Welcome to Canadian Punjabi Post
Follow us on

17

January 2022
ਬ੍ਰੈਕਿੰਗ ਖ਼ਬਰਾਂ :
ਫੈਡਰਲ ਸਰਕਾਰ ਨੇ ਕੈਨੇਡੀਅਨ ਟਰੱਕਰਜ਼ ਲਈ ਲਾਜ਼ਮੀ ਵੈਕਸੀਨੇਸ਼ਨ ਦੀ ਸ਼ਰਤ ਵਿੱਚ ਕੀਤੀ ਤਬਦੀਲੀਮਜੀਠੀਆ ਨੇ ਕਿਹਾ : ਹਾਈ ਕੋਰਟ ਦੇ ਫ਼ੈਸਲੇ ਤਕ ਮੈਂ ਜਿੱਥੇ ਵੀ ਸੀ, ਉਸ ਦਾ ਚੰਨੀ ਤੇ ਸਿੱਧੂ ਨੂੰ ਪਤਾ ਸੀਸਾਬਕਾ ਵਿਧਾਇਕ ਖੰਨਾ ਅਤੇ ਜੱਥੇਦਾਰ ਟੌਹੜਾ ਦੇ ਦੋਹਤੇ ਸਮੇਤ ਕਈ ਆਗੂ ਭਾਜਪਾ ਵਿੱਚ ਸ਼ਾਮਿਲਨਿਊਜਰਸੀ ਸੂਬੇ ਦੀ ਸੈਨੇਟ ਨੇ 1984 ਦੇ ਸਿੱਖ ਵਿਰੋਧੀ ਕਤਲੇਆਮ ਨੂੰ ‘ਸਿੱਖ ਨਸਲਕੁਸ਼ੀ’ ਐਲਾਨਿਆ17 ਜਨਵਰੀ ਤੋਂ ਇਨ-ਪਰਸਨ ਲਰਨਿੰਗ ਲਈ ਖੁੱਲ੍ਹਣਗੇ ਓਨਟਾਰੀਓ ਦੇ ਸਕੂਲਕੋਰੋਨਾ ਦੀ ਤੀਸਰੀ ਲਹਿਰ: ਭਾਰਤ ਵਿੱਚ ਹਸਪਤਾਲ ਭਰਤੀ ਹੋਣ ਦੀ ਦਰ 5 ਤੋਂ 10 ਫੀਸਦੀ ਤੱਕ ਜਾ ਪਹੁੰਚੀਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪ੍ਰਧਾਨ ਮੰਤਰੀ ਦਾ ਵੱਡਾ ਐਲਾਨ, ਹਰ ਸਾਲ 26 ਦਸੰਬਰ ਨੂੰ ਮਨਾਇਆ ਜਾਵੇਗਾ 'ਵੀਰ ਬਾਲ ਦਿਵਸ'ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਦੀਆਂ ਚੋਣਾਂ ਲਈ ਸ਼ਡਿਊਲ ਜਾਰੀ, ਆਦਰਸ਼ ਚੋਣ ਜ਼ਾਬਤਾ ਲਾਗੂ
 
