Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਸੰਪਾਦਕੀ

ਮਿੱਠ ਬੋਲੜੇ ਨਵਦੀਪ ਬੈਂਸ ਦੀ ਸਿਆਸੀ ਵਿਰਾਸਤ ਬਾਰੇ ਕੁੱਝ ਖੱਟੇ ਮਿੱਠੇ ਸੁਆਲ

January 15, 2021 07:55 PM

-ਪੰਜਾਬੀ ਪੋਸਟ ਸੰਪਾਦਕੀ
ਨਵਦੀਪ ਸਿੰਘ ਬੈਂਸ ਨੇ ਟਰੂਡੋ ਵਜ਼ਾਰਤ ਵਿੱਚੋਂ ਅਸਤੀਫ਼ਾ ਦੇ ਦਿੱਤਾ ਹੈ ਅਤੇ ਉਹ ਵੀ ਉਸ ਸਮੇਂ ਜਦੋਂ ਉਹਨਾਂ ਦੀ ਗੁੱਡੀ ਸਿਖ਼ਰਾਂ ਉੱਤੇ ਚੜੀ ਹੋਈ ਸੀ। ਉਹਨਾਂ ਦੇ
ਅਸਤੀਫੇ ਦੇ ਕਈ ਨਿੱਜੀ ਅਤੇ ਸਿਆਸੀ ਕਾਰਣ ਹੋ ਸਕਦੇ ਹਨ ਪਰ ਕੈਨੇਡਾ ਖਾਸ ਕਰਕੇ ਗਰੇਟਰ ਟੋਰਾਂਟੋ ਏਰੀਆ ਦੇ ਸਿੱਖ ਭਾਈਚਾਰੇ ਲਈ ਇਹ ਮਹਿਜ਼ ਇੱਕ ਮੰਤਰੀ ਦਾ ਅਸਤੀਫ਼ਾ ਨਹੀਂ ਹੈ। ਇਹ ਤਾਂ ਸਗੋਂ ਸਮੁੱਚੇ ਭਾਈਚਾਰੇ ਦੀ ਆਸ ਵਿਸ਼ੇਸ਼ ਕਰਕੇ ਨੌਜਵਾਨਾਂ ਦੇ ‘ਰੋਲ ਮਾਡਲ’ ਦਾ ਚੁੱਪ ਕਰ ਜਾਣਾ ਹੈ। ਉਹਨਾਂ ਦੇ ਅਹੁਦਾ ਛੱਡਣ ਨੂੰ ਇਹ ਸੰਗਿਆ ਨਹੀਂ ਦਿੱਤੀ ਜਾ ਸਕਦੀ ਕਿ ਚਲੋ ਭਾਈਚਾਰਾ ਕੱਲ ਨੂੰ ਕੋਈ ਹੋਰ ਯੋਗ ਸਿਆਸਤਦਾਨ ਖੜਾ ਕਰ ਲਵੇਗਾ। ਹਾਲਾਂਕਿ ਕੁੱਝ ਵੀ ਸੰਭਵ ਹੈ ਪਰ ਜਿਹੋ ਜਿਹੀ ਘਾਲਣਾ ਭਾਈਚਾਰੇ ਨੇ ਨਵਦੀਪ ਬੈਂਸ ਨੂੰ ਅੱਗੇ ਲਿਆਉਣ ਵਿੱਚ ਪਾਈ ਸੀ, ਸ਼ਾਇਦ ਉਸ ਬਰਾਬਰ ਹੰਭਲਾ ਮਾਰਨ ਦਾ ਸੰਜੋਗ ਭੱਵਿਖ ਵਿੱਚ ਨਾ ਬਣ ਪਾਵੇ।
