Welcome to Canadian Punjabi Post
Follow us on

29

March 2024
ਬ੍ਰੈਕਿੰਗ ਖ਼ਬਰਾਂ :
ਕਿਸਾਨ ਮਜ਼ਦੂਰ ਜੱਥੇਬੰਦੀ ਵੱਲੋਂ 26 ਮਾਰਕੀਟ ਕਮੇਟੀਆਂ ਦਾ ਪ੍ਰਬੰਧ 9 ਨਿੱਜੀ ਸਾਇਲੋ ਗੁਦਾਮਾਂ ਨੂੰ ਦੇਣ ਦੀ ਸਖ਼ਤ ਨਿਖੇਦੀਕੇਜਰੀਵਾਲ ਮਾਮਲੇ 'ਚ ਸੰਯੁਕਤ ਰਾਸ਼ਟਰ ਦਾ ਬਿਆਨ: ਕਿਹਾ- ਸਾਰਿਆਂ ਦੇ ਅਧਿਕਾਰਾਂ ਦੀ ਰਾਖੀ ਹੋਣੀ ਚਾਹੀਦੀ ਹੈਰਿਸ਼ੀ ਸੁਨਕ ਦੀ ਸਰਕਾਰ ਨੇ ਬਰਤਾਨੀਆਂ `ਚ ਮੰਦਰਾਂ ਦੀ ਸੁਰੱਖਿਆ ਲਈ 50 ਕਰੋੜ ਰੁਪਏ ਦਾ ਬਜਟ ਅਲਾਟ ਕਰਨ ਦਾ ਕੀਤਾ ਫੈਸਲਾਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ
 
ਸੰਪਾਦਕੀ

ਬਰੈਂਪਟਨ ਵਿੱਚ ਪੰਜਾਬੀ ਸਿੱਖ ਭਾਈਚਾਰੇ ਦੀ ਜੱਥੇਬੰਦਕ ਪਹੁੰਚ ਦੀ ਸਫ਼ਲਤਾ

March 19, 2021 08:59 AM

ਆਖਦੇ ਹਨ ਕਿ ਬਾਰਾਂ ਸਾਲ ਬਾਅਦ ਰੂੜ੍ਹੀ ਦੀ ਵੀ ਸੁਣੀ ਜਾਂਦੀ ਹੈ। ਉਂਟੇਰੀਓ ਸਰਕਾਰ ਨੇ ਕੱਲ ਐਲਾਨ ਕੀਤਾ ਹੈ ਕਿ ਬਰੈਂਪਟਨ ਵਿੱਚ ਸਾਊਥ ਏਸ਼ੀਅਨ ਭਾਈਚਾਰੇ ਦੀਆਂ ਲੋੜਾਂ ਦੀ ਪੂਰਤੀ ਕਰਨ ਵਾਲੇ ਦੋ ਲੌਂਗ ਟਰਮ ਕੇਅਰ ਹੋਮ ਸਥਾਪਿਤ ਕਰਨ ਲਈ ਫੰਡ ਦਿੱਤੇ ਜਾਣਗੇ। ਇਹਨਾਂ ਵਿੱਚ ਇੱਕ 192 ਸਥਾਨਾਂ ਵਾਲਾ ਲੌਂਗ ਟਰਮ ਕੇਅਰ ਹੋਮ ਇੰਡਸ ਕਮਿਉਨਿਟੀ ਸਰਵਿਸਜ਼ ਵੱਲੋਂ ਉਸਾਰਿਆ ਜਾਵੇਗਾ ਜਦੋਂ ਕਿ ਦੂਜਾ ਗੁਰੂ ਨਾਨਕ ਲੌਂਗ ਟਰਮ ਕੇਅਰ ਸੈਂਟਰ ਹੋਵੇਗਾ ਜਿਸ ਵਿੱਚ ਸੇਵਾ ਸੰਭਾਲ ਲਈ 160 ਸਥਾਨ (ਬੈੱਡ) ਹੋਣਗੇ। ਵਰਨਣਯੋਗ ਹੈ ਕਿ ਸਮੁੱਚੇ ਉਂਟੇਰੀਓ ਭਰ ਵਿੱਚ 933 ਮਿਲੀਅਨ ਡਾਲਰ ਦੇ ਨਿਵੇਸ਼ ਨਾਲ 80 ਪ੍ਰੋਜੈਕਟ ਫੰਡ ਕੀਤੇ ਜਾਣਗੇ। ਨਵੇਂ ਫੰਡਾਂ ਨਾਲ ਕੁੱਲ 11,707 ਸੇਵਾ ਸੰਭਾਲ ਦੇ ਸਥਾਨ ਤਿਆਰ ਹੋਣਗੇ ਜਿਹਨਾਂ ਵਿੱਚੋਂ 7510 ਨਵੇਂ ਸਥਾਨ ਅਤੇ 4197 ਪੁਰਾਣੇ ਬੈੱਡਾਂ ਦਾ ਨਵੀਨੀਕਰਣ ਕੀਤਾ ਜਾਵੇਗਾ। 60 ਅਜਿਹੇ ਪ੍ਰੋਜੈਕਟ ਹਨ ਜਿਹਨਾਂ ਵਿੱਚ ਨਵੀਆਂ ਨਕੋਰ ਇਮਾਰਤਾਂ ਦੀ ਉਸਾਰੀ ਕੀਤੀ ਜਾਵੇਗੀ ਜਦੋਂ ਕਿ 35 ਵਿੱਚ ਪੁਰਾਣੀਆਂ ਇਮਾਰਤਾਂ ਨੂੰ ਮੁਰੰਮਤ ਤੋਂ ਬਾਅਦ ਨਵੇਂ ਸਾਜ਼ੋ ਸਮਾਨ ਨਾਲ ਲੈਸ ਕੀਤਾ ਜਾਵੇਗਾ।