ਸੰਪਾਦਕੀ

ਪੀਲ ਪੁਲੀਸ ਦੇ ਪੰਜਾਬੀ ਕਮਿਉਨਿਟੀ ਨਾਲ ਸਬੰਧਾਂ ਵਿੱਚ ਇੱਕ ਨਵੀਂ ਸ਼ੁਰੂਆਤ- ਇੱਕ ਨਵੀਂ ਉਮੀਦ

October 29, 2021 06:55 PM

ਪੰਜਾਬੀ ਪੋਸਟ ਵਿਸ਼ਲੇਸ਼ਣ

ਕੈਨੇਡੀਅਨ ਪੰਜਾਬੀ ਬਰਾਡਕਾਸਟਰ ਐਸੋਸੀਏਸ਼ਨ ਵੱਲੋਂ ਇੱਕ ਵਿੱਲਖਣ ਉੱਦਮ ਕਰਕੇ ਬੁੱਧਵਾਰ ਸ਼ਾਮ ਨੂੰ ਕੁਈਨ ਮੈਨੋਰ (Queen’s Manor) ਈਵੈਂਟ ਸੈਂਟਰ ਵਿੱਚ ਪੀਲ ਰੀਜਨਲ ਪੁ਼ਲੀਸ ਮੁਖੀ ਅਤੇ ਪੁਲੀਸ ਫੋਰਸ ਦੇ ਉੱਚ ਅਧਿਕਾਰੀਆਂ ਨਾਲ ਇੱਕ ਮਿਲਣੀ ਦਾ ਆਯੋਜਿਨ ਕੀਤਾ ਗਿਆ। ਇਹ ਮਿਲਣੀ ਕੋਈ ਸਾਧਾਰਨ ਪਰੈੱਸ ਕਾਨਫਰੰਸ ਨਹੀਂ ਸੀ ਬਲਕਿ ਦੋਵਾਂ ਧਿਰਾਂ ਵੱਲੋਂ ਪੁਲੀਸ ਅਤੇ ਕਮਿਉਨਿਟੀ ਦਰਮਿਆਨ ਸੁਖਾਵੇਂ, ਸਿਹਤਮੰਦ ਅਤੇ ਨਿੱਗਰ ਸਬੰਧ ਕਾਇਮ ਕਰਨ ਦਾ ਉਪਰਾਲਾ ਸੀ। ਕਿਸੇ ਨਵੇਂ ਉੱਦਮ ਵਿੱਚੋਂ ਕਿਹੋ ਜਿਹੀਆਂ ਸੰਭਾਵਨਾਵਾਂ ਪੈਦਾ ਹੋ ਸਕਦੀਆਂ ਹਨ, ਉਸ ਬਾਰੇ ਅੰਦਾਜ਼ਾ ਸਬੰਧਿਤ ਧਿਰਾਂ ਦੀ ਸੁਹਰਦਿਤਾ ਤੋਂ ਲਾਇਆ ਜਾ ਸਕਦਾ ਹੈ। ਬੁੱਧਵਾਰ ਨੂੰ ਹੋਏ ਸਮਾਗਮ ਵਿੱਚ ਸਿਰਫ਼ ਪੀਲ ਰੀਜਨਲ ਪੁਲੀਸ ਦੇ ਮੁਖੀ ਨਿਸ਼ਾਨ ਦੁਰਿਆਅੱਪਾ ਨੇ ਖੁਦ ਹੀ ਚਾਰ ਘੰਟੇ ਦੇ ਕਰੀਬ ਸ਼ਮੂਲੀਅਤ ਨਹੀਂ ਕੀਤੀ ਸਗੋਂ ਪੁਲੀਸ ਮੁਖੀ ਦੀ ਮੈਨਜੇਮੈਂਟ ਗਰੁੱਪ ਦੇ ਸਮੂਹ ਮੈਂਬਰਾਂ ਨੇ ਹਿੱਸਾ ਲਿਆ। ਇਹਨਾਂ ਵਿੱਚ ਚਾਰੇ ਡਿਪਟੀ ਚੀਫ਼ ਮਾਰਕ ਐਂਡਰੀਊਜ਼, ਰੈਂਡੀ ਪੈਟਰਿਕ, ਐਂਥਨੀ ਓਡੋਆਰਡੀ ਅਤੇ ਨਿੱਕ ਮਿਲੀਨੋਵਿੱਕ ਸ਼ਾਮਲ ਸਨ। ਇਸਤੋਂ ਇਲਾਵਾ ਕਈ ਸੁਪਰਡੰਟ ਅਤੇ ਇਨਸਪੈਕਟਰ ਪੱਧਰ ਦੇ ਅਫ਼ਸਰ ਮੌਕੇ ਉੱਤੇ ਸੁਆਲਾਂ ਦੇ ਜਵਾਬ ਦੇਣ ਦੇ ਨਾਲ ਨਾਲ ਕਮਿਉਨਿਟੀ ਨਾਲ ਰਾਬਤੇ ਦੀ ਤਾਰ ਨੂੰ ਹੋਰ ਮਜ਼ਬੂਤ ਕਰਨ ਦੇ ਅਵਸਰਾਂ ਬਾਰੇ ਗੱਲ ਸੁਣਨ ਲਈ ਤਤਪਰ ਵਿਖਾਈ ਦਿੱਤੇ। ਪੀਲ ਰੀਜਲਨ ਪੁਲੀਸ ਬੋਰਡ ਦੇ ਉੱਪ ਮੁਖੀ ਰੌਨ ਚੱਠਾ ਦਾ ਸਮਾਗਮ ਦੀ ਸਫ਼ਲਤਾ ਵਿੱਚ ਵਿਸ਼ੇਸ਼ ਯੋਗਦਾਨ ਰਿਹਾ।

