂੰ ਨੀਦਰਲੈਂਡਜ਼ ਵਿੱਚ ਇੱਛਾ ਮੌਤ ਲਈ ਮਨਜ਼ੂਰੀ ਮਿਲੀ, 3 ਸਾਲਾਂ ਦੇ ਯਤਨਾਂ ਤੋਂ ਬਾਅਦ ਮਿਲੀ ਮਨਜ਼ੂਰੀ ਕਿਰਗਿਸਤਾਨ 'ਚ ਭਾਰਤ ਅਤੇ ਪਾਕਿਸਤਾਨ ਦੇ ਵਿਦਿਆਰਥੀਆਂ ਦੀ ਕੁੱਟਮਾਰ, ਭਾਰਤ ਨੇ ਕਿਹਾ- ਵਿਦਿਆਰਥੀ ਹਾਸਟਲ ਤੋਂ ਬਾਹਰ ਨਾ ਆਉਣ ਅਮਰੀਕੀ ਸੰਸਦ ਦੀ ਸਾਬਕਾ ਸਪੀਕਰ ਨੈਨਸੀ ਪੇਲੋਸੀ ਦੇ ਪਤੀ `ਤੇ ਹਥੌੜੇ ਨਾਲ ਹਮਲਾ ਕਰਨ ਵਾਲੇ ਨੂੰ 30 ਸਾਲ ਦੀ ਜੇਲ੍ਹ ਤਾਨਾਸ਼ਾਹ ਕਿਮ ਦੀ ਭੈਣ ਨੇ ਕਿਹਾ: ਉੱਤਰੀ ਕੋਰੀਆ ਦੇ ਹਥਿਆਰ ਦੇਸ਼ ਦੀ ਰੱਖਿਆ ਲਈ ਹਨ, ਵੇਚਣ ਲਈ ਨਹੀਂ ਜਿਨਪਿੰਗ ਨੇ ਪੁਤਿਨ ਨੂੰ ਪਾਈ ਜੱਫੀ, ਇਕੱਠੇ ਪੀਤੀ ਚਾਹ ਕੋਹਲੀ, ਸ਼ਾਹਰੁਖ ਖਾਨ ਤੇ ਹੋਰ ਕਈਆਂ ਦੇ ਬਾਈਕਾਟ ਦੀ ਮੰਗ, ਗਾਜ਼ਾ ਦੀ ਸਥਿਤੀ 'ਤੇ ਚੁੱਪੀ 'ਤੇ ਨਾਰਾਜ਼ਗੀ ਪ੍ਰਸ਼ਾਂਤ ਮਹਾਸਾਗਰ ਵਿੱਚ ਨਿਊ ਕੈਲੇਡੋਨੀਆ ਵਿੱਚ ਫਰਾਂਸ ਖਿਲਾਫ ਪ੍ਰਦਰਸ਼ਨ, 5 ਲੋਕਾਂ ਦੀ ਮੌਤ, 200 ਗ੍ਰਿਫ਼ਤਾਰ ਰਾਸ਼ਟਰਪਤੀ ਬਣਨ ਤੋਂ ਬਾਅਦ ਪੁਤਿਨ ਪਹੁੰਚੇ ਚੀਨ, ਜਿਨਪਿੰਗ ਨਾਲ ਕੀਤੀ ਮੁਲਾਕਾਤ ਸਲੋਵਾਕੀਆ ਦੇ ਪ੍ਰਧਾਨ ਮੰਤਰੀ ਫਿਕੋ 'ਤੇ ਹਮਲਾ, ਸਾਢੇ 3 ਘੰਟੇ ਦੇ ਅਪਰੇਸ਼ਨ ਤੋਂ ਬਾਅਦ ਬਚਾਈ ਗਈ ਜਾਨ