Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਸੰਪਾਦਕੀ

ਉਂਟੇਰੀਓ ਬੱਜਟ- ਮੁੱਦਤਾਂ ਬਾਅਦ ਬਰੈਂਪਟਨ ਲਈ ਸੁਖਾਵੀਂ ਖ਼ਬਰ

March 26, 2021 06:45 PM

ਪੰਜਾਬੀ ਪੋਸਟ ਸੰਪਾਦਕੀ

“ਬਰੈਂਪਟਨ ਨੂੰ ਨਵਾਂ ਹਸਪਤਾਲ ਮਿਲ ਰਿਹਾ ਹੈ ਅਤੇ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ” ਇਹ ਬਿਆਨ ਇਸ ਲਈ ਮਹੱਤਵਪੂਰਣ ਨਹੀਂ ਹੈ ਕਿਉਂਕਿ ਇਹ ਬਰੈਂਪਟਨ ਮੇਅਰ ਬਰਾਊਨ ਪੈਟਰਿਕ ਦਾ ਬਿਆਨ ਹੈ। ਇਹ ਬਿਆਨ ਇਸ ਲਈ ਅਹਿਮ ਹੈ ਕਿ ਉਂਟੇਰੀਓ ਸਰਕਾਰ ਨੇ ਪੈਟਰਿਕ ਬਰਾਊਨ ਦੇ ਬਰੈਂਪਟਨ ਦਾ ਮੇਅਰ ਹੋਣ ਦੇ ਬਾਵਜੂਦ ਇਸ ਸਾਲ ਬੱਜਟ ਵਿੱਚ ਸ਼ਹਿਰ ਲਈ ਨਵੇਂ ਪ੍ਰੋਜੈਕਟਾਂ ਨੂੰ ਐਲਾਨਣ ਦੀ ਅੱਛੀ ਅਤੇ ਸੁਖਾਵੀਂ ਸ਼ੁਰੂਆਤ ਕੀਤੀ ਹੈ। ਇਹੋ ਜਿਹੀ ਚੰਗੀ ਖ਼ਬਰ ਤਾਂ ਉਸ ਵੇਲੇ ਵੀ ਨਹੀਂ ਆਈ ਜਦੋਂ ਲਿੰਡਾ ਜੈਫਰੀ ਮਿਉਂਸਪਲ ਮਾਮਲਿਆਂ ਦੀ ਮੰਤਰੀ ਹੁੰਦੀ ਸੀ ਅਤੇ ਬਰੈਂਪਟਨ ਤੋਂ ਜਿੱਤ ਕੇ ਉਂਟੇਰੀਓ ਪਾਰਲੀਮੈਂਟ ਵਿੱਚ ਨੁਮਾਇੰਦਗੀ ਕਰਦੀ ਸੀ। ਲਿੰਡਾ ਜੈਫਰੀ ਦੇ ਬਰੈਂਪਟਨ ਮੇਅਰ ਬਣਨ ਅਤੇ ਪ੍ਰੋਵਿੰਸ ਵਿੱਚ ਮਜ਼ਬੂਤ ਲਿਬਰਲ ਸਰਕਾਰ ਹੋਣ ਦੇ ਬਾਵਜੂਦ ਇਸ ਨਿਮਾਣੇ ਸ਼ਹਿਰ ਦੀਆਂ ਮੰਗਾਂ ਦਾ ਕੱਜ ਢੱਕਣ ਦਾ ਗੱਲਾਂ ਤੋਂ ਇਲਾਵਾ ਕੋਈ ਢੁਕਾਅ ਨਹੀਂ ਬਣ ਪਾਇਆ ਸੀ। ਜੇ ਉਹਨਾਂ ਦਿਨਾਂ ਵਿੱਚ ਮੂੰਹੋਂ ਅਫਸੋਸ ਤੋਂ ਵੱਧ ਕੁੱਝ ਨਹੀਂ ਸੀ ਨਿਕਲਦਾ ਤਾਂ ਪ੍ਰੀਮੀਅਰ ਡੱਗ ਫੋਰਡ ਦਾ ਆਪਣੇ ਵਿਰੋਧੀ ਪੈਟਰਿਕ ਬਰਾਊਨ ਦੇ ਸ਼ਹਿਰ ਨੂੰ ਇੱਕ ਮੈਡੀਕਲ ਯੂਨੀਵਰਸਿਟੀ, ਪੂਰਾ ਸੂਰਾ ਹਸਪਤਾਲ ਅਤੇ ਦੋ ਲੌਂਗ ਟਰਮ ਕੇਅਰ ਹੋਮ ਦੇਣ ਦਾ ਐਲਾਨ ਕਰਨਾ ਸਾਧਾਰਨ ਗੱਲ ਨਹੀਂ ਹੈ।