ਕਿਹਾ ਜਾ ਸਕਦਾ ਹੈ ਕਿ ਕਰੀਬ ਡੇਢ ਦਹਾਕੇ ਦੇ ਲੰਬੇ ਸਮੇਂ ਤੋਂ ਬਾਅਦ ਇਹ ਇੱਕ ਅਜਿਹਾ ਸਮਾਗਮ ਸੀ ਜੋ ਨਵੀਆਂ ਸੰਭਾਵਨਾਵਾਂ ਲਈ ਪੈੜਾਂ ਛੱਡ ਕੇ ਗਿਆ ਹੈ। 2005 ਵਿੱਚ ਰਿਟਾਇਰ ਹੋਏ ਪੁਲੀਸ ਮੁਖੀ ਨੋਇਲ ਕੈਟਨੀ ਦੇ ਸਮੇਂ ਕਮਿਉਨਿਟੀ ਨਾਲ ਸਬੰਧ ਚੰਗੇ ਹੁੰਦੇ ਸਨ ਜਿਸ ਵਿੱਚ ਨੋਇਲ ਦਾ ਆਪਣਾ ਪ੍ਰਮੁੱਖ ਰੋਲ ਹੁੰਦਾ ਸੀ। ਇਹ ਨੋਇਲ ਹੀ ਸੀ ਜਿਸਨੇ ਪੀਲ ਮਲਟੀਕਲਚਰਲ ਕਾਉਂਸਲ ਦੇ ਸਹਿਯੋਗ ਨਾਲ ਰੇਸ ਅਗੇਂਸਟ ਰੇਸਿਜ਼ਮ (Race Against Racism) ਦੇ ਆਰੰਭ ਕਰਨ ਵਿੱਚ ਮਹੱਤਵਪੂਰਣ ਰੋਲ ਅਦਾ ਕੀਤਾ ਸੀ। ਉਸਤੋਂ ਬਾਅਦ ਕਈ ਅਜਿਹੀਆਂ ਘਟਨਾਵਾਂ ਹੋਈਆਂ ਜਿਹਨਾਂ ਸਦਕਾ ਭਾਈਚਾਰੇ ਨੂੰ ਪੁਲੀਸ ਵਿਰੁੱਧ ਮੁਜ਼ਾਹਰੇ ਕਰਨੇ ਪਏ। ਜਿੱਥੇ ਇਹ ਮੁਜ਼ਾਹਰੇ ਆਪਣੀ ਥਾਂ ਵਾਜਬ ਸਨ, ਉੱਥੇ ਅਗਲੇ ਸਾਲਾਂ ਵਿੱਚ ਕਮਿਉਨਿਟੀ ਅਤੇ ਪੁਲੀਸ ਦਰਮਿਆਨ ਨੇੜਤਾ ਵਾਲਾ ਸਬੰਧ ਖਿੱਲਰ ਕੇ ਰਹਿ ਗਿਆ। ਬੁੱਧਵਾਰ ਨੂੰ ਹੋਈ ਕਮਿਉਨਿਟੀ ਈਵੈਂਟ ਤੋਂ ਬਾਅਦ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਵਰਤਮਾਨ ਪੁਲੀਸ ਮੁਖੀ ਨਿਸ਼ਾਨ ਦੁਰਿਆਅੱਪਾ ਪੰਜਾਬੀ ਭਾਈਚਾਰੇ ਨਾਲ ਚੰਗੇ ਸਬੰਧਾਂ ਨੂੰ ਮੁੜ ਮਜ਼ਬੂਤ ਕਰਨ ਦਾ ਸਹੀ ਮਾਅਨਿਆਂ ਵਿੱਚ ਇੱਛੁਕ ਹੈ। ਉਸਨੇ ਵਾਅਦਾ ਕੀਤਾ ਹੈ ਕਿ ਅੱਜ ਆਰੰਭ ਹੋਈ ਪਿਰਤ ਨੂੰ ਜਾਰੀ ਰੱਖਿਆ ਜਾਵੇਗਾ। ਸ੍ਰੀਲੰਕਾ ਪਿਛੋਕੜ ਤੋਂ ਆਉਣ ਵਾਲੇ ਮੁਖੀ ਨੇ ਆਸ ਜਾਹਰ ਕੀਤੀ ਕਿ ਉਹ ਪੰਜਾਬੀ ਭਾਈਚਾਰੇ ਨਾਲ ਮਿਲ ਕੇ ਅਜਿਹਾ ਮਾਹੌਲ ਕਾਇਮ ਕਰਨ ਦਾ ਖਵਾਹਿਸ਼ਮੰਦ ਹੈ ਜਿਸ ਨਾਲ ਪੀਲ ਰੀਜਨ ਵਿਸ਼ਵ ਪਰਵਾਸੀ ਬਹੁ-ਗਿਣਤੀ ਵਾਲੇ ਸ਼ਹਿਰਾਂ ਵਿੱਚ ਗਿਣਿਆ ਜਾਣ ਲੱਗੇ ਜਿੱਥੇ ਪੁਲੀਸ ਅਤੇ ਕਮਿਉਨਿਟੀ ਇੱਕ ਦੂਜੇ ਦੇ ਪੂਰਕ ਬਣਕੇ ਖੂਬਸੂਰਤ ਸਮਾਜ ਦੀ ਸਿਰਜਣਾ ਕਰਦੇ ਹਨ।

