Welcome to Canadian Punjabi Post
Follow us on

15

July 2025
 
ਟੋਰਾਂਟੋ/ਜੀਟੀਏ

ਪੀਲ ਰੀਜਨ ਵਿੱਚ ਕੂੜਾ ਚੁੱਕਣ ਵਾਲੇ ਵਰਕਰਜ਼ ਗਏ ਹੜਤਾਲ ਉੱਤੇ

December 07, 2021 12:49 AM

ਓਨਟਾਰੀਓ, 6 ਦਸੰਬਰ (ਪੋਸਟ ਬਿਊਰੋ) : ਇੱਕ ਵੇਸਟ ਮੈਨੇਜਮੈਂਟ ਫਰਮ ਦੇ ਵਰਕਰਜ਼ ਦੇ ਹੜਤਾਲ ਉੱਤੇ ਚਲੇ ਜਾਣ ਕਾਰਨ ਪੀਲ ਰੀਜਨ ਦੇ ਵੱਡੇ ਹਿੱਸੇ ਵਿੱਚ ਕੂੜਾ ਚੁੱਕਣ ਦੇ ਮਾਮਲੇ ਵਿੱਚ ਦੇਰ ਹੋ ਸਕਦੀ ਹੈ ਤੇ ਰੀਸਾਈਕਲਿੰਗ ਕੁਲੈਕਸ਼ਨ ਦਾ ਕੰਮ ਵੀ ਮੁਲਤਵੀ ਹੋ ਸਕਦਾ ਹੈ।
ਸੋਮਵਾਰ ਸਵੇਰੇ ਐਮਟੈਰਾ ਐਨਵਾਇਰਮੈਂਟਲ ਦੇ 200 ਵਰਕਰਜ਼ ਮੈਨੇਜਮੈਂਟ ਦੀ ਤਾਜ਼ਾ ਪੇਸ਼ਕਸ਼ ਨੂੰ ਠੁਕਰਾਉਣ ਤੋਂ ਬਾਅਦ ਹੜਤਾਲ ਉੱਤੇ ਚਲੇ ਗਏ।ਵਰਕਰਾਂ ਨੇ ਮੀਡੀਆ ਨਾਲ ਗੱਲ ਕਰਦਿਆਂ ਆਖਿਆ ਕਿ ਕੰਮ ਦੇ ਮਾੜੇ ਹਾਲਾਤ, ਮਾੜੀ ਯੂਨੀਫੌਰਮ, ਪੀਪੀਈ ਕਿੱਟਾਂ ਤੇ ਮੁਆਵਜ਼ਾ ਨਾ ਮਿਲਣ ਕਾਰਨ ਪੈਦਾ ਹੋਣ ਵਾਲੀ ਦਿੱਕਤ ਕਾਰਨ ਹੀ ਉਨ੍ਹਾਂ ਵੱਲੋਂ ਇਹ ਕਦਮ ਚੁੱਕਿਆ ਜਾ ਰਿਹਾ ਹੈ। ਇਸ ਹੜਤਾਲ ਨਾਲ ਮਿਸੀਸਾਗਾ ਦੇ ਦੱਖਣ-ਪੱਛਮ ਵਿੱਚ ਰਹਿਣ ਵਾਲੇ ਲੋਕਾਂ ਤੋਂ ਇਲਾਵਾ ਬਰੈਂਪਟਨ ਦੇ ਪੱਛਮੀ ਅੱਧ ਤੇ ਕੇਲਡਨ ਦੇ ਲੋਕਾਂ ਨੂੰ ਦਿੱਕਤ ਹੋ ਸਕਦੀ ਹੈ।
ਪੀਲ ਰੀਜਨ ਦਾ ਕਹਿਣਾ ਹੈ ਕਿ ਕੂੜਾ ਤੇ ਹੋਰ ਆਰਗੈਨਿਕ ਵੇਸਟ ਲਗਾਤਾਰ ਚੁੱਕਿਆ ਜਾਵੇਗਾ ਪਰ ਉਸ ਵਿੱਚ ਦੇਰ ਹੋ ਸਕਦੀ ਹੈ।