Welcome to Canadian Punjabi Post
Follow us on

18

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਸੰਪਾਦਕੀ

ਭਾਰਤ ਵਿੱਚ ਕੋਵਿਡ19 ਕਹਿਰ ਝੂਠੇ ਅਭਿਮਾਨ ਵਿੱਚ ਕੀ ਖੱਟਿਆ ਕੀ ਗੁਆਇਆ

May 14, 2021 08:58 AM

ਪੰਜਾਬੀ ਪੋਸਟ ਸੰਪਾਦਕੀ

ਭਾਰਤ ਵਿੱਚ ਕੋਵਿਡ19 ਸੰਕਟ ਜੱਗ ਜਾਹਰ ਹੈ। ਰਿਊਟਰਜ਼ ਵੱਲੋਂ ਇਕੱਤਰ ਕੀਤੇ ਅੰਕੜਿਆਂ ਅਨੁਸਾਰ 1.4 ਬਿਲੀਅਨ ਜਨਸੰਖਿਆ ਵਾਲੇ ਮੁਲਕ ਵਿੱਚ ਹਾਲਾਤ ਐਨੇ ਖਰਾਬ ਹਨ ਕਿ ਵਿਸ਼ਵ ਵਿੱਚ ਕੋਵਿਡ19 ਕਾਰਣ ਹੋ ਰਹੀਆਂ ਮੌਤਾਂ ਦਾ 30% ਹਿੱਸਾ ਭਾਰਤ ਵਿੱਚ ਵਾਪਰ ਰਿਹਾ ਹੈ। ਭਾਰਤ ਦੇ ਸਰਕਾਰੀ ਅੰਕੜਿਆਂ ਮੁਤਾਬਕ ਕੋਰੋਨਾ ਨਾਲ ਹੁਣ ਤੱਕ ਢਾਈ ਲੱਖ ਮੌਤਾਂ ਹੋ ਚੁੱਕੀਆਂ ਹਨ, ਦੋ ਕਰੋੜ 30 ਲੱਖ ਲੋਕ ਇਸ ਬਿਮਾਰੀ ਤੋਂ ਪੀੜਤ ਹਨ। ਹਰ ਰੋਜ਼ ਸਵਾ ਤਿੰਨ ਲੱਖ ਕੇਸਾਂ ਦਾ ਇਜ਼ਾਫਾ ਹੋ ਰਿਹਾ ਹੈ ਅਤੇ ਨਿੱਤ ਦਿਨ ਚਾਰ ਹਜ਼ਾਰ ਤੋਂ ਵੱਧ ਲੋਕ ਮਰ ਰਹੇ ਹਨ। ਆਕਸੀਜਨ ਤੋਂ ਲੈ ਕੇ ਮੁਰਦਿਆਂ ਦਾ ਅੰਤਿਮ ਸੰਸਕਾਰ ਕਰਨ ਲਈ ਲੱਕੜਾਂ ਦਾ ਨਾ ਮਿਲਣਾ ਅੰਤਰਰਾਸ਼ਟਰੀ ਪੱਧਰ ਉੱਤੇ ਭਾਰਤ ਲਈ ਕੌਮੀ ਨਮੋਸ਼ੀ ਬਣ ਚੁੱਕਾ ਹੈ। ਇਹ ਨਮੋਸ਼ੀ ਭਾਰਤ ਵਾਸੀਆਂ ਦੀ ਨਹੀਂ ਸਗੋਂ ਉਸ ਸਿਸਟਮ ਅਤੇ ਸੱਤਾ ਦੀ ਹੈ ਜਿਸਨੇ ਆਪਣੀਆਂ ਸਿਆਸੀ ਰੋਟੀਆਂ ਸੇਕਣ ਦੇ ਲਾਲਚ ਵਿੱਚ ਇਸ ਮਹਾਮਾਰੀ ਨੂੰ ਘਰ ਘਰ ਪਹੁੰਚਾਉਣ ਅਤੇ ਸਮੁੱਚੀ ਵੱਸੋਂ ਦੇ ਦਿਲ ਦਿਮਾਗ ਵਿੱਚ ਡਰ ਭਰਨ ਵਿੱਚ ਯੋਗਦਾਨ ਪਾਇਆ ਹੈ।

