Welcome to Canadian Punjabi Post
Follow us on

31

August 2024
ਬ੍ਰੈਕਿੰਗ ਖ਼ਬਰਾਂ :
 
ਕੈਨੇਡਾ

ਟਰੂਡੋ ਦੀ ਅਗਵਾਈ ਹੇਠ ਹੀ ਅਗਲੀਆਂ ਚੋਣਾਂ ਲੜਨਾ ਚਾਹੁੰਦਾ ਹਾਂ : ਲੀਬਲੈਂਕ

April 18, 2024 10:48 PM

ਓਟਵਾ, 18 ਅਪਰੈਲ (ਪੋਸਟ ਬਿਊਰੋ) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਥਾਂ ਲਿਬਰਲ ਲੀਡਰਸਿ਼ਪ ਆਗੂ ਵਜੋਂ ਚੋਣਾਂ ਲੜਨ ਦੀਆਂ ਮਿਲ ਰਹੀਆਂ ਕਨਸੋਆਂ ਦਾ ਕੈਬਨਿਟ ਮੰਤਰੀ ਡੌਮੀਨੀਕ ਲੀਬਲੈਂਕ ਨੇ ਖੰਡਣ ਕੀਤਾ। ਲੀਬਲੈਂਕ ਨੇ ਆਖਿਆ ਕਿ ਉਹ ਅਗਲੀਆਂ ਚੋਣਾਂ ਟਰੂਡੋ ਦੀ ਥਾਂ ਲੈਣ ਲਈ ਨਹੀਂ ਸਗੋਂ ਉਨ੍ਹਾਂ ਦੀ ਅਗਵਾਈ ਵਿੱਚ ਹੀ ਲੜਨਾ ਚਾਹੁੰਦੇ ਹਨ।
ਇਹ ਪੁੱਛੇ ਜਾਣ ਉੱਤੇ ਕਿ ਜੇ ਇਹ ਪੁਜ਼ੀਸ਼ਨ ਖਾਲੀ ਹੁੰਦੀ ਹੈ ਤਾਂ ਕੀ ਉਹ ਇਸ ਬਾਰੇ ਵਿਚਾਰ ਕਰਨਗੇ ਤਾਂ ਉਨ੍ਹਾਂ ਆਖਿਆ ਕਿ ਉਹ ਅਜਿਹਾ ਨਹੀਂ ਕਰਨਗੇ। ਕਈ ਸੀਨੀਅਰ ਅਹੁਦਿਆਂ ਉੱਤੇ ਰਹਿ ਚੁੱਕੇ ਤੇ ਇਸ ਸਮੇਂ ਕੈਨੇਡਾ ਦੇ ਪਬਲਿਕ ਸੇਫਟੀ ਮੰਤਰੀ ਲੀਬਲੈਂਕ ਨੇ ਆਖਿਆ ਕਿ ਉਹ ਆਪਣੇ ਅਹੁਦੇ ਤੋਂ ਬਹੁਤ ਖੁਸ਼ ਹਨ ਤੇ ਅਗਲੀਆਂ ਚੋਣਾਂ ਟਰੂਡੋ ਦੀ ਅਗਵਾਈ ਵਿੱਚ ਲੜਨ ਲਈ ਵੀ ਪੂਰੀ ਤਰ੍ਹਾਂ ਉਤਸ਼ਾਹਿਤ ਹਨ। ਉਨ੍ਹਾਂ ਆਖਿਆ ਕਿ ਪ੍ਰਧਾਨ ਮੰਤਰੀ ਵੱਲੋਂ ਜਿਹੜੀਆਂ ਜਿ਼ੰਮੇਵਾਰੀਆਂ ਉਨ੍ਹਾਂ ਨੂੰ ਦਿੱਤੀਆਂ ਗਈਆਂ ਹਨ ਉਹ ਉਨ੍ਹਾਂ ਉੱਤੇ ਆਪਣਾ ਪੂਰਾ ਧਿਆਨ ਲਾ ਰਹੇ ਹਨ। ਇਹ ਬਹੁਤ ਵੱਡੀ ਜਿੰ਼ਮੇਵਾਰੀ ਹੈ ਤੇ ਉਹ ਆਪਣੇ ਕੰਮ ਦਾ ਆਨੰਦ ਮਾਣ ਰਹੇ ਹਨ।
ਇਹ ਸਵਾਲ ਉਸ ਸਮੇਂ ਉਛਲਿਆ ਜਦੋਂ ਗਲੋਬ ਐਂਡ ਮੇਲ ਵੱਲੋਂ ਬੁੱਧਵਾਰ ਨੂੰ ਇੱਕ ਕਾਲਮ ਇਹ ਆਖਦਿਆਂ ਹੋਇਆਂ ਛਾਪਿਆ ਗਿਆ ਕਿ ਲੀਬਲੈਂਕ ਨਾਲ ਸਾਬਕਾ ਲਿਬਰਲ ਕੈਬਨਿਟ ਮੰਤਰੀ ਨੇ ਮੁਲਾਕਾਤ ਕਰਕੇ ਉਨ੍ਹਾਂ ਨਾਲ ਟਰੂਡੋ ਦੀ ਥਾਂ ਲੈਣ ਵਾਲੇ ਪਲੈਨ ਬਾਰੇ ਗੱਲਬਾਤ ਕੀਤੀ ਹੈ। ਇਹ ਨੁਕਤਾ ਇਸ ਪੱਖ ਨੂੰ ਧਿਆਨ ਵਿੱਚ ਰੱਖ ਕੇ ਵਿਚਾਰਿਆ ਜਾ ਰਿਹਾ ਹੈ ਜੇ ਟਰੂਡੋ ਆਪਣਾ ਅਹੁਦਾ ਛੱਡਦੇ ਹਨ। ਇਸ ਕਾਲਮ ਵਿੱਚ ਤਾਂ ਇਹ ਵੀ ਲਿਖਿਆ ਗਿਆ ਕਿ ਨਵੀਂ ਚੋਣ ਮੁਹਿੰਮ ਦੀ ਨੀਂਹ ਰੱਖਣ ਲਈ ਲੀਬਲੈਂਕ ਪੂਰੀ ਤਰ੍ਹਾਂ ਸਹਿਮਤ ਹੋਏ।

