Welcome to Canadian Punjabi Post
Follow us on

17

January 2022
ਬ੍ਰੈਕਿੰਗ ਖ਼ਬਰਾਂ :
ਫੈਡਰਲ ਸਰਕਾਰ ਨੇ ਕੈਨੇਡੀਅਨ ਟਰੱਕਰਜ਼ ਲਈ ਲਾਜ਼ਮੀ ਵੈਕਸੀਨੇਸ਼ਨ ਦੀ ਸ਼ਰਤ ਵਿੱਚ ਕੀਤੀ ਤਬਦੀਲੀਮਜੀਠੀਆ ਨੇ ਕਿਹਾ : ਹਾਈ ਕੋਰਟ ਦੇ ਫ਼ੈਸਲੇ ਤਕ ਮੈਂ ਜਿੱਥੇ ਵੀ ਸੀ, ਉਸ ਦਾ ਚੰਨੀ ਤੇ ਸਿੱਧੂ ਨੂੰ ਪਤਾ ਸੀਸਾਬਕਾ ਵਿਧਾਇਕ ਖੰਨਾ ਅਤੇ ਜੱਥੇਦਾਰ ਟੌਹੜਾ ਦੇ ਦੋਹਤੇ ਸਮੇਤ ਕਈ ਆਗੂ ਭਾਜਪਾ ਵਿੱਚ ਸ਼ਾਮਿਲਨਿਊਜਰਸੀ ਸੂਬੇ ਦੀ ਸੈਨੇਟ ਨੇ 1984 ਦੇ ਸਿੱਖ ਵਿਰੋਧੀ ਕਤਲੇਆਮ ਨੂੰ ‘ਸਿੱਖ ਨਸਲਕੁਸ਼ੀ’ ਐਲਾਨਿਆ17 ਜਨਵਰੀ ਤੋਂ ਇਨ-ਪਰਸਨ ਲਰਨਿੰਗ ਲਈ ਖੁੱਲ੍ਹਣਗੇ ਓਨਟਾਰੀਓ ਦੇ ਸਕੂਲਕੋਰੋਨਾ ਦੀ ਤੀਸਰੀ ਲਹਿਰ: ਭਾਰਤ ਵਿੱਚ ਹਸਪਤਾਲ ਭਰਤੀ ਹੋਣ ਦੀ ਦਰ 5 ਤੋਂ 10 ਫੀਸਦੀ ਤੱਕ ਜਾ ਪਹੁੰਚੀਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪ੍ਰਧਾਨ ਮੰਤਰੀ ਦਾ ਵੱਡਾ ਐਲਾਨ, ਹਰ ਸਾਲ 26 ਦਸੰਬਰ ਨੂੰ ਮਨਾਇਆ ਜਾਵੇਗਾ 'ਵੀਰ ਬਾਲ ਦਿਵਸ'ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਦੀਆਂ ਚੋਣਾਂ ਲਈ ਸ਼ਡਿਊਲ ਜਾਰੀ, ਆਦਰਸ਼ ਚੋਣ ਜ਼ਾਬਤਾ ਲਾਗੂ
 
