Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂ
 
ਟੋਰਾਂਟੋ/ਜੀਟੀਏ

ਛੁਰੇਬਾਜ਼ੀ ਵਿੱਚ ਇੱਕ 15 ਸਾਲਾ ਲੜਕਾ ਜ਼ਖ਼ਮੀ

December 02, 2021 08:49 AM

ਓਸ਼ਵਾ, 1 ਦਸੰਬਰ (ਪੋਸਟ ਬਿਊਰੋ) : ਬੁੱਧਵਾਰ ਦੁਪਹਿਰ ਨੂੰ ਓਸ਼ਵਾ ਵਿੱਚ ਛੁਰੇਬਾਜ਼ੀ ਵਿੱਚ ਜ਼ਖ਼ਮੀ ਹੋਏ 15 ਸਾਲਾ ਲੜਕੇ ਦੇ ਮਾਮਲੇ ਦੀ ਦਰਹਾਮ ਰੀਜਨਲ ਪੁਲਿਸ ਵੱਲੋਂ ਜਾਚ ਕੀਤੀ ਜਾ ਰਹੀ ਹੈ।
ਦੁਪਹਿਰੇ 12:30 ਵਜੇ ਤੋਂ ਠੀਕ ਬਾਅਦ ਪੁਲਿਸ ਨੂੰ ਝੜਪ ਹੋਣ ਦੀ ਖਬਰ ਦੇ ਕੇ ਹਾਰਮਨੀ ਰੋਡ ਤੇ ਐਡੀਲੇਡ ਐਵਨਿਊ ਇਲਾਕੇ ਵਿੱਚ ਸੱਦਿਆ ਗਿਆ।ਪੁਲਿਸ ਨੇ ਦੱਸਿਆ ਕਿ ਮੌਕੇ ਉੱਤੇ ਉਨ੍ਹਾਂ ਨੂੰ 15 ਸਾਲਾ ਲੜਕਾ ਜ਼ਖ਼ਮੀ ਹਾਲਤ ਵਿੱਚ ਮਿਲਿਆ ਤੇ ਉਸ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ। ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾਂਦੀ ਹੈ।
ਪੁਲਿਸ ਵੱਲੋਂ ਇਲਾਕੇ ਵਿੱਚ ਕੀਤੀ ਜਾ ਰਹੀ ਜਾਂਚ ਦਰਮਿਆਨ ਕੌਰਨੇਸ਼ਨ ਪਬਲਿਕ ਸਕੂਲ, ਹਾਰਮਨੀ ਹਾਈਟਸ ਪਬਲਿਕ ਸਕੂਲ, ਈਸਟਡੇਲ ਕਾਲਜੀਏਟ ਐਂਡ ਵੋਕੇਸ਼ਨਲ ਇੰਸਟੀਚਿਊਟ, ਵਿਨਸੈਂਟ ਮੈਸੀ ਪਬਲਿਕ ਸਕੂਲ, ਗੌਰਡਨ ਬੀ ਐਟਰਸਲੇਅ ਪਬਲਿਕ ਸਕੂਲ ਤੇ ਸਰ ਅਲਬਰਟਾ ਲਵ ਕੈਥੋਲਿਕ ਸਕੂਲ ਨੂੰ ਹੋਲਡ ਐਂਡ ਸਕਿਓਰ ਉੱਤੇ ਰੱਖਿਆ ਗਿਆ।ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਜ਼ਖ਼ਮੀ ਲੜਕਾ ਇਨ੍ਹਾਂ ਸਕੂਲਾਂ ਵਿੱਚੋਂ ਕਿਸੇ ਦਾ ਵਿਦਿਆਰਥੀ ਸੀ ਜਾਂ ਨਹੀਂ।
ਦੁਪਹਿਰੇ 2:30 ਵਜੇ ਪੁਲਿਸ ਨੇ ਟਵੀਟ ਕਰਕੇ ਦੱਸਿਆ ਕਿ ਹੋਲਡ ਐਂਡ ਸਕਿਓਰ ਆਰਡਰ ਹਟਾ ਦਿੱਤੇ ਗਏ ਹਨ। ਪੁਲਿਸ ਵੱਲੋਂ ਕਿਸੇ ਮਸ਼ਕੂਕ ਸਬੰਧੀ ਕੋਈ ਜਾਣਕਾਰੀ ਵੀ ਜਾਰੀ ਨਹੀਂ ਕੀਤੀ ਗਈ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