Welcome to Canadian Punjabi Post
Follow us on

30

June 2025
ਬ੍ਰੈਕਿੰਗ ਖ਼ਬਰਾਂ :
ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਟਰੰਪ ਨੂੰ ਦਿੱਤੀ ਚਿਤਾਵਨੀਸੰਯੁਕਤ ਰਾਸ਼ਟਰ ਦੀ ਏਜੰਸੀ ਨੇ ਕਿਹਾ- ਈਰਾਨ ਕੋਲ ਐਟਮ ਬੰਬ ਬਣਾਉਣ ਲਈ ਯੂਰੇਨੀਅਮ ਮੌਜ਼ੂਦਪਾਕਿਸਤਾਨ ਨੇ ਭਾਰਤ 'ਤੇ ਆਤਮਘਾਤੀ ਬੰਬ ਹਮਲੇ ਦਾ ਲਾਇਆ ਦੋਸ਼, ਭਾਰਤ ਨੇ ਕੀਤਾ ਰੱਦਰਿਵਰਡੇਲ ਵਿੱਚ ਵਿਅਕਤੀ 'ਤੇ ਚਾਕੂ ਨਾਲ ਹਮਲਾ ਕਰਨ ਵਾਲੇ ਨਾਬਾਲਿਗਾਂ ਦੇ ਸਮੂਹ ਦੀ ਭਾਲ ਕਰ ਰਹੀ ਪੁਲਿਸ ਡੀਐੱਚਐੱਲ ਐਕਸਪ੍ਰੈੱਸ ਕੈਨੇਡਾ ਦੇ ਵਰਕਰਾਂ ਦੀ ਹੜਤਾਲ ਖ਼ਤਮ, ਭਲਕ ਤੋਂ ਲਾਗੂ ਹੋ ਜਾਣਗੇ ਕਾਰਜਕੈਨੇਡਾ ਅਤੇ ਅਮਰੀਕਾ ਵਿੱਚ ਖਰੀਦਦਾਰਾਂ 'ਤੇ ਟੈਰਿਫ ਦਾ ਅਸਰ, ਲੋਬਲਾ ਸਟੋਰਾਂ 'ਤੇ ਕੁਝ ਕੀਮਤਾਂ ਵਧਣ ਦਾ ਅਨੁਮਾਨਉੱਤਰ-ਪੱਛਮੀ ਅਲਬਰਟਾ ਕਤਲ ਮਾਮਲੇ `ਚ ਲੋੜੀਂਦੇ ਵਿਅਕਤੀ ਨਦੀ ਪੁਲਿਸ ਨੂੰ ਭਾਲ ਦਿਲਜੀਤ ਦੀ ‘ਸਰਦਾਰ ਜੀ 3’ ਨੂੰ ਪਾਕਿਸਤਾਨ ਦੇ ਤਿੰਨ ਸੈਂਸਰ ਬੋਰਡਾਂ ਨੇ ਦਿੱਤੀ ਮਨਜ਼ੂਰੀ
 
