Welcome to Canadian Punjabi Post
Follow us on

29

March 2024
ਬ੍ਰੈਕਿੰਗ ਖ਼ਬਰਾਂ :
ਕਿਸਾਨ ਮਜ਼ਦੂਰ ਜੱਥੇਬੰਦੀ ਵੱਲੋਂ 26 ਮਾਰਕੀਟ ਕਮੇਟੀਆਂ ਦਾ ਪ੍ਰਬੰਧ 9 ਨਿੱਜੀ ਸਾਇਲੋ ਗੁਦਾਮਾਂ ਨੂੰ ਦੇਣ ਦੀ ਸਖ਼ਤ ਨਿਖੇਦੀਕੇਜਰੀਵਾਲ ਮਾਮਲੇ 'ਚ ਸੰਯੁਕਤ ਰਾਸ਼ਟਰ ਦਾ ਬਿਆਨ: ਕਿਹਾ- ਸਾਰਿਆਂ ਦੇ ਅਧਿਕਾਰਾਂ ਦੀ ਰਾਖੀ ਹੋਣੀ ਚਾਹੀਦੀ ਹੈਰਿਸ਼ੀ ਸੁਨਕ ਦੀ ਸਰਕਾਰ ਨੇ ਬਰਤਾਨੀਆਂ `ਚ ਮੰਦਰਾਂ ਦੀ ਸੁਰੱਖਿਆ ਲਈ 50 ਕਰੋੜ ਰੁਪਏ ਦਾ ਬਜਟ ਅਲਾਟ ਕਰਨ ਦਾ ਕੀਤਾ ਫੈਸਲਾਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ
 
ਸੰਪਾਦਕੀ

ਅਫਗਾਨਸਤਾਨ - ਕੀ ਹੈ ਚੇਤੇ ਰੱਖਣ ਯੋਗ?

August 27, 2021 09:36 AM

ਪੰਜਾਬੀ ਪੋਸਟ ਸੰਪਾਦਕੀ

‘ਜਿਹਨਾਂ ਨੇ ਇਹ ਘਿਨਾਉਣੀ ਕਰਤੂਤ ਕੀਤੀ ਹੈ ਜਾਂ ਜੋ ਲੋਕ ਅਮਰੀਕਾ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਹਨ, ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਅਸੀਂ ਬਖਸਾਂਗੇ ਨਹੀਂ, ਅਸੀਂ ਭੁੱਲਾਂਗੇ ਨਹੀਂ, ਅਸੀਂ ਤੁਹਾਡਾ ਖੁਰਾ ਖੋਜ ਕੱਢਾਂਗੇ ਅਤੇ ਇਸਦੀ ਕੀਮਤ ਅਦਾ ਕਰਵਾਈ ਜਾਵੇਗੀ’, ਇਹ ਸ਼ਬਦ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡਨ ਨੇ ਕਾਬੁਲ ਵਿੱਚ ਹੋਏ ਦੋ ਧਮਾਕਿਆਂ ਵਿੱਚ 12 ਅਮਰੀਕੀਆਂ ਅਤੇ 60 ਅਫਗਾਨੀ ਨਾਗਰਿਕਾਂ ਦੇ ਮਾਰੇ ਜਾਣ ਤੋਂ ਬਾਅਦ ਅਮਰੀਕਾ ਜਨਤਾ ਨੂੰ ਸੰਬੋਧਨ ਕਰਦੇ ਹੋਏ ਆਖੇ। ਇਸਦੇ ਉਲਟ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਉਬਿੱਕ ਸਿਟੀ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਬਿਆਨ ਦਿੱਤਾ, ‘ਇਹ ਸਿਰਫ਼ ਅਫਗਾਨਸਤਾਨ ਲਈ ਹੀਂ ਨਹੀਂ ਸਗੋਂ ਕੈਨੇਡਾ ਸਮੇਤ ਪੂਰੇ ਵਿਸ਼ਵ ਲਈ ਬਹੁਤ ਹੀ ਕਰੜਾ ਦਿਨ ਹੈ ਅਤੇ ਅਸੀਂ ਆਪਣਾ ਕੰਮ ਜਾਰੀ ਰੱਖਾਂਗੇ’। ਦਿਲਚਸਪ ਸੀ ਕਿ ਟਰੂਡੋ ਨੇ ਇਹ ਬਿਆਨ ਦੇਣ ਦੀ ਸ਼ੁਰੂਆਤ ਆਪਣੇ ਰਿਵਾਇਤੀ ਹਾਸੇ ਭਰੇ ਚਿਹਰੇ ਨਾਲ ਕੀਤੀ। ਗੰਭੀਰਤਾ ਉਹਨਾਂ ਦੇ ਹੋਠਾਂ ਅਤੇ ਚਿਹਰੇ ਉੱਤੇ ਨਹੀਂ ਸੀ।

