Welcome to Canadian Punjabi Post
Follow us on

17

January 2022
ਬ੍ਰੈਕਿੰਗ ਖ਼ਬਰਾਂ :
ਫੈਡਰਲ ਸਰਕਾਰ ਨੇ ਕੈਨੇਡੀਅਨ ਟਰੱਕਰਜ਼ ਲਈ ਲਾਜ਼ਮੀ ਵੈਕਸੀਨੇਸ਼ਨ ਦੀ ਸ਼ਰਤ ਵਿੱਚ ਕੀਤੀ ਤਬਦੀਲੀਮਜੀਠੀਆ ਨੇ ਕਿਹਾ : ਹਾਈ ਕੋਰਟ ਦੇ ਫ਼ੈਸਲੇ ਤਕ ਮੈਂ ਜਿੱਥੇ ਵੀ ਸੀ, ਉਸ ਦਾ ਚੰਨੀ ਤੇ ਸਿੱਧੂ ਨੂੰ ਪਤਾ ਸੀਸਾਬਕਾ ਵਿਧਾਇਕ ਖੰਨਾ ਅਤੇ ਜੱਥੇਦਾਰ ਟੌਹੜਾ ਦੇ ਦੋਹਤੇ ਸਮੇਤ ਕਈ ਆਗੂ ਭਾਜਪਾ ਵਿੱਚ ਸ਼ਾਮਿਲਨਿਊਜਰਸੀ ਸੂਬੇ ਦੀ ਸੈਨੇਟ ਨੇ 1984 ਦੇ ਸਿੱਖ ਵਿਰੋਧੀ ਕਤਲੇਆਮ ਨੂੰ ‘ਸਿੱਖ ਨਸਲਕੁਸ਼ੀ’ ਐਲਾਨਿਆ17 ਜਨਵਰੀ ਤੋਂ ਇਨ-ਪਰਸਨ ਲਰਨਿੰਗ ਲਈ ਖੁੱਲ੍ਹਣਗੇ ਓਨਟਾਰੀਓ ਦੇ ਸਕੂਲਕੋਰੋਨਾ ਦੀ ਤੀਸਰੀ ਲਹਿਰ: ਭਾਰਤ ਵਿੱਚ ਹਸਪਤਾਲ ਭਰਤੀ ਹੋਣ ਦੀ ਦਰ 5 ਤੋਂ 10 ਫੀਸਦੀ ਤੱਕ ਜਾ ਪਹੁੰਚੀਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪ੍ਰਧਾਨ ਮੰਤਰੀ ਦਾ ਵੱਡਾ ਐਲਾਨ, ਹਰ ਸਾਲ 26 ਦਸੰਬਰ ਨੂੰ ਮਨਾਇਆ ਜਾਵੇਗਾ 'ਵੀਰ ਬਾਲ ਦਿਵਸ'ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਦੀਆਂ ਚੋਣਾਂ ਲਈ ਸ਼ਡਿਊਲ ਜਾਰੀ, ਆਦਰਸ਼ ਚੋਣ ਜ਼ਾਬਤਾ ਲਾਗੂ
 
ਟੋਰਾਂਟੋ/ਜੀਟੀਏ

ਵਰਕਰਜ਼ ਦੀ ਜਿ਼ੰਦਗੀ ਨੂੰ ਬਿਹਤਰ ਬਣਾਉਣ ਲਈ ਫੋਰਡ ਸਰਕਾਰ ਨੇ ਪਾਸ ਕੀਤਾ ਵਰਕਿੰਗ ਫੌਰ ਵਰਕਰਜ਼ ਐਕਟ