ਅੰਤਰਰਾਸ਼ਟਰੀ

ਤਾਲਿਬਾਨ ਨੇ 100 ਤੋਂ ਵੱਧ ਸਾਬਕਾ ਪੁਲਸ ਅਫਸਰਾਂ ਨੂੰ ਮਾਰ ਦਿੱਤਾ ਜਾਂ ਗ਼ਾਇਬ ਕੀਤੈ

December 01, 2021 10:08 PM

ਕਾਬੁਲ, 1 ਦਸੰਬਰ (ਪੋਸਟ ਬਿਊਰੋ)- ਤਾਲਿਬਾਨ ਲੜਾਕਿਆਂ ਨੇ ਅਫ਼ਗਾਨਿਸਤਾਨ ਵਿੱਚ ਸੱਤਾ ਉੱਤੇ ਕਾਬਜ਼ ਹੋਣ ਤੋਂ ਬਾਅਦ 100 ਤੋਂ ਵੱਧ ਸਾਬਕਾ ਪੁਲਸ ਅਤੇ ਖ਼ੁਫੀਆ ਅਧਿਕਾਰੀਆਂ ਨੂੰ ਜਾਂ ਮਾਰ ਦਿੱਤਾ ਜਾਂ ਜਬਰਨ ‘ਗ਼ਾਇਬ’ ਕਰ ਦਿੱਤਾ ਹੈ। ਹਿਊਮੈਨ ਰਾਈਟਜ਼ ਵਾਚ ਨੇ ਕੱਲ੍ਹ ਇੱਕ ਰਿਪੋਰਟ ਵਿੱਚ ਇਹ ਗੱਲ ਆਖੀ ਹੈ।
ਇਸ ਮਨੁੱਖੀ ਅਧਿਕਾਰ ਗਰੁੱਪ ਨੇ ਆਮ ਮੁਆਫ਼ੀ ਐਲਾਨ ਕੀਤੇ ਜਾਣ ਦੇ ਬਾਵਜੂਦ ਸਰਕਾਰ ਦੀਆਂ ਹਥਿਆਰਬੰਦ ਫ਼ੋਰਸਾਂ ਖ਼ਿਲਾਫ਼ ਜਵਾਬੀ ਕਾਰਵਾਈ ਜਾਰੀ ਰੱਖਣ ਵਲ ਇਸ਼ਾਰਾ ਕੀਤਾ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਤਾਲਿਬਾਨ ਨੇ ਸਰਕਾਰੀ ਰੁਜ਼ਗਾਰ ਰਿਕਾਰਡ ਦੀ ਵਰਤੋਂ ਕਰ ਕੇ ਸਾਬਕਾ ਅਧਿਕਾਰੀਆਂ ਅਤੇ ਆਤਮ ਸਮਰਪਣ ਕਰਨ ਵਾਲੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਹੈ।ਹਿਊਮੈਨ ਰਾਈਟਜ਼ ਵਾਚ ਨੇ ਰਿਪੋਰਟ ਵਿੱਚ ਕਿਹਾ ਕਿ ਅਫਗਾਨਿਸਤਾਨ ਵਿੱਚ ਦਹਿਸ਼ਤ ਪੈਦਾ ਹੋ ਗਈ ਹੈ, ਕਿਉਂਕਿ ਸਾਬਕਾ ਸਰਕਾਰ ਨਾਲ ਜੁੜਿਆ ਕੋਈ ਵੀ ਵਿਅਕਤੀ ਸੁਰੱਖਿਅਤ ਮਹਿਸੂਸ ਨਹੀਂ ਕਰਦਾ। ਤਾਲਿਬਾਨ 15 ਅਗਸਤ ਨੂੰ ਅਫ਼ਗਾਨਿਸਤਾਨ ਉੱਤੇ ਕਾਬਜ਼ ਹੋਇਆ ਸੀ।ਰਿਪੋਰਟ ਮੁਤਾਬਕ ਤਾਲਿਬਾਨ ਨੇ ਪੂਰਬੀ ਨਾਂਗਰਹਾਰ ਸੂਬੇ ਵਿੱਚ ਇਸਲਾਮਿਕ ਸਟੇਟ ਗਰੁੱਪ ਦਾ ਸਮਰਥਨ ਕਰਦੇ ਲੋਕਾਂ ਨੂੰ ਵੀ ਨਿਸ਼ਾਨਾ ਬਣਾਇਆ ਹੈ, ਜੋ ਆਈ ਐਸ ਦੇ ਹਮਲਿਆਂ ਦਾ ਕੇਂਦਰ ਹੈ। ਚਸ਼ਮਦੀਦਾਂ ਨੇ ਦਸਿਆ ਕਿ ਸੂਬੇ ਦੀ ਰਾਜਧਾਨੀ ਜਲਾਲਾਬਾਦ ਵਿੱਚ ਕੱਲ੍ਹ ਓਦੋਂ ਅੱਠ ਘੰਟੇ ਤਕ ਭਿਆਨਕ ਗੋਲੀਬਾਰੀ ਹੋਈ, ਜਦੋਂ ਤਾਲਿਬਾਨ ਨੇ ਆਈ ਐਸ ਅਤਿਵਾਦੀਆਂ ਦੇ ਇੱਕ ਸ਼ੱਕੀ ਟਿਕਾਣੇ ਉੱਤੇ ਹਮਲਾ ਬੋਲ ਦਿੱਤਾ।

