Welcome to Canadian Punjabi Post
Follow us on

03

July 2025
 
ਕੈਨੇਡਾ

ਉਡਾਨਾਂ ਰੱਦ ਹੋਣ ਕਾਰਨ ਕਈ ਕੈਨੇਡੀਅਨਜ਼ ਸਾਊਥ ਅਫਰੀਕਾ ਵਿੱਚ ਫਸੇ

December 03, 2021 12:56 AM

ਓਟਵਾ, 2 ਦਸੰਬਰ (ਪੋਸਟ ਬਿਊਰੋ) : ਸਾਊਥ ਅਫਰੀਕਾ ਤੋਂ ਕੈਨੇਡਾ ਪਰਤਣ ਦੀ ਕੋਸਿ਼ਸ਼ ਕਰ ਰਹੇ ਕੈਨੇਡੀਅਨਜ਼ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ ਵੱਲੋਂ ਕਮਿਊਨਿਕੇਸ਼ਨ ਦੀ ਘਾਟ ਕਾਰਨ ਉਹ ਪਰੇਸ਼ਾਨ ਹਨ ਤੇ ਉੱਤੋਂ ਟੈਸਟਿੰਗ ਵਾਲੀਆਂ ਸ਼ਰਤਾਂ ਕਾਰਨ ਕਈਆਂ ਦਾ ਟਰਿੱਪ ਅਸੰਭਵ ਹੋ ਗਿਆ ਹੈ।
ਮੇਗਨ ਤਾਨਿਆ ਹੌਜਕਿੰਸਨ ਸਾਊਥ ਅਫਰੀਕਾ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਗਈ ਸੀ ਜਦੋਂ ਪਿਛਲੇ ਹਫਤੇ ਕੈਨੇਡੀਅਨ ਸਰਕਾਰ ਨੇ ਸਾਊਥ ਅਫਰੀਕਾ ਸਮੇਤ ਕਈ ਅਫਰੀਕੀ ਦੇਸ਼ਾਂ ਲਈ ਟਰੈਵਲ ਸਬੰਧੀ ਨਵੀਆਂ ਪਾਬੰਦੀਆਂ ਲਾ ਦਿੱਤੀਆਂ ਹਨ। ਅਜਿਹਾ ਨੋਵਲ ਕਰੋਨਾਵਾਇਰਸ ਦੇ ਨਵੇਂ ਵੇਰੀਐਂਟ ਓਮਾਈਕ੍ਰੌਨ ਦੇ ਪਸਾਰ ਨੂੰ ਰੋਕਣ ਲਈ ਕੀਤਾ ਗਿਆ। ਹੌਜਕਿੰਸਨ ਨੇ ਆਖਿਆ ਕਿ ਉਸ ਨੇ ਅਗਲੇ ਮੰਗਲਵਾਰ ਵਾਇਆ ਯੂਨਾਇਟਿਡ ਕਿੰਗਡਮ ਕੈਨੇਡਾ ਪਰਤਾਣਾ ਸੀ। ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਉਹ ਕੈਨੇਡਾ ਵੱਲੋਂ ਟਰੈਵਲਰਜ਼ ਲਈ ਜਾਰੀ ਕੀਤੇ ਨਵੇਂ ਨਿਯਮਾਂ ਨੂੰ ਪੂਰਾ ਕਰ ਸਕੇਗੀ।
ਹੌਜਕਿੰਸਨ, ਜੋ ਕਿ ਕੈਨੇਡੀਅਨ ਪਰਮਾਨੈਂਟ ਰੈਜ਼ੀਡੈਂਟ ਹੈ ਤੇ ਉਸ ਕੋਲ ਸਾਊਥ ਅਫਰੀਕਾ ਦਾ ਪਾਸਪੋਰਟ ਵੀ ਹੈ, ਨੇ ਆਖਿਆ ਕਿ ਉਸ ਦੀ ਨਾਗਰਿਕਤਾ ਕਾਰਨ ਉਹ ਯੂ ਕੇ ਦੇ ਏਅਰਪੋਰਟਸ ਉੱਤੇ ਟੈਸਟ ਨਹੀਂ ਕਰਵਾ ਸਕੇਗੀ।ਉਨ੍ਹਾਂ ਆਖਿਆ ਕਿ ਅਫਰੀਕੀ ਦੇਸ਼ਾਂ ਨੂੰ ਵੱਖ ਕਰਕੇ ਉਨ੍ਹਾਂ ਉੱਤੇ ਟਰੈਵਲ ਸਬੰਧੀ ਪਾਬੰਦੀਆਂ ਲਾਉਣਾ ਸਹੀ ਨਹੀਂ ਹੈ।ਮਾਂਟਰੀਅਲ ਦੇ ਪੀਟਰ ਫੈਫਰਲ ਦਾ ਕਹਿਣਾ ਹੈ ਕਿ ਉਹ ਸੋਮਵਾਰ ਨੂੰ ਸਾਊਥ ਅਫਰੀਕਾ ਛੱਡਣ ਦਾ ਮਨ ੁਬਣਾ ਚੁੱਕੇ ਸਨ ਤੇ ਉਨ੍ਹਾਂ ਨੀਦਰਲੈਂਡਜ਼ ਰਾਹੀਂ ਘਰ ਪਰਤਣ ਦਾ ਫੈਸਲਾ ਕੀਤਾ ਸੀ ਪਰ ਊਨ੍ਹਾਂ ਦੀ ਫਲਾਈਟ ਹੀ ਰੱਦ ਹੋ ਗਈ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਸ਼ੈਨਨ ਫਾਲਸ ਦੇ ਨੇੜੇ ਲਾਪਤਾ ਵਿਅਕਤੀ ਦੀ ਭਾਲ ਜਾਰੀ ਕਾਰਨੀ ਵੱਲੋਂ ਆਟੋਮੋਟਿਵ ਸੈਕਟਰ ਦੇ ਸੀਈਓਜ਼ ਨਾਲ ਮੁਲਾਕਾਤ ਬੀਸੀ ਫੈਰੀਜ਼ ਵੈਸਲ ਡੌਕ ਗੱਡੀ ਚਲਾਉਣ ਦੀ ਕੋਸਿ਼ਸ਼ ਕਰਨ ਵਾਲਾ ਕਾਬੂ ਓਟਵਾ ਨਦੀ `ਚ ਡੁੱਬ ਕੇ ਵਿਅਕਤੀ ਦੀ ਮੌਤ, ਉਸਦੇ ਬੇਟੇ ਨੂੰ ਲੋਕਾਂ ਨੇ ਬਚਾਇਆ "ਸਕਾਈਡੋਮ ਮੇਲਾ ਅਤੇ ਲੱਕੀ ਡਰਾਅ", ਇਹ ਪ੍ਰੋਗਰਾਮ 13 ਜੁਲਾਈ ਨੂੰ 30 ਸਟੈਫੋਰਡ ਡਰਾਈਵ ਵਿਖੇ ਹੋਵੇਗਾ। ਬੰਦ ਹੋ ਸਕਦੈ ਗੈਟੀਨੇਊ ਨਦੀ `ਤੇ ਬਣਿਆ ਚੇਲਸੀ ਲਾਂਚ ਹਾਈਵੇਅ 401 `ਤੇ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕੈਨੇਡਾ ਦਿਵਸ ਮੌਕੇ ਰਾਸ਼ਟਰੀ ਏਕਤਾ ਅਤੇ ਵਿਕਾਸ ਦਾ ਦਿੱਤਾ ਸੱਦਾ ਕੈਨੇਡਾ ਮੁਕਤ ਵਪਾਰ ਸਮਝੌਤੇ ਵਿੱਚ ਹਟਾ ਦਿੱਤੀਆਂ ਗਈਆਂ ਨੇ 53 ਫੈਡਰਲ ਛੋਟਾਂ : ਫ੍ਰੀਲੈਂਡ ਕੈਨੇਡਾ ਦੀ ਤਰਲ ਕੁਦਰਤੀ ਗੈਸ ਏਸ਼ੀਆ `ਚ ਲਿਜਾਣ ਵਾਲਾ ਪਹਿਲਾ ਟੈਂਕਰ ਰਵਾਨਾ