ਇਹ ਲੰਬੇ ਸਮੇਂ ਤੋਂ ਬਾਅਦ ਸੰਭਵ ਹੋਇਆ ਹੈ ਕਿ ਬਰੈਂਪਟਨ ਵਿੱਚ ਬਣਨ ਵਾਲੇ ਦੋਵੇਂ ਪ੍ਰਾਜੈਕਟ ਸਾਊਥ ਏਸ਼ੀਅਨ ਭਾਈਚਾਰੇ ਖਾਸ ਕਰਕੇ ਸਿੱਖ ਭਾਈਚਾਰੇ ਦੀਆਂ ਵਿਸ਼ੇਸ਼ ਲੋੜਾਂ ਨੂੰ ਧਿਆਨ ਵਿੱਚ ਰੱਖ ਕੇ ਫੰਡ ਕੀਤੇ ਗਏ ਹਨ। ਬਰੈਂਪਟਨ ਦੀ ਸਿੱਖ ਕਮਿਊਨਿਟੀ ਨੇ ਅਜਿਹੀ ਸਹੂਲਤ ਦੀ ਮੰਗ ਦਹਾਕਿਆਂ ਪਹਿਲਾਂ ਬੌਬ ਰੇਅ ਦੀ ਸਰਕਾਰ ਵੇਲੇ ਉਠਾਈ ਸੀ ਜਦੋਂ ਭਾਈਚਾਰੇ ਦੀ ਨਫ਼ਰੀ ਅੱਜ ਨਾਲੋਂ ਕਿਤੇ ਘੱਟ ਸੀ। ਕਮਿਊਨਿਟੀ ਦੀ ਇਹ ਮੰਗ ਬੌਬ ਰੇਅ ਵੇਲੇ ਤਾਂ ਪੂਰੀ ਨਾ ਹੋ ਸਕੀ ਪਰ ਲਟਕਦੀ ਮਟਕਦੀ ਮਾਈਕ ਹੈਰਿਸ ਦੀ ਵਜ਼ਾਰਤ ਦੇ ਦਰਵਾਜ਼ੇ ਜਰੂਰ ਜਾ ਪੁੱਜੀ ਸੀ। ਮਾਈਕ ਹੈਰਿਸ (ਸਰਕਾਰ ਦਾ ਸਮਾਂ 1995-2002) ਕੈਨ ਸਿੱਖ ਸਪੋਰਟਸ ਐਂਡ ਕਲਚਰਲ ਸੈਂਟਰ ਨੂੰ ਲੌਂਗ ਟਰਮ ਕੇਅਰ ਬਣਾਉਣ ਦੀ ਇਜ਼ਾਜਤ ਦੇ ਹੁਕਮਾਂ ਉੱਤੇ ਦਸਤਖਤ ਕਰਨ ਹੀ ਵਾਲਾ ਸੀ ਕਿ ਭਾਈਚਾਰੇ ਵਿੱਚੋਂ ਹੀ ਇੱਕ ਹੋਰ ਗਰੁੱਪ ਦੀ ਭਾਨੀ ਕਾਰਣ ਸਾਰਾ ਕੁੱਝ ਧਰਿਆ ਧਰਾਇਆ ਰਹਿ ਗਿਆ ਸੀ। ਉਸਤੋਂ ਬਾਅਦ ਡਾਲਟਨ ਮਗਿੰਟੀ ਅਤੇ ਕੈਥਲਿਨ ਵਿੱਨ ਦੇ ਲੰਬੇ ਕਾਰਜਕਾਲ ਵਿੱਚ ਚੇਤੇ ਰੱਖਣ ਯੋਗ ਇੱਕ ਹੀ ਗੱਲ ਰਹੀ ਕਿ ਬਰੈਂਪਟਨ ਨੂੰ ਵਾਅਦਿਆਂ ਦੇ ਬਾਵਜੂਦ ਬਣਦਾ ਫੇਅਰ ਸ਼ੇਅਰ (Fair Share) ਦੇਣ ਤੋਂ ਅੱਖੋਂ ਪਰੋਖੇ ਰੱਖਿਆ ਜਾਂਦਾ ਹੈ। ਇਸ ਪਰੀਪੇਖ ਵਿੱਚ ਕੱਲ ਐਲਾਨੇ ਗਏ ਦੋ ਲੌਂਗ ਟਰਮ ਕੇਅਰ ਸੈਂਟਰ ਉਂਟੇਰੀਓ ਸਰਕਾਰ ਦਾ ਸੁਆਗਤਯੋਗ ਕਦਮ ਹੈ।

ਬਰੈਂਪਟਨ ਵਿੱਚ ਵਰਤਮਾਨ ਵਿੱਚ 8 ਲੌਂਗ ਟਰਮ ਕੇਅਰ ਹੋਮ ਹਨ ਜਿਹਨਾਂ ਵਿੱਚ ਸੇਵਾਵਾਂ ਅਤੇ ਸਹੂਲਤਾਂ ਅਜਿਹੀਆਂ ਹਨ ਜਿਹੜੀਆਂ ਸਾਊਥ ਏਸ਼ੀਅਨ ਖਾਸ ਕਰਕੇ ਸਿੱਖ ਭਾਈਚਾਰੇ ਦੀਆਂ ਧਾਰਮਿਕ, ਸਮਾਜਿਕ ਅਤੇ ਸੱਭਿਆਚਾਰਕ ਲੋੜਾਂ ਨੂੰ ਪੂਰਾ ਨਹੀਂ ਕਰਦੀਆਂ। ਬਰੈਂਪਟਨ ਵਿੱਚ ਜਿਉਂ ਜਿਉਂ ਸਾਊਥ ਏਸ਼ੀਅਨ ਸੀਨੀਅਰਾਂ ਦੀ ਨਫ਼ਰੀ ਵਿੱਚ ਇਜ਼ਾਫਾ ਹੁੰਦਾ ਗਿਆ, ਤਿਉਂ ਤਿਉਂ ਇਸ ਲੋੜ ਨੂੰ ਹੋਰ ਗੰਭੀਰਤਾ ਨਾਲ ਮਹਿਸੂਸ ਕੀਤਾ ਜਾਣ ਲੱਗਾ। ਰਾਜਨੀਤਕ ਉਦਾਸੀਨਤਾ ਅਤੇ ਕਮਿਊਨਿਟੀ ਵਿੱਚ ਰਿਵਾਇਤੀ ਲੀਡਰਸਿ਼ੱਪ ਵੱਲੋਂ ਸੰਯੂਕਤ ਢੰਗ ਨਾਲ ਜੱਥੇਬੰਦਕ ਪਹੁੰਚ ਅਪਨਾਉਣ ਦੀ ਗੈਰਹਾਜ਼ਰੀ ਨੇ ਇਸ ਸੁਫ਼ਨੇ ਦੇ ਸਫ਼ਲ ਹੋਣ ਵਿੱਚ ਬਹੁਤ ਅੱੜਿਕੇ ਪਾਏ। ਇਸ ਪੱਖੋਂ ਸ੍ਰੀ ਗੁਰੂ ਨਾਨਕ ਸਿੱਖ ਸੈਂਟਰ (ਗਲਿਡਨ ਅਤੇ ਰੀਗਨ ਰੋਡ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਸੰਸਥਾ) ਦੀ ਸ਼ਲਾਘਾ ਕਰਨੀ ਬਣਦੀ ਹੈ ਕਿ ਉਹਨਾਂ ਨੇ 2 ਏਕੜ ਜ਼ਮੀਨ (ਫਰਨ ਫਾਰੈਸਟ ਅਤੇ ਸੈਂਡਲਵੁੱਡ) ਮੁਹਈਆ ਕਰਵਾਉਣ ਦੇ ਨਾਲ ਨਾਲ ਇਸ ਪ੍ਰੋਜੈਕਟ ਦੀ ਅਗਵਾਈ ਨੌਜਵਾਨ ਪੀੜ੍ਹੀ ਦੇ ਹੱਥਾਂ ਵਿੱਚ ਦੇ ਦਿੱਤੀ। ਅਜਿਹੇ ਵੱਡੇ ਪ੍ਰੋਜੈਕਟਾਂ ਨੂੰ ਹੋਂਦ ਵਿੱਚ ਲਿਆਉਣ ਲਈ ਸਰਕਾਰ ਨਾਲ ਗੱਲਬਾਤ ਕਰਨੀ, ਪ੍ਰਾਜੈਕਟ ਪ੍ਰੋਪੋਜ਼ਲ ਲਿਖਣੀ ਅਤੇ ਐਡਵੋਕੇਸੀ ਕਰਨੀ ਪ੍ਰਮੁੱਖ ਕੰਮ ਹੁੰਦੇ ਹਨ ਜਿਸ ਵਾਸਤੇ ਪੜ੍ਹੀ ਲਿਖੀ, ਦੂਰਅੰਦੇਸ਼ੀ ਅਤੇ ਹਿੰਮਤ ਵਾਲੀ ਲੀਡਰਸਿ਼ੱਪ ਲੋੜੀਂਦੀ ਹੁੰਦੀ ਹੈ। ਆਖਣਾ ਬਣਦਾ ਹੈ ਕਿ ਗੁਰੂ ਨਾਨਕ ਸਿੱਖ ਸੈਂਟਰ ਦੀ ਨੌਜਵਾਨ ਲੀਡਰਸਿ਼ੱਪ ਨੇ ਹਰ ਪੱਖ ਤੋਂ ਲਾਮਿਸਾਲ ਕੰਮ ਕਰਕੇ ਸਫ਼ਲਤਾ ਹਾਸਲ ਕੀਤੀ ਹੈ। ਜਿੱਥੇ ਤੱਕ ਇੰਡਸ ਕਮਿਉਨਿਟੀ ਦਾ ਸੁਆਲ ਹੈ, ਉਹਨਾਂ ਕੋਲ ਵੱਡੇ ਪ੍ਰੋਜੈਕਟ ਹੋਂਦ ਵਿੱਚ ਲਿਆਉਣ ਦੀ ਲੰਬਾ ਅਨੁਭਵ ਹੈ ਅਤੇ ਉਹ ਆਪਣੇ ਸੁਫ਼ਨੇ ਨੂੰ ਅਮਲ ਵਿੱਚ ਲਿਆਉਣ ਲਈ ਵਧਾਈ ਦੇ ਪਾਤਰ ਹਨ। ਸਿਆਸੀ ਪੱਧਰ ਉੱਤੇ ਪ੍ਰਭਮੀਤ ਸਰਕਾਰੀਆ, ਅਮਨਜੋਤ ਸੰਧੂ, ਹਰਕੀਰਤ ਸਿੰਘ, ਹਰਿੰਦਰ ਕੌਰ ਮੱਲ੍ਹੀ (ਸਾਬਕਾ ਮੰਤਰੀ) ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ।