ਇਸ ਸਮੇਂ ਰੀਸਾਈਕਲ ਕੀਤੀਆਂ ਜਾਣ ਵਾਲੀਆਂ ਜਾਂ ਭਾਰੀ ਚੀਜ਼ਾਂ ਨਹੀਂ ਚੁੱਕੀਆਂ ਜਾਣਗੀਆਂ। ਯਾਰਡ ਵੇਸਟ ਵੀ ਨਹੀਂ ਚੁੱਕਿਆ ਜਾਵੇਗਾ। ਐਮਟੈਰਾ ਵੱਲੋਂ ਪੀਲ ਰੀਜਨ ਨੂੰ ਬਿਆਨ ਦਿੱਤਾ ਗਿਆ ਹੈ ਤੇ ਫਿਰ ਉਸ ਬਿਆਨ ਨੂੰ ਰੀਜਨ ਵੱਲੋਂ ਮੀਡੀਆ ਨਾਲ ਸਾਂਝਾ ਕਰਦਿਆਂ ਹੋਇਆਂ ਉਨ੍ਹਾਂ ਵਰਕਰਜ਼ ਤੋਂ ਮੁੜ ਗੱਲਬਾਤ ਸ਼ੁਰੂ ਕਰਨ ਦੀ ਅਪੀਲ ਕੀਤੀ ਗਈ ਹੈ ਜਿਨ੍ਹਾਂ ਦੀ ਅਗਵਾਈ ਲਿਊਨਾ ਕਰਦੀ ਹੈ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਮਾਂ ਅਤੇ ਦਾਦੀ ਦੇ ਕਤਲ ਦੇ ਦੋਸ਼ ਵਿੱਚ ਲੋੜੀਂਦਾ ਵਿਅਕਤੀ ਗ੍ਰਿਫ਼ਤਾਰ ਹਾਈਵੇਅ 'ਤੇ ਪੱਥਰ ਸੁੱਟਣ ਦੀਆਂ ਕਈ ਘਟਨਾਵਾਂ ਸਬੰਧੀ ਗਵਾਹਾਂ ਦੀ ਭਾਲ ਕਰ ਰਹੀ ਪੁਲਿਸ 3 ਸ਼ੱਕੀਆਂ ਵੱਲੋਂ ਡਾਊਨਟਾਊਨ ਟੋਰਾਂਟੋ ਦੇ ਘਰ ਵਿਚੋਂ ਸਮਾਨ ਕੀਤਾ ਗਿਆ ਚੋਰੀ ਸੈਂਡਲਵੁੱਡ ਹਾਈਟਸ ਸੀਨੀਅਰ ਕਲੱਬ ਨੇ ਕੈਨੇਡਾ ਡੇ ਮੇਲਾ ਮਨਾਇਆ ਮਾਊਂਟੇਨਐਸ਼ ਸੀਨੀਅਰਜ਼ ਕਲੱਬ ਦੇ ਮੈਂਬਰਾਂ ਨੇ ਸੈਂਟਰਲ ਆਈਲੈਂਡ ਦਾ ਕੀਤਾ ਦੌਰਾ ਡਾਊਨਟਾਊਨ ਗੋਲੀਬਾਰੀ ਵਿੱਚ ਮ੍ਰਿਤਕ ਔਰਤ ਦੀ ਹੋਈ ਪਛਾਣ ਅਜੈਕਸ ਵਿਚ ਘਰ `ਚ ਅੱਗ ਲੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਟੋਰਾਂਟੋ ਦੀ ਲਾਪਤਾ ਔਰਤ ਦੀ ਹਾਈਵੇਅ ਨੇੜੇ ਮਿਲੀ ਲਾਸ਼, ਇੱਕ ਵਿਅਕਤੀ 'ਤੇ ਲੱਗਾ ਕਤਲ ਦਾ ਦੋਸ਼ ਗੋਰ ਸੀਨੀਅਰ ਕਲੱਬ ਬਰੈਂਪਟਨ ਨੇ ਮਨਾਇਆ ਕੈਨੇਡਾ ਡੇਅ ਮਾਹਰ ਸਲਾਹ ਲਏ ਬਿਨ੍ਹਾਂ ਆਨਲਾਈਨ ਇਲਾਜ ਕਰਨ ਵਾਲਿਆਂ ਲਈ ਓਐੱਮਏ ਦੇ ਡਾਕਟਰਾਂ ਦੀ ਚਿਤਾਵਨੀ