Welcome to Canadian Punjabi Post
Follow us on

17

January 2022
ਬ੍ਰੈਕਿੰਗ ਖ਼ਬਰਾਂ :
ਫੈਡਰਲ ਸਰਕਾਰ ਨੇ ਕੈਨੇਡੀਅਨ ਟਰੱਕਰਜ਼ ਲਈ ਲਾਜ਼ਮੀ ਵੈਕਸੀਨੇਸ਼ਨ ਦੀ ਸ਼ਰਤ ਵਿੱਚ ਕੀਤੀ ਤਬਦੀਲੀਮਜੀਠੀਆ ਨੇ ਕਿਹਾ : ਹਾਈ ਕੋਰਟ ਦੇ ਫ਼ੈਸਲੇ ਤਕ ਮੈਂ ਜਿੱਥੇ ਵੀ ਸੀ, ਉਸ ਦਾ ਚੰਨੀ ਤੇ ਸਿੱਧੂ ਨੂੰ ਪਤਾ ਸੀਸਾਬਕਾ ਵਿਧਾਇਕ ਖੰਨਾ ਅਤੇ ਜੱਥੇਦਾਰ ਟੌਹੜਾ ਦੇ ਦੋਹਤੇ ਸਮੇਤ ਕਈ ਆਗੂ ਭਾਜਪਾ ਵਿੱਚ ਸ਼ਾਮਿਲਨਿਊਜਰਸੀ ਸੂਬੇ ਦੀ ਸੈਨੇਟ ਨੇ 1984 ਦੇ ਸਿੱਖ ਵਿਰੋਧੀ ਕਤਲੇਆਮ ਨੂੰ ‘ਸਿੱਖ ਨਸਲਕੁਸ਼ੀ’ ਐਲਾਨਿਆ17 ਜਨਵਰੀ ਤੋਂ ਇਨ-ਪਰਸਨ ਲਰਨਿੰਗ ਲਈ ਖੁੱਲ੍ਹਣਗੇ ਓਨਟਾਰੀਓ ਦੇ ਸਕੂਲਕੋਰੋਨਾ ਦੀ ਤੀਸਰੀ ਲਹਿਰ: ਭਾਰਤ ਵਿੱਚ ਹਸਪਤਾਲ ਭਰਤੀ ਹੋਣ ਦੀ ਦਰ 5 ਤੋਂ 10 ਫੀਸਦੀ ਤੱਕ ਜਾ ਪਹੁੰਚੀਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪ੍ਰਧਾਨ ਮੰਤਰੀ ਦਾ ਵੱਡਾ ਐਲਾਨ, ਹਰ ਸਾਲ 26 ਦਸੰਬਰ ਨੂੰ ਮਨਾਇਆ ਜਾਵੇਗਾ 'ਵੀਰ ਬਾਲ ਦਿਵਸ'ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਦੀਆਂ ਚੋਣਾਂ ਲਈ ਸ਼ਡਿਊਲ ਜਾਰੀ, ਆਦਰਸ਼ ਚੋਣ ਜ਼ਾਬਤਾ ਲਾਗੂ
 
