Welcome to Canadian Punjabi Post
Follow us on

24

January 2022
ਬ੍ਰੈਕਿੰਗ ਖ਼ਬਰਾਂ :
ਬਰੈਂਪਟਨ ਦੇ ਘਰ ਵਿੱਚ ਲੱਗੀ ਅੱਗ, 3 ਬੱਚਿਆਂ ਦੀ ਮੌਤਧੂਰੀ ਵਿਧਾਨ ਸਭਾ ਸੀਟ ਤੋਂ ਚੋਣ ਲੜਨਗੇ ਪੰਜਾਬ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਚਿਹਰਾ ਭਗਵੰਤ ਮਾਨਬਰਗਾੜੀ ਦਾ ਬੇਅਦਬੀ ਕਾਂਡ: ਜਾਂਚ ਕਮਿਸ਼ਨ ਦੇ ਮੁਖੀ ਜਸਟਿਸ ਰਣਜੀਤ ਸਿੰਘ ਵੱਲੋਂ ਖੁਲਾਸੇ ਕਰਦੀ ਕਿਤਾਬ ਜਾਰੀਮੁੱਖ ਮੰਤਰੀ ਚੰਨੀ ਦੇ ਰਿਸ਼ਤੇਦਾਰਾਂ ਉੱਤੇ ਈ ਡੀ ਛਾਪੇ ਨਾਲ ਦਸ ਕਰੋੜ ਰੁਪਏ ਤੋਂ ਵੱਧ ਜ਼ਬਤਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਨੂੰ ਪੰਜਾਬ ਵਿੱਚ ਮੁੱਖ ਮੰਤਰੀ ਲਈ ਚਿਹਰਾ ਐਲਾਨਿਆਪੰਜਾਬ ਵਿਧਾਨ ਸਭਾ ਚੋਣਾਂ: ਚੋਣ ਕਮਿਸ਼ਨ ਨੇ ਪੰਜਾਬ ਦੇ 7 ਆਈ ਜੀ ਸਮੇਤ 10 ਸੀਨੀਅਰ ਪੁਲਿਸ ਬਦਲ ਦਿੱਤੇਭਾਰਤ ਦੀ ਸਮੁੰਦਰੀ ਫੌਜ ਦੀ ਬੰਦਰਗਾਹ ਆਈ ਐੱਸ ਰਣਵੀਰ ਵਿੱਚ ਧਮਾਕਾ, ਤਿੰਨ ਮੌਤਾਂ, ਕਈ ਜ਼ਖਮੀਪਟਨਾ ਤੋਂ ਮੋਹਾਲੀ ਆ ਰਹੇ ਸਿੱਖਾਂ ਉਤੇ ਮੰਦਰ ਲਈ ਚੰਦਾ ਮੰਗਦੇ ਲੋਕਾਂ ਵੱਲੋਂ ਹਮਲਾ, ਛੇ ਜ਼ਖਮੀ
 
