ਨਵੀਂ ਦਿੱਲੀ, 7 ਮਈ (ਪੋਸਟ ਬਿਊਰੋ): ਭਾਰਤੀ ਤੱਟ ਰੱਖਿਅਕ ਨੇ ਐਤਵਾਰ, 5 ਮਈ ਨੂੰ ਕਾਰਵਾਈ ਕਰਦੇ ਹੋਏ, ਸਮੁੰਦਰੀ-ਹਵਾਈ ਕਾਰਵਾਈ ਵਿੱਚ ਕੇਰਲ ਦੇ ਦੱਖਣੀ ਤੱਟ ਤੋਂ ਇੱਕ ਈਰਾਨੀ ਮੱਛੀ ਫੜਨ ਵਾਲੇ ਬੇੜੇ ਨੂੰ ਕਾਬੂ ਕਰ ਲਿਆ। ਜਹਾਜ਼ ਵਿਚ ਚਾਲਕ ਦਲ ਦੇ 6 ਮੈਂਬਰ ਸਵਾਰ ਹਨ, ਜੋਕਿ ਕੰਨਿਆਕੁਮਾਰੀ, ਤਾਮਿਲਨਾਡੂ ਦੇ ਰਹਿਣ ਵਾਲੇ ਹਨ। ਕੋਸਟ ਗਾਰਡ ਨੂੰ ਸੂਚਨਾ ਮਿਲੀ ਸੀ ਕਿ ਕਿਸ਼ਤੀ ਮਾਲਕ ਇਨ੍ਹਾਂ ਲੋਕਾਂ ਨਾਲ ਦੁਰਵਿਵਹਾਰ ਕਰ ਰਿਹਾ ਹੈ, ਜਿਸ ਤੋਂ ਬਾਅਦ ਕੋਸਟ ਗਾਰਡ ਨੇ ਤੁਰੰਤ ਕਾਰਵਾਈ ਕੀਤੀ।
ਰਿਪੋਰਟਾਂ ਮੁਤਾਬਕ ਮਛੇਰਿਆਂ ਨੇ ਤੱਟ ਰੱਖਿਅਕ ਨੂੰ ਦੱਸਿਆ ਕਿ ਉਨ੍ਹਾਂ ਨੂੰ ਈਰਾਨੀ ਤੱਟ ਤੋਂ ਮੱਛੀਆਂ ਫੜ੍ਹਨ ਲਈ ਈਰਾਨੀ ਵੀਜ਼ਾ ਜਾਰੀ ਕੀਤਾ ਗਿਆ ਸੀ। ਉਨ੍ਹਾਂ ਨੇ ਕਿਸ਼ਤੀ ਦੇ ਮਾਲਕ 'ਤੇ ਉਸ ਨਾਲ ਦੁਰਵਿਵਹਾਰ ਕਰਨ ਦਾ ਦੋਸ਼ ਵੀ ਲਾਇਆ ਹੈ। ਮਛੇਰਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਜਹਾਜ 'ਤੇ ਬੁਨਿਆਦੀ ਲੋੜਾਂ ਵੀ ਨਹੀਂ ਦਿੱਤੀਆਂ ਗਈਆਂ।
ਮਛੇਰਿਆਂ ਨੇ ਦਾਅਵਾ ਕੀਤਾ ਕਿ ਕਿਸ਼ਤੀ ਮਾਲਕ ਨੇ ਉਨ੍ਹਾਂ ਦੇ ਪਾਸਪੋਰਟ ਵੀ ਜ਼ਬਤ ਕਰ ਲਏ ਹਨ। ਚਾਲਕ ਦਲ ਦੇ ਸਾਰੇ ਮੈਂਬਰ ਉਸ ਨਾਲ ਕਾਂਟਰੈਕਟ 'ਤੇ ਕੰਮ ਕਰ ਰਹੇ ਸਨ।