 ਅੱਜ ਤੋਂ 2060 ਸਾਲ ਪਹਿਲਾਂ (ਈਸਾ ਕਾਲ ਤੋਂ 64 ਸਾਲ ਪੂਰਵ) ਰੋਮ ਸ਼ਹਿਰ ਛੇ ਦਿਨ ਲਈ ਅੱਗ ਦਾ ਸਿ਼ਕਾਰ ਬਣਿਆ ਰਿਹਾ ਸੀ। ਉਸ ਭਿਆਨਕ ਅੱਗ ਸਦਕਾ ਰੋਮ ਸ਼ਹਿਰ ਦੀ ਅੱਧੀ ਵੱਸੋਂ ਬੇਘਰ ਹੋ ਗਈ ਸੀ। ਰੋਮ ਦੇ ਤਤਕਾਲੀ ਸਾਸ਼ਕ ਨੀਰੋ ਬਾਰੇ ਮਸ਼ਹੂਰ ਅਖਾਵਤ ਹੈ ਕਿ ‘ਜਦੋਂ ਰੋਮ ਸੜ ਰਿਹਾ ਸੀ ਤਾਂ ਉਹ ਬੰਸਰੀ ਵਜਾ ਰਿਹਾ ਸੀ’। ਦਰਅਸਲ ਇਹ ਅਖਾਵਤ ਉਸਦੇ ਨਿਕੰਮੇਪਣ ਅਤੇ ਸਵੈ-ਲਾਲਚੀ ਹੋਣ ਦਾ ਸੰਕੇਤ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਕੇਹਾ ਨੀਰੋ ਰੂਪ ਧਾਰਣ ਕੀਤਾ ਕਿ ਧਾਰਮਿਕ ਸਮਾਗਮਾਂ ਅਤੇ ਸਿਆਸੀ ਰੈਲੀਆਂ ਦੀ ਇੰਝ ਇਜ਼ਾਜਤ ਦਿੱਤੀ ਜਿਵੇਂ ਆਪਣੀ ਰਿਆਇਆ ਦੀ ਜਾਨ ਦਾ ਕੋਈ ਫਿਕ਼ਰ ਨਾ ਹੋਵੇ। ਇਸ ਗਲਤੀ ਦਾ ਉਸਨੂੰ ਕੀ ਖਾਮਿਆਜ਼ਾ ਭੁਗਤਣਾ ਪਵੇਗਾ, ਇਹ ਬਾਅਦ ਦੀ ਗੱਲ ਹੈ ਪਰ ਜੋ ਭਾਰਤ ਵਿੱਚ ਹਰ ਵਰਗ ਦੇ ਲੋਕਾਂ ਨੂੰ ਸੰਤਾਪ ਹੰਢਾਉਣਾ ਪੈ ਰਿਹਾ ਹੈ ਉਹ ਬੇਹੱਦ ਦੁਖਦਾਈ ਹੈ। ਬਾਬਾ ਨਾਨਕ ਨੇ ਬਾਬਰ ਦੇ ਹਮਲੇ ਦੌਰਾਨ ਲੋਕਾਈ ਉੱਤੇ ਹੁੰਦੇ ਘਾਣ ਨੂੰ ਵੇਖਦੇ ਰੱਬ ਕੋਲ ‘ਏਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦ ਨਾ ਆਇਆ’ ਆਖ ਇਤਰਾਜ਼ ਕੀਤਾ ਸੀ। ਸ਼ਾਹ ਫਕ਼ੀਰ ਬਾਬਾ ਨਾਨਕ ਨੇ ਜਨਤਾ ਦੇ ਹੱਕਾਂ ਨੂੰ ਦਰੜ ਕੇ ਸਵੈ ਹਿੱਤਾਂ ਨੂੰ ਪੂਰਣ ਵਾਲੇ ਸਮੇਂ ਦੇ ਹਾਕਮਾਂ ਨੂੰ ਸ਼ੀਹ (ਮਨੁੱਖੀ ਮਾਸ ਖਾਣ ਵਾਲੇ ਜਾਨਵਰ) ਅਤੇ ਉਹਨਾਂ ਦੇ ਅਹਿਲਕਾਰਾਂ ਕੁੱਤੇ ਤੱਕ ਆਖਿਆ ਸੀ। ਕੀ ਇਹਨਾਂ ਸ਼ਬਦਾਂ ਦਾ ਪ੍ਰਭਾਵ ਸਮੇਂ ਦੀ ਸੀਮਾ ਤੋਂ ਪਾਰ ਅਤੇ ਹਰ ਯੁੱਗ ਵਿੱਚ ਹੋਣ ਵਾਲੇ ਅੱਤਿਆਚਾਰਾਂ ਬਾਰੇ ਸਹੀ ਨਹੀਂ ਹੈ?

 ਭਾਰਤ ਵਿੱਚ ਸਿਸਟਮ ਦੀ ਨਲਾਇਕੀਆਂ ਆਪਣੇ ਥਾਂ ਹਨ ਪਰ ਜੇਕਰ ਕੋਵਿਡ19 ਦੀ ਪਹੁੰਚ ਅਤੇ ਮਾਰ ਦੀ ਗੱਲ ਕੀਤੀ ਜਾਵੇ ਤਾਂ ਇਸ ਵਾਇਰਸ ਦਾ ਮੁੱਢ ਤੋਂ ਹੀ ਹੋ ਚੁੱਕਾ ਅੰਤਰਰਾਸ਼ਟਰੀਕਰਣ ਚਿੰਤਾ ਦਾ ਵਿਸ਼ਾ ਹੈ। ਵਿਸ਼ਵ ਦੇ ਬਾਕੀ ਮੁਲਕ ਇਸਨੂੰ ‘ਭਾਰਤ ਦੀ ਸਮੱਸਿਆ’ ਆਖ ਕੇ ਚਿੰਤਾ ਮੁਕਤ ਨਹੀਂ ਹੋ ਸਕਦੇ। ਜੇ ਅਜਿਹਾ ਕਰਨਗੇ ਤਾਂ ਨੀਰੋ ਦੀ ਬੰਸਰੀ ਦੇ ਰਾਗ ਨੂੰ ਹੀ ਦੁਹਰਾ ਰਹੇ ਹੋਣਗੇ ਕਿਉਂਕਿ ਇਸ ਵਾਇਰਸ ਦੇ ਬਦਲ ਰਹੇ ਰੂਪ (ਵਅਰਅਿਨਟਸ ਅਨਦ ਮੁਟਅਨਟ ਸਟਰਅਨਿਸ) ਵੱਖ ਵੱਖ ਮੁਲਕਾਂ ਵਿੱਚ ਅਲੱਗ ਅਲੱਗ ਕਿਸਮ ਦੀਆਂ ਬਿਮਾਰੀਆਂ ਦਾ ਕਾਰਣ ਬਣ ਰਹੇ ਹਨ। ਭਾਰਤ ਦੇ ਇਰਦ ਗਿਰਦ ਨੇਪਾਲ, ਪਾਕਿਸਤਾਨ, ਸ੍ਰੀਲੰਕਾਂ ਆਦਿ ਵਿੱਚ ਸਥਿਤੀ ਦਿਨ-ਬ-ਦਿਨ ਗੰਭੀਰ ਹੁੰਦੀ ਜਾ ਰਹੀ ਹੈ। ਇਹਨਾਂ ਮੁਲਕਾਂ ਵਿੱਚ ਹੋ ਰਿਹਾ ਫੈਲਾਅ ਇਸ ਸੰਭਾਵਨਾ ਨੂੰ ਹੋਰ ਪ੍ਰਬਲ ਕਰਦਾ ਹੈ ਕਿ ਵਾਇਰਸ ਦੇ ਬਦਲੇ ਰੂਪ ਭੇਸ ਬਦਲ ਕੇ ਨੌਰਥ ਅਮਰੀਕਾ ਵਿੱਚ ਦਾਖਲ ਹੋਣਗੇ।