December 02, 2021 12:12 AM

ਓਨਟਾਰੀਓ, 1 ਦਸੰਬਰ (ਪੋਸਟ ਬਿਊਰੋ) : ਓਨਟਾਰੀਓ ਸਰਕਾਰ ਵੱਲੋਂ ਨਵੇਂ ਨਿਯਮ ਪਾਸ ਕੀਤੇ ਗਏ ਹਨ ਜਿਸ ਨਾਲ ਇੰਪਲੌਈਜ਼ ਨੂੰ ਆਫਿਸ ਨਾਲੋਂ ਡਿਸਕੁਨੈਕਟ ਹੋਣ ਵਿੱਚ ਮਦਦ ਮਿਲੇਗੀ ਤੇ ਉਹ ਕੰਮ ਤੇ ਜਿ਼ੰਦਗੀ ਦਰਮਿਆਨ ਬਿਹਤਰ ਤਾਲਮੇਲ ਕਾਇਮ ਕਰ ਸਕਣਗੇ।
ਮੰਗਲਵਾਰ ਨੂੰ ਸਰਕਾਰ ਨੇ “ਵਰਕਿੰਗ ਫੌਰ ਵਰਕਰਜ਼ ਐਕਟ” ਪਾਸ ਕੀਤਾ। ਇਸ ਤਹਿਤ ਓਨਟਾਰੀਓ ਵਿੱਚ 25 ਲੋਕਾਂ ਜਾਂ ਇਸ ਤੋਂ ਵੱਧ ਮੁਲਾਜ਼ਮਾਂ ਵਾਲੇ ਬਿਜ਼ਨਸਿਜ਼ ਲਈ ਇਹ ਸ਼ਰਤ ਹੋਵੇਗੀ ਕਿ ਉਨ੍ਹਾਂ ਦੀ ਇੱਕ ਲਿਖਤੀ ਪਾਲਿਸੀ ਮੁਲਾਜ਼ਮਾਂ ਦੇ ਅਧਿਕਾਰਾਂ ਬਾਰੇ ਹੋਵੇ ਜਿਸ ਵਿੱਚ ਇਹ ਦਰਜ ਹੋਵੇ ਕਿ ਦਿਨ ਖ਼ਤਮ ਹੋਣ ਸਮੇਂ ਕਦੋਂ ਉਨ੍ਹਾਂ ਨੇ ਆਪਣੇ ਕੰਮ ਨਾਲੋਂ ਡਿਸਕੁਨੈਕਟ ਕਰਨਾ ਹੈ।
ਸਰਕਾਰ ਦਾ ਕਹਿਣਾ ਹੈ ਕਿ ਇਨ੍ਹਾਂ ਕੰਮ ਵਾਲੀਆਂ ਨੀਤੀਆਂ ਵਿੱਚ ਜਿਹੜੀਆਂ ਗੱਲਾਂ ਸ਼ਾਮਲ ਹਨ ਉਨ੍ਹਾਂ ਅਨੁਸਾਰ ਈਮੇਲਜ਼ ਦਾ ਜਵਾਬ ਦੇਣ ਲਈ ਇੱਕ ਨਿਰਧਾਰਤ ਸਮਾਂ ਸੀਮਾ ਹੋਵੇ ਤੇ ਜਦੋਂ ਮੁਲਾਜ਼ਮ ਕੰਮ ਨਹੀਂ ਕਰ ਰਹੇ ਹੋਣ ਉਦੋਂ ਉਹ ਆਊਟ ਆਫ ਆਫਿਸ ਨੋਟੀਫਿਕੇਸ਼ਨ ਆਨ ਕਰ ਲੈਣ। ਐਕਟ ਅਨੁਸਾਰ ਹਰ ਸਾਲ ਪਹਿਲੀ ਜਨਵਰੀ ਤੇ ਪਹਿਲੀ ਮਾਰਚ ਦਰਮਿਆਨ ਇੰਪਲੌਇਰ ਇਹ ਯਕੀਨੀ ਬਣਾਵੇ ਕਿ ਮੁਲਾਜ਼ਮਾਂ ਦੇ ਕੰਮ ਨਾਲੋਂ ਡਿਸਕੁਨੈਕਟ ਹੋਣ ਲਈ ਲਿਖਤੀ ਪਾਲਿਸੀ ਹੋਵੇ।
ਇੱਕ ਬਿਆਨ ਵਿੱਚ ਮੰਗਲਵਾਰ ਨੂੰ ਲੇਬਰ ਮੰਤਰੀ ਮੌਂਟੀ ਮੈਕਨੌਟਨ ਨੇ ਆਖਿਆ ਕਿ ਅਸੀਂ ਹਾਲਾਤ ਨੂੰ ਮੁੜ ਸੰਤੁਲਿਤ ਕਰਨ ਲਈ ਦ੍ਰਿੜ ਹਾਂ ਤੇ ਓਨਟਾਰੀਓ ਦੇ ਆਰਥਿਕ ਵਿਕਾਸ ਦੀ ਵਾਗਡੋਰ ਅਸੀਂ ਵਰਕਰਜ਼ ਦੇ ਹੱਥ ਦੇਣੀ ਚਾਹੁੰਦੇ ਹਾਂ। ਇਸ ਦੇ ਨਾਲ ਹੀ ਅਸੀਂ ਆਪਣੇ ਪ੍ਰੋਵਿੰਸ ਲਈ ਆਲ੍ਹਾ ਵਰਕਰਜ਼ ਨੂੰ ਆਕਰਸਿ਼ਤ ਕਰਨਾ ਚਾਹੁੰਦੇ ਹਾਂ। ਇਸ ਐਕਟ ਤਹਿਤ ਅਜਿਹੇ ਕਲਾਜ਼ ਦੀ ਵਰਤੋਂ ਉੱਤੇ ਵੀ ਰੋਕ ਲਾਈ ਜਾਵੇਗੀ ਜਿਹੜੇ ਵਰਕਰਜ਼ ਨੂੰ ਚੰਗੀਆਂ ਤਨਖਾਹਾਂ ਵਾਲੀਆਂ ਹੋਰ ਨੌਕਰੀਆਂ ਤੇ ਹੋਰ ਮੌਕੇ ਹਾਸਲ ਕਰਨ ਤੋਂ ਰੋਕਦੇ ਹਨ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਅੱਜ ਤੋਂ ਚੌਥੀ ਡੋਜ਼ ਬੁੱਕ ਕਰਵਾ ਸਕਣਗੇ ਇਮਿਊਨੋਕੰਪਰੋਮਾਈਜ਼ਡ ਓਨਟਾਰੀਓ ਵਾਸੀ
ਵੀਕੈਂਡ ਉੱਤੇ ਤਾਪਮਾਨ ਵਿੱਚ ਹੋ ਸਕਦੀ ਹੈ ਭਾਰੀ ਗਿਰਾਵਟ
ਭਾਈ ਬਲਵਿੰਦਰ ਸਿੰਘ ਚਾਨਾ ਦਾ ਰੇਡੀਓ ਖਬਰਸਾਰ ਅਤੇ ਪੰਜਾਬੀ ਪੋਸਟ ਅਦਾਰੇ ਵਲੋਂ ਸਨਮਾਨ
26 ਜਨਵਰੀ ਨੂੰ ਬਿਜ਼ਨਸਿਜ਼ ਖੁੱਲ੍ਹਣਗੇ ਇਸ ਦੀ ਕੋਈ ਗਾਰੰਟੀ ਨਹੀਂ : ਮੂਰ
ਟੀਡੀਐਸਬੀ ਵੱਲੋਂ ਆਪਣੀਆਂ ਬੈਕ ਟੂ ਸਕੂਲ ਗਾਈਡਲਾਈਨਜ਼ ਨੂੰ ਕੀਤਾ ਗਿਆ ਅਪਡੇਟ
ਓਨਟਾਰੀਓ ਦੇ ਬੈਕ ਟੂ ਸਕੂਲ ਪਲੈਨ ਉੱਤੇ ਅਧਿਆਪਕਾਂ, ਸਕੂਲ ਬੋਰਡਜ਼ ਤੇ ਮਾਪਿਆਂ ਨੇ ਪ੍ਰਗਟਾਈ ਚਿੰਤਾ
ਘਰ ਤੋਂ ਹੀ ਅਗਵਾ ਕੀਤੀ ਗਈ ਮਹਿਲਾ ਦੀ ਭਾਲ ਕਰ ਰਹੀ ਹੈ ਪੁਲਿਸ
ਪਾਰਕਿੰਗ ਲੌਟ ਵਿੱਚ ਮਿਲੀ ਲਾਸ਼, ਜਾਂਚ ਜਾਰੀ
ਵੈਕਸੀਨੇਸ਼ਨ ਨਾ ਕਰਵਾਉਣ ਵਾਲੇ ਲੋਕਾਂ ਉੱਤੇ ਅਸੀਂ ਟੈਕਸ ਨਹੀਂ ਲਾਵਾਂਗੇ : ਫੋਰਡ
ਸਕੂਲਾਂ ਵਿੱਚ 30 ਫੀ ਸਦੀ ਗੈਰਹਾਜ਼ਰੀ ਮਗਰੋਂ ਹੀ ਹੈਲਥ ਯੂਨਿਟਸ ਨੂੰ ਪ੍ਰਿੰਸੀਪਲ ਦੇਣਗੇ ਕੋਵਿਡ-19 ਆਊਟਬ੍ਰੇਕ ਦੀ ਜਾਣਕਾਰੀ : ਲਿਚੇ