ਪੰਜਾਬ

ਮੁੱਖ ਮੰਤਰੀ ਦੀ ਰਿਹਾਇਸ਼ ਘੇਰਨ ਦੇ ਮਾਮਲੇ ਵਿੱਚ ਵਿਜੇ ਸਾਂਪਲਾ ਸਣੇ 10 ਜਣਿਆਂ ਦੀ ਜ਼ਮਾਨਤ

December 01, 2021 09:55 PM

ਚੰਡੀਗੜ੍ਹ, 1 ਦਸੰਬਰ (ਪੋਸਟ ਬਿਊਰੋ)- ਸਾਲ 2020 ਵਿੱਚ ਪੰਜਾਬ ਦੇ ਮੁੱਖ ਮੰਤਰੀ ਦੀ ਰਿਹਾਇਸ਼ ਘੇਰਨ ਦੇ ਮਾਮਲੇ ਵਿੱਚ ਪੰਜਾਬ ਭਾਜਪਾ ਦੇ ਸੀਨੀਅਰ ਆਗੂ ਵਿਜੇ ਸਾਂਪਲਾ ਸਮੇਤ 10 ਲੋਕਾਂ ਨੂੰ ਕੱਲ੍ਹ ਜ਼ਿਲ੍ਹਾ ਅਦਾਲਤ ਤੋਂ ਜ਼ਮਾਨਤ ਮਿਲ ਗਈ। ਚੀਫ ਜੁਡੀਸ਼ਲ ਮੈਜਿਸਟਰੇਟ ਅਮਨ ਇੰਦਰ ਸੰਧੂ ਦੀ ਅਦਾਲਤ ਵਿੱਚ ਵਿਜੇ ਸਾਂਪਲਾ ਅਤੇ ਉਨ੍ਹਾਂ ਦੇ ਹਮਾਇਤੀਆਂ ਖਿਲਾਫ ਸੁਣਵਾਈ ਹੋਈ ਸੀ। ਸਾਂਪਲਾ ਉੱਤੇ ਧਾਰਾ 188 ਤਹਿਤ ਕੇਸ ਦਰਜ ਹੋਇਆ ਸੀ, ਜਿਸ ਹੇਠ ਉਨ੍ਹਾਂ ਤੋਂ ਇਲਾਵਾ ਇਸ ਮਾਮਲੇ ਵਿੱਚ ਕੁੱਲ 17 ਲੋਕਾਂ ਨੂੰ ਦੋਸ਼ੀ ਬਣਾਇਆ ਗਿਆ ਹੈ।
ਵਰਨਣ ਯੋਗ ਹੈ ਕਿ ਪਿਛਲੇ ਸਾਲ ਵਿਜੇ ਸਾਂਪਲਾ ਆਪਣੇ ਸਾਥੀਆਂ ਨਾਲ ਪੈਦਲ ਹੀ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਜਾ ਰਹੇ ਸਨ, ਪਰ ਨਗਰ ਨਿਗਮ ਦਫਤਰ ਕੋਲ ਸੈਕਟਰ 17 ਥਾਣੇ ਦੀ ਪੁਲਸ ਨੇ ਉਨ੍ਹਾਂ ਦੇ ਕਾਫਲੇ ਨੂੰ ਰੋਕ ਲਿਆ ਸੀ। ਇਸ ਦੌਰਾਨ ਪੁਲਸ ਨੇ ਉਨ੍ਹਾਂ ਨੂੰ ਕਈ ਵਾਰ ਹਦਾਇਤ ਦਿੱਤੀ, ਪਰ ਸਾਂਪਲਾ ਤੇ ਹਮਾਇਤੀਆਂ ਨੇ ਪੁਲਸ ਦੀ ਗੱਲ ਨਹੀਂ ਸੁਣੀ ਤੇ ਮੁੱਖ ਮੰਤਰੀ ਦੀ ਰਿਹਾਇਸ਼ ਘੇਰਨ ਲਈ ਅੱਗੇ ਵਧੇ। ਉਦੋਂ ਪੁਲਸ ਨੇ ਸਾਰੇ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਕੇ ਬਾਅਦ ਵਿੱਚ ਛੱਡ ਦਿੱਤਾ ਸੀ। ਇਹ ਕੇਸ ਅਜੇ ਜ਼ਿਲ੍ਹਾ ਅਦਾਲਤ ਵਿੱਚ ਚੱਲ ਰਿਹਾ ਹੈ ਅਤੇ ਕੱਲ੍ਹ ਵਿਜੇ ਸਾਂਪਲਾ ਆਪਣੇ ਹਮਾਇਤੀਆਂ ਨਾਲ ਅਦਾਲਤ ਵਿੱਚ ਆਏ ਸਨ। ਸੁਣਵਾਈ ਦੌਰਾਨ ਸਾਂਪਲਾ ਨੇ ਜੱਜ ਦੇ ਸਾਹਮਣੇ ਇਸ ਗੱਲ ਨੂੰ ਕਬੂਲ ਕੀਤਾ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਚੱਲੇ ਸਨ। ਕਾਫਲੇ ਵਿੱਚ ਜਿਹੜੇ ਉਨ੍ਹਾਂ ਦੇ ਹਮਾਇਤੀ ਸ਼ਾਮਲ ਸਨ, ਉਨ੍ਹਾਂ ਵਿੱਚੋਂ ਸਿਰਫ 15 ਉਨ੍ਹਾਂ ਦੇ ਨਾਲ ਸਨ ਅਤੇ ਦੋ ਨੂੰ ਉਹ ਨਹੀਂ ਜਾਣਦੇ।

 

 
Have something to say? Post your comment
ਹੋਰ ਪੰਜਾਬ ਖ਼ਬਰਾਂ