ਕੈਨੇਡਾ ਸਰਕਾਰ ਵੱਲੋਂ ਭਾਰਤ ਵਿੱਚ ਭੇਜੀ ਜਾ ਰਹੀ ਰਾਹਤ ਸਮੱਗਰੀ (ਸੀਮਤ ਮਾਤਰਾ ਵਿੱਚ ਐਂਟੀ ਵਾਇਰਲ ਕੋਵਿਡ19 ਦਵਾਈ ਅਤੇ 50 ਵੈਂਟੀਲੇਟਰ) ਭੇਜਣਾ ਸ਼ੁੱਭ ਸ਼ਗਨ ਹੈ ਪਰ ਫੈਡਰਲ ਅਧਿਕਾਰੀਆਂ ਅਤੇ ਸਿਆਸੀ ਲੀਡਰਸਿ਼ੱਪ ਨੂੰ ਇਸਤੋਂ ਅੱਗੇ ਭੱਵਿਖਮੁਖੀ ਹੋ ਕੇ ਸੋਚਣ ਦੀ ਲੋੜ ਹੈ। ਸੋਚਣ ਦਾ ਸਮਾਂ ਹੈ ਕਿ ਉਹਨਾਂ ਅਨੇਕਾਂ ਕੈਨੇਡੀਅਨ ਸਿਟੀਜ਼ਨਾਂ ਜਾਂ ਪਰਮਾਨੈਂਟ ਰੈਜ਼ੀਡੈਂਟਾਂ ਨੂੰ ਵਾਪਸ ਲਿਆਉਣ ਲਈ ਕੀ ਕਰਨਾ ਹੈ ਜੋ ਫਲਾਈਟਾਂ ਬੰਦ ਹੋਣ ਕਾਰਣ ਉੱਥੇ ਅਟਕ ਗਏ ਹਨ? ਕੀ ਭਾਰਤ ਵਿੱਚ ਕੈਨੇਡਾ ਦੇ ਹਾਈ ਕਮਿਸ਼ਨ ਕੋਲ ਭਾਰਤ ਵਿੱਚ ਅਟਕੇ ਸਿਟੀਜ਼ਨਾਂ ਅਤੇ ਪਰਮਾਨੈਂਟ ਰੈਜ਼ੀਡੈਂਟਾਂ ਬਾਰੇ ਬਣਦੀ ਜਾਣਕਾਰੀ ਹੈ? ਜੇ ਨਹੀਂ ਕੀ ਅਜਿਹਾ ਕਰਨ ਲਈ ਬਣਦੇ ਸਾਧਨ ਮੌਜੂਦ ਹਨ? ਭਾਰਤ ਇੱਕ ਵਿਸ਼ਾਲ ਦੇਸ਼ ਹੈ ਜਿਸਦੇ ਵੱਖ ਵੱਖ ਹਿੱਸਿਆਂ ਵਿੱਚ ਖਿੰਡੇ ਹੋਏ ਕੈਨੇਡੀਅਨ ਸਿਟੀਜ਼ਨਾਂ ਦਾ ਪਤਾ ਲਾਉਣਾ ਪਤਾ ਲਾਉਣਾ ਸੌਖਾ ਕੰਮ ਨਹੀਂ ਹੋਵੇਗਾ।