      ਟਰੂਡੋ ਕਿੰਨੀ ਗੰਭੀਰ ਸਖਸਿ਼ਅਤ ਦੇ ਮਾਲਕ ਹਨ, ਇਹ ਇੱਕ ਵੱਖਰੀ ਚਰਚਾ ਦਾ ਵਿਸ਼ਾ ਹੈ ਪਰ ਇਹ ਨਹੀਂ ਕਿਹਾ ਜਾ ਸਕਦਾ ਕਿ ਕੈਨੇਡੀਅਨ ਪਬਲਿਕ ਅਫਗਾਨਸਤਾਨ ਵਿੱਚ ਫੈਡਰਲ ਸਰਕਾਰ ਦੀ ਲਾਹਪਰਵਾਹ ਪਹੁੰਚ ਨੂੰ ਲੈ ਕੇ ਲੈ ਕੇ ਗੰਭੀਰ ਨਹੀਂ ਹੈ। ਸਹੀ ਕਿ ਫੈਡਰਲ ਮੰਤਰੀ ਮਰੀਅਮ ਮੌਨਸਫ ਲਈ ਤਾਲੀਬਾਨ ‘ਭਰਾ’ ਹਨ। ਇਸ ਦ੍ਰਿਸ਼ਟੀਕੋਣ ਤੋਂ ਕਾਬੁਲ ਵਿੱੱਚ ਧਮਾਕੇ ਕਰਨ ਵਾਲੇ ‘ਆਈਸਿਸ’ ਅਤਿਵਾਦੀ ਵੀ ਮਰੀਅਮ ਮੋਨਸਫ ਦੇ ਭਰਾ ਹੀ ਹਨ। ਜੇ ਅਜਿਹਾ ਇੱਕ ਸ਼ਬਦ ਵੀ ਕਿਸੇ ਹੋਰ ਸਿਆਸੀ ਪਾਰਟੀ ਖਾਸ ਕਰਕੇ ਕਿਸੇ ਕੰਜ਼ਰਵੇਟਿਵ ਆਗੂ ਦੇ ਮੂੰਹੋਂ ਨਿਕਲ ਗਿਆ ਹੁੰਦਾ ਤਾਂ ਸਮੁੱਚੇ ਕੈਨੇਡਾ ਵਿੱਚ ਸਿਆਸੀ ਭੁਚਾਲ ਆ ਚੁੱਕਾ ਹੁੰਦਾ। ਸਾਡੀ ਫੈਡਰਲ ਸਰਕਾਰ ਵੱਲੋਂ ਅਪਣਾਈ ਗਈ ਢਿੱਲੀ ਅਤੇ ਗੈਰ ਜੁੰਮੇਵਾਰਾਨਾ ਪਹੁੰਚ ਦੀ ਤਕਲੀਫ਼ ਜੇ ਕਿਸੇ ਨੂੰ ਹੈ ਤਾਂ ਉਹਨਾਂ ਕੈਨੇਡੀਅਨ ਫੌਜੀਆਂ ਨੂੰ ਹੈ ਜੋ ਪਿਛਲੇ 20 ਸਾਲਾਂ ਦੌਰਾਨ ਅਫਗਾਨਸਤਾਨ ਵਿੱਚ ਜਾਨ ਤਲੀ ਉੱਤੇ ਧਰਕੇ ਲੜਦੇ ਰਹੇ ਹਨ, ਉਹਨਾਂ ਅਫਗਾਨ ਨਾਗਰਿਕਾਂ ਨੂੰ ਹੈ ਜੋ ਇਸ ਆਸ ਨਾਲ ਸਾਡੀਆਂ ਫੌਜਾਂ ਦਾ ਸਾਥ ਦੇਂਦੇ ਰਹੇ ਕਿ ਇੱਕ ਦਿਨ ‘ਇਹਨਾਂ ਭਰਾਵਾਂ’ ਦੇ ਪਰੇਮ ਭਰੇ ਚੁੰਗਲ ਵਿੱਚੋਂ ਆਪਣੇ ਮੁਲਕ ਨੂੰ ਕੱਢ ਦੇਣਗੇ ਜਾਂ ਖੁਦ ਕਿਸੇ ਅਮਨ ਪਸੰਦ ਮੁਲਕ ਜਾ ਵੱਸਣਗੇ।

    ਤਕਲੀਫ ਹੈ ਕੈਨੇਡੀਅਨ ਪੰਜਾਬੀ ਪੋਸਟ ਨਾਲ ਆਪਣੇ ਕੈਨੇਡੀਅਨ ਸਿਟੀਜ਼ਨ ਰਿਸ਼ਤੇਦਾਰ ਰਾਹੀਂ ਸੰਪਰਕ ਕਰਨ ਵਾਲੀ ਉਸ ਅਫਗਾਨੀ ਸੰਸਦ ਮੈਂਬਰ ਨੂੰ ਜੋ ਅੱਜ ਕੱਲ ਕਾਬੁਲ ਤੋਂ ਬਾਹਰ ਕਿਸੇ ਅਣਦੱਸੀ ਥਾਂ ਉੱਤੇ ਲੁਕੀ ਹੋਈ ਹੈ। ਉਸਦੇ ਰਿਸ਼ਤੇਦਾਰ ਨੇ ਦੱਸਿਆ ਕਿ ਜੇ ਹਾਲਾਤ ਇਹੀ ਰਹੇ ਤਾਂ ‘ਤਾਲੀਬਾਨ ਭਰਾਵਾਂ’ ਨੇ ਅੱਜ ਜਾਂ ਕੱਲ ਆਪਣੀ ਇਸ ਭੈਣ ਨੂੰ ਕੱਢ ਮਾਰ ਹੀ ਦੇਣਾ ਹੈ। ਇਸ ਭੈਣ ਦੇ ਮਾਰੇ ਜਾਣ ਡਰ ਇਸ ਲਈ ਵੀ ਹੈ ਕਿ ਇਸ ਸੰਸਦ ਮੈਂਬਰ ਦੀ ਬੇਟੀ ਨੇ ਕਾਬੁਲ ਵਿੱਚ ਲੜਕੀਆਂ ਲਈ ਸਕੂਲ ਖੋਲਿਆ ਹੋਇਆ ਸੀ ਜਿਸਨੂੰ ਛੱਡ ਕੇ ਹੁਣ ਉਹ ਕਿਸੇ ਅਣਦੱਸੇ ਦੇਸ਼ ਭੱਜ ਚੁੱਕੀ ਹੈ। ਇਸ ਅਫਗਾਨੀ ਔਰਤ ਸੰਸਦ ਮੈਂਬਰ ਦਾ ਜਿ਼ਕਰ ਆਪਣੀ ਥਾਂ ਅਹਿਮ ਹੈ ਪਰ ਵਧੇਰੇ ਲਾਜ਼ਮੀ ਹੈ ਹਜ਼ਾਰਾਂ ਉਹਨਾਂ ਲੋਕਾਂ ਦੀ ਜਾਨ ਮਾਨ ਦਾ ਸੁਆਲ ਜਿਹਨਾਂ ਨਾਲ ਕੈਨੇਡੀਅਨ ਫੌਜਾਂ ਨੇ ਇੱਕਠੇ ਜਿਉਣ ਮਰਨ ਦੇ ਵਾਅਦੇ ਕੀਤੇ ਸਨ।

    ਪ੍ਰਧਾਨ ਮੰਤਰੀ ਟਰੂਡੋ ਨੇ ਸੰਸਦ ਵਿੱਚ ਬਹੁ ਗਿਣਤੀ ਹਾਸਲ ਕਰਨ ਦੇ ਲਾਲਚ ਵਿੱਚ ਚੋਣਾਂ ਜੋ ਸੱਪ ਆਪਣੇ ਗਲ ਪਾਇਆ ਹੈ, ਸੰਭਾਵਨਾ ਹੈ ਕਿ ਉਸ ਸੱਪ ਨੂੰ ਕੀਲਣ ਵਾਲੀ ਬੀਨ ਚੋਣਾਂ ਦੇ ਦਿਨ 20 ਸਤੰਬਰ ਤੱਕ ਅਫਗਾਨਸਤਾਨ ਦੀਆਂ ਗਲੀਆਂ ਵਿੱਚੋਂ ਵੱਜਦੀ ਸੁਣਦੀ ਰਹੇਗੀ। ਉਹਨਾਂ ਗਲੀਆਂ ਵਿੱਚੋਂ ਜਿੱਥੇ ਤੋਂ ਕੱਲ ਤੱਕ ਪ੍ਰਧਾਨ ਮੰਤਰੀ 20 ਹਜ਼ਾਰ ਲੋਕਾਂ ਨੂੰ ਕੱਢ ਲਿਆਉਣ ਦੀ ਗੱਲ ਕਰਦੇ ਸਨ ਪਰ ਤਾਲੀਬਾਨ ਭਰਾਵਾਂ ਨੇ ਅਚਾਨਕ ਬਰੇਕ ਲਾ ਦਿੱਤੀ ਹੈ। ਇਹਨਾਂ ਗਲੀਆਂ ਵਿੱਚ ਪਿਛਲੇ 20 ਸਾਲਾਂ ਦੌਰਾਨ 40,000 ਤੋਂ ਵੱਧ ਕੈਨੇਡੀਅਨ ਸੇਵਾਵਾਂ ਦੇ ਚੁੱਕੇ ਹਨ ਅਤੇ 158 ਕੈਨੇਡੀਅਨਾਂ ਦੀਆਂ ਜਾਨਾਂ ਗਈਆਂ ਹਨ, 18 ਬਿਲੀਅਨ ਡਾਲਰ ਤੋਂ ਵੱਧ ਦਾ ਖਰਚਾ ਟੈਕਸ ਅਦਾਕਰਤਾਵਾਂ ਨੂੰ ਭੁਗਤਣਾ ਪਿਆ। ਇਸਦੇ ਬਾਵਜੂਦ ਇਹਨਾਂ ਗਲੀਆਂ ਵਿੱਚੋਂ ਨਮੋਸ਼ੀ ਪੱਲੇ ਪਾ ਕੇ ਵਾਪਸ ਪਰਤਣਾ ਪੈ ਰਿਹਾ ਹੈ।