ਜਿੱਥੇ ਤੱਕ ਸਮੁੱਚੇ ਉਂਟੇਰੀਓ ਬੱਜਟ ਦਾ ਸੁਆਲ ਹੈ, 33.1 ਬਿਲੀਅਨ ਡਾਲਰ ਦੇ ਇਤਿਹਾਸਕ ਘਾਟੇ ਵਾਲੇ ਬੱਜਟ ਵਿੱਚ ਸਰਕਾਰ ਨੇ ਪਰਿਵਾਰਾਂ ਨੂੰ ਰਾਹਤ ਦੇਣ ਅਤੇ ਕੋਵਿਡ-19 ਨਾਲ ਦੋ ਹੱਥ ਚਾਰ ਕਰਨ ਨੂੰ ਸਪੱਸ਼ਟ ਤਰਜੀਹ ਦਿੱਤੀ ਹੈ। ਮਿਸਾਲ ਵਜੋਂ 980 ਮਿਲੀਅਨ ਡਾਲਰ ਦੀ ਲਾਗਤ ਨਾਲ 400 ਡਾਲਰ ਪ੍ਰਤੀ ਬੱਚਾ ਚਾਈਲਡ ਬੈਨੇਫਿਟ ਦੇਣੇ, ਬੱਚਿਆਂ ਦੀੇ ਸੰਭਾਲ ਲਈ ਟੈਕਸ ਕਰੈਡਿਟ ਵਿੱਚ 20% ਵਾਧਾ ਕਰਨਾ, ਨਵੀਂ ਜੌਬ ਟਰੇਨਿੰਗ ਟੈਕਸ ਕਰੈਡਿਟ ਲਈ 260 ਮਿਲੀਅਨ ਡਾਲਰ ਖਰਚ ਕਰਨੇ ਵਿਸ਼ੇਸ਼ ਉੱਦਮ ਹਨ। 186 ਬਿਲੀਅਨ ਡਾਲਰ ਵਾਲੇ ਬੱਜਟ ਵਿੱਚੋਂ ਸਿੱਧੇ ਸਿੱਧੇ 173 ਬਿਲੀਅਨ ਡਾਲਰ ਤਾਂ ਸਿਰਫ਼ ਅਤੇ ਸਿਰਫ਼ ਕੋਵਿਡ-19 ਦੀ ਸਥਿਤੀ ਨਾਲ ਸਿੱਝਣ ਵਾਸਤੇ ਰੱਖੇ ਗਏ ਹਨ। ਆਲੋਚਕਾਂ ਦੀਆਂ ਇਹਨਾਂ ਟਿਪੱਣੀਆਂ ਵਿੱਚ ਦਮ ਹੈ ਕਿ ਦੂਰ ਰਸ ਸਿੱਟਿਆਂ (long term outcomes) ਵੱਲ ਬੱਜਟ ਵਿੱਚ ਕੋਈ ਬਹੁਤਾ ਧਿਆਨ ਨਹੀਂ ਦਿੱਤਾ ਗਿਆ ਹੈ। ਸੁਆਲ ਹੈ ਕਿ ਜੇ ਸਰਕਾਰ ਬੱਜਟ ਦੇ ਕੁੱਲ 186 ਬਿਲੀਅਨ ਡਾਲਰਾਂ ਵਿੱਚੋਂ 171 ਬਿਲੀਅਨ ਡਾਲਰ ਮਹਿਜ਼ ਕੋਵਿਡ19 ਨਾਲ ਸਬੰਧਿਤ ਖਰਚਿਆਂ ਲਈ ਨਾ ਰੱਖਦੀ ਤਾਂ ਆਲੋਚਕਾਂ ਦਾ ਪੇਟ ਫੇਰ ਵੀ ਉਫਾਰਿਆ ਜਾਣਾ ਸੀ। ਤਰਕ ਹੋਣਾ ਸੀ ਕਿ ਕੱਲ ਦੇ ਫਿ਼ਕਰ ਵਿੱਚ ਰੁੱਝੀ ਸਰਕਾਰ ਨੂੰ ਉਂਟੇਰੀਓ ਵਾਸੀਆਂ ਦੇ ਅੱਜ ਦਾ ਉੱਕਾ ਹੀ ਖਿਆਲ ਨਹੀਂ ਹੈ। ਭੁੱਲਣਾ ਨਹੀਂ ਚਾਹੀਦਾ ਕਿ ਕੋਵਿਡ ਕਾਰਣ ਪੈਦਾ ਹੋਏ 33.1 ਬਿਲੀਅਨ ਡਾਲਰ ਦੇ ਬੱਜਟ ਵਿੱਚ ਘਾਟੇ ਨੂੰ 2029-20 ਤੋਂ ਪਹਿਲਾਂ ਪੂਰਿਆ ਨਹੀਂ ਜਾ ਸਕੇਗਾ। ਇਹ ਅੰਦਾਜਾ ਤਾਂ ਕੰਜ਼ਰਵੇਟਿਵ ਸਰਕਾਰ ਦਾ ਹੈ ਪਰ ਜੇ ਦਰਮਿਆਨ ਲਿਬਰਲ ਜਾਂ ਐਨ ਡੀ ਪੀ ਸਰਕਾਰ ਆ ਗਈ ਤਾਂ ਫੇਰ ਬੱਜਟ ਵਿੱਚ ਘਾਟੇ ਦਾ ਰੱਬ ਹੀ ਰਾਖਾ ਹੋਵੇਗਾ।