 ਇੱਕ ਹੋਰ ਵਰਗ ਹੈ ਜਿਸ ਬਾਰੇ ਗੱਲ ਕਰਨੀ ਬਣਦੀ ਹੈ। ਕੈਨੇਡੀਅਨ ਅਰਥ-ਵਿਵਸਥਾ ਲਈ ‘ਕਾਮਧੇਨੂ ਗਊਆਂ’ ਸਾਬਤ ਹੋਏ ਅੰਤਰਰਾਸ਼ਟਰੀ ਵਿੱਦਿਆਰਥੀਆਂ ਤੋਂ ਮਹਿੰਗੀਆਂ ਫੀਸਾਂ ਉਗਰਾਹੀਆਂ ਜਾ ਚੁੱਕੀਆਂ ਹਨ ਪਰ ਉਹਨਾਂ ਲਈ ਵੀਜਿ਼ਆਂ ਅਤੇ ਕੈਨੇਡਾ ਆਉਣ ਲਈ ਕੋਈ ਰਸਤਾ ਸਪੱਸ਼ਟ ਕਰਨਾ ਬਾਕੀ ਹੈ। ਵਰਨਣਯੋਗ ਹੈ ਕਿ 2019 ਵਿੱਚ ਕੈਨੇਡਾ ਵਿੱਚ ਪੜਨ ਵਾਲੇ ਕੁੱਲ ਅੰਤਰਾਸ਼ਟਰੀ ਵਿੱਦਿਆਰਥੀਆਂ ਦਾ 35% ਹਿੱਸਾ ਭਾਰਤ ਵਿੱਚੋਂ ਆਉਂਦਾ ਸੀ ਜੋ 2021 ਵਿੱਚ ਹੋਰ ਵੱਧ ਚੁੱਕਾ ਹੈ। ਪਰਮਾਨੈਂਟ ਰੈਜ਼ੀਡੈਂਟ ਬਣ ਕੇ ਕੈਨੇਡਾ ਆਉਣ ਵਾਲੇ ਪਰਵਾਸੀਆਂ ਦਾ 25% ਹਿੱਸਾ ਭਾਰਤੀ ਮੂਲ ਦੇ ਲੋਕ ਹੁੰਦੇ ਹਨ। ਇਹਨਾਂ ਅੰਕੜਿਆਂ ਦੇ ਸਨਮੁਖ ਕੈਨੇਡਾ ਨੂੰ ਸੁਸਤੀ ਵਾਲੀ ਪਹੁੰਚ ਛੱਡ ਕੇ ਆਪਣੇ ਸਿਟੀਜ਼ਨਾਂ ਅਤੇ ਪਰਵਾਸੀਆਂ ਬਾਰੇ ਲੰਬੇ ਸਮੇਂ ਦੀ ਯੋਜਨਾ ਬਣਾਉਣੀ ਹੋਵੇਗੀ ਜਿਸ ਨਾਲ ਦੁਪਾਸੜ ਹਿੱਤ ਸੁਰੱਖਿਅਤ ਰਹਿਣ।

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਫੋਨਾਂ ਤੇ ਟੈਕਸਟਿੰਗ ਨੂੰ ਪਾਸੇ ਰੱਖ ਕੇ ਆਪਣੇ ਬੱਚਿਆਂ ਨਾਲ ਜਾਤੀ ਮੇਲ ਮਿਲਾਪ ਨੂੰ ਤਰਜੀਹ ਦਿਉ, ਆਪਣੇ ਬੱਚੇ ਲਈ ਇੱਕ ਆਦਰਸ਼ ਪਰਿਵਾਰਕ ਮਾਹੌਲ ਬਣਾਉ ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ ਬੇਅਸੂਲੇ ਸਮਝੌਤਿਆਂ ਅਤੇ ਪੈਂਤੜਿਆਂ ਪਿੱਛੋਂ ਦਰਿਆਵਾਂ ਦੇ ਪਾਣੀ ਵਿੱਚ ਮਧਾਣੀ ਘੁੰਮਾਉਣ ਦੀ ਰਾਜਨੀਤੀ ਟਰੂਡੋ ਵਲੋਂ ਭਾਰਤ ਤੇ ਲਾਏ ਹਰਦੀਪ ਸਿੰਘ ਨਿੱਜਰ ਕਤਲ ਦੇ ਦੋਸ਼ ਕਿੰਨੇ ਕੁ ਸਹੀ ?