ਆਖਦੇ ਹਨ ਕਿ ਆਸਾਂ ਨੂੰ ਮੁਰਾਦਾਂ ਲੱਗਦੀਆਂ ਹਨ। ਇਸ ਸਮਾਗਮ ਨੇ ਇੱਕ ਆਸ ਨੂੰ ਜਨਮ ਦਿੱਤਾ ਕਿ ਸਾਡੀ ਕਮਿਉਨਿਟੀ ਦੇ ਹੋਰ ਹਿੱਸੇ ਇਸ ਚੰਗੀ ਸ਼ੁਰੂਆਤ ਤੋਂ ਲਾਭ ਲੈ ਕੇ ਗੱਲ ਨੂੰ ਹੋਰ ਅਗਾਂਹ ਤੋਰਨਗੇ। ਪੁਲੀਸ ਅਤੇ ਭਾਈਚਾਰੇ ਦਰਮਿਆਨ ਰਾਬਤੇ ਨੂੰ ਹਰ ਪੱਧਰ ਉੱਤੇ ਮਜ਼ਬੂਤ ਕਰਨ ਲਈ ਮੀਡੀਆ ਪਹਿਲੀ ਕੜੀ ਵਾਗੂੰ ਤਾਂ ਅੱਗੇ ਆ ਸਕਦਾ ਹੈ ਪ੍ਰਤੂੰ ਅਸਲ ਗੱਲ ਕਮਿਉਨਿਟੀ ਦੇ ਹਰ ਵਰਗ ਵੱਲੋਂ ਚੇਤੰਨ ਹੋ ਕੇ ਰੋਲ ਅਦਾ ਕਰਨ ਨਾਲ ਹੀ ਬਣਨੀ ਹੈ। ਇਸ ਗੱਲ ਨੂੰ ਮਹਿਸੂਸ ਕਰਦੇ ਹੋਏ ਸਮਾਗਮ ਦੌਰਾਨ ਇੰਡੀਆ ਰੇਨਬੋਅ, ਪੀਲ ਮਲਟੀਕਲਚਰਲ ਕਾਉਂਸਲ ਅਤੇ ਓਟਾਰੀਓ ਸਿੱਖਸ ਐਡ ਗੁਰੁਦਵਾਰਾ ਕੌਂਸਲ ਟੋਰੋਂਟੋ ਵਿਖੇ ਖੇਡ ਜਗਤ ਨਾਲ ਜੁੜੀਆਂ ਵੱਖ-ਵੱਖ ਸੰਸਥਾਵਾਂ, ਵੱਖ-ਵੱਖ ਗੁਰੁਦਆਰਾ ਸਾਹਿਬਾਨ ਦੇ ਮੈਂਬਰ, ਗੱਲ ਕੀ ਭਾਈਚਾਰੇ ਦੇ ਹਰ ਖੇਤਰਾ ਨਾਲ ਜੁੜੀਆਂ ਸ਼ਖਸੀਅਤਾਂ ਨੇ ਇਸ ਸਮਾਗਮ ਦੀ ਮਹੱਤਤਾ ਨੂੰ ਬਾਖੂਬੀ ਪਹਿਚਾਣਿਆ ਗਿਆ।

ਕੈਨੇਡੀਆਨ ਪੰਜਾਬੀ ਬਰਾਡਕਾਸਟਰਸ ਐਸੋਸੀਏਸ਼ਨ ਦੇ ਕੋਆਰਡੀਨੇਟਰ ਜਗਦੀਸ਼ ਗਰੇਵਾਲ ਅਤੇ ਸਰਬਜੀਤ ਅਰੋੜਾ ਵਲੋਂ ਜਿੱਥੇ ਸਟੇਜ ਸੰਭਾਲੀ ਗਈ, ਉਥੇ ਹੀ ਸੰਸਥਾ ਦੇ ਵੱਖ-ਵੱਖ ਮੈਂਬਰਾਂ ਨੇ ਆਪਣੀਆਂ ਜਿੰਮੇਵਾਰੀਆਂ ਬਖੂਬੀ ਨਿਭਾਈਆਂ। ਕੈਨੇਡੀਅਨ ਪੰਜਾਬੀ ਬਰਾਡਕਾਸਟਰਸ ਐਸੋਸੀਏਸ਼ਨ ਦੇ ਮੈਂਬਰਾ ਦੁਆਰਾ ਨਿਭਾਏ ਗਏ ਸਾਂਝੇ ਯਤਨਾਂ ਸਦਕਾ ਸਮਾਗਮ ਵਿਚ ਹਰ ਸਿਆਸੀ ਪਾਰਟੀ ਦੇ ਆਗੂ ਤੇ ਸੈਕੜੇ ਉਨ੍ਹਾਂ ਪਤਵੰਤਿਆਂ ਨੇ ਭਾਗ ਲਿਆ, ਜੋ ਲੋਕ ਰਾਏ ਨੂੰ ਕਾਇਮ ਕਰਨ ਵਿੱਚ ਰੋਲ ਅਦਾ ਕਰਨ ਦੀ ਸਮਰੱਥਾ ਰੱਖਦੇ ਹਨ। ਸਿਆਸੀ ਆਗੂਆਂ ਵਿੱਚ ਉਂਟੇਰੀਓ ਦੀ ਸਾਲੀਸਟਰ ਜਨਰਲ ਸਿਲਵੀਆ ਜੋਨਜ਼, ਮੰਤਰੀ ਪ੍ਰਭਮੀਤ ਸਿੰਘ ਸਰਕਾਰੀਆ, ਮੰਤਰੀ ਨੀਨਾ ਟਾਂਗੜੀ, ਐਮ ਪੀ ਪੀ ਅਮਰਜੋਤ ਸੰਧੂ, ਐਮ ਪੀ ਪੀ ਦੀਪਕ ਆਨੰਦ, ਐਮ ਪੀ ਪੀ ਗੁਰਰਤਨ ਸਿੰਘ, ਐਮ ਪੀ ਮਨਿੰਦਰ ਸਿੰਘ, ਐਮ ਪੀ ਇਕਵਿੰਦਰ ਗਿਹੀਰ, ਐਮ ਪੀ ਰੂਬੀ ਸਹੋਤਾ, ਐਮ ਪੀ ਸੋਨੀਆ ਸਿੱਧੂ, ਬਰੈਂਪਟਨ ਮੇਅਰ ਪੈਟਰਿਕ ਬਰਾਊਨ, ਕੈਲੇਡਾਨ ਦੇ ਮੇਅਰ ਐਲਨ ਥੋਮਸਨ, ਕੌਂਸਲਰ ਹਰਕੀਰਤ ਸਿੰਘ, ਪੈਟ ਫਰਟੀਨੀ, ਮਾਈਕਲ ਪਲੈਸ਼ੀ ਤੇ ਰੀਜਨਲ ਕੌਂਸਲਰ ਗੁਰਪ੍ਰੀਤ ਢਿੱਲੋਂ ਤੇ ਹੋਰ ਸਿਆਸੀ ਆਗੂਆਂ ਨੇ ਸਿ਼ਰਕਤ ਕੀਤੀ।

ਸਮਾਗਮ ਦਾ ਪਹਿਲਾ ਹਿੱਸਾ ਮੀਡੀਆ ਨਾਲ ਰਾਊਂਡ ਟੇਬਲ ਮੀਟਿਂਗ ਦਾ ਸੀ, ਜਿਸ ਵਿਚ ਮੀਡੀਆ ਵਲੋਂ ਪੁਲਸ ਨਾਲ ਚੋਰੀ ਹੋ ਰਹੇ ਟਰੱਕ ਟਰੇਲਰ (Cargo Theft) ਸਕੂਲਾਂ, ਪਾਰਕਾਂ ਅਤੇ ਪਲਾਜਿ਼ਆਂ ਦੇ ਬਾਹਰ ਸ਼ਰੇਆਮ ਲੋਕਾਂ ਵਲੋਂ ਵੇਚੀ ਜਾ ਰਹੀ ਡਰੱਗਜ਼, ਗਨ ਕ੍ਰਾਈਮ, ਮੈਂਟਲ ਹੈਲਥ, ਚੋਰੀ ਦੀਆਂ ਵਾਰਦਾਤਾਂ, ਆਏ ਦਿਨ ਹੋ ਰਹੇ ਮੁਜਾਹਰੇ ਅਤੇ ਟਰੈਫਿਕ ਸਬੰਧੀ ਪੁਲਸ ਦਾ ਰਵੱਈਆ ਆਦਿ ਮੁੱਦਿਆਂ ਉਤੇ ਵਿਚਾਰਾਂ ਕੀਤੀਆਂ ਗਈਆਂ। ਦੂਸਰੇ ਹਿਸੇ ਵਿਚ ਭਾਈਚਾਰੇ ਨਾਲ ਮੇਲ ਮਿਲਾਪ ਲਈ ਇਕ ਘੰਟੇ ਦਾ ਸਮਾਂ ਰੱਖਿਆ ਗਿਆ ਅਤੇ ਤੀਸਰੇ ਹਿੱਸੇ ਵਿਚ ਈਵੈਂਟ ਸੈਂਟਰ ਅੰਦਰ ਜਿੱਥੇ ਵੱਖ-ਵੱਖ ਬੁਲਾਰਿਆਂ ਵਲੋਂ ਸੰਬੋਧਨ ਕੀਤਾ ਗਿਆ,ਉਥੇ ਪੁਲਸ ਮੁਖੀ ਵਲੋਂ ਆਪਣਾ ਕੂੰਜੀਵਤ ਭਾਸ਼ਣ ਦਿਤਾ ਗਿਆ। ਇਸੇ ਸਮੇਂ ਦੌਰਾਨ ਕੈਨੇਡੀਅਨ ਪੰਜਾਬੀ ਬਰਾਡਕਾਸਟਰਸ ਐਸੋਸੀਏਸ਼ਨ ਵਲੋਂ ਵਈਸ ਚੇਅਰ ਰੌਨ ਚੱਠਾ ਅਤੇ ਕੁਈਨਜ਼ ਮੈਂਨਰ ਈਵੈਂਟ ਸੈਂਟਰ ਦੇ ਸੰਚਾਲਕ ਸੁੱਖ ਸੰਧੂ, ਲੱਕੀ ਵਾਲੀਆ, ਮੋਨੂ ਵਾਲੀਆ ਅਤੇ ਨਾਲ ਹੀ ਨੀਟਾ ਵਾਲੀਆ ਨੂੰ ਸਨਮਾਨ ਚਿੰਨ੍ਹ ਭੇਟ ਕੀਤਾ ਗਿਆ। ਇਸੇ ਤਰ੍ਹਾਂ ਹੀ ਪੁਲਸ ਮੁਖੀ ਨੂੰ ਜਿਥੇ ਦੀ ਗਰੇਟ ਫਰੈਂਡਜ਼ ਕਲੱਬ ਵਲੋਂ ਸਨਮਾਨ ਚਿੰਨ੍ਹ ਦਿਤਾ ਗਿਆ, ਉਥੇ ਹੀ ਕੈਨੇਡੀਅਨ ਪੰਜਾਬੀ ਬਰਾਡਕਾਸਟਰਸ ਵਲੋਂ ਵੀ ਪੁਲਸ ਮੁਖੀ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਆ ਗਿਆ।