ਜੇ ਬੱਜਟ ਦੇ ਪਰੀਪੇਖ ਵਿੱਚ ਬਰੈਂਪਟਨ ਦੀ ਗੱਲ ਕੀਤੀ ਜਾਵੇ ਤਾਂ ਇਹ ਗੱਲ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ ਕਿ ਸਰਕਾਰ ਵਰਤਮਾਨ ਦੇ ਔਖੇ ਵਿੱਤੀ ਦਿਨਾਂ ਵਿੱਚ ਵੀ ਬਰੈਂਪਟਨ ਨੂੰ ਹਸਪਤਾਲ, ਮੈਡੀਕਲ ਸਕੂਲ (ਯੂਨੀਵਰਸਿਟੀ) ਅਤੇ ਦੋ ਲੌਂਗ ਟਰਮ ਕੇਅਰ ਹੋਮ ਵਰਗੇ ਅਹਿਮ ਪ੍ਰੋਜੈਕਟ ਦੇਣ ਜਾ ਰਹੀ ਹੈ। ਇਹ ਸਹੀ ਸਮਾਂ ਨਹੀਂ ਹੈ ਕਿ ਪੀਲ ਮੈਮੋਰੀਅਲ ਹਸਪਤਾਲ (ਪੁਰਾਣੇ ਪੀਲ) ਦੇ ਚੀਰਹਰਣ ਦੇ ਇਤਿਹਾਸ ਨੂੰ ਵਾਰ ਵਾਰ ਦੁਹਰਾਇਆ ਜਾਵੇ ਜਿਸ ਵਿੱਚੋਂ ਕਿੰਨੇ ਹੀ ਚੰਗੇ ਮੰਦੇ ਭੇਦ ਨਸ਼ਰ ਹੋਣਗੇ। ਪੀਲ ਮੈਮੋਰੀਅਲ ਦੀ ਚੰਗੀ ਖਾਸੀ ਪੁਰਾਣੀ ਇਮਾਰਤ ਨੂੰ ਢਾਹੁਣ ਦੀ ਮੁਜਰਮਾਨਾ ਕਿਸਮ ਦੀ ਪ੍ਰਕਿਰਿਆ ਤੋਂ ਵਾਕ-ਇਨ ਸਟਾਈਲ ਅਤਿ ਮੰਹਿਗਾ ਢਾਂਚਾ ਖੜਾ ਕਰਨਾ ਅਤੇ ਬਰੈਂਪਟਨ ਸਿਵਕ ਨੂੰ ਬੇਮਨੇ ਢੰਗ ਨਾਲ ਹੋਂਦ ਵਿੱਚ ਲਿਆਉਣ ਦੀਆਂ ਚਾਲਾਂ ਦਾ ਚਿੱਠਾ ਬਹੁਤ ਲੰਬਾ ਚੌੜਾ ਹੈ।