ਪੰਜਾਬ

ਮੁੱਖ ਮੰਤਰੀ ਚੰਨੀ ਦੇ ਹੈਲੀਕਾਪਟਰ ਦੇ ਝੂਟੇ ਚਰਚਾ ਵਿੱਚ

December 07, 2021 01:16 AM

ਚੰਡੀਗ਼ੜ੍ਹ, 6 ਦਸੰਬਰ (ਪੋਸਟ ਬਿਊਰੋ)- ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਲ ਇੰਡੀਆ ਕਾਂਗਰਸ ਕਮੇਟੀ ਦੀਆਂ ਮੀਟਿੰਗਾਂ ਵਿੱਚ ਸ਼ਮੂਲੀਅਤ ਤੇ ਰਾਹੁਲ ਗਾਂਧੀ ਦੇ ਬੁਲਾਇਆ ਦਿੱਲੀ ਜਾਣ ਲਈ ਸਰਕਾਰੀ ਹੈਲੀਕਾਪਟਰ ਦੀ ਵਰਤੋਂ ਕਰ ਸਕਦੇ ਹਨ ਅਤੇ ਕੀ ਮੁੱਖ ਮੰਤਰੀ ਆਪਣੀ ਧਾਰਮਿਕ ਆਸਥਾ ਅਨੁਸਾਰ ਪਰਵਾਰਕ ਮੈਂਬਰਾਂ ਜਾਂ ਪਾਰਟੀ ਦੇ ਦੂਜੇ ਆਗੂਆਂ ਨਾਲ ਮੱਠਾਂ ਤੇ ਧਾਰਮਿਕ ਅਸਥਾਨਾਂ ਉੱਤੇ ਜਿੱਤ ਦੇ ਯੱਗ ਕਰਵਾਉਣ ਜਾਣ ਲਈ ਸਰਕਾਰੀ ਹੈਲੀਕਾਪਟਰ ਜਾਂ ਜਹਾਜ਼ ਦੀ ਵਰਤੋਂ ਕਰ ਸਕਦੇ ਹਨ? ਇਸ ਤਰ੍ਹਾਂ ਕੀ ਆਪਣੇ ਇਲਾਕੇ ਕੁਰਾਲੀ ਦੇ ਬੱਚਿਆਂ ਨੂੰ ਖ਼ੁਸ਼ ਕਰਨ ਲਈ ਸ਼ਹਿਰੀ ਹਵਾਬਾਜ਼ੀ ਅਥਾਰਿਟੀ ਦੇ ਨਿਯਮ ਛਿੱਕੇ ਟੰਗ ਕੇ ਹੈਲੀਕਾਪਟਰ ਦੇ ਝੂਟੇ ਦਿਵਾਏ ਜਾ ਸਕਦੇ ਹਨ?
ਇਹ ਸਵਾਲ ਰਾਜ ਦੇ ਪ੍ਰਸ਼ਾਸਨਿਕਖੇਤਰਾਂ ਵਿੱਚ ਚਰਚਾ ਵਿੱਚ ਹਨ, ਕਿਉਂਕਿ ਹੈਲੀਕਾਪਟਰ ਦੀ ਵਰਤੋਂ ਦੀ ਹਰ ਮਹੀਨੇ ਕਰੋੜਾਂ ਦੀ ਅਦਾਇਗੀ ਲੋਕਾਂ ਵੱਲੋਂ ਦਿੱਤੇ ਟੈਕਸਾਂ ਦੇ ਪੈਸੇ ਨਾਲ ਹੁੰਦੀ ਹੈ ਅਤੇ ਨਿਯਮਾਂ ਅਨੁਸਾਰ ਸਰਕਾਰੀ ਜਹਾਜ਼ ਦੀ ਵਰਤੋਂ ਜਨਤਕ ਹਿੱਤਾਂ ਜਾਂ ਸਰਕਾਰੀ ਕੰਮ-ਕਾਜ ਲਈ ਹੋ ਸਕਦੀ ਹੈ। ਦਿਲਚਸਪ ਗੱਲ ਹੈ ਕਿ ਅਕਾਲੀ ਦਲ, ਕੈਪਟਨ ਅਮਰਿੰਦਰ ਸਿੰਘ ਜਾਂ ਭਾਜਪਾ ਸਮੇਤ ਸਭ ਸਿਆਸੀ ਧਿਰਾਂ ਸਰਕਾਰੀ ਸਾਧਨਾਂ ਦੀ ਅਜਿਹੀ ਦੁਰਵਰਤੋਂ ਸਬੰਧੀ ਬਿਲਕੁੱਲ ਖ਼ਾਮੋਸ਼ ਹਨ, ਕਿਉਂਕਿ ਸੱਤਾ ਵਿੱਚ ਰਹਿੰਦਿਆਂ ਉਨ੍ਹਾਂ ਵੀ ਇਹੋ ਕੁਝ ਕੀਤਾ ਹੈ। ਕਾਂਗਰਸ ਦੇ ਅੰਦਰੂਨੀ ਕਲੇਸ਼ ਕਾਰਨ ਮੁੱਖਮੰਤਰੀ ਚਰਨਜੀਤ ਸਿੰਘ ਚੰਨੀ ਦਿੱਲੀ ਵਿੱਚ ਪਾਰਟੀ ਆਗੂ ਰਾਹੁਲ ਗਾਂਧੀ ਅਤੇ ਹਾਈ ਕਮਾਨ ਦੇ ਸੱਦਿਆਂ ਉੱਤੇ ਮੁਲਾਕਾਤਾਂ ਲਈ ਸਰਕਾਰੀ ਜਹਾਜ਼ ਦੀ ਟਾਂਗੇ ਵਾਂਗ ਵਰਤੋਂ ਕਰਦੇ ਰਹੇ। ਲੀਡਰਾਂ ਦੇ ਸਮਝੌਤੇ ਤੋਂ ਬਾਅਦ ਮੁੱਖ ਮੰਤਰੀ ਪਾਰਟੀ ਪ੍ਰਧਾਨ ਤੇ ਸੂਬੇ ਦੇ ਇੰਚਾਰਜ਼ਾਂ ਨੂੰ ਲੈ ਇੱਕ ਮੱਠ ਉੱਤੇ ਵੀ ਪੁੱਜੇ। ਇਸੇ ਤਰ੍ਹਾਂ ਰਿਪੋਰਟਾਂ ਅਨੁਸਾਰ ਮੁੱਖ ਮੰਤਰੀ ਹਿਮਾਚਲ ਵਿੱਚ ਜਵਾਲਾ ਮੁੱਖੀ ਮੰਦਰ ਵਿਖੇ ਆਪਣੀ ਜਿੱਤ ਦੀਆਂ ਮੰਨਤਾਂ ਕਰਵਾਉਣ ਪਰਵਾਰ ਸਮੇਤ ਪੁੱਜੇ। ਪੰਜਾਬ ਤੇ ਕਈ ਡੇਰਿਆਂ ਤੇ ਸੰਤਾਂ ਬਾਬਿਆਂ ਵੱਲ ਮੁੱਖ ਮੰਤਰੀ ਦੀਆਂ ਫੇਰੀਆਂ ਵੀ ਚਰਚਾ ਵਿੱਚ ਹਨ।
ਸਭ ਤੋਂ ਦਿਲਚਸਪ ਘਟਨਾ ਮੁੱਖ ਮੰਤਰੀ ਵੱਲੋਂ ਆਪਣੇ ਇਲਾਕੇ ਦੇ ਬੱਚਿਆਂ ਨੂੰ ਹੈਲੀਕਾਪਟਰਦੇ ਝੂਟੇ ਦਿਵਾਉਣਾ ਸੀ। ਨਿਯਮਾਂ ਅਨੁਸਾਰ ਜਹਾਜ਼ ਜਾਂ ਹੈਲੀਕਾਪਟਰ ਵਿੱਚ ਓਨੇ ਮੁਸਾਫ਼ਰ ਬੈਠ ਸਕਦੇ ਹਨ, ਜਿੰਨੀਆਂ ਸੀਟਾਂ ਬੈਲਟਾਂ ਜਹਾਜ਼ ਵਿੱਚ ਹੋਣ।ਇਸ ਟਰਿਪ ਦੌਰਾਨ ਸੀਟ ਬੈਲਟਾਂ ਤੋਂ ਵੱਧ ਬੱਚੇ ਜਹਾਜ਼ ਵਿੱਚ ਬੈਠੇ ਸਨ। ਆਪਣੇ ਆਪ ਨੂੰ ਆਮ ਤੇ ਗ਼ਰੀਬ ਆਦਮੀ ਦੱਸਣ ਵਾਲੇ ਮੁੱਖ ਮੰਤਰੀ ਨੂੰ ਹੈਲੀਕਾਪਟਰ ਦੀ ਵਰਤੋਂ ਦਾ ਸ਼ੋਕ ਇਸ ਹੱਦ ਤਕ ਹੈ ਕਿ ਕਈ ਵਾਰ ਉਨ੍ਹਾਂ ਵੱਲੋਂ ਚੰਡੀਗ਼ੜ੍ਹ-ਖਰੜ ਦਰਮਿਆਨ ਅਤੇ ਚੰਡੀਗ਼ੜ੍ਹ-ਮੁਹਾਲੀ ਹਵਾਈ ਅੱਡੇ ਤਕ ਜਾਣ ਲਈ ਹੈਲੀਕਾਪਟਰ ਦੀ ਵਰਤੋਂ ਕੀਤੀ ਜਾਂਦੀ ਹੈ। ਲੋਕਾਂ ਤੋਂ ਟੈਕਸਾਂ ਰਾਹੀਂ ਮਿਲੇ ਪੈਸੇ ਦੀ ਇਹ ਦੁਰਵਰਤੋਂ ਭਾਵੇਂ ਪਹਿਲੀ ਵਾਰ ਨਹੀਂ ਹੋ ਰਹੀ, ਪਰ ਆਪਣੇ ਆਪ ਨੂੰ ਸੁਧਾਰਵਾਦੀ ਤੇ ਗ਼ਰੀਬਾਂ ਦਾ ਨੁਮਾਇੰਦਾ ਦੱਸਣ ਵਾਲੇ ਆਗੂ ਤੋਂ ਇਸ ਵਰਤਾਰੇ ਦੀ ਜਨਤਾ ਆਸ ਨਹੀਂ ਰੱਖਦੀ।

 
Have something to say? Post your comment
ਹੋਰ ਪੰਜਾਬ ਖ਼ਬਰਾਂ