Welcome to Canadian Punjabi Post
Follow us on

15

July 2025
 
ਟੋਰਾਂਟੋ/ਜੀਟੀਏ

ਫਾਈਜ਼ਰ ਨੇ ਐਂਟੀਵਾਇਰਲ ਕੋਵਿਡ-19 ਪਿੱਲ ਸਬੰਧੀ ਡਾਟਾ ਮੁਲਾਂਕਣ ਲਈ ਹੈਲਥ ਕੈਨੇਡਾ ਕੋਲ ਜਮ੍ਹਾਂ ਕਰਵਾਇਆ

December 02, 2021 08:51 AM

ਟੋਰਾਂਟੋ, 1 ਦਸੰਬਰ (ਪੋਸਟ ਬਿਊਰੋ) : ਫਾਈਜ਼ਰ ਵੱਲੋਂ ਐਂਟੀਵਾਇਰਲ ਕੋਵਿਡ-19 ਪਿੱਲ ਸਬੰਧੀ ਕਲੀਨਿਕਲ ਡਾਟਾ ਹੈਲਥ ਕੈਨੇਡਾ ਕੋਲ ਜਮ੍ਹਾਂ ਕਰਵਾਇਆ ਗਿਆ ਹੈ। ਕੰਪਨੀ ਨੂੰ ਪੂਰੀ ਆਸ ਹੈ ਕਿ ਇਸ ਪਿੱਲ ਨਾਲ ਕੋਵਿਡ-19 ਦੇ ਮਾਮੂਲੀ ਤੋਂ ਦਰਮਿਆਨੇ ਮਾਮਲਿਆਂ ਦਾ ਇਲਾਜ ਸਹਿਜੇ ਹੀ ਕੀਤਾ ਜਾ ਸਕੇਗਾ।
ਫਾਈਜ਼ਰ ਦੀ ਇਸ ਐਂਟੀਵਾਇਰਲ ਪਿੱਲ ਨੂੰ ਪੈਕਸਲੋਵਿਡ ਦਾ ਨਾਂ ਦਿੱਤਾ ਗਿਆ ਹੈ। ਇਹ ਪਿੱਲ 18 ਸਾਲ ਤੇ ਉਸ ਤੋਂ ਵੱਧ ਉਮਰ ਦੇ ਉਨ੍ਹਾਂ ਬਾਲਗਾਂ ਨੂੰ ਦਿੱਤੀ ਜਾ ਸਕੇਗੀ ਜਿਨ੍ਹਾਂ ਨੂੰ ਕੋਵਿਡ-19 ਹੋਣ ਦੀ ਪੁਸ਼ਟੀ ਹੋਈ ਹੋਵੇਗੀ ਤੇ ਜਿਨ੍ਹਾਂ ਦੇ ਗੰਭੀਰ ਰੂਪ ਵਿੱਚ ਬਿਮਾਰ ਹੋਣ ਦਾ ਖਤਰਾ ਹੋਵੇਗਾ। ਇਸ ਡਰੱਗ ਨਿਰਮਾਤਾ ਕੰਪਨੀ ਵੱਲੋਂ ਜਾਰੀ ਕੀਤੀ ਗਈ ਪ੍ਰੈੱਸ ਰਲੀਜ਼ ਵਿੱਚ ਆਖਿਆ ਗਿਆ ਹੈ ਕਿ ਇਹ ਪਿੱਲ ਸਾਰਸ-ਕੋਵ-2 ਵਿੱਚ ਅਜਿਹੇ ਐਨਜ਼ਾਈਮ ਦੀ ਗਤੀਵਿਧੀ ਨੂੰ ਬਲਾਕ ਕਰਨ ਲਈ ਤਿਆਰ ਕੀਤੀ ਗਈ ਹੈ ਜਿਹੜਾ ਵਾਇਰਸ ਨੂੰ ਅਗਾਂਹ ਕਾਪੀ ਕਰਨ ਲਈ ਜ਼ਰੂਰੀ ਹੈ। ਇਸ ਪਿੱਲ ਵਿੱਚ ਅਜਿਹੇ ਇਨਗ੍ਰੀਡੀਐਂਟਸ ਹਨ ਜਿਹੜੇ ਵਾਇਰਸ ਨਾਲ ਲੰਮੇਂ ਸਮੇਂ ਤੱਕ ਲੜਨ ਵਿੱਚ ਮਦਦ ਕਰਦੇ ਹਨ।
ਇਸ ਪਿੱਲ ਵਿੱਚ ਰਿਟੋਨਾਵੀਅਰ ਦੀ ਵਰਤੋਂ ਵੀ ਕੀਤੀ ਗਈ ਹੈ। ਇਹ ਇੱਕ ਅਜਿਹੀ ਦਵਾਈ ਹੈ ਜਿਸਦੀ ਵਰਤੋਂ ਪਹਿਲਾਂ ਵੀ ਐਂਟੀਵਾਇਰਲ ਮੈਡੀਕੇਸ਼ਨਜ਼ ਲਈ ਕੀਤੀ ਜਾਂਦੀ ਰਹੀ ਹੈ। ਇਸ ਤੋਂ ਦੋ ਮਹੀਨੇ ਪਹਿਲਾਂ ਡਰੱਗ ਨਿਰਮਾਤਾ ਕੰਪਨੀ ਮਰਕ ਵੱਲੋਂ ਕੋਵਿਡ-19 ਦੇ ਇਲਾਜ ਲਈ ਮੌਲਨੂਪਿਰਾਵੀਅਰ ਨਾਂ ਦੀ ਪਿੱਲ ਸਬੰਧੀ ਕਲੀਨਿਕਲ ਡਾਟਾ ਹੈਲਥ ਕੈਨੇਡਾ ਨੂੰ ਮੁਲਾਂਕਣ ਲਈ ਭੇਜਿਆ ਗਿਆ ਸੀ। ਮਰਕ ਦੀ ਇਸ ਪਿੱਲ ਦਾ ਮੁਲਾਂਕਣ ਕੈਨੇਡਾ ਵਿੱਚ ਅਜੇ ਵੀ ਚੱਲ ਰਿਹਾ ਹੈ ਪਰ ਯੂ·ਕੇ ਤੇ ਯੂ·ਐਸ ਵਿੱਚ ਇਸ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ।
ਜਿ਼ਕਰਯੋਗ ਹੈ ਕਿ ਯੂ·ਐਸ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਨੇ ਮੰਗਲਵਾਰ ਨੂੰ ਮਰਕ ਦੀ ਇਸ ਪਿੱਲ ਨੂੰ ਮਨਜ਼ੂਰੀ ਦੇ ਦਿੱਤੀ। ਹੁਣ ਕੋਵਿਡ-19 ਦਾ ਘਰ ਵਿੱਚ ਇਲਾਜ ਕਰਨ ਲਈ ਅਮੈਰੀਕਨਜ਼ ਇਹ ਪਿੱਲ ਲੈ ਸਕਣਗੇ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਮਾਂ ਅਤੇ ਦਾਦੀ ਦੇ ਕਤਲ ਦੇ ਦੋਸ਼ ਵਿੱਚ ਲੋੜੀਂਦਾ ਵਿਅਕਤੀ ਗ੍ਰਿਫ਼ਤਾਰ ਹਾਈਵੇਅ 'ਤੇ ਪੱਥਰ ਸੁੱਟਣ ਦੀਆਂ ਕਈ ਘਟਨਾਵਾਂ ਸਬੰਧੀ ਗਵਾਹਾਂ ਦੀ ਭਾਲ ਕਰ ਰਹੀ ਪੁਲਿਸ 3 ਸ਼ੱਕੀਆਂ ਵੱਲੋਂ ਡਾਊਨਟਾਊਨ ਟੋਰਾਂਟੋ ਦੇ ਘਰ ਵਿਚੋਂ ਸਮਾਨ ਕੀਤਾ ਗਿਆ ਚੋਰੀ ਸੈਂਡਲਵੁੱਡ ਹਾਈਟਸ ਸੀਨੀਅਰ ਕਲੱਬ ਨੇ ਕੈਨੇਡਾ ਡੇ ਮੇਲਾ ਮਨਾਇਆ ਮਾਊਂਟੇਨਐਸ਼ ਸੀਨੀਅਰਜ਼ ਕਲੱਬ ਦੇ ਮੈਂਬਰਾਂ ਨੇ ਸੈਂਟਰਲ ਆਈਲੈਂਡ ਦਾ ਕੀਤਾ ਦੌਰਾ ਡਾਊਨਟਾਊਨ ਗੋਲੀਬਾਰੀ ਵਿੱਚ ਮ੍ਰਿਤਕ ਔਰਤ ਦੀ ਹੋਈ ਪਛਾਣ ਅਜੈਕਸ ਵਿਚ ਘਰ `ਚ ਅੱਗ ਲੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਟੋਰਾਂਟੋ ਦੀ ਲਾਪਤਾ ਔਰਤ ਦੀ ਹਾਈਵੇਅ ਨੇੜੇ ਮਿਲੀ ਲਾਸ਼, ਇੱਕ ਵਿਅਕਤੀ 'ਤੇ ਲੱਗਾ ਕਤਲ ਦਾ ਦੋਸ਼ ਗੋਰ ਸੀਨੀਅਰ ਕਲੱਬ ਬਰੈਂਪਟਨ ਨੇ ਮਨਾਇਆ ਕੈਨੇਡਾ ਡੇਅ ਮਾਹਰ ਸਲਾਹ ਲਏ ਬਿਨ੍ਹਾਂ ਆਨਲਾਈਨ ਇਲਾਜ ਕਰਨ ਵਾਲਿਆਂ ਲਈ ਓਐੱਮਏ ਦੇ ਡਾਕਟਰਾਂ ਦੀ ਚਿਤਾਵਨੀ