ਬਰੈਂਪਟਨ ਵਿੱਚ ਰਾਇਰਸਨ ਯੂਨੀਵਰਸਿਟੀ ਦੀ ਅਗਵਾਈ ਵਿੱਚ ਇੱਕ ਮੈਡੀਕਲ ਯੂਨੀਵਰਸਿਟੀ ਸਥਾਪਤ ਕਰਨ ਦਾ ਐਲਾਨ ਵੀ ਬੇਹੱਦ ਅਹਿਮੀਅਤ ਵਾਲਾ ਹੈ। ਉਂਟੇਰੀਓ ਵਿੱਚ ਮੈਡੀਕਲ ਯੂਨੀਵਰਸਿਟੀ ਦਾ ਹੋਂਦ ਵਿੱਚ ਆਉਣਾ ਇੱਕ ਦੁਰਲੱਭ ਵਰਤਾਰਾ ਹੁੰਦਾ ਹੈ ਅਤੇ ਇਸ ਸਾਲ ਇੱਕ ਮੈਡੀਕਲ ਸਕੂਲ ਦੇ ਅਹਿਮ ਪ੍ਰੋਜੈਕਟ ਲਈ ਬਰੈਂਪਟਨ ਨੂੰ ਚੁਣਨਾ ਸੁਭਾਗ ਵਾਲੀ ਗੱਲ ਹੈ। ਮਿਸਾਲ ਵਜੋਂ ਥੰਡਰਵੇਅ ਵਿੱਚ ਮੈਡੀਕਲ ਸਕੂਲ 15 ਸਾਲ ਪਹਿਲਾਂ ਬਣਿਆ ਸੀ ਅਤੇ ਹੈਮਿਲਟਨ ਵਿੱਚ ਮੈਕਮਾਸਟਰ 40 ਸਾਲ ਪਹਿਲਾਂ। ਕਿਸੇ ਵੀ ਮੈਡੀਕਲ ਯੂਨੀਵਰਸਿਟੀ ਦੀ ਸਥਾਪਨਾ ਹੋਣ ਤੋਂ ਬਾਅਦ ਉਸਦੇ ਇਰਦ ਰਲਵੇਂ ਮਿਲਵੇਂ ਬਿਜਨਸਾਂ ਦੇ ਅਨੇਕਾਂ ਅਵਸਰ ਪੈਦਾ ਹੋ ਜਾਂਦੇ ਹਨ। ਅੱਜ ਪ੍ਰੀਮੀਅਰ ਡੱਗ ਫੋਰਡ ਦਾ ਬਰੈਂਪਟਨ ਆਉਣ ਦਾ ਪ੍ਰੋਗਰਾਮ ਹੈ ਜਿਸ ਦੌਰਾਨ ਇਹਨਾਂ ਪ੍ਰੋਜੈਕਟਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਸਾਂਝੀ ਕੀਤੇ ਜਾਣ ਦੀ ਸੰਭਾਵਨਾ ਹੈ।