ਸੁਆਲ ਉੱਠਦਾ ਹੈ ਕਿ ਲੌਂਗ ਟਰਮ ਕੇਅਰ ਹੋਮਾਂ ਵਿੱਚ ਕਿਹੋ ਜਿਹੇ ਸੀਨੀਅਰਾਂ ਦੀ ਸੇਵਾ ਕੀਤੀ ਜਾਂਦੀ ਹੈ? ਉਂਟੇਰੀਓ ਲੌਂਗ ਟਰਮ ਕੇਅਰ ਹੋਮ ਐਸੋਸੀਏਸ਼ਨ ਅਨੁਸਾਰ ਉਂਟੇਰੀਓ ਦੇ ਲੌਂਗ ਟਰਮ ਹੋਮਾਂ ਵਿੱਚ ਦਾਖ਼ਲ ਹੋਣ ਵਾਲੇ 90% ਸੀਨੀਅਰਾਂ ਨੂੰ ਯਾਦਸ਼ਕਤੀ ਦੀ ਸਮੱਸਿਆ ਹੁੰਦੀ ਹੈ, 86% ਸੀਨੀਅਰ ਨੂੰ ਬੈਡ ਤੋਂ ਨਿਕਲਣ, ਭੋਜਨ ਖਾਣ ਜਾਂ ਗੁਸਲਖਾਨੇ ਜਾਣ ਦੀ ਗੰਭੀਰ ਮੁਸ਼ਕਲ ਹੁੰਦੀ ਹੈ, 76% ਨੂੰ ਦਿਲ ਦੀ ਬਿਮਾਰੀ ਹੁੰਦੀ ਹੈ ਅਤੇ 64% ਡਿਮੈਂਸ਼ੀਆ (dementiaਤੋਂ ਪੀੜਤ ਹੁੰਦੇ ਹਨ। ਡਿਮੈਂਸ਼ੀਆ ਇੱਕ ਅਜਿਹੀ ਨਾਮੁਰਾਦ ਬਿਮਾਰੀ ਹੈ ਜਿਸ ਵਿੱਚ ਯਾਦਸ਼ਕਤੀ ਦੇ ਖਰਾਬ ਹੋਣ ਨਾਲ ਮਨੁੱਖ ਵਿੱਚ ਆਪਣੀਆਂ ਭਾਵਨਾਵਾਂ ਉੱਤੇ ਕਾਬੂ ਰੱਖਣ ਦੀ ਕਾਬਲੀਅਤ ਖਤਮ ਹੋ ਜਾਂਦੀ ਹੈ। ਸੀਨੀਅਰਾਂ ਨੂੰ ਦਰਪੇਸ਼ ਹੋਣ ਵਾਲੀਆਂ ਅਜਿਹੀਆਂ ਔਕੜਾਂ ਦੇ ਸਨਮੁਖ ਸਮਝਿਆ ਜਾ ਸਕਦਾ ਹੈ ਕਿ ਨਵੇਂ ਬਣਨ ਵਾਲੇ ਦੋ ਲੌਂਗ ਟਰਮ ਕੇਅਰ ਹੋਮਾਂ ਦੇ ਕਮਿਉਨਿਟੀ ਲਈ ਕੀ ਮਾਅਨੇ ਹਨ।

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ ਬੇਅਸੂਲੇ ਸਮਝੌਤਿਆਂ ਅਤੇ ਪੈਂਤੜਿਆਂ ਪਿੱਛੋਂ ਦਰਿਆਵਾਂ ਦੇ ਪਾਣੀ ਵਿੱਚ ਮਧਾਣੀ ਘੁੰਮਾਉਣ ਦੀ ਰਾਜਨੀਤੀ ਟਰੂਡੋ ਵਲੋਂ ਭਾਰਤ ਤੇ ਲਾਏ ਹਰਦੀਪ ਸਿੰਘ ਨਿੱਜਰ ਕਤਲ ਦੇ ਦੋਸ਼ ਕਿੰਨੇ ਕੁ ਸਹੀ ? ਟਰੂਡੋ ਤੇ ਟਰੰਪ ਸੁਰਖ਼ੀਆਂ ‘ਚ ਰਹਿਣ ਵਾਲੇ ਲੀਡਰ