ਇੱਕ ਲਾਤੀਨੀ ਕਹਾਵਤ ਹੈ - Sic Transit Gloria Mundi (ਸਿਕ ਟਰਾਂਜਿ਼ਟ ਗਲੋਰੀਆ ਮੰੁਡੀ) ਭਾਵ ਇੰਝ ਖੁਰ ਜਾਂਦੀ ਹੈ ਇਸ ਸੰਸਾਰ ਦੀ ਸ਼ਾਨੋ ਸ਼ੌਕਤ। ਆਮ ਕਰਕੇ ਕਿਸੇ ਸਿਆਸਦਾਨ ਦੇ ਅਹੁਦੇ ਤੋਂ ਲੱਥ ਜਾਣ ਬਾਅਦ ਉਸਦੀ ਅਹਿਮੀਅਤ ਵੀ ਨਾਲ ਹੀ ਲੱਥ ਜਾਂਦੀ ਹੈ ਅਤੇ ਬਹੁਤ ਘੱਟ ਹੁੰਦਾ ਹੈ ਕਿ ਅਹੁਦਾ ਛੱਡਣ ਤੋਂ ਬਾਅਦ ਲੋਕੀ ਬਹੁਤੀ ਦੇਰ ਚੇਤੇ ਰੱਖਣ। ਸਿਵਾਏ ਉਹਨਾਂ ਸਿਆਸਤਦਾਨਾਂ ਤੋਂ ਜਿਹਨਾਂ ਨੇ ਆਪਣੇ ਸਿਆਸੀ ਜੀਵਨਕਾਲ ਦੌਰਾਨ ਕੁੱਝ ਵਿਸ਼ੇਸ਼ ਕਾਰਜ ਕੀਤੇ ਹੋਣ। ਮਿਸਾਲ ਵਜੋਂ ਸਾਬਕਾ ਅਮਰੀਕੀ ਰਾਸ਼ਟਰਪਤੀ ਰੌਨਾਲਡ ਰੀਗਨ ਦੀ ਮੌਤ ਨੂੰ ਇੱਕ ਦਹਾਕੇ ਤੋਂ ਵੱਧ ਸਮਾਂ ਹੋ ਚੁੱਕਾ ਹੈ। ਅੱਜ ਵੀ ਉਸ ਪਾਰਟੀ ਦੇ ਸੰਭਾਵੀ ਆਗੂ ਸਟੇਜਾਂ ਉੱਤੇ ਚੜ ਕੇ ਇਹ ਦਾਅਵਾ ਕਰਨ ਵਿੱਚ ਮਾਣ ਮਹਿਸੂਸ ਕਰਦੇ ਹਨ ਕਿ ਉਹ ਰੀਗਨ ਦੀ ਵਿਰਾਸਤ ਨੂੰ ਅੱਗੇ ਤੋਰਨਗੇ।
ਜੇ ਮਹਿਜ਼ ਲਿਬਰਲ ਸਿਆਸੀ ਦ੍ਰਿਸ਼ਟੀਕੋਣ ਤੋਂ ਵੇਖਿਆ ਜਾਵੇ ਤਾਂ ਨਵਦੀਪ ਬੈਂਸ ਦੇ ਨਾਮ ਦਾ ਜਿ਼ਕਰ
ਅਗਲੀਆਂ ਚੋਣਾਂ ਤੱਕ ਜਰੂਰ ਕੀਤਾ ਜਾਵੇਗਾ। ਲਿਬਰਲ ਪਾਰਟੀ ਦੁਆਰਾ ਉਹਨਾਂ ਦੇ ਕੌਮੀ ਪੱਧਰ ਉੱਤੇ ਪੈਦਾ ਹੋ ਚੁੱਕੇ ਅਕਸ ਤੋਂ ਹਰ ਕਿਸਮ ਦਾ ਲਾਭ ਲੈਣ ਦੀ ਕੋਸਿ਼ਸ਼ ਕੀਤੀ ਜਾਵੇਗੀ। ਇਹ ਵੀ ਤਾਂ ਜੇ ਸਾਧਾਰਨ ਪਰਿਵਾਰਕ ਕਾਰਣਾਂ ਕਰਕੇ ਦਿੱਤੇ ਅਸਤੀਫੇ ਤੋਂ ਇਲਾਵਾ ਕੋਈ ਹੋਰ ਪਰਦਾ ਨੰਗਾ ਨਾ ਹੋ ਜਾਵੇ। ਖੈਰ ਸਾਡਾ ਅੱਜ ਵਿਸ਼ਾ ਨਵਦੀਪ ਬੈਂਸ ਦੀ ਪੰਜਾਬੀ ਖਾਸ ਕਰਕੇ ਸਿੱਖ ਭਾਈਚਾਰੇ ਨੂੰ ਯੋਗਦਾਨ ਦਾ ਹੈ। ਇੱਕ ਵਕਤ ਸੀ ਕਿ ਟੋਰਾਂਟੋ ਸਟਾਰ ਨੇ ਉਸਨੂੰ ਕੈਨੇਡਾ ਦੇ ਅਗਲੇ ਪ੍ਰਧਾਨ ਮੰਤਰੀ ਹੋਣ ਦੀ ਸੰਭਾਵਨਾ ਵਾਲਾ ਨੌਜਵਾਨ ਕਰਾਰ ਦਿੱਤਾ ਸੀ। ਸਥਾਨਕ ਗੁਰਦੁਆਰਾ ਸਾਹਿਬਾਨਾਂ, ਸੋਸ਼ਲ ਸੰਸਥਾਵਾਂ ਅਤੇ ਜੱਥੇਬੰਦੀਆਂ ਨੇ 2004 ਤੋਂ ਲੈ ਕੇ ਉਸਦੇ ਸਿਆਸੀ ਜੀਵਨ ਨੂੰ ਉੱਚਾ ਚੁੱਕਣ ਵਿੱਚ ਬਣਦਾ ਯੋਗਦਾਨ ਪਾਇਆ ਕਿਉਂਕਿ ਨਵਦੀਪ ਇੱਕ ਪੜਿਆ ਲਿਖਿਆ ਅਤੇ ਭੱਵਿਖਮੁਖੀ ਨੌਜਵਾਨ ਸੀ। ਕਮਿਉਨਿਟੀ ਨੂੰ ਆਸਾਂ ਸਨ ਕਿ ਉਹ ਅਗਲੀਆਂ ਪੀੜੀਆਂ ਲਈ ਚਾਨਣ ਮੁਨਾਰਾ ਬਣੇਗਾ।
ਨਵਦੀਪ ਬੈਂਸ ਦੀ ਸਖਸਿ਼ਅਤ ਵਿੱਚ ਖੂਬੀ ਹੈ ਕਿ ਉਹ ਮਿੱਠ ਬੋਲੜਾ ਹੈ, ਸਿੱਖੀ ਸਰੂਪ ਦਾ ਧਾਰਨੀ ਹੈ, ਨਿੱਜੀ ਜੀਵਨ ਵਿੱਚ ਸਦਾਚਾਰੀ ਹੈ, ਪੜਿਆ ਲਿਖਿਆ ਹੈ, ਸਮਝਦਾਰ ਹੈ ਅਤੇ ਲਿਆਕਤ ਨਾਲ ਅੱਗੇ ਵੱਧਣ ਦੀ ਖੂਬੀ ਰੱਖਦਾ ਹੈ। ਪਰ ਉਸਦੇ ਅਸਤੀਫ਼ਾ ਦੇਣ ਨਾਲ ਉਸ ਵੱਲੋਂ ਕਮਿਉਨਿਟੀ ਲਈ ਛੱਡੀ ਵਿਰਾਸਤ ਬਾਰੇ ਸੁਆਲ ਖਵੇ ਹੋਏ ਹਨ ਜਿਹਨਾਂ ਦੇ ਜਵਾਬ ਹਵਾ ਵਿੱਚ ਹੀ ਲਟਕੇ ਹੋਏ ਹਨ।