ਸਮਾਗਮ ਦਾ ਇੱਕ ਹੋਰ ਦਿਲਚਸਪ ਪਹਿਲੂ ਇਹ ਰਿਹਾ ਕਿ ਕੁਈਨ ਮੈਨੋਰ ਈਵੈਂਟ ਸੈਂਟਰ ਵੱਲੋਂ ਸਾਰੀਆਂ ਸੇਵਾਵਾਂ ਮੁਫ਼ਤ ਮੁਹਈਆ ਕੀਤੀਆਂ ਗਈਆਂ। ਉਹਨਾਂ ਦਾ ਯੋਗਦਾਨ ਇਸ ਗੱਲ ਦਾ ਵੀ ਪ੍ਰਤੀਕ ਹੈ ਕਿ ਹੁਣ ਪੀਲ ਰੀਜਨ ਵਿੱਚ ਪੰਜਾਬੀ ਬਿਜਸਨ ਇਸ ਮੁਕਾਮ ਉੱਤੇ ਪੁੱਜ ਚੁੱਕੇ ਹਨ ਕਿ ਉਹ ਕਮਿਉਨਿਟੀ ਦੇ ਅੱਛੇ ਭੱਵਿਖ ਲਈ ਹਰ ਕਿਸਮ ਦਾ ਸਾਧਨ ਮੁਹੱਈਆ ਕਰਵਾਉਣ ਦੇ ਕਾਬਲ ਹੋ ਚੁੱਕੇ ਹਨ।  

 

 
Have something to say? Post your comment