ਲਿਬਰਲ ਪਾਰਟੀ ਦੇ ਲੀਡਰ ਸਟੀਵਨ ਡੈਲਡੂਕਾ ਨਾਲ ਸਹਿਮਤ ਹੋਣਾ ਬਣਦਾ ਹੈ ਜਿਸਨੇ ਐਨ ਡੀ ਪੀ ਦੇ ਉਦਾਸੀਨ ਪ੍ਰਤੀਕਰਮ ਤੋਂ ਉਲਟ ਆਸਵੰਦ ਹੁੰਦੇ ਕਿਹਾ ਹੈ ਕਿ ਸਾਨੂੰ ਬਰੈਂਪਟਨ ਲਈ ਐਲਾਨੀਆਂ ਸਹੂਲਤਾਂ ਵਾਸਤੇ ਖੁਸ਼ ਹੋਣ ਦੀ ਲੋੜ ਹੈ। ਕਮਿਉਨਿਟੀ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਕਿਸੇ ਵੀ ਸਰਕਾਰ ਦੀ ਪਹੁੰਚ 100% ਦਰੁਸਤ ਨਹੀਂ ਹੋਇਆ ਕਰਦੀ ਪਰ ਐਨ ਡੀ ਪੀ ਵਾਗੂੰ ਹਰ ਗੱਲ ਉੱਤੇ ਕਮਿਉਨਿਟੀ ਵਿੱਚ ਨਾਂਹਪੱਖੀ ਬਿਰਤਾਂਤ ਖੜਾ ਕਰਨਾ ਅਕਸਰ ਮਦਦਗਾਰ ਹੋਣ ਦੀ ਥਾਂ ਨੁਕਸਾਨਦਾਇਕ ਹੋਇਆ ਕਰਦਾ ਹੈ। ਨਿਰਪੱਖਤਾ ਸੋਚ ਇਹ ਦੱਸਦੀ ਹੈ ਕਿ ਆਪਣੇ ਸ਼ਹਿਰ ਦੀ ਖੁਸ਼ੀ ਵਿੱਚ ਖੁਸ਼ ਹੋਣਾ ਖੁਸ਼ ਲੋਕਾਂ ਦਾ ਆਧਾਰ ਹੁੰਦਾ ਹੈ ਅਤੇ ਨਿਰਸੰਕੋਚ ਇਸ ਬਜੱਟ ਵਿੱਚ ਬਰੈਂਪਟਨ ਲਈ ਖੁਸ਼ੀ ਭਰੀਆਂ ਕਈ ਗੱਲਾਂ ਹਨ।

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਫੋਨਾਂ ਤੇ ਟੈਕਸਟਿੰਗ ਨੂੰ ਪਾਸੇ ਰੱਖ ਕੇ ਆਪਣੇ ਬੱਚਿਆਂ ਨਾਲ ਜਾਤੀ ਮੇਲ ਮਿਲਾਪ ਨੂੰ ਤਰਜੀਹ ਦਿਉ, ਆਪਣੇ ਬੱਚੇ ਲਈ ਇੱਕ ਆਦਰਸ਼ ਪਰਿਵਾਰਕ ਮਾਹੌਲ ਬਣਾਉ ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ ਬੇਅਸੂਲੇ ਸਮਝੌਤਿਆਂ ਅਤੇ ਪੈਂਤੜਿਆਂ ਪਿੱਛੋਂ ਦਰਿਆਵਾਂ ਦੇ ਪਾਣੀ ਵਿੱਚ ਮਧਾਣੀ ਘੁੰਮਾਉਣ ਦੀ ਰਾਜਨੀਤੀ ਟਰੂਡੋ ਵਲੋਂ ਭਾਰਤ ਤੇ ਲਾਏ ਹਰਦੀਪ ਸਿੰਘ ਨਿੱਜਰ ਕਤਲ ਦੇ ਦੋਸ਼ ਕਿੰਨੇ ਕੁ ਸਹੀ ?