ਅੰਤਰਰਾਸ਼ਟਰੀ

ਚੀਨ `ਚ 5300 ਸਾਲ ਪੁਰਾਣਾ ਰਹੱਸਮਈ ਸ਼ਹਿਰ ਮਿਲਿਆ, ਅਚਾਨਕ ਛੱਡ ਕੇ ਲੋਕ ਚਲੇ ਗਏ

December 07, 2021 01:03 AM

ਬੀਜਿੰਗ, 6 ਦਸੰਬਰ (ਪੋਸਟ ਬਿਊਰੋ)- ਖੋਜੀਆਂ ਦੀ ਇੱਕ ਅੰਤਰਰਾਸ਼ਟਰੀ ਟੀਮ ਵੱਲੋਂ ਕੀਤੀ ਇੱਕ ਤਾਜ਼ਾ ਖੋਜ ਨੇ ਇੱਕ ਪ੍ਰਾਚੀਨ ਸ਼ਹਿਰ ਦੀ ਖੋਜ ਕੀਤੀ ਹੈ, ਜੋ ਗੁਮਨਾਮ ਹੋ ਗਿਆ ਸੀ। ਆਖਰ 5300 ਸਾਲ ਪਹਿਲਾਂ ਬਣੇ ਸ਼ਹਿਰ ਦੀ ਆਬਾਦੀ ਅਚਾਨਕ ਕਿਵੇਂ ਗਾਇਬ ਹੋ ਗਈ? ਇਸ ਦੇ ਕਾਰਨ ਜਾਣ ਕੇ ਖੋਜਕਾਰ ਹੈਰਾਨ ਹੋ ਗਏ ਹਨ।
ਖੋਜਕਾਰ ਦੱਸਦੇ ਹਨ ਕਿ ਚੀਨ ਦੇ ਲਿਆਂਗਝੂ ਸ਼ਹਿਰ ਦੇ ਖੰਡਰ ਦਿਖਾਉਂਦੇ ਹਨ ਕਿ ਇੱਕ ਸਮਾਜ ਵਜੋਂ ਉਸ ਸਮੇਂ ਸਭਿਅਤਾ ਬੇਹੱਦ ਉਨਤ ਸੀ, ਖਾਸ ਕਰ ਕੇ ਖੇਤੀ ਅਤੇ ਪਾਣੀ ਦੀ ਵਿਵਸਥਾ। ਉਨ੍ਹਾਂ ਨੇ ਬਿਹਤਰੀਨ ਭਵਨ ਨਿਰਮਾਣ ਕਲਾ ਅਤੇ ਪ੍ਰਣਾਲੀਆਂ ਦਾ ਨਿਰਮਾਣ ਕੀਤਾ ਸੀ। ਇਸ ਵਿੱਚ ਨਹਿਰਾਂ, ਬੰਨ੍ਹ ਅਤੇ ਤਲਾਬਾਂ ਵਰਗੀਆਂ ਚੀਜ਼ਾਂ ਸ਼ਾਮਲ ਸਨ, ਜਿਸ ਕਾਰਨ ਲਿਆਂਗਝੂ ਨੂੰ ‘ਪੂਰਬ ਦਾ ਵੈਨਿਸ’ ਕਿਹਾ ਜਾਂਦਾ ਸੀ, ਪ੍ਰੰਤੂ ਇਹ ਸਭ ਕਿਵੇਂ ਗਾਇਬ ਹੋ ਗਿਆ? ਬਹੁਤੇ ਖੋਜਕਾਰ ਇਸ ਦੇ ਪਿੱਛੇ ਕਿਸੇ ਤਰ੍ਹਾਂ ਦੇ ਹੜ੍ਹ ਨੂੰ ਕਾਰਨ ਮੰਨਦੇ ਹਨ। ਆਸਟਰੀਆ ਵਿੱਚ ਯੂਨੀਵਰਸਿਟੀ ਆਫ ਇੰਸਬਰੁਕ ਦੇ ਭੂ-ਵਿਗਿਆਨੀ ਕ੍ਰਿਸਟੋਫ ਸਪਾਟਲ ਨੇ ਦੱਸਿਆ ਕਿ ਸੁਰੱਖਿਅਤ ਖੰਡਰਾਂ ਉਤੇ ਮਿੱਟੀ ਦੀ ਇੱਕ ਪਤਲੀ ਪਰਤ ਪਾਈ ਗਈ, ਜੋ ਪ੍ਰਾਚੀਨ ਸਭਿਅਤਾ ਦੇ ਅੰਤ ਅਤੇ ਯਾਂਗਤਜੀ ਨਦੀ ਜਾਂ ਪੂਰਬੀ ਚੀਨ ਸਾਗਰ ਦੇ ਹੜ੍ਹ ਵੱਲ ਇਸ਼ਾਰਾ ਕਰਦੀ ਹੈ। ਮਿੱਟੀ ਦੀ ਪਰਤ ਨਾਲ ਕੋਈ ਠੋਸ ਨਤੀਜਾ ਕੱਢਣਾ ਸੰਭਵ ਨਹੀਂ, ਪਰ ਨਵੀਂ ਖੋਜ ਨੇ ਇਸ ਗੁੱਥੀ ਨੂੰ ਬਹੁਤ ਹੱਦ ਤਕ ਸੁਲਝਾ ਦਿੱਤਾ ਹੈ। ਯੂਨੀਵਰਸਿਟੀ ਆਫ ਚਾਈਨਾ ਦੇ ਹੈਵੇਈ ਝਾਂਗ ਦੀ ਅਗਵਾਈ ਵਿੱਚ ਪ੍ਰੋਫੈਸਰ ਸਪਾਟਲ ਅਤੇ ਖੋਜਕਾਰਾਂ ਦੀ ਟੀਮ ਨੇ ਹੋਰ ਜ਼ਿਆਦਾ ਡੂੰਘਾਈ ਤਕ ਖੁਦਾਈ ਕੀਤੀ। ਉਨ੍ਹਾਂ ਨੇ ਇਸ ਖੇਤਰ ਵਿੱਚ ਪਾਣੀ ਦੇ ਹੇਠਾਂ ਦੋ ਗੁਫਾਵਾਂ ਤੋਂ ਖਣਿਜ ਢਾਂਚਿਆਂ ਦੀ ਜਾਂਚ ਕੀਤੀ, ਜਿੱਥੇ ਹਜ਼ਾਰਾਂ ਸਾਲ ਪੁਰਾਣੀਆਂ ਜਲਵਾਯੂ ਹਾਲਾਤਾਂ ਅਤੇ ਰਸਾਇਣ ਸੁਰੱਖਿਅਤ ਹਨ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