ਜਲੰਧਰ, 21 ਫਰਵਰੀ (ਪੋਸਟ ਬਿਊਰੋ): ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੇ ਪ੍ਰਕਾਸ਼ ਉਤਸਵ ਲਈ ਅੱਜ ਪੰਜਾਬ ਦੇ ਜਲੰਧਰ ਤੋਂ ਕਾਂਸ਼ੀ ਬਨਾਰਸ ਲਈ ਰੇਲ ਗੱਡੀ ਰਵਾਨਾ ਕੀਤੀ ਗਈ ਹੈ। ਜਿੱਥੇ ਡੇਰਾ ਸੱਚਖੰਡ ਬੱਲਾਂ ਦੇ ਮਹਾਰਾਜ ਸ਼੍ਰੀ ਨਿਰੰਦਨ ਦਾਸ ਜੀ ਦੀ ਸਿਹਤ ਵਿਗੜ ਗਈ। ਜਿਨ੍ਹਾਂ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ। ਹਾਲਾਂਕਿ ਕਿਹਾ ਗਿਆ ਹੈ ਕਿ ਸੰਤ ਨਿਰੰਜਨ ਦਾਸ ਦੀ ਸਿਹਤ ਹੁਣ ਠੀਕ ਹੈ। ਦੱਸ ਦੇਈਏ ਕਿ ਅੱਜ ਹਜ਼ਾਰਾਂ ਸ਼ਰਧਾਲੂ ਬੇਗਮਪੁਰਾ ਟਰੇਨ 'ਚ ਸਵਾਰ ਹੋ ਕੇ ਬਨਾਰਸ ਲਈ ਰਵਾਨਾ ਹੋਏ ਹਨ।
ਜਾਣਕਾਰੀ ਅਨੁਸਾਰ ਡੇਰਾ ਸੱਚਖੰਡ ਬੱਲਾਂ ਦੇ ਮਹਾਰਾਜ ਸ਼੍ਰੀ ਨਿਰੰਜਨ ਦਾਸ ਜੀ ਦੀ ਸਿਹਤ ਟਰੇਨ ਦੇ ਅੰਦਰ ਹੀ ਵਿਗੜ ਗਈ ਸੀ। ਇਸ ਪੁਲਿਸ ਪ੍ਰਸ਼ਾਸਨ ਵੱਲੋਂ ਮਹਾਰਾਜ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਉਨ੍ਹਾਂ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਮੁੱਢਲੀ ਸਹਾਇਤਾ ਦੇ ਬਾਅਦ ਉਸ ਨੂੰ ਛੁੱਟੀ ਦੇ ਦਿੱਤੀ। ਡਾਕਟਰਾਂ ਮੁਤਾਬਕ ਮਹਾਰਾਜ ਦਾ ਸਿਰਫ ਦਮ ਘੁੱਟਣ ਦੀ ਸਿ਼ਕਾਇਤ ਸੀ।