   ਟਰੂਡੋ ਹੋਰਾਂ ਵੱਲੋਂ ਚੋਣ ਪ੍ਰਚਾਰ ਵੇਲੇ ਇਹ ਦਾਅਵਾ ਕਰਨਾ ਹਾਸੋਹੀਣਾ ਹੀ ਕਿਹਾ ਜਾ ਸਕਦਾ ਹੈ ਕਿ ਉਹਨਾਂ ਨੇ ਹਿੰਮਤ ਕਰਕੇ 3700 ਲੋਕਾਂ ਨੂੰ ਅਫਗਾਨਸਤਾਨ ਵਿੱਚੋਂ ਕੱਢ ਲਿਆਂਦਾ ਹੈ ਜਦੋਂ ਕਿ ਵਾਅਦਾ 20 ਹਜ਼ਾਰ ਦਾ ਕੀਤਾ ਗਿਆ ਹੈ। ਜਿਸ ਅਫਗਾਨਸਤਾਨੀ ਸੰਸਦ ਮੈਂਬਰ ਦਾ ਉੱਪਰ ਜਿ਼ਕਰ ਕੀਤਾ ਗਿਆ ਹੈ, ਉਹ ਕਿਸੇ ਦਿਹਾਤੀ ਇਲਾਕੇ ਵਿੱਚ ਲੁਕੀ ਆਪਣੇ ਕੈਨੇਡੀਅਨ ਸਿਟੀਜ਼ਨ ਰਿਸ਼ਤੇਦਾਰਾਂ ਨੂੰ ਚੋਰੀ ਛਿਪੇ ਟੈਕਸਟ ਮੈਸੇਜ ਕਰ ਕੇ ਕਈ ਦੋਸ਼ ਲਾ ਰਹੀ ਹੈ। ਇਹ ਵੀ ਕਿ ਇੰਮੀਗਰੇਸ਼ਨ ਮੰਤਰੀ ਮਾਰਕੋ ਮੈਂਡੀਸੀਨੋ ਵਾਸਤੇ ਗਿਣਤੀ ਮਿਣਤੀ ਪੂਰੀ ਕਰਨ ਲਈ ਕੈਨੇਡੀਅਨ ਅਧਿਕਾਰੀ ਯੋਗ ਅਫਗਾਨੀਆਂ ਨੂੰ ਸ਼ਰਣ ਦੇਣ ਦੀ ਥਾਂ ਕਈ ਅਯੋਗਾਂ ਨੂੰ ਵੀ ਲਿਆ ਚੁੱਕੇ ਹਨ। ਪਤਾ ਨਹੀਂ ਕਿ ਕੈਨੇਡੀਅਨ ਪਬਲਿਕ ਆਪਣੇ ਸਿਆਸੀ ਆਕਾਵਾਂ ਦੀਆਂ ਸਿਆਸੀ ਲਾਲਸਾਵਾਂ ਦੇ ਘੋਰ ਅਨਿਆ ਨੂੰ 20 ਸਤੰਬਰ ਨੂੰ ਕਿੰਨਾ ਕੁ ਚੇਤੇ ਰੱਖੇਗੀ ਪਰ ਜਸਟਿਨ ਟਰੂਡੋ ਹੋਰਾਂ ਦੇ ਕਦਮ ਦੱਸਦੇ ਹਨ ਕਿ ਉਹਨਾਂ ਲਈ ਅਫਗਾਨਸਤਾਨ ਇੱਕ ਮੁੱਦਾ ਹੈ ਨਾ ਕਿ ਪ੍ਰਤੀਬੱਧਤਾ।

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ ਬੇਅਸੂਲੇ ਸਮਝੌਤਿਆਂ ਅਤੇ ਪੈਂਤੜਿਆਂ ਪਿੱਛੋਂ ਦਰਿਆਵਾਂ ਦੇ ਪਾਣੀ ਵਿੱਚ ਮਧਾਣੀ ਘੁੰਮਾਉਣ ਦੀ ਰਾਜਨੀਤੀ ਟਰੂਡੋ ਵਲੋਂ ਭਾਰਤ ਤੇ ਲਾਏ ਹਰਦੀਪ ਸਿੰਘ ਨਿੱਜਰ ਕਤਲ ਦੇ ਦੋਸ਼ ਕਿੰਨੇ ਕੁ ਸਹੀ ? ਟਰੂਡੋ ਤੇ ਟਰੰਪ ਸੁਰਖ਼ੀਆਂ ‘ਚ ਰਹਿਣ ਵਾਲੇ ਲੀਡਰ