 

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਟਰੰਪ ਨੂੰ ਦਿੱਤੀ ਚਿਤਾਵਨੀ ਸੰਯੁਕਤ ਰਾਸ਼ਟਰ ਦੀ ਏਜੰਸੀ ਨੇ ਕਿਹਾ- ਈਰਾਨ ਕੋਲ ਐਟਮ ਬੰਬ ਬਣਾਉਣ ਲਈ ਯੂਰੇਨੀਅਮ ਮੌਜ਼ੂਦ ਪਾਕਿਸਤਾਨ ਨੇ ਭਾਰਤ 'ਤੇ ਆਤਮਘਾਤੀ ਬੰਬ ਹਮਲੇ ਦਾ ਲਾਇਆ ਦੋਸ਼, ਭਾਰਤ ਨੇ ਕੀਤਾ ਰੱਦ ਦਿਲਜੀਤ ਦੀ ‘ਸਰਦਾਰ ਜੀ 3’ ਨੂੰ ਪਾਕਿਸਤਾਨ ਦੇ ਤਿੰਨ ਸੈਂਸਰ ਬੋਰਡਾਂ ਨੇ ਦਿੱਤੀ ਮਨਜ਼ੂਰੀ ਯੂਐੱਨ ’ਚ ਪਾਕਿ ਦੀਆਂ ਸਰਹੱਦ ਪਾਰ ਅੱਤਵਾਦ ਤੋਂ ਧਿਆਨ ਭਟਕਾਉਣ ਦੀਆਂ ਕੋਸਿ਼ਸ਼ਾਂ `ਤੇ ਭਾਰਤ ਨੇ ਜਤਾਇਆ ਇਤਰਾਜ਼ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਬ੍ਰਾਜ਼ੀਲ ਵਿੱਚ ਬ੍ਰਿਕਸ ਸੰਮੇਲਨ ਵਿੱਚ ਨਹੀਂ ਹੋਣਗੇ ਸ਼ਾਮਿਲ ਅਮਰੀਕਾ ਇਜ਼ਰਾਈਲ ਨੂੰ ਬਚਾਉਣ ਲਈ ਜੰਗ ਵਿੱਚ ਕੁੱਦਿਆ : ਖਾਮੇਨੇਈ ਮੈਕਸੀਕੋ ਵਿੱਚ ਇੱਕ ਤਿਉਹਾਰ ਦੌਰਾਨ ਹੋਈ ਗੋਲੀਬਾਰੀ, 12 ਲੋਕਾਂ ਦੀ ਮੌਤ, 20 ਜ਼ਖਮੀ ਰਾਜਨਾਥ ਐੱਸਸੀਓ ਵਿੱਚ ਪਾਕਿਸਤਾਨੀ ਰੱਖਿਆ ਮੰਤਰੀ ਨੂੰ ਨਹੀਂ ਮਿਲੇ, ਸਾਂਝੇ ਦਸਤਾਵੇਜ਼ `ਤੇ ਭਾਰਤ ਨੇ ਦਸਤਖਤ ਕਰਨ ਤੋਂ ਕੀਤਾ ਇਨਕਾਰ ਐੱਨਐੱਸਏ ਡੋਵਾਲ ਨੇ ਚੀਨੀ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ, ਕਿਹਾ- ਅੱਤਵਾਦ ਦਾ ਮੁਕਾਬਲਾ ਕਰਨਾ ਜ਼ਰੂਰੀ