ਵਰਲਡ ਸਿੱਖ ਆਰਗੇਨਾਈਜ਼ੇਸ਼ਨ ਵੱਲੋਂ ਇੱਕਤਰ ਕੀਤੇ ਅੰਕੜਿਆ ਮੁਤਾਬਕ 2018 ਤੋਂ 2020 ਦੇ ਅਰਸੇ ਵਿੱਚ ਕੰਜ਼ਰਵੇਟਿਵ ਐਮ ਪੀ ਗਾਰਨੈੱਟ ਜੀਨੀਅਸ ਨੇ ਸਿੱਖ ਮਸਲਿਆਂ ਬਾਰੇ 25 ਵਾਰ ਬਿਆਨ ਦਿੱਤੇ। ਉਸਤੋਂ ਬਾਅਦ ਲਿਬਰਲ ਐਮ ਪੀ ਸੁਖ ਧਾਲੀਵਾਲ ਨੇ 15 ਵਾਰ। ਹੋਰ ਕਈ ਸਿੱਖ ਅਤੇ ਗੈਰ ਸਿੱਖ ਐਮ ਪੀਆਂ ਨੇ ਸਿੱਖ ਮਸਲਿਆਂ ਬਾਰੇ ਇਹਨਾਂ ਦੋ ਸਾਲਾਂ ਵਿੱਚ ਆਵਾਜ਼ ਚੁੱਕੀ। ਪਰ ਨਵਦੀਪ ਸਿੰਘ ਬੈਂਸ ਨੇ ਇੱਕ ਵੀ ਵਾਰ ਸਿੱਖ ਮਸਲੇ ਉੱਤੇ ਗੱਲ ਤੱਕ ਨਹੀਂ ਕੀਤੀ। ਇਹ ਤੱਥ ਵਰਲਡ ਸਿੱਖ ਆਰਗੇਨਾਈਜ਼ੇਸ਼ਨ ਵੱਲੋਂ ਇੱਕਤਰ ਕੀਤੇ ਅੰਕੜੇ ਦੱਸਦੇ ਹਨ। ਇਹੀ ਉਹ ਦੋ ਸਾਲ ਸੀ ਜਦੋਂ ਉਹਨਾਂ ਦਾ ਕੈਨੇਡਾ ਅਤੇ ਵਿਸ਼ਵ ਪੱਧਰ ਉੱਤੇ ਸੱਭ ਤੋਂ ਵਧੇਰੇ ਪ੍ਰਭਾਵ ਰਿਹਾ ਹੈ।
ਨਵੰਬਰ 1984 ਦੇ ਸਿੱਖ ਕਤਲੇਆਮ ਨੂੰ ਲੈ ਕੇ ਜਸਟਿਨ ਟਰੂਡੋ 2011 ਤੋਂ 2015 (ਸੱਤਾ ਤੋਂ ਪਹਿਲਾਂ ਦੇ ਸਾਲ) ਤੱਕ ਲਗਾਤਾਰ ਸਟੇਟਮੈਂਟਾਂ ਦੇਂਦੇ ਰਹੇ ਹਨ। ਸੱਤਾ ਵਿੱਚ ਆਉਣ ਤੋਂ ਬਾਅਦ ਇਸ ਅਹਿਮ ਮੁੱਦੇ ਬਾਰੇ ਬਿਆਨ ਦੇਣਾ ਉੱਕਾ ਹੀ ਵਿਸਾਰ ਦਿੱਤਾ ਗਿਆ। ਨਵਦੀਪ ਬੈਂਸ ਹੋਰਾਂ ਨੂੰ ਸੁਆਲ ਹੈ ਕਿ ਵਜ਼ਾਰਤ ਵਿੱਚ ਪਹਿਲੇ ਤਿੰਨ ਵੱਡੇ ਵਜ਼ੀਰਾਂ ਵਿੱਚੋਂ ਇੱਕ ਹੋਣ ਦੇ ਬਾਵਜੂਦ ਉਹਨਾਂ ਟਰੂਡੋ ਹੋਰਾਂ ਦੀ ਚੁੱਪ ਨੂੰ ਕਿਉਂ ਬਰਦਾਸ਼ਤ ਕੀਤਾ?
