Welcome to Canadian Punjabi Post
Follow us on

29

March 2024
 
ਅੰਤਰਰਾਸ਼ਟਰੀ

ਰੂਸੀ ਜਹਾਜ਼ਾਂ ਨੇ ਕਾਬੁਲ `ਚ ਮਨੁੱਖੀ ਸਹਾਇਤਾ ਪਹੁੰਚਾਈ

December 03, 2021 01:51 AM

ਕਾਬੁਲ, 2 ਦਸੰਬਰ (ਪੋਸਟ ਬਿਊਰੋ)- ਕਾਬੁਲ ਵਿੱਚ ਰੂਸੀ ਰਾਜਦੂਤ ਦਮਿੱਤਰੀ ਝਰਿਨੋਵ ਨੇ ਕਿਹਾ ਹੈ ਕਿ ਤਾਲਿਬਾਨ ਨੂੰ ਅਫਗਾਨਿਸਤਾਨ ਵਿੱਚ ਅਸਰਦਾਰ ਤਰੀਕੇ ਨਾਲ ਅੱਤਵਾਦ ਨਾਲ ਲੜਨ ਵਿੱਚ ਕਾਫੀ ਪ੍ਰੇਸ਼ਾਨੀ ਹੋ ਰਹੀ ਹੈ, ਕਿਉਂਕਿ ਉਨ੍ਹਾਂ ਕੋਲ ਆਰਥਿਕ ਵਸੀਲਿਆਂ ਦੀ ਕਮੀ ਹੈ। ਇਸੇ ਦੌਰਾਨ ਤਿੰਨ ਰੂਸੀ ਜਹਾਜ਼ਾਂ ਨੇ ਕਾਬੁਲ ਏਅਰਪੋਰਟ ਉਤੇ ਮਨੁੱਖੀ ਮਦਦ ਪਹੁੰਚਾਈ ਹੈ ਤੇ 214 ਰੂਸੀ ਨਾਗਰਿਕਾਂ ਅਤੇ ਰੂਸ ਵਿੱਚ ਪੜ੍ਹਦੇ ਅਫਗਾਨੀ ਵਿਦਿਆਰਥੀਆਂ ਨੂੰ ਆਪਣੇ ਨਾਲ ਮਾਸਕੋ ਲੈ ਗਏ ਹਨ। ਦੱਸਿਆ ਜਾਂਦਾ ਹੈ ਕਿ ਇਨ੍ਹਾਂ ਵਿੱਚ ਵਧੇਰੇ ਕਿਰਗਿਸਤਾਨ ਦੇ ਵਾਸੀ ਹਨ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਹੁਕਮ ਉੱਤੇ ਇਹ ਕਦਮ ਚੁੱਕਿਆ ਗਿਆ ਹੈ।
ਰੂਸੀ ਰੱਖਿਆ ਮੰਤਰਾਲੇ ਮੁਤਾਬਕ ਮਾਸਕੋ ਤੋਂ ਆਏ ਤਿੰਨ ਰੂਸੀ ਜਹਾਜ਼ਾਂ ਸੈਕਿੰਡ-76 ਤੋਂ ਕਾਬੁਲ ਏਅਰਪੋਰਟ ਉਤੇ ਮਨੁੱਖੀ ਸਹਾਇਤਾ ਪਹੁੰਚਾਈ ਗਈ ਅਤੇ 214 ਰੂਸੀ ਨਾਗਰਿਕਾਂ ਤੇ ਰੂਸ ਵਿੱਚ ਪੜ੍ਹਦੇ ਅਫਗਾਨੀ ਵਿਦਿਆਰਥੀਆਂ ਨੂੰ ਵਾਪਸ ਮਾਸਕੋ ਲਿਆਂਦਾਹੈ। ਇਸੇ ਦੌਰਾਨ ਸਪੂਤਨਿਕ ਨੇ ਰੂਸੀ ਰਾਜਦੂਤ ਝਰਿਨੋਵ ਦੇ ਹਵਾਲੇ ਨਾਲ ਕਿਹਾ ਕਿ ਸਤੰਬਰ ਦੇ ਮਹੀਨੇ ਤੋਂ ਤਾਲਿਬਾਨ ਦੇ ਕਬਜ਼ੇ ਵਾਲੇ ਕਾਬੁਲ ਵਿੱਚ ਅੱਤਵਾਦੀ ਸੰਗਠਨ ਅੰਡਰ ਗਰਾਊਂਡ ਹੋਏ ਹਨ। ਉਹ ਆਪਣੀ ਥਾਂ ਵਾਰ-ਵਾਰ ਬਦਲ ਰਹੇ ਹਨ। ਇਸ ਹਾਲਤ ਵਿੱਚ ਵਿੱਤੀ ਸੰਕਟ ਕਾਰਨ ਤਾਲਿਬਾਨ ਨੂੰ ਇਨ੍ਹਾਂ ਅੱਤਵਾਦੀ ਸਰਗਰਮੀਆਂ ਉਤੇ ਕਾਬੂ ਪਾਉਣ ਵਿੱਚ ਕਾਫੀ ਪ੍ਰੇਸ਼ਾਨੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਅਫਗਾਨਿਸਤਾਨ ਦੀ ਬੈਂਕਿੰਗ ਪ੍ਰਣਾਲੀ ਵੀ ਠੱਪ ਪੈ ਚੁੱਕੀ ਹੈ।