 

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਵਿਨੀਪੇਗ ਦੇ ਸੀਰਿਅਲ ਕਿਲਰ ਨੂੰ ਮੂਲਵਾਸੀ ਔਰਤਾਂ ਦੇ ਕਤਲ ਦੇ ਮਾਮਲੇ ਵਿਚ ਸੁਣਾਈ ਗਈ ਸਜ਼ਾ ਲਾਪਤਾ 15 ਸਾਲਾ ਲੜਕੀ ਦੀ ਭਾਲ ਲਈ ਓਪੀਪੀ ਨੇ ਲੋਕਾਂ ਤੋਂ ਮੰਗੀ ਮਦਦ ਗੁਏਲਫ ਵਿਚ ਸੜਕ ਹਾਦਸੇ ਵਿਚ ਪਟਿਆਲਾ ਦੇ ਨੌਜਵਾਨ ਦੀ ਮੌਤ, 4 ਮਹੀਨੇ ਪਹਿਲਾਂ ਹੀ ਮਿਲਿਆ ਸੀ ਵਰਕ ਪਰਮਿਟ ਵਿੰਡਸਰ ਪੁਲਿਸ ਨੇ ਇੱਕ ਵਿਅਕਤੀ ਨੂੰ ਅੱਗਜ਼ਨੀ ਦੇ ਦੋਸ਼ `ਚ ਕੀਤਾ ਗ੍ਰਿਫ਼ਤਾਰ ਸਾਸਕਾਟੂਨ ਦੀ ਔਰਤ `ਤੇ ਪਤੀ ਦੇ ਕਤਲ ਦਾ ਮਾਮਲਾ ਦਰਜ 22 ਅਗਸਤ ਤੋਂ ਲਾਪਤਾ ਮਾਂ ਅਤੇ ਬੇਟੀ ਦੀ ਭਾਲ ਕਰ ਰਹੀ ਦੱਖਣੀ ਅਲਬਰਟਾ ਆਰਸੀਐੱਮਪੀ ਇੰਮੀਗਰੇਸ਼ਨ ਮੰਤਰੀ ਨੇ ਕਿਹਾ ਕਿ ਸਥਾਈ ਨਿਵਾਸ ਦੇ ਪੱਧਰਾਂ ਵਿਚ ਹੋਣ ਵਾਲੇ ਬਦਲਾਅ ਮਹੱਤਵਪੂਰਣ ਹੋਣਗੇ ਰਾਇਲ ਕੈਨੇਡੀਅਨ ਨੇਵੀ ਹੈੱਡਕੁਆਟਰ ਟੀਮ ਦੀ ਮੈਂਬਰ ਸ਼ੱਕੀ ਹਾਲਤਾਂ ਵਿਚ ਘਰ ਵਿਚ ਮ੍ਰਿਤ ਮਿਲੀ ਲਾਹੇਵ ਨਦੀ ਵਿਚ ਮਿਲੇ ਮਨੁੱਖੀ ਅੰਗ, ਐੱਨ. ਐੱਸ. ਆਰਸੀਐੱਮਪੀ ਵੱਲੋਂ ਜਾਂਚ ਜਾਰੀ ਅਸਥਾਈ ਵਿਦੇਸ਼ੀ ਕਾਮਿਆਂ ਦੀ ਗਿਣਤੀ `ਤੇ ਰੋਕ ਲਗਾਵਾਂਗੇ : ਫਰੇਜ਼ਰ