ਮਾਂਟਰੀਅਲ ਬੰਦਰਗਾਹ ਉੱਤੇ ਸਿੱਖ ਟਰੱਕ ਡਰਾਈਵਰਾਂ ਦੇ ਦਸਤਾਰ ਪਹਿਨਣ ਉੱਤੇ ਰੋਕ ਦਾ ਮਸਲਾ ਮਹੱਤਵਪੂਰਣ ਹੈ। ਇਸ ਬਾਰੇ ਨਵਦੀਪ ਬੈਂਸ ਵਰਗੇ ਰਸੂਖਦਾਰ ਸਿਆਸਤਦਾਨ ਵੱਡਾ ਰੋਲ ਅਦਾ ਕਰ ਸਕਦੇ ਸਨ। ਉਹ ਸਰਕਾਰੀ ਹੁਕਮ ਵੀ ਜਾਰੀ ਕਰਵਾ ਸਕਦੇ ਹਨ ਕਿ ਜੇ ਹੋਰ ਬੰਦਰਗਾਹਾਂ ਉੱਤੇ ਦਸਤਾਰ ਤੋਂ ਸੁਰੱਖਿਆ ਨੂੰ ਕੋਈ ਖਤਰਾ ਨਹੀਂ ਤਾਂ ਇੱਥੇ ਵੀ ਛੋਟ ਦਿੱਤੀ ਜਾ ਸਕਦੀ ਹੈ। ਪਰ ਨਵਦੀਪ ਹੋਰਾਂ ਦੀ ਚੁੱਪ ਹੀ ਰਹੀ।
ਨਵਦੀਪ ਬੈਂਸ ਬਾਰੇ ਇਹ ਸੁਆਲ ਵੀ ਖੜਾ ਹੁੰਦਾ ਹੈ ਕਿ ਜਦੋਂ ਆਰ ਸੀ ਐਮ ਪੀ ਵੱਲੋਂ ਕੋਵਿਡ 19 ਦੌਰਾਨ ਮਾਸਕ ਨੂੰ ਕਾਰਣ ਦੱਸਕੇ ਸਿੱਖ ਅਫ਼ਸਰਾਂ ਨੂੰ ਫਰੰਟਲਾਈਨ ਡਿਊਟੀਆਂ ਤੋਂ ਦਾਹੜੀ ਕਾਰਣ ਹਟਾ ਦਿੱਤਾ ਜਾਂਦਾ ਹੈ ਤਾਂ ਉਹ ਚੁੱਪ ਕਿਉਂ ਰਹੇ? ਬਾਵਜੂਦ ਇਸਦੇ ਕਿ ਨਵਦੀਪ ਬੈਂਸ ਦੇ ਸਿਆਸੀ ਕੈਰੀਅਰ ਦੇ ਸ਼ੁਰੂਆਤੀ ਦਿਨਾਂ ਵਿੱਚ ਮਜ਼ਬੂਤ ਆਧਾਰ ਪ੍ਰਦਾਨ ਕਰਨ ਵਾਲੀ ਵਰਲਡ ਸਿੱਖ ਆਰਗੇਨਾਈਜ਼ੇਸ਼ਨ ਨੇ ਉਸਨੂੰ ਇੱਕ ਵਿਸ਼ੇਸ਼ ਚਿੱਠੀ ਵੀ ਲਿਖੀ ਸੀ। ਇਸੇ ਤਰਾਂ ਸਮੂਹ ਕੈਨੇਡੀਅਨ ਸਿੱਖਾਂ ਨੂੰ ਅਤਿਵਾਦ ਨਾਲ ਜੋੜਨ ਵਾਲੀ ਪਬਲਿਕ ਸੇਫਟੀ ਮਹਿਕਮੇ ਦੀ ਜਦੋਂ ਰਿਪੋਰਟ ਜਾਰੀ ਹੋਈ ਸੀ ਤਾਂ ਭਾਈਚਾਰੇ ਨੇ ਇੱਕ ਤੋਂ ਬਾਅਦ ਇੱਕ ਟਾਊਨਹਾਲ ਮੀਟਿੰਗਾਂ ਕੀਤੀਆਂ ਪਰ ਬੈਂਸ ਗੈਰਹਾਜ਼ਰ ਰਹੇ। ਇਸੇ ਤਰ੍ਹਾਂ ਹੀ ਟੋਰਾਂਟੋ ਤੋਂ ਸਿੱਧੀ ਅੰਮ੍ਰਿਤਸਰ ਫਲਾਈਟ ਬਾਰੇ ਤੁਹਾਡੇ ਨਾਲ ਵਿਚਾਰ ਚਰਚਾ ਕਰਨ ਲਈ ਭਾਈਚਾਰੇ ਦੇ ਨੁਮਾਇੰਦੇ ਸਮਾਂ ਮੰਗਦੇ ਰਹੇ ਹਨ, ਪਰ ਤੁਸੀਂ ਕੁੱਝ ਮਿੰਟ ਵੀ ਉਨ੍ਹਾਂ ਨੂੰ ਨਹੀ ਦੇ ਸਕੇ।
ਅਫਗਾਨਿਸਤਾਨ ਵਿੱਚ ਅੰਤਾਂ ਦਾ ਜਬਰ ਸਹਿ ਰਹੇ ਹਿੰਦੂ ਸਿੱਖਾਂ ਨੂੰ ਕੈਨੇਡਾ ਲਿਆਉਣ ਬਾਰੇ ਅਲਬਰਟਾ ਦੇ ਮਾਣਮੱਤੇ ਮਨਮੀਤ ਸਿੰਘ ਭੁੱਲਰ ਦੁਆਰਾ ਵਿੱਢੇ ਸੰਘਰਸ਼ ਨੂੰ ਸੱਤਾ ਵਿੱਚ ਆਉਣ ਤੋਂ ਬਾਅਦ ਲਿਬਰਲ ਪਾਰਟੀ ਨੇ ਤਾਂ ਜੋ ਸਹਿਯੋਗ ਦੇਣਾ ਸੀ, ਉਹ ਇੱਕ ਪਾਸੇ ਰਿਹਾ, ਨਵਦੀਪ ਬੈਂਸ ਹੋਰੀ ਨਿੱਜੀ ਰੂਪ ਵਿੱਚ ਕੁੱਝ ਸਾਰਥਕ ਨਾ ਕਰ ਸਕੇ।
ਬੜੀ ਦੇਰ ਤੋਂ ਇਹ ਮੰਗ ਚਲੀ ਆ ਰਹੀ ਸੀ ਕਿ ਪੰਜਾਬੀ ਮੂਲ ਦੇ ਐਮ ਪੀਆਂ ਦਾ ਇੱਕ ਕੈਨੇਡਾ- ਪੰਜਾਬ ਫਰੈਂਡਸਿ਼ੱਪ ਗਰੁੱਪ ਬਣੇ ਜੋ ਸਿਆਸੀ ਲੀਹਾਂ ਤੋਂ ਉੱਤੇ ਹੋਵੇ। ਭਾਵ ਹਰ ਪਾਰਟੀ ਦੇ ਪੰਜਾਬੀ ਐਮ ਪੀ ਇਸ ਵਿੱਚ ਸ਼ਾਮਲ ਹੋਣ। ਇਸ ਗਰੁੱਪ ਦਾ ਨਿਸ਼ਾਨਾ ਪੰਜਾਬ ਵਿੱਚ ਉੱਨਤੀ ਅਤੇ ਕੈਨੇਡਾ ਵਿੱਚ ਪੰਜਾਬੀਆਂ ਦੇ ਯੋਗਦਾਨ ਬਾਰੇ ਹੰਭਲਿਆਂ ਨੂੰ ਉਭਾਰਨਾ ਹੋਣਾ ਸੀ। ਨਵਦੀਪ ਬੈਂਸ ਹੋਰੀਂ ਘਰ ਆ ਚੁੱਕੇ ਹਨ ਪਰ ਇਸ ਗਰੁੱਪ ਦੇ ਗਠਨ ਬਾਰੇ ਸੁਆਲ ਹਾਲੇ ਸੁਆਲ ਦੇ ਰੂਪ ਵਿੱਚ ਹੀ ਖੜਾ ਹੈ।
ਨਵਦੀਪ ਬੈਂਸ ਨੇ ਆਪਣੇ ਸਿਆਸੀ ਜੀਵਨ ਵਿੱਚ ਕਈ ਉਚਾਈਆਂ ਹਾਸਲ ਕੀਤੀਆਂ ਅਤੇ ਵੱਡੇ ਅਹੁਦੇ ਸੰਭਾਲੇ ਪਰ ਜਿੱਥੇ ਤੱਕ ਪੰਜਾਬੀ ਸਿੱਖ ਭਾਈਚਾਰੇ ਦੀਆਂ ਆਸਾਂ ਦਾ ਸੁਆਲ ਹੈ, ਉਸ ਬਾਰੇ ਕਈ ਸੁਆਲ ਲੰਬੇ ਸਮੇਂ ਤੱਕ ਮੂੰਹ ਅੱਡੀ ਖੜੇ ਰਹਿਣਗੇ। ਕਿਹਾ ਜਾਂਦਾ ਹੈ ਕਿ ਹਰ ਵੱਡੇ ਖਲਾਅ ਤੋਂ ਬਾਅਦ ਇੱਕ ਤੁਫਾਨ ਆਉਂਦਾ ਹੈ ਤਾਂ ਜੋ ਪੈਦਾ ਹੋਏ ਖਲਾਅ ਦੀ ਪੂਰਤੀ ਕੀਤੀ ਜਾ ਸਕੇ। ਨਵਦੀਪ ਬੈਂਸ ਦੇ ਅਸਤੀਫੇ ਤੋਂ ਬਾਅਦ ਪੈਦਾ ਹੋਏ ਖਲਾਅ ਨੂੰ ਕੈਨੇਡੀਅਨ ਸਿਆਸਤ ਤਾਂ ਸਹਿਜੇ ਹੀ ਪੂਰਾ ਕਰ ਲਵੇਗੀ ਪਰ ਸਿੱਖ ਭਾਈਚਾਰੇ ਲਈ ਇੱਕ ਹੋਰ ਨਵਦੀਪ ਬੈਂਸ ਪੈਦਾ ਕਰਨਾ ਸੌਖਾ ਨਹੀਂ ਹੋਵੇਗਾ। ਨਾ ਹੀ ਸੌਖਾ ਹੋਵੇਗਾ ਉਹਨਾਂ ਤੋਂ ਲਾਈਆਂ ਆਸਾਂ ਦੇ ਬੂਰ ਤੋਂ ਭਾਈਚਾਰੇ ਦਾ ਸੱਖਣਾ ਰਹਿ ਜਾਣਾ।

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਫੋਨਾਂ ਤੇ ਟੈਕਸਟਿੰਗ ਨੂੰ ਪਾਸੇ ਰੱਖ ਕੇ ਆਪਣੇ ਬੱਚਿਆਂ ਨਾਲ ਜਾਤੀ ਮੇਲ ਮਿਲਾਪ ਨੂੰ ਤਰਜੀਹ ਦਿਉ, ਆਪਣੇ ਬੱਚੇ ਲਈ ਇੱਕ ਆਦਰਸ਼ ਪਰਿਵਾਰਕ ਮਾਹੌਲ ਬਣਾਉ ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ ਬੇਅਸੂਲੇ ਸਮਝੌਤਿਆਂ ਅਤੇ ਪੈਂਤੜਿਆਂ ਪਿੱਛੋਂ ਦਰਿਆਵਾਂ ਦੇ ਪਾਣੀ ਵਿੱਚ ਮਧਾਣੀ ਘੁੰਮਾਉਣ ਦੀ ਰਾਜਨੀਤੀ ਟਰੂਡੋ ਵਲੋਂ ਭਾਰਤ ਤੇ ਲਾਏ ਹਰਦੀਪ ਸਿੰਘ ਨਿੱਜਰ ਕਤਲ ਦੇ ਦੋਸ਼ ਕਿੰਨੇ ਕੁ ਸਹੀ ?