ਦੂਜੇ ਪਾਸੇ ਨਾਟੋ ਦੇ ਮੈਂਬਰ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨੇ ਨਾਟੋ ਫੌਜਾਂ ਦੇ ਅਫਗਾਨਿਸਤਾਨ ਛੱਡਣ ਦੇ ਸਿਰਫ ਤਿੰਨ ਮਹੀਨੇ ਬਾਅਦ ਲਾਤੀਵੀਆਂ ਦੇ ਰਿਗ ਵਿੱਚ 18 ਸਾਲਾਂ ਦੀ ਆਪਣੀ ਮੌਜੂਦਗੀ ਉਤੇ ਸਮੀਖਿਆ ਕੀਤੀ ਹੈ। ਨਾਟੋ ਦੇਸ਼ਾਂ ਦੇ ਸੁਰੱਖਿਆ ਬਲ ਸਾਲ 2003 ਤੋਂ ਅਫਗਾਨਿਸਤਾਨ ਵਿੱਚ ਤੈਨਾਤ ਸਨ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਬਾਈਡੇਨ ਵਿਰੁੱਧ ਮਹਾਂਦੋਸ਼ ਦੀ ਜਾਂਚ ਰੁਕੀ ਇਮਰਾਨ ਖਾਨ ਨੇ ਫਰਵਰੀ 'ਚ ਹੋਈਆਂ ਚੋਣਾਂ ਦੀ ਨਿਆਂਇਕ ਜਾਂਚ ਦੀ ਸੁਪਰੀਮ ਕੋਰਟ ਨੂੰ ਕੀਤੀ ਅਪੀਲ ਕੰਧਾਰ ਵਿਚ ਬੈਂਕ ’ਚ ਆਤਮਘਾਤੀ ਹਮਲਾ, 3 ਲੋਕਾਂ ਦੀ ਮੌਤ, 12 ਜ਼ਖਮੀ ਡਾਕਟਰਾਂ ਨੇ ਪਹਿਲੀ ਵਾਰ ਇਨਸਾਨ 'ਚ ਸੂਰ ਦੀ ਕਿਡਨੀ ਦਾ ਕੀਤਾ ਸਫਲ ਟਰਾਂਸਪਲਾਂਟ ਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਅਰਮੀਨੀਆ ਨੇ ਪਿਨਾਕਾ ਰਾਕੇਟ ਲਈ ਭਾਰਤ ਨਾਲ ਕੀਤਾ ਸਮਝੌਤਾ ਹੈਤੀ 'ਚ ਸਥਿਤੀ ਕਾਬੂ ਤੋਂ ਬਾਹਰ, ਗੈਂਗ ਕਰ ਰਹੇ ਹਨ ਲੁੱਟਾਂ, 12 ਤੋਂ ਵੱਧ ਮੌਤਾਂ ਪੁਤਿਨ ਰਿਕਾਰਡ ਬਹੁਮਤ ਨਾਲ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਨੇਵਲਨੀ ਦੀ ਮੌਤ 'ਤੇ ਪੁਤਿਨ ਨੇ ਦਿੱਤਾ ਬਿਆਨ: ਕਿਹਾ- ਮੈਂ ਕੈਦੀਆਂ ਦੀ ਅਦਲਾ-ਬਦਲੀ 'ਚ ਅਲੈਕਸੀ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਸੀ